Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਹਰ ਕਰੀਂ ਮੇਰੇ ਸਾਈਆਂ……… :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasvir sidhu
jasvir
Posts: 11
Gender: Male
Joined: 10/Apr/2010
Location: auckland
View All Topics by jasvir
View All Posts by jasvir
 
ਮੇਹਰ ਕਰੀਂ ਮੇਰੇ ਸਾਈਆਂ………

ਮੇਹਰ ਕਰੀਂ ਮੇਰੇ ਸਾਈਆਂ………

 

ਗਲ ਵਿੱਚ ਫਾਹਾ ਪਾਵੇ ਨਾ ਪੁੱਤ ਕਰਮਾਂ ਮਾਰੀ ਦਾ,

ਦੂਰ ਰੱਖੀਂ ਪਰਛਾਵਾਂ ਸਭ ਤੋਂ ਸਦਾ ਬਿਮਾਰੀ ਦਾ,

ਬੇਸ਼ੱਕ ਗੰਧਲਾ ਹੋ ਗਿਆ ਏ ਸਤਲੁਜ ਦਾ ਆਬ ਮੇਰਾ,

ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ,….

 

 

ਬਖਸ਼ ਦੇਵੀਂ  ਭੁੱਲ ਦਾਤਿਆ ਕੁੱਖ ਵਿੱਚ ਧੀਆਂ ਮਾਰਨ ਦੀ,

ਰਲ ਮਿਲ ਕਰਾਂਗੇ ਕੋਸ਼ਿਸ ਪਿਛਲੇ ਦੋਸ਼ ਸੁਧਾਰਨ ਦੀ,

ਜੁਗ ਜੁਗ ਜੀਵਣ ਜਿੳਣ ਜੋਗੀਆਂ ਇਹੋ ਖਾਬ ਮੇਰਾ

ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ,….

 

 

ਤਿੜਕਣ ਲੱਗ ਪਏ ਰਿਸ਼ਤੇ ਪਹਿਲਾਂ ਵਰਗਾ ਪਿਆਰ ਨਹੀਂ,

ਰੁਲਦੇ ਫਿਰਨ ਬਜੁਰਗ ਦਿਲਾਂ ਵਿੱਚ ਮੋਹ ਸਤਿਕਾਰ ਨਹੀਂ,

ਜੋੜ ਦੇਵੀਂ ਮੁੜ ਤੰਦਾਂ ਮਹਿਕੇ ਫੁੱਲ ਗੁਲਾਬ ਮੇਰਾ,

ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ…..,

 

ਭਲਾ ਹੋਵੇ ਸਰਬੱਤ ਦਾ ਇਹੋ ਅਰਜ ਗੁਜਾਰੀ ਏ,

ਕਿਰਤਾਂ ਦੇ ਲੜ ਲਾਵੀਂ ਕਾਹਤੋਂ ਬੇਰੁਜਗਾਰੀ ਏ,

ਧਰਮਾਂ ਖਾਤਰ ਲੜਦੇ ਕਿੳ ਬਸ ਦੇਈਂ ਜੁਆਬ ਮੇਰਾ,

ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ….

 

ਹਰਿਆਲੀ ਰਹੇ ਹਮੇਸ਼ਾ ਚਹਿਕੇ ਚੰਬਾ ਚਿੜੀਆਂ ਦਾ,

ਮੌਸਮ ਰੱਖੀਂ ਮੌਲਾ ਸਦਾ ਬਹਾਰਾਂ ਖਿੜੀਆਂ ਦਾ,

ਰਹੇ ਸਦੀਆਂ ਤੱਕ ਜਿੳਦਾ ਰਾਵੀ ਅਤੇ ਝਨਾਬ ਮੇਰਾ,

ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ…..,

 

ਸਿੱਧੂ ਜਸਵੀਰ

12 Apr 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

ਬਹੁਤ ਖੂਬਸੂਰਤ ਰਚਨਾ ਹੈ ਜਸਵੀਰ ਜੀ, ਪੰਜਾਬ ਦੇ ਬਹੁਪਰਤੀ ਸੰਕਟ ਨੁੰ ਮੁਖ਼ਾਤਿਬ ਧੁਰ ਅੰਦਰ ਤੱਕ ਝੰਜੋੜਨ ਵਾਲੀ ਹੈ ਤੁਹਾਡੀ ਇਹ ਨਜ਼ਮ। ਲਿਖਦੇ ਰਹੋ ਏਸੇ ਤਰ੍ਹਾਂ।

12 Apr 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Nice one.

12 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
top notch

bahut khoob 22 g...

 

meri v ehi dua hai... tusi baakhoobi lafzaN ch paroya hai apni ichha nu....

perfect...

 

would love to read more from you.... 

 

jeo...

12 Apr 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

bhot khoob eer ji

jeoandey raho

12 Apr 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya jasvir veer ji...keep it up

13 Apr 2010

Reply