|
|
|
|
|
|
Home > Communities > Punjabi Poetry > Forum > messages |
|
|
|
|
|
ਸੁਪਨਾ ਤੇ ਹਕੀਕਤ |
ਰਾਤੀਂ ਮੇਰੇ ਜ਼ਿਹਨ 'ਚ ਖਿਆਲਾਂ ਦੀ ਬਰਾਤ ਆਈ ਸੀ । ਹਰ ਬਰਾਤੀ ਲਫਜ਼ ਨੇ ਤੁਰਲੇ ਵਾਲੀ ਪੱਗ ਸਜਾਈ ਸੀ । ਲਗਦਾ ਸੀ ਕਵਿਤਾ ਦੀ ਸ਼ਾਦੀ ਦਾ ਆਯੋਜਨ ਸੀ, ਬਰਾਤੀਆਂ ਦੇ ਮੂੰਹਾਂ ਵਿੱਚ ਬਿੰਬਾਂ ਦਾ ਭੋਜਨ ਸੀ । ਰਾਤ ਬੀਤ ਗਈ, ਗੁਰਦੁਆਰੇ ਹੁੰਦੀ ਲੌਸਮਿੰਟ ਸੁਣਾਈ ਪਈ । ਮੈਂ ਤਰਭਕ ਕੇ ਅੱਖ ਖੋਲੀ, ਘਰ ਵਾਲੀ ਬੋਲੀ, ਅੱਜ ਫੇਰ ਪੰਜਾਬ ਬੰਦ ਹੈ ਘਰ ਆਟੇ ਦਾ ਭੋਰਾ ਨਹੀਂ, ਗਰੀਬ ਕਿਵੇਂ ਦਿਹਾੜੀ ਲੰਘਾਊ ਕਿਸੇ ਨੂੰ ਵੀ ਝੋਰਾ ਨਹੀਂ । ਮੈਂ ਘਰ ਵਾਲੀ ਵੱਲ ਬਿੱਟ ਬਿੱਟ ਤੱਕੀ ਗਿਆ, ਊਂਧ-ਮਧੂਣਾ ਜਿਹਾ ਸੁਪਨੇ ਤੇ ਹੱਸੀ ਗਿਆ । ਹੁਣ ਜਦ ਵਜ਼ੂਦ 'ਤੇ ਹੋਸ਼ ਛਾ ਰਿਹੈ, ਹਕੀਕਤ ਬਾਰੇ ਸੋਚ ਕਲੇਜਾ ਮੂੰਹ ਨੂੰ ਆ ਰਿਹੈ ।
|
|
06 Apr 2010
|
|
|
|
awesome.. great job 22 g.....
kaabil-e-taareef..!!
keep up the good work...!
|
|
06 Apr 2010
|
|
|
|
|
Wah G Wah....LAJWAB..!!
Thanks for sharing.
|
|
07 Apr 2010
|
|
|
|
ਬਹੁਤ ਖੂਬ ਜੀ
|
|
07 Apr 2010
|
|
|
|
|
Bohot khoob 22 g............
|
|
07 Apr 2010
|
|
|
|
hmmmmmmmmmmmmmmmmm...gud one.................... samajiik visha ........................
|
|
07 Apr 2010
|
|
|
|
|
grt grt job 22 g ......... bahut hi sohna likhia tusi
|
|
07 Apr 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|