Home > Communities > Punjabi Poetry > Forum > messages
ਆਗਾਜ਼……
ਚਲੋ ਉਠ ਚੱਲੀਏ ਏਹਨਾਂ ਮੋਈਆਂ ਕਬਰਾਂ ਵਿੱਚੋਂ ਏਸ ਤੋਂ ਪਹਿਲਾਂ ਕਿ ਨਿੱਤ ਵਧਦੀ ਮੁਰਦਿਆਂ ਦੀ ਭੀੜ ਦੀ ਵਿਹੁ ਵਲਿਸੀ ਸੋਚ ਸਪੁਰਦ-ਏ-ਖਾਕ ਕਰ ਦੇਵੇ ਸਾਡੇ ਸਵੈਮਾਨ ਤੇ ਅਜਾਦੀ ਨੂੰ !! ਚਲੋ ਨਸ਼ਰ ਕਰ ਦੇਈਏ ਕੁੱਲ ਆਲਮ ‘ਚ ਅੰਬੇਦਕਰ ਦੀ ਬੁੱਢੀ ਕਿਤਾਬ ਦੇ ਹਰ ਪੰਨੇ ਸਹਿਮੇ ਆਪਣੇ ਹੱਕਾਂ ਨੂੰ ਏਸ ਤੋਂ ਪਹਿਲਾਂ ਕਿ ਦਿੱਲੀ ਦੀ ਗੋਲ ਹੱਡਾਰੋੜੀ ਦੇ ਗਲਿਆਰਿਆਂ ‘ਚੋਂ ਆਉਂਦੀ ਨੱਕ ਸਾੜਵੀਂ ਬੋਅ ਨਿਗਲ ਜਾਏ ਝੁੱਗੀਆਂ ‘ਚ ਅੰਗੜਾਈ ਲੈਂਦੀ ਉਬਲੇ ਚੌਲਾਂ ਦੀ ਮਹਿਕ ਨੂੰ !!!! ਚਲੋ ਲਿਖ ਦੇਈਏ ਵਗਦੀਆਂ ਹਵਾਵਾਂ ਦੇ ਸੀਨੇ ਆਪਣਾ ਸਿਰਨਾਵਾਂ ਏਸ ਤੋਂ ਪਹਿਲਾਂ ਕਿ ਲੱਗ ਜਾਏ ਅਸਾਡੇ ਮੱਥੇ ਟਿੱਕਾ ਕਿਸੇ ਗੋਲੇ-ਗੁਲਾਮ ਦਾ ਜਾਂ ਬਣ ਜਾਈਏ ਸ਼ਿਕਾਰ ਅਸੀਂ ਕਿਸੇ ਉਡਦੀ ਉਕਾਬ ਦਾ !!!!!!!
26 Mar 2010
kyaa baat ae janab...!!
bahut wadhiya...
great job... keep sharing... :)
26 Mar 2010
Wah 22 ji bahut khoob. Keep sharing.
26 Mar 2010
wah ji wah ......... bahut hi kmaal di rachna ..........jio bai ji
26 Mar 2010
shukria dosto ,,,,,,,,,,
shukria dosto ,,,,,,,,,,
Yoy may enter 30000 more characters.
27 Mar 2010
ਸਿਜਦਾ ਸੋਚ ਨੂੰ..
ਬਹੂਤ ਖੂਬ ਗੁਰਸਾਬ ਵੀਰ..
27 Mar 2010
nice post g...... ..keep sharing
28 Mar 2010
thanx lakhwinder veer nd amandeep g
28 Mar 2010
bahut shaandar rachna hai ji.. bilkul hun saanu aagaaz karna hi pavega.. nijj duale ghumde baudhik kasrat nu saahit kehn vaaliyan di gulaami ton mukt ho ke naven raahan de paandhi ban-na hovega.. kavita nu naven aayam, navan aasman dene honge... ikk kamyab rachna layi mubarkvaad..
ਦਿੱਲੀ ਦੀ ਗੋਲ ਹੱਡਾਰੋੜੀ,
ਝੁੱਗੀਆਂ ‘ਚ ਅੰਗੜਾਈ ਲੈਂਦੀ ਉਬਲੇ ਚੌਲਾਂ ਦੀ ਮਹਿਕ ਨੂੰ !!!! ...bahut vadiya bimb
ਚਲੋ ਲਿਖ ਦੇਈਏ ਵਗਦੀਆਂ ਹਵਾਵਾਂ ਦੇ ਸੀਨੇ ਆਪਣਾ ਸਿਰਨਾਵਾਂ ... bilkul ji saman aa giya..

bai ji ihi poem ithe vi hai.. clear karna...
http://www.punjabizm.com/viewTopic.php?commId=7&topicId=2540
30 Mar 2010
Copyright © 2009 - punjabizm.com & kosey chanan sathh