Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਾਹਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਚਾਹਤ

ਜ਼ਮਾਨੇ ਭਰ ਦੀ ਨਾ ਸਹੀ, ਖੁਸ਼ੀ ਮੇਰੇ ਹਿੱਸੇ ਦੀ ਤਾਂ ਮਿਲੇ।
ਦਿਲ ਦਿੱਤੈ ਜਾਨ ਵੀ ਹਾਜ਼ਰ, ਜੇਕਰ ਤੇਰੀ 'ਹਾਂ' ਮਿਲੇ।

ਧੁੱਪ ਹਿਜ਼ਰ ਦੀ ਹੋਰ ਸਹਾਂ, ਹੈ ਨਹੀਂ ਹਿੰਮਤ ਯਾਰੋ,
ਮਰਦੇ ਨੂੰ ਜ਼ਿੰਦਗੀ ਮਿਲੇ, ਵਸਲ ਦੀ ਜੇ ਛਾਂ ਮਿਲੇ।

ਦੁਨੀਆਂ ਆਖੇ ਰੁੱਤ ਬਦਲੀ, ਮੌਸਮ-ਇ-ਬਹਾਰ ਆਇਆ,
ਮੇਰੀ ਜ਼ਿੰਦਗੀ ਨੂੰ ਕਿਉਂ, ਮੁਸਲਸਲ ਖ਼ਿਜ਼ਾਂ ਮਿਲੇ।

ਜ਼ਿੰਦਗੀ ਤੋਂ ਕਿਤੇ ਵੱਧ, ਜਿਸ ਨੂੰ ਪਿਆਰ ਹਾਂ ਕਰਦਾ,
ਉਹਦੇ ਕੋਲੋਂ ਵੀ ਕਾਸ਼ ਮੈਨੂੰ, ਪਿਆਰ ਓਸੇ ਤਰ੍ਹਾਂ ਮਿਲੇ।

ਉਹਦੇ ਨੈਣੀਂ ਖੁਮਾਰ ਰਹੇ, ਖੁਸ਼ ਰਹੇ ਸੁਹਣਾ ਸਾਡਾ,
ਹਸਦਾ ਹਸਾਉਂਦਾ ਮਿਲੇ, ਨਾ ਹੋਕੇ ਕਦੇ ਪ੍ਰੇਸ਼ਾਂ ਮਿਲੇ

ਉਸਦੇ ਸੰਗ ਹੋਕੇ ਮੈਨੂੰ, ਇਸ ਤਰ੍ਹਾਂ ਹੈ ਪਰੀਤ ਲਗਦਾ,
ਪੱਥਰਾਂ ਦੇ ਢੇਰ 'ਚੋਂ ਕੋਈ,ਹੀਰਾ ਜਿਸ ਤਰ੍ਹਾਂ ਮਿਲੇ।

-ਹਰਮੇਲ ਪਰੀਤ

09 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜ਼ਿੰਦਗੀ ਤੋਂ ਕਿਤੇ ਵੱਧ, ਜਿਸ ਨੂੰ ਪਿਆਰ ਹਾਂ ਕਰਦਾ,
ਉਹਦੇ ਕੋਲੋਂ ਵੀ ਕਾਸ਼ ਮੈਨੂੰ, ਪਿਆਰ ਓਸੇ ਤਰ੍ਹਾਂ ਮਿਲੇ।

 

ਹਮੇਸ਼ਾਂ ਦੀ ਤਰਾਂ ਬਹੁਤ ਵਧੀਆ ਵੀਰ ਜੀ ....

 

Thanks for sharing

 

 

 

 

 

10 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ji bai ji bahut vadhia ........... keep it up sir

10 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bahut khoob...... great piece of work..

bahut changa laggeya parheya....great job..

 

happy08

 

 

10 Apr 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

wah wah ji wah kaya khoob likhya.

10 Apr 2010

Reply