Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਤਰਾਂ ਦੇ ਵਿੱਚ ਬੀਜ ਬੜੇਵੇਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਸਤਰਾਂ ਦੇ ਵਿੱਚ ਬੀਜ ਬੜੇਵੇਂ

'

 

ਸਤਰਾਂ ਦੇ ਵਿੱਚ ਬੀਜ ਬੜੇਵੇਂ

ਕੋਈ ਆਖੇ ਫੁੱਲ ਕਪਾਹੀ ਦੇ

ਆਪੇ ਲੱਗਣ ਮੱਲ੍ਹਣ ਆਪੇ

ਇਹ ਇਸ਼ਕ ਨੇ ਬੂਟੇ ਕਾਹੀਂ ਦੇ

 

ਸੁੰਨੀਆਂ ਰਾਹਾਂ ਵਗਦੀਆਂ ਨਹਿਰਾਂ

ਪਹਿਲੇ ਮਜਲਸ ਪਿੱਛਲੇ ਪਹਿਰਾਂ

ਇੱਟਾਂ ਧਰ ਧਰ ਹੇਠ ਸਫੈਦੇ

'ਸੱਕ' ਲਾਹ ਨਾਂ ਖੁਣਵਾਈਂ ਦੇ

 

ਅੜੀਅਲ ਸਿਖਰਾਂ ਵਿੱਛਦੇ ਬਾਜ਼ਾਂ

ਖੁੱਲੇ-ਡੁੱਲੇ ਪਰ ਪਰਵਾਜ਼ਾਂ

ਕੰਨੀਆਂ ਛੱਡ ਛੱਡ ਅੰਬਰ ਉੱਚੇ

ਮਨ-ਮਰਜ਼ੀ ਗੋਤੇ ਖਾਈਂ ਦੇ

 

ਤੱਤੀਆਂ ਲੋਆਂ ਕੱਕੀਆਂ ਵਾਟਾਂ

ਪਿੰਡੇ ਲੇਸਣ ਖਾ ਝਰਨਾਟਾਂ

ਉਂਜਲ ਭਰ ਭਰ ਕਿਰਦੇ ਔਲੇ

ਸੱਦ ਪੌਣਾਂ ਰਗੜ ਝਸਾਈਂ ਦੇ

 

ਸਖ਼ਤੀ ਔੜਾਂ ਹੜ੍ਹ ਬਰਸਾਤਾਂ

ਠਾਰੇ ਪਾਵਣ ਪੋਹ ਦੀਆਂ ਰਾਤਾਂ

ਚੰਨ੍ਹ ਤੋਂ ਲੈ ਕੇ ਤਿਰਛੇ ਕੋਲੇ

ਸਾਹ ਦੇ ਰੇਲ ਚਲਾਈਂ ਦੇ

 

ਸੱਚੀਆਂ ਸਾਂਝਾਂ ਮਿੱਠੀਆਂ ਛਾਵਾਂ

ਖੋਜੀ ਬਣਕੇ ਲੱਭੀਆਂ ਥਾਵਾਂ

ਵਿਛੜਨ ਲੱਗਿਆਂ ਲੱਗੀਆਂ ਵੇਲੇ

ਲੈ ਦੇ ਕੇ 'ਖੱਤ' ਵਟਾਈਂ ਦੇ

 

ਸਤਰਾਂ ਦੇ ਵਿੱਚ ਬੀਜ ਬੜੇਵੇਂ

ਕੋਈ ਆਖੇ ਫੁੱਲ ਕਪਾਹੀ ਦੇ

ਆਪੇ ਲੱਗਣ ਮੱਲ੍ਹਣ ਆਪੇ

ਇਹ ਇਸ਼ਕ ਨੇ ਬੂਟੇ ਕਾਹੀਂ ਦੇ

 

 

sataran de vicch beej bareven

koi aakhe phull kapahi de

aape laggan mallhan aape

eh isak ne bute kaheen de

 

sunnian rahan vagadian nahiran

pahile majalas picchale pahiran

ittan dhar dhar heth sapaide

'sakk' lah naan khunavain de

 

arrial sikharan vicchade bazan

khulle-dullhe par paravazan

kannian kadd kadd ambar ucche

man-marazi gote khaeen de

 

tattian loan kakkian vatan

pinde lesan kha jharanatan

unjal bhar bhar kirade aule

saddh paunan ragar jhasain de

 

sakhati auran harh barasatan

thare pavan poh dian ratan

chann ton lai ke tirche kole

saah de rail chalain de

 

sacchian sanjan mitthian chavan

khoji banake labbhian thavan

vicaran laggian laggeean vele

lai de ke 'khatt' vatain de

 

sataran de vicch beej bareven

koi aakhe phull kapahi de

aape laggan mallhan aape

eh isak ne bute kaheen de

31 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਸਤਰਾਂ ਦੇ ਵਿੱਚ ਬੀਜ ਬੜੇਵੇਂ

ਕੋਈ ਆਖੇ ਫੁੱਲ ਕਪਾਹੀ ਦੇ

ਆਪੇ ਲੱਗਣ ਮੱਲ੍ਹਣ ਆਪੇ

ਇਹ ਇਸ਼ਕ ਨੇ ਬੂਟੇ ਕਾਹੀਂ ਦੇ..

 

 

bahut khoob veer ji...

aah antra bahut pasand lagga menu...

 

 

aas hai hor vi aidan da sanjha krde rahoge aithe...

 

regards,

01 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome piece of work 22 g....

 

great job......

01 Jun 2010

harman singh
harman
Posts: 1
Gender: Male
Joined: 31/May/2010
Location: fakkran di basti
View All Topics by harman
View All Posts by harman
 

metric sahb boht sohna............

 

 

01 Jun 2010

Reply