Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਨਕਲਾਬ ਹੀ ਨਿਜਾਤ ਗਲ ਪਈ ਪੰਜੇਲ੍ਹ ਤਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਇਨਕਲਾਬ ਹੀ ਨਿਜਾਤ ਗਲ ਪਈ ਪੰਜੇਲ੍ਹ ਤਕ



ਰਾਸਤਾ ਹੀ ਰਾਸਤਾ ਹੈ ਆਖਰੀ ਸੁਮੇਲ ਤਕ
ਅੱਡੀਆਂ ਤੋਂ ਲੈ ਕੇ ਦੂਰ ਫੈਲਦੇ ਦੁਮੇਲ ਤਕ

ਉਗਮਿਆ ਤਾਂ ਸੂਰਜਾ ਵੀ ਚੁਪ ਦੀ ਸਵੇਰ ਨੂੰ
ਨੂਰ ਪਰ ਨਾ ਪਹੁੰਚਿਆ ਸੀ ਅੱਖ ਦੀ ਤਰੇਲ ਤਕ

ਇੱਕ ਮੇਰੀ ਸੋਚ ਦੇ ਗਿਲਆਰਿਆਂ ਨੂੰ ਹੀ ਨਹੀਂ
ਰੁਤ ਨੂੰ ਵੀ ਪਹੁੰਚ ਉਹਦੇ ਸਾਹਾਂ ਦੀ ਫੁਲੇਲ ਤਕ

ਜ਼ਿੰਦਗੀ ਵੀ ਕੀ ਭਲਾ ਹੈ,ਸਾਹਾਂ ਦੇ ਦੋ ਚੋਗ ਨੇ
ਪਲ ਦੋ ਪਲ ਦੀ ਹੈ ਉੜਾਨ,ਮੌਤ ਦੀ ਗੁਲੇਲ ਤਕ

ਨਾਪਦਾ ਰਿਹਾ ਚੰਦਰਮਾ ਹੁਸਨ-ਨੂਰ ਨੂੰ ਤੇਰੇ
ਇਕ ਕਿਰਨ ਦੀ ਸੇਧ ਲੈ ਕੇ,ਉਮਰ ਦੇ ਕੁਵੇਲ ਤਕ

ਵਹਮ ਮਿੱਠੜਾ ਕੋਈ ,ਇਹ ਕਾਰਸਾਜ਼ੀ ਹੱਥ ਦੀ
ਬਸ ਜ਼ਰਾ ਕੁ ਢਿੱਲ ਸਿਰਫ ਹੈ,ਲੇਖ ਦੀ ਨਕੇਲ ਤਕ

ਪੂੰਜੀਆਂ ਦੇ ਜ਼ਰ-ਖਰੀਦ ਵਾਦ ਵੀ ਤੇ ਵੋਟ ਵੀ
ਇਨਕਲਾਬ ਹੀ ਨਿਜਾਤ ਗਲ ਪਈ ਪੰਜੇਲ੍ਹ ਤਕ

ਬੀਤੇ ਦੀ ਕਹਾਣੀ ਹੋਏ ਚਾਦਰੇ ਤੇ ਨੱਤੀਆਂ
ਸਭ ਹਵਾ ਹੈ ਹੋਈ ਜਾਂਦਾ ਵੰਗ ਤੋਂ ਹਮੇਲ ਤਕ

ਕੁਝ ਨਾ ਹੋਇਆ ਕਾਰਗਾਰ,ਚੁੰਬੜੀ ਜੋ ਦੇਸ਼ ਨੂੰ
ਵੇਦ ਨਾ ਕਤੇਬ ਜਾਤ-ਪਾਤ ਦੀ ਚੁੜੇਲ ਤਕ

ਰੂਹ ਦੇ ਨਾਪ-ਤੋਲ ਰੀਤ ਪੂਰਬੀ ਪਿਆਰ ਦੀ
ਪੱਛਮੀ ਰਿਵਾਜ ਹੈ ਸਰੀਰ ਦੇ ਹੀ ਖੇਲ ਤਕ



25 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
awesome..

ਜ਼ਿੰਦਗੀ ਵੀ ਕੀ ਭਲਾ ਹੈ,ਸਾਹਾਂ ਦੇ ਦੋ ਚੋਗ ਨੇ
ਪਲ ਦੋ ਪਲ ਦੀ ਹੈ ਉੜਾਨ,ਮੌਤ ਦੀ ਗੁਲੇਲ ਤਕ

bahut khoob ji... lajawab...
25 Aug 2009

Reply