Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਾਏਦਾਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
ਜਾਏਦਾਦ


ਐਵੇ ਹੀ ਕੱਲਾ ਬੈਠਾ ਸੀ..
ਇਕ ਦਿਨ ਆਪਣੇ ਮਕਾਨ ਚ'...
ਪਾ ਰਹੀ ਸੀ ਇੱਕ ਚਿੱੜੀ
ਖੌਸਲਾ ਸਾਡੇ ਰੋਸ਼ਨਦਾਨ ਚ'
ਕਦੇ ਆਵੇ, ਕਦੇ ਜਾਵੇ ਉਹ..
ਖੌਰੇ ਛੋਟੀ ਜਿਹੀ ਚੌੰਝ ਚ
ਕੀ-ਕੀ ਭਰੀ ਲਿਆਵੇ ਉਹ..।।

ਬਣਾ ਰਹੀ ਸੀ
ਘਰ ਆਪਣਾ ਸਬ ਤੋ ਨਿਆਰਾ..
ਉਸ ਲਈ ਕੋਈ ਤਿਨਕਾ ...
ਇਟ ਸੀ ਤੇ ਕੋਈ ਗਾਰਾ...
ਕਰ ਮਿਹਨਤ..
ਜਦੋ ਉਸਨੇ ਬਣਇਆ ਬਸੇਰਾ..
ਸ਼ਾਮ ਹੁੰਦਿਆ ਹੀ
ਲਗਾ ਚਿੱੜੀਆਂ ਦਾ ਡੇਰਾ..।।

ਫਿਰ ਇੱਕ ਦਿਨ ਮੈ ਵੇਖਿਆ...
ਮੌਸਮ ਦਾ ਰੰਗ ਬਦਲਿਆ...
ਤੇ ਹਵਾ ਦੇ ਝੋਕੇ ਆਉਣ ਲਗੇ..
ਦੋ ਛੋਟੇ ਪਿਆਰੇ ਬੱਚੇ
ਸਵੇਰੇ-ਸਵੇਰੇ ਚਿਹਚਹਾਨ ਲਗੇ....।।
ਫਿਰ ਵੀ ਪਾਲ ਪੋਸ ਕੇ ਚਿੜੀ ਕਰ ਰਹੀ ਸੀ ਵੱਡੇ..
ਨਿਕਲੇ ਖੰਭ ਤੇ ਆਸਮਾਨੀ ਉਹਨਾਂ ਹੌਸਲੇ ਛੱਡੇ....।।

ਇੱਥੇ ਤਿਹਾਇਆ ਹਰ ਇੰਸਾਂ
ਕੋਈ ਜ਼ਮੀਨ ਲਈ, ਕੋਈ ਆਸਮਾਂ ਲਈ
ਪਰ ਉਹਨਾਂ ਦੋਹਾਂ ਦੀ ਕੋਸ਼ਿਸ਼ ਸੀ
ਉਚੀ ਊੜਾਨ ਲਈ..।।
ਮੈਂ ਬਣ ਕੇ ਹਵਾ ਪੁਛਿਆ ਚਿੜੀ ਨੂੰ..
ਤੇਰੇ ਬੱਚੇ ਤੈਨੂੰ ਕੱਲੇ ਕਿਉ ਛੱਡ ਗਏ...??
ਤੂੰ ਤੇ ਉਹਨਾਂ ਦੀ ਮਾਂ ਏ..
ਫਿਰ ਵੀ ਤੈਰੇ ਨਾਲ ਰਿਸ਼ਤਾ ਕਿਉ ਤੋੜ ਗਏ..??
ਇੰਸਾਂ ਤਾਂ...
ਕਦੇ ਨਹੀ ਆਪਣੇ ਮਾਪੇ ਛੱਡਦੇ..
ਉਹ ਤਾਂ ਕਦੇ ਨਹੀ ਰਿਸ਼ਤਾ ਤੋੜਦੇ...।।

ਫਿਰ ਚਿੱੜੀ ਵੀ ਬੋਲੀ ...
ਜਿੰਨਾਂ ਫਰਕ..
ਮੁਰਦੇ ਤੇ ਜਿਉਦੇ ਚ ਏ..
ਇਹੋ ਜਿਹਾ ਹੀ ਫਰਕ..
ਇੰਸਾਂ ਤੇ ਪਰਿੰਦੇ ਚ ਏ..।।
ਇੰਸਾਂ ਦਾ ਬੱਚਾ..
ਮੋਹ ਤੇ ਲਾਲਚ ਚ ਫੱਸਇਆ ਏ..
ਉਹ ਪੈਦਾ ਹੁੰਦੇ ਹੀ..
ਹਰ ਚੀਜ਼ ਤੇ ਆਪਣਾ ਹੱਕ ਜਿਤਾਉਦਾਂ ਏ..
ਫਿਰ ਆਖਿਰੀ ਆਪਣੇ ਮਾਂ -ਬਾਪ ਨੂੰ
ਕਚਹਿਰੀ ਲੈ ਜਾਦਾਂ ਏ..।।

ਮੈਂ ਤਾਂ...
ਕਈ ਬੱਚਿਆਂ ਨੂੰ ਜਨਮ ਦਿੱਤਾ ਏ..
ਪਰ ਕੋਈ ਵੀ..
ਮੈਨੂੰ ਕਰਦਾ ਯਾਦ ਨਹੀ..।।
ਮੇਰੇ ਬੱਚੇ...
ਕਿਉ ਰਹਿਣਗੇ ਨਾਲ ਮੇਰੇ...
ਮੇਰੇ ਕੋਲ..
"ਹਨੀ" ਕੋਈ ਜਾਏਦਾਦ ਨਹੀ..।।

18 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia lijkhia ...........gud job honey 

18 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ ਵੀਰ......

 

ਅੱਜ ਕੱਲ ਤਾਂ ਚਿੜੀਆਂ ਤੇ ਬੋਟ ਕਿਥੇ ਦਿਖਦੇ ਵੈਸੇ..ਬਚਪਨ ਦੀਆਂ ਯਾਦਾਂ ਹੀ ਰਹਿ ਗਈਆਂ

18 Mar 2010

Reply