ਹੱਸਦਿਆਂ ਨੂੰ ਦੇਖ ਕੇ ਹੱਸ ਲੈਂਦੇ ਹਾਂ,
ਜ਼ਿੰਦਗੀ ਦੇ ਬੱਸ ਨਾਲ-੨ ਹੀ ਚੱਲਦੇ ਰਹਿੰਦੇ ਹਾਂ,
ਕਦੇ ਟੀਸੀ ਤੇ ਪਹੁੰਚਣ ਦੀ ਹਿੰਮਤ ਹੀ ਨਹੀਂ ਹੋਈ,
ਬੱਸ ਯਾਰਾਂ ਦੇ ਪੈਰਾਂ ਨਾਲ ਪੈਰ ਜੋੜ ਕੇ ਟੁਰਦੇ ਰਹਿਨੇ ਹਾਂ,
ਓਹ ਵੀ ਇੱਕ ਅੱਧ ਸਵਾਲ ਦਾ ਜਵਾਬ ਦੇ ਦੇਣ,
ਅਸੀਂ ਤਾਂ ਲੋਕਾਂ ਦੀਆਂ ਜੀਭਾਂ ਤੋਂ ਨਿੱਤ ਪੱਛ ਹੁੰਦੇ ਰਹਿਨੇ ਹਾਂ,
ਕੁਝ ਖੁਸ਼ ਨੇ ਕੁਝ ਸੱਜਣ ਹੈਰਾਨ ਬੜੇ ਨੇ,
ਕਿ ਇੰਨਾਂ ਕੁਝ ਹੋਣ ਦੇ ਬਾਦ ਵੀ ਅਸੀਂ ਜ਼ਿੰਦਾ ਕਿੰਝ ਰਹਿਨੇ ਹਾਂ,
ਬੱਸ ਬਰਾੜ ਦੇ ਸਿਰ ਤੇ ਕੁਝ ਮਾਂ ਦੀਆਂ ਅਸੀਸਾਂ ਨੇ,
ਬਾਕੀ ਯਾਰਾਂ ਦੀਆਂ ਦੁਆਵਾਂ ਸਦਕਾ ਹਾਲੇ ਵੀ ਸਾਹ ਲੈਂਦੇ ਹਾਂ,