ਇਸਦੇ ਆਓਣ ਦਾ ਕੋਈ ਪਤਾ ਨੀ ਹੁਂਦਾ... ਆਚਨਚੇਤੀ ਡਾਕ ਵਾਂਗ਼ .....
ਹਾ ਖੁਸ਼ੀ ਮੈਂ ਆਓਦੀ ਦੇਖੀ ਏ.....
ਬਹੁਤ ਵਾਰ ..ਕਦੋ ਦੇਖੀ....
ਜਦ ਚਾਰ ਧੀਆਂ ਿਪਛੋ ਪੁੱਤ ਜਂਮਦਾ ਤਾਂ ਓਸ ਮਾਂ ਦੀਆ ਅੱਖਾਂ ਿਵੱਚ ਖੁਸ਼ੀ ਦੇਖੀ ਏ,
ਜਦ ਿਕਸੇ ਭੁੱਖੇ ਤੇ ਨਂਗੇ ਗਰੀਬ ਬੱਚੇ ਨੂਂ ਕੀਮਤੀ ਕੱਪੜੇ ਤੇ ਸੁਆਦਲੀ ਰੋਟੀ ਿਮਲਦੀ ਓਸ ਦੇ ਹੱਥਾਂ ਚ ਖੁਸ਼ੀ ਦੇਖੀ ਏ,
ਜਦ ਸੋਨੇ ਰਂਗੀ ਕਣਕ ਨੂਂ ਿਲਹਰਾਓਦੀ ਦੇਖ ਿਕਰਸਾਨ ਦੇ ਲਂਮੇ ਹੌਕੇ ਚ ਖੁਸ਼ੀ ਦੇਖੀ ਏ,
ਸਾਉਣ ਦੀ ਪਹਿਲੀ ਬਰਸਾਤ ਵਿਚ ਪੈਲਾਂ ਪਾਉਦੇ ਝੂਂਮਦੇ ਮੋਰਾਂ ਦੇ ਰੁਣਝੁਣ ਚ ਖੁਸ਼ੀ ਦੇਖੀ ਏ,
ਜਦ ੧੦ ਸਾਲ ਪਿਛੋਂ ਵਤਨੀ ਪਰਤੇ ਪਰਦੇਸੀ ਦੇ ਦਿਲ ਚ ਖੁਸ਼ੀ ਦੇਖੀ ਏ,
ਪੜਦਾਦੇ ਕੋਲ ਖੇਡਦੇ ਪੜੌਤੇ ਦੀਆ ਕਿਲਕਾਰੀਆ ਚ ਖੁਸ਼ੀ ਦੇਖੀ ਏ....
ਚਿਰਾਂ ਤੋਂ ਵਿਛੜੇ ਪਰੇਮੀਆ ਤੇ ਮੁਰੀਦ ਤੇ ਮੁਰਸ਼ਦ ਦੇ ਮਿਲਾਪ ਚ ਖੁਸ਼ੀ ਦੇਖੀ,
ਜਦ ਪਤਝੜ ਪਿਛੋਂ ਫੁੱਲਾ ਤੇ ਆਈ ਬਹਾਰ ਚ ਮਂਡਰਾਓਦੇ ਭੌਰੀਆ ਦੇ ਲਬਾ ਚ ਖੁਸ਼ੀ ਦੇਖੀ ਏ,
ਜਦ ਕੋਈ ਗਰੀਬ ਬੱਚਾ ਕਿਸੇ ਪਰੀਖੀਆ ਚ ਅੱਵਲ ਆੳਦਾ ੳਸਦੀਆ ਨਮ ਅੱਖਾ ਦੇ ਹਂਝੂਆ ਚ ਖੁਸ਼ੀ ਦੇਖੀ ਏ,
ਜਦ ਪਿਉ ਦਾ ਸੁਪਨਾ ਪੁੱਤ ਦੇ ਹੱਥਾਂ ਚ ਫਲਦਾ ਦੇਖ ਵਿਧਵਾ ਮਾਂ ਦੀਆ ਸਧਰਾਂ ਚ ਖੁਸ਼ੀ ਦੇਖੀ ਏ,
ਹਾ ਪਰ .....ਜਿਥੇ ਆਪਣੇ ਆਪਣੀਆ ਨਾਲ ਦਗਾ ਕਮਾਓਦੇ ,ਗਰੀਬ ਮਾਰ ਹੁਂਦੀ ,ਮਾਪਿਆ ਨੂਂ ਬੌਝ ਸਮਝਿਆ ਜਾਦਾ,
ਉਥੌ ਏਹ ਖੁਸ਼ੀਆ ਕੌਹਾਂ ਦੂਰ ਨੇ ਜ਼ਮੀਨ ਤੇ ਆਸਮਾਨ ਵਾਂਗ ..........
|