Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੁਲਾਕਾਤ, ਢਾਬੇ ਵਾਲੇ ਨਾਲ (4) - ਰੂਪ ਢਿੱਲੋਂ

" ਸ਼ਰਮਿਆਂ ਦਾ ਹੇਡ ਲਾਲ ਚੰਦ ਹੈ। ਪੰਚਾਇਤ ਦਾ ਜਥੇਦਾਰ ਵੀ ਹੈ, ਨਾਲੇ ਪਿੰਡ ਦਾ ਸਰਪੰਚ। ਜਦ ਗੋਰੇ ਲੰਘਦੇ ਹੈ, ਓਹਦਾ ਜੋਰ ਚੱਲਦਾ, ਨਹੀ ਤਾਂ ਗੁਲਾਬ ਦਾ ਹੀ ਚੱਲਦਾ। ਅੱਧਾ ਪਿੰਡ ਲਾਲ ਚੰਦ ਪਿੱਛੇ ਸੀ,  ਅੱਧਾ  ਗੁਲਾਬ ਦੇ। ਜਦ ਤੱਕ ਸਿੰਘ ਆਇਆ, ਕੋਈ ਪ੍ਰਵਾਹ ਨਹੀ ਕਰਦਾ ਸੀ। ਸਭ ਅਮਨ ਹੀ ਭਾਲਦੇ ਸੀ । ਦਰਅਸਲ ਲਾਲ ਚੰਦ ਤਾਂ ਖਾਣਾਂ ਤੋਂ ਡਰਦਾ ਸੀ;  ਸ਼ਰਮਆਿਂ ਦੀ ਤਾਕਤ  ਉਸਦੀ ਵਹੁਟੀ ਸੀ, ਕੁਲਦੀਪ।  ਓਨ੍ਹਾਂ ਕੋਲੇ ਇੱਕ ਧੀ ਸੀ, ਜਿਸਦਾ ਹੱਥ ਪੰਜ ਮੱਰਬੇ  ਕਿਸੇ ਨੂੰ ਦਵਾ ਸੱਕਦਾ ਸੀ।  ਤਾਰੀ ਵਿਆਹ ਕਰਨਾ ਚਾਹੁੰਦਾ ਸੀ, ਪਰ ਮੁਸਲਮਾਨ ਨਾਲ ਕਦੇ ਨਹੀਂ ਰਿਸ਼ਤਾ ਕੁਲਦੀਪ ਨੇ ਕਰਨ ਦੇਣਾ ਸੀ।  ਧੀ ਨੂੰ ਘਰ ਵਿੱਚ ਹੀ ਰਖਦੇ ਸੀ, ਕਿਉਂਜੋ ਡਰ ਸੀ ਖਾਣ ਕਤਲ ਨਾ ਕਰ ਦੇਵੇਗੇ "।  ਸ਼ਹਿੰਦੇ ਨੇ ਪੈੱਗ   ਖਾਲੀ ਕਰ ਦਿੱਤਾ।

" ਫਿਰ ਕੀ ਹੋਇਆ? ਸਰਦਾਰ ਗੁਲਾਬ ਲਈ ਕੰਮ ਕਰਨ ਲੱਗਪਿਆ ?"

" ਆਹੋ, ਸਿਰਫ ਉਸਦਾ ਰਾਖੀ ਕਰਦਾ ਸੀ। ਪਰ ਜਦ ਤਾਰੀ ਦੀ ਅੱਖ  ਉਸ ਉੱਤੇ ਟਿੱਕੀ, ਨਿੱਕਾ ਭਰਾ ਖੁਸ਼ ਨਹੀਂ ਸੀ"।

" ਅੱਛਾ! ਜਦ ਮਿਲੇ, ਕੀ ਹੋਇਆ?"।

 

*                     *                             *                          *                       *

 

ਡਾਕੂਆਂ ਦੇ ਘੋੜੇ ਅਰਾਮ ਨਾਲ ਹਵੇਲੀ ਸਾਹਮਣੇ ਆਏ; ਓਹਨਾਂ ਦੇ ਗੱਭੇ ਇੱਕ ਤਾਂਗਾ ਸੀ। ਤਾਰੀ ਨੇ ਘੋੜੇ ਦੀਆਂ ਵਾਗਾਂ ਖਿਚੀਆਂ, 'ਤੇ ਉੱਤਰ ਗਿਆ। ਮੈਨੂੰ ਸਭ ਕੁਝ ਦਿੱਸਦਾ ਸੀ, ਢਾਬੇ ਦੇ ਦਰੋਂ ਤੋਂ। ਭਰਾਂ ਨੇ ਜੱਫੀ ਪਾਈ, ਜੋਰ ਨਾਲ। ਜਦ ਗੁਲਾਬ ਨੂੰ ਛੱਡਿਆ, ਤਾਰੀ ਦੀਆਂ ਅੱਖਾਂ ਉਹਦੇ ਪਿੱਛੇ ਨਿਹੰਗ ਵੱਲ, ਇੱਕ ਅਜਨਬੀ ਵੱਲ ਠਹਿਰਆਂ। ਸਿਰ ਨਾਲ ਸੈਨਤ ਕਰਕੇ ਆਖਿਆ, " ਏ ਕੌਣ ਐ?"।

" ਨਵਾਂ ਰੰਗਰੂਟ ", ਗੁਲਾਬ ਨੇ ਮੁਸਕਾਨ ਨਾਲ ਉੱਤਰ ਦਿੱਤਾ।

" ਅੱਛਾ? ਸਰਦਾਰ? ਹਦ ਹੋ ਗਈ ਭਾਰਵਾ!"

" ਤੈਨੂੰ ਵੇਖਣਾ ਚਾਹੀਦਾ ਸੀ। ਹੱਥ ਤੇਰੇ ਤੋਂ ਵੀ ਤੇਜ ਹੈ। ਲਾਲ ਚੰਦ ਦੇ ਪੰਜ ਆਦਮੀਆਂ ਨੂੰ ਡਾਂਗ ਨਾਲ ਕੁੱਟ ਦਿੱਤਾ"।  

" ਸੱਚੀ? ਡਾਂਗ 'ਤੇ ਮਸ਼ੀਨ ਗਣ ਵਿੱਚ ਬਹੁਤ ਫ਼ਰਕ ਹੈ ਭਾਈ ਜਾਣ! ਫਿਰ ਵੀ, ਜਿਹੜਾ ਆਦਮੀ ਸਾਡੀ ਮਦਦ ਕਰਦਾ, ਆਪਣਾ ਹੀ ਹੈ ", ਪਰ ਤਾਰੀ ਦੀ ਗੱਲ ਕੁਝ ਹੋਰ ਕਹਿੰਦੀ ਸੀ। ਗੁਲਾਬ ਨੂੰ ਸਮਝ ਲੱਗ ਗਈ, " ਯਾਰ ਬਹੁਤਾ ਵੀ ਨਾ ਸ਼ੱਕੀ ਬਣ "।

" ਰਹਿੰਦੇ, ਮੈਂ ਹੁਣ ਮੌਜੂਦ ਹਾਂ। ਆ ਅੰਦਰ ਚਲੀਏ। ਸਰਦਾਰ ਜੀ, ਆਓ! ਅਪਣੇ ਵਾਰੇ ਦਸੋ "। ਬਾਹ ਦਰਵਾਜੇ ਵੱਲ ਕੀਤੀ। ਪਰ ਨਿਹੰਗ ਦੀ ਨਜ਼ਰ ਤਾਂਗੇ ਵੱਲ ਗਈ। ਇੱਕ ਸੁੰਦਰ ਜਨਾਨੀ ਤਾਂਗੇ ਵਿੱਚੋਂ ਨਿਕਲੀ। ਜਿੰਦਗੀ ਵਿੱਚ ਏਨੀ ਸੋਹਣੀ ਔਰਤ ਸਿੰਘ ਨੇ ਕਦੀ ਨਹੀਂ ਦੇਖੀ ਸੀ। ਤਾਰੀ ਦੀ ਵਹੁਟੀ ਤਾਂ ਹੋ ਨਹੀਂ ਸਕਦੀ? ਕੌਣ ਹੈਂ? ਇਹ ਸੋਚ ਮੈਨੂੰ ਉਸਦੇ ਚਿਹਰੇ ਉੱਤੇ ਨੱਚਦੀ ਦਿੱਸੀ। ਤਾਰੀ ਨੂੰ ਵੀ ਦਿੱਸ ਗਈ। ਇੱਕ ਬਾਂਹ ਗੁਲਾਬ ਦੇ ਮੋਢੇ ਉੱਤੇ ਰਖੀ, ਇੱਕ ਸਰਦਾਰ ਦੇ, ਜਦ ਸੜਕ ਦੇ ਦੂਜੇ ਪਾਸੋ ( ਮੇਰੇ ਢਾਬੇ ਦੇ ਖੱਬੇ) ਇੱਕ ਨਿਆਣਾ ਦੌੜ ਕੇ ਤੀਵੀਂ ਵੱਲ ਗਿਆ, " ਮਾਂ, ਮਾਂ " ਰੋ ਰੋਕੇ ਚੀਕੀ ਗਿਆ। ਮਾਂ ਨੇ ਬਾਹਾਂ ਖੋਲ ਕੇ ਜੱਫੀ ਪਾਈ । ਕੌੜੇ ਕੌੜੇ ਅੱਥਰੂ  ਔਰਤ ਦੇ ਮੂੰਹ ਤੋਂ ਖਿਰਦੇ ਸੀ।  ਪਰ ਖਾਣ ਦੇ ਬੰਦਿਆਂ ਨੇ ਵੱਖਰੇ  ਕਰ ਦਿੱਤੇ। ਇੱਕ ਨੇ ਲੱਤ ਮਾਰਕੇ, ਮੁੰਡੇ ਨੂੰ  ਪਰੇ ਸੁਟ ਦਿੱਤਾ। ਇੱਕ ਹੋਰ ਨੇ ਜਨਾਨੀ ਦੀ ਬਾਂਹ ਫੜਕੇ ਤਾਰੀ ਵੱਲ ਭੇਜ ਦਿੱਤੀ। ਸਰਦਾਰ ਦੇ ਠੰਡੇ ਨੈਣ ਤਾਰੀ ਦੀਆਂ ਕੋਸੀਆਂ ਕੋਸੀਆਂ ਅੱਖਾਂ ਨਾਲ ਮਿਲੇ। ਕਿਸੇ ਨੇ ਕੁਝ ਨਹੀਂ ਬੋਲਿਆ। ਸਰਦਾਰ ਤੱਤਾ ਲੱਗਦਾ ਸੀ ਮੈਨੂੰ।  ਪਰ ਓਹਨੇ ਤਾਰੀ ਨੂੰ ਕੁਝ ਨਹੀਂ ਕਿਹਾ।  ਛਾਂ ਵਿੱਚ ਇੱਕ ਕਮਜੋਰ ਬੰਦਾ ਖੜਾ ਸੀ। ਹੌਲੀ ਹੌਲੀ ਅੱਗੇ ਆਕੇ ਗੋਡੇ ਭਾਰ ਡਿੱਗ ਕੇ ਮੁੰਡੇ ਨੂੰ ਜੱਫੀ ਪਾਈ। ਸਭ ਸਰਦਾਰ ਨੇ ਤਾੜ ਲਿਆ। ਮੈਨੂੰ ਤਾਂ ਪਤਾ ਸੀ ਕੀ ਗੱਲ ਸੀ; ਗੱਲ ਹੈ, ਸਰਦਾਰ ਨੇ ਤਾਰੀ ਨੂੰ ਪੁਛਿਆ ਸੀ, ਜਾ ਨਹੀਂ? ਇਸ ਗੱਲ ਤੋਂ ਬਾਅਦ ਗੁਲਾਬ ਦਾ ਰਾਖੀ ਰਹਿਵੇਗਾ ਜਾ ਨਹੀਂ? ਉਸ ਵੇਲੇ ਸਰਦਾਰ ਨੇ ਕੁਝ ਨਹੀਂ ਕਿਹਾ।  ਚੁੱਪ ਚਾਪ ਮਗਰ ਅੰਦਰ ਚੱਲੇ ਗਿਆ।  ਮੈਨੂੰ ਪਤਾ ਸੀ ਰਾਤ ਨੂੰ ਤਾਂ ਢਾਬੇ ਦੇ ਮੰਜੇ ਉੱਤੇ ਹੀ ਸੌਵੇਗਾ।

 

*                     *                             *                          *                       *

 

11 Jun 2010

Reply