Sat shri akal copy to awl bahut der baad kuch lines likhya aap sab naal sanjhiyan kar reha . hope tuhanu pasand aaungiyaan
ਜਿੰਦਗੀ ਦੇ ਏਸ ਪੈਂਡੇ ਵਿਚ,
ਲੱਖਾਂ ਚਿਹਰੇ ਅਣਜਾਣ ਮਿਲੇ
ਕੁੱਝ ਅੱਖੀਆਂ ਫੇਰ ਸੀ ਤੁਰਦੇ ਬਣੇਂ,
ਤੇ ਕੁਝ ਚੰਦ ਰੋਜ਼ ਦਿਲ ਦੇ ਮਹਿਮਾਣ ਬਣੇਂ
ਕੁੱਝ ਰੁੱਤਾਂ ਵਾਂਗ ਬਦਲ ਗਏ,
ਤੇ ਕੁੱਝ ਖੜੇ ਰੁੱਖਾਂ ਵਾਂਗ ਰਹੇ
ਕੁੱਝ ਬਣ ਬੈਠੇ ਸੀ ਜਾਨ ਅਸਾਡੀ,
ਤੇ ਕੁੱਝ ਦੀ ਅਸੀਂ ਬਣ ਕੇ ਜਾਨ ਰਹੇ
ਕੁੱਝ ਅੱਧਵਿਚਕਾਰੇ ਛੱਡ ਚੱਲੇ,
ਤੇ ਕੁੱਝ ਅੱਜ ਤੀਕ ਨੇ ਨਾਲ ਖੜੇ
ਕੁੱਝ ਵਾਰ ਪਿੱਠ ਤੇ ਕਰ ਚੱਲੇ,
ਤੇ ਕੁੱਝ ਯਾਰੀ ਦੀ ਪਹਿਚਾਣ ਬਣੇਂ
ਇਕ ਬੇਦਿਲ ਨਾਲ ਦਿਲ ਲਾ ਬੈਠੇ,
ਦਿਲ ਇਕੋ ਇਕ ਸੀ ਤੜਵਾ ਬੈਠੇ
ਕਰਦੇ ਕੀ, ਸੀ ਨਾਦਾਨ ਬੜੇ
ਨਾ ਤੇਰੇ ਤੋਂ ਕੋਈ ਗਿਲਾ ਵੀ ਰੱਬਾ,
ਨਾ ਹੋਰ ਕਿਸੇ ਨਾਲ ਸ਼ਿਕਵਾ ਏ,
ਦੋਸ਼ ਕਿਸੇ ਨੂੰ ਕੀ ਦੇਈਏ " ਬੌਬੀ"
ਸਭ ਜਾਣਦੀਆਂ ਸੀ ਅਣਜਾਣ ਬਣੇਂ.....
ਸਭ ਜਾਣਦੀਆਂ ਸੀ ਅਣਜਾਣ ਬਣੇਂ.....
|