Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਰ ਕਦਮ ਦਿੱਤਾ ਸਹਾਰਾ ਯਾਰ ਨੇ !!{roop nimana} :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Roop Nimana
Roop
Posts: 21
Gender: Male
Joined: 02/Jan/2009
Location: kapurthala
View All Topics by Roop
View All Posts by Roop
 
ਹਰ ਕਦਮ ਦਿੱਤਾ ਸਹਾਰਾ ਯਾਰ ਨੇ !!{roop nimana}
ਦੋਸਤੋ ਇੱਕ ਗ਼ਜ਼ਲ ਨਾਲ ਹਾਜ਼ਰੀ ਲਗਵਾ ਰਿਹਾ, ਉਮੀਦ ਹੈ ਕਿ ਆਪ ਸਭ ਪਰਵਾਨ ਕਰੋਗੇ ਅਤੇ ਮੈਨੂੰ ਮੇਰੀਆਂ ਖਾਮੀਆਂ ਤੋਂ ਜਾਨੂ ਕਰਵਾਉਂਦੇ ਰਹੋਗੇ.....//
ਖੁਦਾ ਆਪ ਸਭ ਨੂੰ ਸਦਾ ਖੁਸ਼ ਰੱਖੇ ......ਹੱਸਦੇ-ਵੱਸਦੇ ਰਹੋ............"ਰੂਪ"......// ਰੱਬ ਰਾਖਾ ....//

ਬਹਿਰ ---- ਰਮਲ ਮੁਸੱਦਸ ਮਹਿਜ਼ੂਫ਼
ਰੁਕਨ -- ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ


ਹਰ ਕਦਮ ਦਿੱਤਾ ਸਹਾਰਾ ਯਾਰ ਨੇ !!
ਦਰਦ ਮੇਰਾ ਹਰ ਲਿਆ ਗ਼ਮਖ਼ਾਰ ਨੇ !

ਹਰ ਸਮੇਂ, ਧੀ ਦੇ ਜਨਮ ਤੋਂ ਮਰਨ ਤੱਕ,
ਮਾਰਿਆ ਧੀ ਨੂੰ ਸਦਾ ਪਰਿਵਾਰ ਨੇ !

ਘਰ ਤੇਰੇ ਆਏ ਨੇ ਜੋ ਵੋਟਾਂ ਲਈ,
ਪਰਖ ਕਰ ! ਕੀ ਉਹ ਸਹੀ ਹੱਕਦਾਰ ਨੇ !

ਟੁਕੜਿਆਂ ਵਿੱਚ ਵੰਡਿਆ ਹੈ ਦੇਸ਼ ਨੂੰ ,
ਜ਼ਾਤ ਦੇ ਆਧਾਰ ਤੇ ਸਰਕਾਰ ਨੇ !

ਚਾਪਲੂਸੀ ਹਰ ਸਮੇਂ ਕੀਤੀ ਜਿਨਾਂ,
ਅਹੁਦਿਆਂ ਦੇ ਬਣ ਗਏ ਹੱਕਦਾਰ ਨੇ !

ਸਿਰਜਿਆ ਸੀ ਜਿਸ ਕਦੇ ਇਤਿਹਾਸ ਨੂੰ,
ਛਾਪੀ ਨਾ ਉਸਦੀ ਗ਼ਜ਼ਲ ਅਖਬਾਰ ਨੇ !

ਝੂਠ , ਚੋਰੀ , ਠੱਗੀ , ਡਾਕਾ , ਲੁੱਟ-ਖੋਹ,
ਵਹਲਿਆਂ ਦੇ ਅੱਜ ਕੱਲ ਰੁਜ਼ਗਾਰ ਨੇ !

ਹੋਣਗੇ ਪੈਦਾ ' ਭਗਤ ' , ' ਆਜ਼ਾਦ ' ਫਿਰ ,
ਬਹੁਤ ਅੱਤ ਚੁੱਕੀ ਹੈ ਅਤਿਆਚਾਰ ਨੇ !

ਜਿਸ ਦੇ ਮੁਹਰੇ ਝੁੱਕ ਗਈ ਤਲਵਾਰ ਵੀ ,
ਮਾਰਿਆ ਉਸਨੂੰ ਕਲਮ ਦੇ ਵਾਰ ਨੇ !

ਸ਼ੁਕਰੀਆ ਉਸਦਾ ਕਦੇ ਤਾਂ "ਰੂਪ" ਕਰ,
ਇਹ ਕਲਮ ਬਖ਼ਸ਼ੀ ਹੈ ਜਿਸ ਕਰਤਾਰ ਨੇ !
07 Jun 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਹੋਣਗੇ ਪੈਦਾ ' ਭਗਤ ' , ' ਆਜ਼ਾਦ ' ਫਿਰ ,
ਬਹੁਤ ਅੱਤ ਚੁੱਕੀ ਹੈ ਅਤਿਆਚਾਰ ਨੇ !

ਜਿਸ ਦੇ ਮੁਹਰੇ ਝੁੱਕ ਗਈ ਤਲਵਾਰ ਵੀ ,
ਮਾਰਿਆ ਉਸਨੂੰ ਕਲਮ ਦੇ ਵਾਰ ਨੇ !

ਸ਼ੁਕਰੀਆ ਉਸਦਾ ਕਦੇ ਤਾਂ "ਰੂਪ" ਕਰ,
ਇਹ ਕਲਮ ਬਖ਼ਸ਼ੀ ਹੈ ਜਿਸ ਕਰਤਾਰ ਨੇ !

bahut khoobsurat.... aidan hi likhde raho...rabb rakha ..
07 Jun 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
Bahut khoobsurat
Bai ji bahut hi doongi soch naal likhi hai...keep it up...God bless u...Everything is right from top to bottom....rab teri kalam ton edan hi likhvaunda rahe....ameen
09 Jun 2009

Roop Nimana
Roop
Posts: 21
Gender: Male
Joined: 02/Jan/2009
Location: kapurthala
View All Topics by Roop
View All Posts by Roop
 

AMAN bai ji ate FEROZPURIA bai ji.............shukria aapdi daad lai,

aas hai aapda saath agah vi milda rahega

khush raho

roop

RAB RAKHA!!

01 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bhaut khoob janab ...keep it up

01 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Superve

01 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

sat siri akal veer g

 

bahut bahut hi wadita ikheya hai g .. koi alfazz hi nahi rahe k kinha shabda nal tarif kara...har waar  di tarah mei app g nu pehla v padhdaa ayya haa g . uchhi te suchajii soch de malak ho tusi ..parmatma app g nu chardiya kalan ch rakhe.. khush raho veer g

rabb rakha

01 Mar 2010

Roop Nimana
Roop
Posts: 21
Gender: Male
Joined: 02/Jan/2009
Location: kapurthala
View All Topics by Roop
View All Posts by Roop
 

aap sabh da bhaut bahut shukria.............

 

aas hai aapda saath agah vi milda rahega

khush raho

hasde vasde raho

 

roop

RAB RAKHA!!

02 Mar 2010

Reply