|
ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ... |
ਮੱਝਾਂ ਦੀਆਂ ਪੂਛਾਂ ਫੜ ਕੇ , ਛੱਪੜਾਂ 'ਚ ਨਹਾਉਂਦੇ ਨੰਗੇ ਸੀ , ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ.... ਕੰਮ ਨਹੀਂ ਕਰਨਾ ,ਸਕੂਲ ਨਹੀਂ ਜਾਣਾ , ਫਿਰ ਮਾਸਟਰ ਤੋਂ ਖਾਣੇ ਡੰਡੇ ਸੀ, ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ.... ਪਤੰਗ ਲਿਆਉਣ ਲਈ ਬਾਪੂ ਨੇ ਨਾ ਦੇਣੇ ਪੈਸੇ, ਫਿਰ ਬਾਪੂ ਜੀ ਤੋਂ ਚੋਰੀ ਮੰਮੀ ਜੀ ਤੋਂ ਮੰਗੇ ਸੀ, ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ.... ਆਈ ਜਵਾਨੀ ਪਹਿਲਾ ਦਿਨ ਕਾਲਜ , ਪਹਿਲੇ ਦਿਨ ਹੀ ਇਸ਼ਕੇ ਦੀ ਸੂਲੀ ਟੰਗੇ ਸੀ, ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ.... ਅੱਜ ਉਹ ਅੱਖ ਵੀ ਨਹੀ ਮਿਲਾਉਂਦੀ, ਪਰ ਉਦੋਂ ਦਿੱਤੇ ਮੈਨੂੰ ਫੁੱਲ ਸੂਹੇ ਲਾਲ ਰੰਗੇ ਸੀ , ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ.... ਅੱਜ ਵੀ ਉਹਤੋਂ ਪਿਛਲੇ ਡੈਕਸ ਤੇ ਬਹਿੰਦਾ, ਤੇ ਚੇਤੇ ਆਉਂਦੇ ਉਹਦੇ ਕੋਲੋਂ ਜਦ ਕਾਪੀ ਪੈੱਨ ਮੈਂ ਮੰਗੇ ਸੀ, ਅੱਜ ਕਾਪੀ ਵੀ ਕੋਲ ਤੇ ਪੈੱਨ ਵੀ, ਕਿਉਂਕਿ ਹੁਣ ਪੈ ਗਿਆ ਰਾਹ ਚੰਗੇ ਸੀ, ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ....
|
|
03 Jun 2010
|