Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਟੁੱਟ ਜਾਵਣ ਲਈ ਦਿਲ ਦਾ ਸੱਜਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਟੁੱਟ ਜਾਵਣ ਲਈ ਦਿਲ ਦਾ ਸੱਜਣ

ਚੁੱਗ ਚਗ ਲੈਂਦੇ ਅੱਖੀਆਂ ਵਾਲੇ
ਪੈਂਦੀ ਅੰਨਿਆਂ ਚੋਗ ਚੁਗਾਉਣੀ
ਸੌਖਾ ਸੱਜਣਾ ਲਾਉਣਾ ਪੇਚਾ
ਔਖੀ ਸੱਜਣਾ ਪ੍ਰੀਤ ਪੁਗਾਉਣੀ,
ਗ਼ਲੀਆਂ ਵਿੱਚ ਜੋ ਰੁੱਲਦਾ ਛੱਡਿਆ, ਧੁਰ ਤੋਂ ਤੇਰਾ ਆਕੀ ਹੈ
ਟੁੱਟ ਜਾਵਣ ਲਈ ਦਿਲ ਦਾ ਸੱਜਣ, ਇੱਕ ਹੀ ਠੋਕਰ ਕਾਫੀ ਹੈ

ਜਿੰਦ ਪਿਆਸੀ ਤਾਂ ਕੁੱਝ ਮੰਗਿਆ
ਪਰ ਦਿਲ ਭਰਿਆ ਖ਼ਾਰ ਤੂੰ ਸਾਡੇ
ਤੇਰੀ ਚੁੱਪ ਦਾ ਜੜ੍ਹਿਆ ਤਾਲਾ

ਰੋਕ ਗਿਆ ਪਰਵਾਜ਼ ਅਸਾਡੇ
ਏਸੇ ਗੱਲ ਦਾ ਰਹਿਣਾ ਖਦਸ਼ਾ, ਤੂੰ ਕੀਤੀ “ਬੇ-ਇਨਸਾਫੀ“ ਹੈ
ਟੁੱਟ ਜਾਵਣ ਲਈ ਦਿਲ ਦਾ ਸੱਜਣ, ਇੱਕ ਹੀ ਠੋਕਰ ਕਾਫੀ ਹੈ

ਚੇਤੇ ਕਰੀਏ, ਨੈਣੀ ਧਰੀਏ,
ਹਲ਼ਕਾ ਹੋਵੇ ਬੋਝ ਜੇ ਦਿਲ ਦਾ,
ਇਸਦੀਆਂ ਪਰ ਗਹਿਰਾਈਆਂ ਵਿਚੋਂ,
ਦਰਦ-ਫੁਹਾਰਾ ਸਿੰਮਦਾ ਮਿਲਦਾ
ਦੋ-ਪਲ ਦੁੱਖ ਦੀ ਹੋਂਦ ਮਿਟਾਉਂਦਾ ,ਨਾ ਕੋਈ ਮਿਲਦਾ ਸਾਕੀ ਹੈ
ਟੁੱਟ ਜਾਵਣ ਲਈ ਦਿਲ ਦਾ ਸੱਜਣ, ਇੱਕ ਹੀ ਠੋਕਰ ਕਾਫੀ ਹੈ

ਖਿਲਰ ਗਏ ਸਭ ਵਿਖਰ ਗਏ,
ਯਾਦ ਤੇਰੀ ਦੇ ਸਾਂਭੇ ਲਮਹੇ,
ਕੀ ਪਤਾ ਸੀ ਵਾਂਗਰ ਦੀਵੇ
ਇਹਨਾ ਦੇ ਵੀ ਕੋਏ ਜਲਣੇ,
ਇਹਨਾਂ ਵਿੱਚ ਜੋ ਬਾਲਣ ਬਲਦਾ, ਕਦ ਤਕ ਰਹਿਣਾ ਬਾਕੀ ਹੈ,
ਟੁੱਟ ਜਾਵਣ ਲਈ ਦਿਲ ਦਾ ਸੱਜਣ, ਇੱਕ ਹੀ ਠੋਕਰ ਕਾਫੀ ਹੈ;

ਦੀਦ ਤੇਰੀ ਵਿੱਚ ਕਿਰਦੇ ਹੰਝੂ,
ਫੜ ਫੜ ਪਲਕਾਂ ਹੇਠ ਪਰੋਈਏ,
ਹੁਨਰ ਹੋਇਆ ਕਿ ਰਾਜ ਹੈ ਸਾਡਾ
ਹਾਸਿਆਂ ਵਿੱਚ ਜੋ ਦਰਦ ਲਕੋਈਏ,
ਅਜੇ ਵੀ ਜੇਕਰ ਜ਼ਾਹਰ ਹੁੰਦਾ ਉਸ ਲਈ ਸੱਜਣ ਮੁਆਫੀ ਹੈ
ਟੁੱਟ ਜਾਵਣ ਲਈ ਦਿਲ ਦਾ ਸੱਜਣ, ਇੱਕ ਹੀ ਠੋਕਰ ਕਾਫੀ ਹੈ

 

chugg chag lainde akkhian vale

paindi annian chog chugauni

saukha sajjana launa pecha

aukhi sajjana preet pugauni,

galian vicch jo rullada chaddia, dhur ton tera aaki hai

tutt javan lai dil da sajjan, ikk hi thokar kafi hai

 

jind piasi tan kujj mangia

par dil bharia khar tun sade

teri chupp nu jarhia tala

rok gia paravaz asade

ese gall da rahina khadasa, tun kiti "be-inasafi`` hai

tutt javan lai dil da sajjan, ikk hi thokar kapi hai

 

chete karie, naini dharie,

halaka hove bojh je dil da,

isadian par gahiraian vichon,

darad-fuhara simmada milada

do-pal dukkh di hond mitaunda ,na koi milada saki hai

tutt javan lai dil da sajjan, ikk hi thokar kafi hai

 

khilar gae sab vikhar gae,

yad teri de sambhe lamahe,

ki pata si vangar dive

ehana de vi koe jalane,

ehanan vicch jo balan balada, kad tak rahina baki hai,

tutt javan lai dil da sajjan, ikk hi thokar kafi hai;

 

deed teri vicch kirade hanju,

far far palakan heth paroeeie,

hunar hoia ke raj hai sada

hasian vicch jo darad lakoeeie,

aje vi jekar zahar hunda us lai sajjan muafi hai

tutt javan lai dil da sajjan, ikk hi thokar kafi hai

15 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Sohna ae 22.

15 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਹੁਨਰ ਹੈ, ਰਾਜ ਹੈ ਸਾਡਾ
ਹਾਸਿਆਂ ਪਿੱਛੇ ਦਰਦ ਲਕੋਈਏ,
ਦੀਦ ਤੇਰੀ ਵਿੱਚ ਕਿਰਦੇ ਹੰਝੂ,
ਫੜ ਫੜ ਪਲਕਾਂ ਹੇਠ ਪਰੋਈਏ,
ਅਜੇ ਵੀ ਜੇਕਰ ਜ਼ਾਹਰ ਹੁੰਦਾ, ਉਸ ਲਈ ਸੱਜਣਾ ਮੁਆਫੀ ਹੈ, 
ਟੁੱਟ ਜਾਵਣ ਲਈ ਦਿਲ ਦਾ ਸੱਜਣ, ਇੱਕ ਹੀ ਠੋਕਰ ਕਾਫੀ ਹੈ; 

 

Awesome...

hav no words..... amazing.....

 

bahut khoob likheya....... sab kujh perfect hai...

16 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

sohne khayalaat ne...hor v share karde raho

16 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

awesome ji

 

keep sharing

16 Mar 2010

Reply