Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਆਰ ਦਾ ਪਹਿਲਾ ਅਹਿਸਾਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurwinder  Singh
Gurwinder
Posts: 31
Gender: Male
Joined: 27/Aug/2009
Location: Hoshiarpur
View All Topics by Gurwinder
View All Posts by Gurwinder
 
ਪਿਆਰ ਦਾ ਪਹਿਲਾ ਅਹਿਸਾਸ
ਜਦੋਂ ਤੁਸੀਂ ਚੁੱਪ-ਚਾਪ ਹੋ ਜਾਵੋ, ਮੂੰਹ ਦੇ ਬੋਲ ਕਿਤੇ ਗੁਆਚ ਜਾਣ, ਜਦੋਂ ਆਪਣੇ ਆਪ ਦੀ ਹੀ ਖਬਰ ਨਾ ਰਹੇ, ਆਪਣਾ ਆਪ ਕਿਸੇ ਹੋਰ 'ਚ ਘੁਲਦਾ ਜਾਵੇ, ਸਾਰੀਆਂ ਗੱਲਾਂ ਮਨ ਹੀ
ਮਨ ਵਿੱਚ ਚੱਲਦੀਆਂ ਰਹਿਣ, ਨਾ ਤੁਸੀਂ ਕੁਝ ਕਹੋ, ਨਾ ਉਹ ਕੁਝ ਕਹੇ। ਅਜਿਹਾ ਹੀ
ਕੁਝ-ਕੁਝ ਹੁੰਦਾ ਹੈ ਜਦੋਂ ਪ੍ਰੇਮ ਹੁੰਦਾ ਹੈ, ਪਿਆਰ ਦਾ ਪਹਿਲਾ ਅਹਿਸਾਸ ਜਾਗਦਾ ਹੈ
ਤਾਂ ਕੁਝ-ਕੁਝ ਨਹੀਂ ਬਹੁਤ ਕੁਝ ਹੁੰਦਾ ਹੈ...

ਪਰ ਕਦੇ-ਕਦੇ ਇਹ ਸਮਝਣ ਵਿੱਚ ਬਹੁਤ ਕਠਿਨਾਈ ਹੁੰਦੀ ਹੈ ਕਿ ਇਹ ਪਿਆਰ ਹੀ ਹੈ ਜਾਂ ਹੋਰ
ਕੁਝ। ਪਹਿਲਾ-ਪਹਿਲਾ ਪਿਆਰ ਹੋਵੇ ਤਾਂ ਕੁਝ ਸਮਝ ਨਹੀਂ ਆਉਂਦਾ ਹੈ ਕਿ ਕੀ ਹੋ ਰਿਹਾ ਹੈ
ਅਤੇ ਕਿਉਂ ਹੋ ਰਿਹਾ ਹੈ ਇਸ ਤਰ੍ਹਾਂ? ਕੋਈ ਚੰਗਾ ਲੱਗਦਾ ਹੈ ਅਤੇ ਫਿਰ ਇੱਕ ਹੀ
ਮੁਲਾਕਾਤ ਵਿੱਚ ਪੂਰੀ ਜਿੰਦਗੀ ਬਣ ਜਾਂਦਾ ਹੈ...ਇਹ ਕਿਸ ਤਰ੍ਹਾਂ ਦਾ ਅਹਿਸਾਸ ਹੈ, ਜਿਸ
ਨੇ ਪੂਰੇ ਜੀਵਨ ਨੂੰ ਬਦਲ ਦਿੱਤਾ ਹੈ, ਜਿੰਦਗੀ ਬਦਲ ਗਈ ਹੈ, ਉਹ ਸਭ ਕੁਝ ਹੋ ਰਿਹਾ ਹੈ
ਜੋ ਪਹਿਲਾਂ ਕਦੇ ਨਹੀਂ ਹੋਇਆ...ਕਿਤੇ ਤੁਹਾਨੂੰ ਪਿਆਰ ਤਾਂ ਨਹੀਂ ਹੋ ਗਿਆ ਹੈ...!!

ਪਤਾ ਨਹੀਂ ਹਾਂ...ਨਹੀਂ...ਬਹੁਤ ਉਲਝਣ ਹੈ...ਪਰ ਜਾਣੀਏ ਤਾਂ ਕਿਵੇਂ ਜਾਣੀਏ ਕਿ
ਤੁਹਾਨੂੰ ਪਿਆਰ ਹੋ ਗਿਆ ਹੈ। ਸ਼ਾਇਦ ਅਸੀਂ ਹੀ ਤੁਹਾਡੀ ਕੁਝ ਮਦਦ ਕਰ ਸਕੀਏ। ਜੇ ਅਜਿਹੇ ਹੀ ਕੁਝ ਅਹਿਸਾਸ ਤੁਹਾਡੇ ਮਨ ਵਿੱਚ ਵੀ ਜਾਗ ਰਹੇ ਹੋਣ ਤਾਂ ਸਮਝ ਲਉ ਕਿ ਤੁਹਾਨੂੰ
ਪਿਆਰ, ਪਿਆਰ ਅਤੇ ਸਿਰਫ ਪਿਆਰ ਹੋ ਗਿਆ ਹੈ। ਕੀ ਇਹ ਲੱਛਣ ਤੁਹਾਡੇ ਮਨ ਵਿੱਚ ਨਜ਼ਰ ਆ ਰਹੇ ਹਨ? ਜਰਾ ਦੇਖੋ -

* ਹਰ ਸਮੇਂ ਮਨ ਵਿੱਚ ਕੁਝ ਬੇਚੈਨੀ ਜਿਹੀ ਮਹਿਸੂਸ ਹੁੰਦੀ ਹੈ। ਸਭ ਕੁਝ ਹੋਣ ਦੇ ਬਾਅਦ
ਵੀ ਕਿਤੇ ਕੁਝ ਕਮੀ ਜਿਹੀ ਲੱਗਦੀ ਹੈ।

* ਉਸਦਾ ਜਿਕਰ ਛਿੜਦੇ ਹੀ ਪਿਆਰ ਦੀ ਖੁਸ਼ਬੂ ਆਉਂਦੀ ਹੈ। ਉਸਦਾ ਨਾਮ ਸੁਣਦੇ ਹੀ ਚਿਹਰੇ ਤੇ ਸ਼ਰਮ ਦੀ ਲਾਲੀ ਛਾ ਜਾਂਦੀ ਹੈ, ਦਿਲ ਧੜਕਣ ਲੱਗਦਾ ਹੈ।

* ਪੂਰੀ ਰਾਤ ਇੱਧਰ-ਉੱਧਰ ਪਾਸੇ ਬਦਲ-ਬਦਲ ਕੇ ਹੀ ਬੀਤਦੀ ਹੈ। ਨੀਂਦ ਆਉਂਦੀ ਹੀ ਨਹੀਂ
ਆਵੇ ਵੀ ਕਿਵੇਂ? ਅੱਖਾਂ ਬੰਦ ਕਰਦੇ ਹੀ ਉਹ ਸਾਹਮਣੇ ਆ ਜਾਂਦਾ ਹੈ ਅਤੇ ਫਿਰ ਪੂਰੀ ਰਾਤ
ਅੱਖਾਂ-ਅੱਖਾਂ ਵਿੱਚ ਹੀ ਨਿੱਕਲ ਜਾਂਦੀ ਹੈ।

* ਉਹ ਨਾਲ ਹੋਣ ਤਾਂ ਜਿੰਦਗੀ ਹਸੀਨ ਅਤੇ ਮੌਸਮ ਸੁਹਾਵਣਾ ਬਣ ਜਾਂਦਾ ਹੈ। ਤੁਸੀਂ ਇਸੇ
ਤਰ੍ਹਾਂ ਦੀ ਜਿੰਦਗੀ ਦੀ ਖਵਾਹਿਸ਼ ਕਰਨ ਲੱਗਦੇ ਹੋ।

* ਤੁਹਾਡੇ ਚਿਹਰੇ ਤੇ ਅਚਾਨਕ ਹੀ ਨਿਖਾਰ ਆਉਣ ਲੱਗ ਜਾਂਦਾ ਹੈ। ਦੋਸਤ ਕਹਿੰਦੇ
ਹਨ...'ਕੁਝ ਤਾਂ ਚੱਕਰ ਹੈ...ਲੱਗਦਾ ਹੈ ਇਹ ਪਿਆਰ ਦੀ ਚਮਕ ਹੈ..ਅਤੇ ਤੁਸੀਂ ਸ਼ਰਮ ਨਾਲ
ਮੂੰਹ ਛੁਪਾ ਲੈਂਦੇ ਹੋ।

* ਕਦੇ ਸ਼ੇਅਰੋ-ਸ਼ਾਇਰੀ ਅਤੇ ਕਵਿਤਾ ਵੱਲ ਧਿਆਨ ਨਾ ਦੇਣ ਵਾਲੇ ਤੁਸੀਂ ਅਚਾਨਕ ਹੀ
ਅਜਿਹੀਆਂ ਚੀਜ਼ਾਂ ਦੇ ਦੀਵਾਨੇ ਹੋ ਜਾਂਦੇ ਹੋ। ਪੂਰਾ ਦਿਨ ਗਜਲ਼ਾਂ ਸੁਣਦੇ ਰਹਿੰਦੇ ਹੋ।

* ਬਸ ਇਸ ਗੱਲ ਦਾ ਇੰਤਜਾਰ ਰਹਿੰਦਾ ਹੈ ਕਿ ਕਿਸੇ ਵੀ ਤਰ੍ਹਾਂ ਉਸਦਾ ਦੀਦਾਰ ਹੋ ਜਾਵੇ।
ਦੀਦਾਰ ਹੋਣ ਨਾਲ ਦਿਲ ਵਿੱਚ ਫੁੱਲ ਖਿੜ ਜਾਂਦੇ ਹਨ।

* ਰੋਮਾਂਟਿਕ ਫਿਲਮਾਂ ਦੇਖਣਾ ਅਤੇ ਉਸਦੀ ਪਰਿਸਥਿਤੀ ਨਾਲ ਆਪਣੇ ਆਪ ਨੂੰ ਜੋੜਨਾ
ਤੁਹਾਨੂੰ ਕੁਝ ਜਿਆਦਾ ਹੀ ਚੰਗਾ ਲੱਗਣ ਲੱਗਦਾ ਹੈ।

* ਤੁਹਾਨੂੰ ਉਸਦੀਆਂ ਬੇਤੁਕੀਆਂ, ਬਚਕਾਨੀਆਂ ਗੱਲਾਂ ਵੀ ਚੰਗੀਆਂ ਲੱਗਣ ਲੱਗਦੀਆਂ ਹਨ
ਅਤੇ ਉਹਨਾਂ ਤੇ ਵੀ ਪਿਆਰ ਆਉਂਦਾ ਹੈ।

* ਅਚਾਨਕ ਹੀ ਈਸ਼ਵਰ ਵਿੱਚ ਤੁਹਾਡਾ ਵਿਸ਼ਵਾਸ ਵਧ ਜਾਂਦਾ ਹੈ। ਤੁਸੀਂ ਕੁਝ ਜਿਆਦਾ ਹੀ
ਦਿਆਲੂ ਹੋ ਜਾਂਦੇ ਹੋ।
* ਤੁਸੀਂ ਉਸਦੀ ਜੀਵਨਸ਼ੈਲੀ ਅਪਣਾਉਣ ਲੱਗਦੇ ਹੋ।

* ਉਸਨੂੰ ਧਿਆਨ ਵਿੱਚ ਰੱਖ ਕੇ ਤੁਸੀਂ 'ਮੈਂ' ਦੀ ਥਾਂ ਹੁਣ 'ਅਸੀਂ' ਦਾ ਇਸਤੇਮਾਲ
ਜਿਆਦਾ ਕਰਨ ਲੱਗਦਾ ਹੈ।


* ਰੋਮਾਂਟਿਕ ਗੀਤਾਂ ਦੇ ਹਰ ਸ਼ਬਦ ਤੇ ਤੁਸੀਂ ਗੌਰ ਕਰਨ ਲੱਗਦੇ ਹੋ ਅਤੇ ਹਰ ਗਾਣਾ
ਤੁਹਾਨੂੰ ਆਪਣੀ ਹੀ ਕਹਾਣੀ ਲੱਗਦਾ ਹੈ। ਕਲਪਨਾ ਕਰਦੇ ਹੋਏ ਤੁਸੀਂ ਨਾਲ ਹੀ ਗਾਉਣ ਵੀ
ਲੱਗਦੇ ਹੋ।

* ਉਸਦੇ ਖਿਆਲ ਵਿੱਚ ਤੁਸੀਂ ਖਾਣਾ-ਪੀਣਾ, ਪੜਨਾ ਲਿਖਣਾ ਸਭ ਭੁੱਲ ਜਾਂਦੇ ਹੋ। ਇਹ ਸਾਰੇ
ਕੰਮ ਤੁਹਾਨੂੰ ਬੇਕਾਰ ਲੱਗਦੇ ਹਨ।

* ਤੁਹਾਨੂੰ ਹਰ ਸਮੇਂ, ਅੱਧੀ ਰਾਤ ਨੂੰ ਵੀ ਫੋਨ ਆਵੇ ਤਾਂ ਲੱਗਦਾ ਹੈ ਉਸੇ ਦਾ ਫੋਨ ਹੈ।

* ਉਸਦੀਆਂ ਸਾਰੀਆਂ ਕਮੀਆਂ ਵਿੱਚ ਤੁਹਾਨੂੰ ਖੂਬੀਆਂ ਨਜ਼ਰ ਆਉਣ ਲੱਗਦੀਆਂ ਹਨ।

* ਤੁਸੀਂ ਆਪਣੇ ਆਪ ਦਾ ਕੁਝ ਜਿਆਦਾ ਹੀ ਧਿਆਨ ਰੱਖਣ ਲੱਗਦੇ ਹੋ।

* ਹੁਣ ਤੁਸੀਂ ਉਸ ਨੂੰ ਉਸਦੇ ਨਾਮ ਨਾਲ ਨਹੀਂ ਬੁਲਾਉਂਦੇ। ਤੁਸੀਂ ਉਸ ਨੂੰ ਇੱਕ
'ਨਿਕਨੇਮ' ਦੇ ਦਿੱਤਾ ਹੈ ਅਤੇ ਉਸ 'ਨਿਕਨੇਮ' ਨਾਲ ਉਸ ਨੂੰ ਬੁਲਾਉਂਦੇ ਸਮੇਂ ਤੁਸੀਂ
ਆਪਣਾ ਸਾਰਾ ਪਿਆਰ
29 Aug 2009

Reply