Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜ਼ਿੰਦਗੀ ਦੁਖ ਦਰਦ ਦਾ ਪਾਸਾਰ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਜ਼ਿੰਦਗੀ ਦੁਖ ਦਰਦ ਦਾ ਪਾਸਾਰ ਹੈ
ਸੂਤਕਾਂ ਦੀ ਪੀੜ ਦਾ ਵਿਸਥਾਰ ਹੈ
ਜ਼ਿੰਦਗੀ ਦੁਖ ਦਰਦ ਦਾ ਪਾਸਾਰ ਹੈ

ਫੋਲ ਕੇ ਇਤਹਾਸ ਦੇ ਦੇਖੋ ਸਫੇ
ਹਰ ਘੜੀ ਦਾ ਆਪਣਾ ਕਿਰਦਾਰ ਹੈ

ਫਰਜ਼ ਦੀ ਪਹਿਚਾਣ ਅਜ ਕੋਈ ਨਹੀਂ
ਹਰ ਕੋਈ ਹੱਕਾਂ ਦਾ ਦਾਅਵੇਦਾਰ ਹੈ

ਇਸ਼ਤਿਹਾਰੀ ਹੋ ਸਿਆਹੀ ਬੋਲਦੀ
ਪਰ ਪਸੀਨਾ ਤੇ ਲਹੂ ਲਾਚਾਰ ਹੈ

ਹੁਣ ਭੁਲਾਣੇ ਹੋ ਗਏ ਇਕਰਾਰ ਵੀ
ਕੌਲ ਦੀ ਸ਼ਬਦਾਵਲੀ ਵਲਦਾਰ ਹੈ

ਮੰਡੀਏਂ ਵਿਕਦਾ ਹੈ ਬਾਬਾ ਰਾਮਦੇਵ
ਅਜ ਦਾ ਯੋਗੀ ਹੋਇਆ ਦੁਨੀਆਦਾਰ ਹੈ

ਧਰਮ ਹੈ ਬੈਠਾ ਦੁਕਾਨਾਂ ਖੋਲ ਕੇ
ਵਿਕ ਰਿਹਾ ਟੀ ਵੀ ਤੇ ਸਭਿਆਚਾਰ ਹੈ

ਭੁਖ ਹੁਣ ਗੁਰਦੇ ਵਿਕਾਈ ਜਾਂਵਦੀ
ਕੁਖ ਦਾ ਮਾਲਿਕ ਕਿਰਾਏਦਾਰ ਹੈ

ਰਿਸ਼ਤਿਆਂ ਨੂੰ ਬੇਯਕੀਨੀ ਖਾ ਗਈ
ਉੰਝ ਘਰਾਂ ਵਿਚ ਰਿਜ਼ਕ ਦੀ ਭਰਮਾਰ ਹੈ

ਨਸਲ ਦਾ ਕਿਧਰੇ ਨਸ਼ਾ ਹੈ ਨਾਮ ਦਾ
ਜਾਤ ਮਜ਼ਹਬ ਦਾ ਕਿਤੇ ਤਕਰਾਰ ਹੈ

ਹਾੜੀ -ਸਉਣੀ ਫਸਲ ਰੁਲਦੀ ਆੜਤੀਂ
ਕਿਰਤੀਆਂ ਦੀ ਲੁਟ ਸਰੇ-ਬਾਜ਼ਾਰ ਹੈ

ਹੁਣ ਨਾ ਬਚਪਨ ਦੇ ਸਿਰਾਂ ਤੇ ਹੱਥ-ਅਸੀਸ
ਨਾ ਬਜ਼ੁਰਗੀ ਦਾ ਕੋਈ ਸਤਕਾਰ ਹੈ

ਸਦੀਆਂ ਤੋਂ ਪਰਗਟ ਗੁਰੂ ਦਾ ਅੰਗ ਉਹ
ਸਿਖ ਲਈ ਰਵਿਦਾਸ ਅਜੇ ਚਮਿਆਰ ਹੈ

ਹੁਸਨ ਇਬਾਦਤ ਦਾ ਕਰਿਸ਼ਮਾ ਹੈ ਕੋਈ
ਜੋ ਕਲਮ ਥੋੜਾ ਸਲੀਕਾਕਾਰ ਹੈ
28 Aug 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
Bohat hi vadiya lagi ji tuhadi eh kavita....thanks for sharing
ਫਰਜ਼ ਦੀ ਪਹਿਚਾਣ ਅਜ ਕੋਈ ਨਹੀਂ
ਹਰ ਕੋਈ ਹੱਕਾਂ ਦਾ ਦਾਅਵੇਦਾਰ ਹੈ

ਧਰਮ ਹੈ ਬੈਠਾ ਦੁਕਾਨਾਂ ਖੋਲ ਕੇ
ਵਿਕ ਰਿਹਾ ਟੀ ਵੀ ਤੇ ਸਭਿਆਚਾਰ ਹੈ

ਭੁਖ ਹੁਣ ਗੁਰਦੇ ਵਿਕਾਈ ਜਾਂਵਦੀ
ਕੁਖ ਦਾ ਮਾਲਿਕ ਕਿਰਾਏਦਾਰ ਹੈ

ਰਿਸ਼ਤਿਆਂ ਨੂੰ ਬੇਯਕੀਨੀ ਖਾ ਗਈ
ਉੰਝ ਘਰਾਂ ਵਿਚ ਰਿਜ਼ਕ ਦੀ ਭਰਮਾਰ ਹੈ

ਨਸਲ ਦਾ ਕਿਧਰੇ ਨਸ਼ਾ ਹੈ ਨਾਮ ਦਾ
ਜਾਤ ਮਜ਼ਹਬ ਦਾ ਕਿਤੇ ਤਕਰਾਰ ਹੈ

29 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਨਸਲ ਦਾ ਕਿਧਰੇ ਨਸ਼ਾ ਹੈ ਨਾਮ ਦਾ
ਜਾਤ ਮਜ਼ਹਬ ਦਾ ਕਿਤੇ ਤਕਰਾਰ ਹੈ

wah janab.. top notch...
bahut khoob... simply fantastic piece of work..
umeed karda haan iss kavita nu wadh ton wadh lok parhan..!!
29 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਫਰਜ਼ ਦੀ ਪਹਿਚਾਣ ਅਜ ਕੋਈ ਨਹੀਂ
ਹਰ ਕੋਈ ਹੱਕਾਂ ਦਾ ਦਾਅਵੇਦਾਰ ਹੈ

ਇਸ਼ਤਿਹਾਰੀ ਹੋ ਸਿਆਹੀ ਬੋਲਦੀ
ਪਰ ਪਸੀਨਾ ਤੇ ਲਹੂ ਲਾਚਾਰ ਹੈ

ਹੁਣ ਭੁਲਾਣੇ ਹੋ ਗਏ ਇਕਰਾਰ ਵੀ
ਕੌਲ ਦੀ ਸ਼ਬਦਾਵਲੀ ਵਲਦਾਰ ਹੈ

bahut hi vadhiya janab .. thanks for sharing ..
29 Aug 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Bahut hi wadhiya janab bahut khoosurat kavita
eda hi share karde raho
jeonde wasde raho
thanks for sharing
29 Aug 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
app sabh da shukrghuzaar haan
31 Aug 2009

Reply