|
|
|
|
|
|
Home > Communities > Punjabi Poetry > Forum > messages |
|
|
|
|
|
ਇਹ ਜੱਗ ਗੱਲਾਂ ਦੀ ਖੱਟੀ ਖਾਵੇ |
ਇਹ ਜੱਗ ਗੱਲਾਂ ਦੀ ਖੱਟੀ ਖਾਵੇ ਨਾਲ ਥੁੱਕ ਦੇ ਇਹ ਵੜੇ ਪਕਾਵੇ ਗੱਲਾਂ ਦੀ ਚਲਾਵੇ ਤਲਵਾਰ ਅੱਗੇ ਕਰਦਾ ਗੱਲਾਂ ਦੀ ਢਾਲ
ਇੱਥੇ ਗੱਲਾਂ ਨਾਲ ਢਿੱਡ ਭਰਦੇ ਦੇਖੇ ਲੋਕ ਗੱਲਾਂ ਨੂੰ ਸਲਾਮਾਂ ਕਰਦੇ ਦੇਖੇ ਨਾਲ ਗੱਲਾਂ ਦੇ ਮਹਿਲ ਬਨਾਵਣ ਗੱਲਾਂ ਨਾਲ ਹੀ ਮਨ ਪਰਚਾਵਣ
ਗੱਲੋ ਗੱਲੀ ਕਰ ਦੇਣ ਦੂਰ ਗਰੀਬੀ ਗੱਲਾਂ ਨਾਲ ਜਾਵਣ ਬੰਦੇ ਨੂੰ ਖਰੀਦੀ ਗੱਲਾਂ ਵਾਲੇ ਗੱਲਾਂ ਦਾ ਮੁੱਲ ਪਾਇਆ ਜੀ ਗੱਲਾਂ ਕਰ ਕਰ ਧੰਨ ਕਮਾਇਆ
ਗੱਲਾਂ ਤਾਂ ਰਹਿਜਾਣੀਆਂ ਨੇ ਬਸ ਗੱਲਾਂ ਗੱਲਾਂ ਨਾਲ ਨਾ ਹੋਣਾ ਕਿਸੇ ਦਾ ਭਲਾ ਗੱਲ ਉਹ ਜੋ ਕੰਮ ਦੇ ਕੰਮ ਆ ਜਾਵੇ ਜਾਂ ਭਟਕੇ ਨੂੰ ਸਿੱਧਾ ਰਾਹ ਵਿਖਾ ਜਾਵੇ
ਗੱਲਾਂ ਪਿੱਛੇ ਇਸ ਜੱਗ ਤੇ ਬੰਦੇ ਮਰਦੇ ਭਲੇ ਉਹ ਜੋ ਇਹਨਾਂ ਤੋਂ ਪਾਸਾ ਕਰਦੇ ਗੱਲਾਂ ਨੇ ਦੇਸ਼ ਮੇਰੇ ਚੋ ਹੈ ਗੰਦ ਪਾਇਆ ਸੋਨ ਚਿੜੀ ਨੂੰ ਬਜ਼ਾਰ ਦੀ ਰੰਡੀ ਬਨਾਇਆ
ਪਿਆਰ ਹੁੰਦੀਆਂ ਹੁਣ ਪੈਸੇ ਦੀਆਂ ਗੱਲਾਂ ਅੱਜ ਹੋਰ ਹੱਥ ਮੁੰਦੀ ਕੱਲ ਹੋਰ ਹੱਥ ਛੱਲਾ ਇੰਝ ਹੀ ਹੁੰਦੀਆਂ ਧਰਮਾਂ ਚੋ ਹੁਣ ਗੱਲਾਂ ਬੰਦੇ ਨੇ ਵੰਡ ਦਿੱਤੇ ਨਾਨਕ, ਰਾਮ ਤੇ ਅੱਲ੍ਹਾ
ਹੁਣ ਤੂੰ ਨਾ ਗੱਲਾਂ ਚ ਆਂਵੀ ਉਏ ਬੰਦੂਆ ਬਸ ਖਰੀਆਂ ਲਿਖੀ ਤੇ ਸੁਨਾਈ ਵੇ ਕੁਝ ਇੰਝ ਗੱਲਾਂ ਤੂੰ ਲਿਖਦੇ ਮੇਰੇ ਯਾਰਾ ਤੇਰੇ ਪਿੱਛੋਂ ਗੱਲਾਂ ਤੇਰੀਆਂ ਕਰੇ ਜੱਗ ਸਾਰਾ
ਕੁਲਵਿੰਦਰ ਸਿੰਘ
|
|
02 Apr 2010
|
|
|
|
bilkul sahi keha e sir ji tusi.
Rabb injh e sachiyan galan likhan lai tuhadi kalam nu daat bakshe.
|
|
02 Apr 2010
|
|
|
|
ਇੰਝ ਹੀ ਹੁੰਦੀਆਂ ਧਰਮਾਂ ਚੋ ਹੁਣ ਗੱਲਾਂ ਬੰਦੇ ਨੇ ਵੰਡ ਦਿੱਤੇ ਨਾਨਕ, ਰਾਮ ਤੇ ਅੱਲ੍ਹਾ
Vadhia Janab....thanks for sharing..!!
|
|
02 Apr 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|