Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ--- ਬੜਾ ਕੁਝ ਦਿਲ 'ਚ ਰੱਖਦੇ ਹਾਂ ........ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JASVINDER  MEHRAM 98144 14317
JASVINDER MEHRAM
Posts: 20
Gender: Male
Joined: 12/Sep/2009
Location: PHAGWARA - 144402.
View All Topics by JASVINDER MEHRAM
View All Posts by JASVINDER MEHRAM
 
ਗ਼ਜ਼ਲ--- ਬੜਾ ਕੁਝ ਦਿਲ 'ਚ ਰੱਖਦੇ ਹਾਂ ........

ਗ਼ਜ਼ਲ--- ਬੜਾ  ਕੁਝ  ਦਿਲ  'ਚ  ਰੱਖਦੇ  ਹਾਂ ........
ਕਮਿਊਨਿਟੀ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਾਹਿਤਕ ਸਲਾਮ / ਇੱਕ ਨਵੀਂ ਗ਼ਜ਼ਲ ਤੁਹਾਡੇ ਰੂਬਰੂ ਕਰ ਰਿਹਾ ਹਾਂ , ਹਾਜ਼ਰੀ ਕਬੂਲ ਕਰਨਾ ਜੀ / ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਼
ਬਹਿਰ - ਹਜਜ਼ ਮੁਸੱਸਨ ਸਾਲਮ
ਰੁਕਨ - ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ

 

ਗ਼ਜ਼ਲ  


ਜ਼ਰੂਰੀ  ਤਾਂ  ਨਹੀਂ  ਆਵੇ  ਨਜ਼ਰ  ਕੁਝ   ਹਾਦਸੇ  ਵਰਗਾ |
ਬੜਾ  ਕੁਝ  ਦਿਲ  'ਚ  ਰੱਖਦੇ  ਹਾਂ  ਛਿਪਾ ਕੇ  ਜ਼ਲਜ਼ਲੇ  ਵਰਗਾ |
 
ਚਮਕ  ਚਿਹਰੇ  'ਤੇ  ਹੁੰਦੀ  ਏ   ਖ਼ੁਸ਼ੀ  ਵੇਲੇ   ਸੁਬਹ   ਵਰਗੀ ,
ਗ਼ਮੀ  ਹੋਵੇ  ਤਾਂ  ਇਸਦਾ  ਹਾਲ  ਹੁੰਦਾ  ਦਿਨ  ਢਲੇ  ਵਰਗਾ |

 

ਸਮਾਂ  ਤਾਂ  ਕੱਟ  ਲੈਂਦਾ  ਆਦਮੀ  ਸਭ  ਨਾਲ  ਪਰ  ਫਿਰ  ਵੀ ,
ਉਹ  ਸਾਥੀ  ਭਾਲਦਾ  ਰਹਿੰਦੈ  ਸਦਾ  ਹੀ  ਆਪਣੇ  ਵਰਗਾ |

 

ਤੁਰਾਂਗੇ  ਸਾਥ  ਰਲ ਮਿਲ ਕੇ , ਕਸਮ  ਉਹ  ਖਾਣਗੇ,  ਲੇਕਿਨ ,
ਉਨ੍ਹਾਂ ਦੇ  ਦਿਲ  'ਚ  ਛੁਪਿਆ  ਹੈ  ਬੜਾ  ਕੁਝ  ਫਾਸਲੇ ਵਰਗਾ |

 

ਨਾ  ਐਸਾ  ਮਸ਼ਵਰਾ  ਦੇਵੋ  ਜੋ  ਦਿਲ  ਨੂੰ  ਤੋੜ  ਹੀ  ਦੇਵੇ ,
ਅਜੇਹਾ  ਮਸ਼ਵਰਾ  ਦੇਵੋ ,  ਜੋ   ਹੋਵੇ  ਹੌਸਲੇ  ਵਰਗਾ |   

 

ਉਨ੍ਹਾਂ  ਦੀ   ਪਹੁੰਚ  ਤੋਂ  ਮੰਜ਼ਿਲ  ਕਦੇ  ਵੀ ਦੂਰ  ਨਹੀਂ  ਰਹਿੰਦੀ ,
ਜਿਨ੍ਹਾਂ  ਦਾ  ਜੋਸ਼  ਹੋਵੇ   ਢੋਲ  'ਤੇ  ਲੱਗੇ  ਡਗੇ  ਵਰਗਾ |

 

ਕੁਰਾਹੇ  ਪੈ  ਗਿਆ  ਜੋ , ਹੁਣ  ਇਸ਼ਾਰਾ  ਕੀ ਭਲਾ  ਸਮਝੂ ,
ਨਸੀਹਤ  ਵਾਸਤੇ  ਵੀ  ਉਹ  ਤਾਂ  ਹੈ  ਚਿਕਨੇ  ਘੜੇ  ਵਰਗਾ |

]

ਜਿਦ੍ਹੇ  'ਤੇ  ਮਾਣ  ਹੈ , ਹੱਕ  ਹੈ, ਮੁਹੱਬਤ  ਹੈ , ਮੁਨਾਸਿਬ ਹੈ ,
ਕਦੇ  ਮੈਂ  ਬੋਲ ਵੀ ਬੋਲਾਂ  ਉਨੂੰ  ਗੁੱਸੇ  ਗਿਲੇ  ਵਰਗਾ |

 

ਕਿਵੇਂ  ਉਪਕਾਰ   ਕਰ  ਸਕਦੈ , ਦੁਬਾਰਾ  ਉਸ  ਜਗਹ  ਕੋਈ,
ਜਰੂਰਤ  ਪੈਣ  'ਤੇ  ਜਿੱਥੋਂ , ਜਵਾਬ  ਆਵੇ   ਟਕੇ  ਵਰਗਾ |

 

ਕਰੀਂ  ਉਸਦਾ  ਭਲਾ  ਰੱਬਾ , ਮੇਰੇ  ਦਿਲ  'ਚੋਂ  ਦੁਆ  ਨਿਕਲੀ,
ਉਹ  ਕਰਦਾ  ਹੈ  ਬੁਰਾ  ਬੇਸ਼ੱਕ , ਬੁਰਾ  ਕਰਦੈ  ਭਲੇ  ਵਰਗਾ |

 

ਪੁਜਾਰੀ  ਪਿਆਰ  ਦਾ  ਬਣਕੇ , ਮੁਨਾਫ਼ਾ  ਭਾਲਦੈ  ਇਸ  'ਚੋਂ ,
ਨਹੀਂ ਇਹ  ਮਾਮਲਾ  ਉਸਦਾ ,  ਦਿਲਾਂ  ਦੇ  ਮਾਮਲੇ  ਵਰਗਾ |

 

ਕਿਸੇ  ਨੂੰ  ਖੂਨ ਦਾ  ਰਿਸ਼ਤਾ  ਵੀ  ਕਦ   ਤਕ   ਜੋੜ  ਕੇ  ਰੱਖੂ ,
ਹਮੇਸ਼ਾ  ਹੀ  ਰਹੇ  ਜਿਸਦਾ , ਵਤੀਰਾ   ਓਪਰੇ   ਵਰਗਾ |

 

ਛੁਪਾ  ਕੇ  ਗ਼ਮ, ਖ਼ੁਸ਼ੀ  ਵੰਡੇ , ਖ਼ਤਾ  ਬਦਲੇ  ਵਫ਼ਾ  ਪਾਲੇ ,
ਮਿਲੇ  ਜਦ  ਵੀ, ਮੇਰਾ ਮਹਿਰਮ , ਮਿਲੇ  ' ਮਹਿਰਮ '  ਤੇਰੇ  ਵਰਗਾ |
=====================================  

 

26 Sep 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
Bahut khoob

Bahut sohni gazal hai bai ji.....har ik line de maine ne...dil nu tasalli hoi parh ke...God bless...

26 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Sahi keha Aman Veer ne v..

 

Tasalli ho gayi parh k... K kujh behadd khoobsurat rachna parhan nu mili....

 

Tuhadiya rachnaavan waaste mere kol lafz ni haige...!!

They are always great.......

 

hats off..!!

27 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

very soothing............bahaut vadiya g......gr8 composition......tfs

01 Oct 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
bahut wadhiya great no words.
01 Oct 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut hee vadhia JANAB..!!

 

Waise te saari rachna hee vadhia hai par eh lines mainu kush JYADA pasand aayian ne...

1.

ਸਮਾਂ  ਤਾਂ  ਕੱਟ  ਲੈਂਦਾ  ਆਦਮੀ  ਸਭ  ਨਾਲ  ਪਰ  ਫਿਰ  ਵੀ ,
ਉਹ  ਸਾਥੀ  ਭਾਲਦਾ  ਰਹਿੰਦੈ  ਸਦਾ  ਹੀ  ਆਪਣੇ  ਵਰਗਾ |

 

2.

ਤੁਰਾਂਗੇ  ਸਾਥ  ਰਲ ਮਿਲ ਕੇ , ਕਸਮ  ਉਹ  ਖਾਣਗੇ,  ਲੇਕਿਨ ,
ਉਨ੍ਹਾਂ ਦੇ  ਦਿਲ  'ਚ  ਛੁਪਿਆ  ਹੈ  ਬੜਾ  ਕੁਝ  ਫਾਸਲੇ ਵਰਗਾ |

 

3.

ਕਿਸੇ  ਨੂੰ  ਖੂਨ ਦਾ  ਰਿਸ਼ਤਾ  ਵੀ  ਕਦ   ਤਕ   ਜੋੜ  ਕੇ  ਰੱਖੂ ,
ਹਮੇਸ਼ਾ  ਹੀ  ਰਹੇ  ਜਿਸਦਾ , ਵਤੀਰਾ   ਓਪਰੇ   ਵਰਗਾ |

 

Thanks for sharing..!!

01 Oct 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal Sir

Bohaaat sohnaa alikhyaa sir har var di trhaaa

 

waheguru khush rakhn

06 Oct 2009

gurpreet  kaur
gurpreet
Posts: 52
Gender: Female
Joined: 26/Jul/2009
Location: Canada
View All Topics by gurpreet
View All Posts by gurpreet
 

remarkable !     !!!!!!!!!!!!!!!!!!!!

 

so nice .....thanks for sharing..

06 Oct 2009

JASVINDER  MEHRAM 98144 14317
JASVINDER MEHRAM
Posts: 20
Gender: Male
Joined: 12/Sep/2009
Location: PHAGWARA - 144402.
View All Topics by JASVINDER MEHRAM
View All Posts by JASVINDER MEHRAM
 

ਸਾਹਿਤਕ ਸਲਾਮ , ਅਮਨ ਜੀ ,ਅਮਰਿੰਦਰ ਜੀ , ਅਮਨਦੀਪ ਗਿੱਲ ਜੀ , ਸਤਵਿੰਦਰ ਜੀ , ਬਲਿਹਾਰ ਜੀ,  ਰੀਤਇੰਦਰਪ੍ਰੀਤ ਜੀ , ਤੇ ਗੁਰਪ੍ਰੀਤ ਜੀ,
ਰਚਨਾ ਤੇ ਧਿਆਨ ਦੇਣ ਤੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ । ਇਵੇਂ ਹੀ  ਸਾਥ ਬਣਿਆ ਰਹੇ ,
ਖੁਦਾ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਖੁਸ਼ ਤੇ ਚੜ੍ਹਦੀ ਕਲਾ ਚ ਰੱਖੇ।

08 Oct 2009

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਮਹਾਨ ਸ਼ਾਇਰ ਸਾਬ ਜੀ ਦੀ ਕਵਿਤਾ ਪੜ੍ਹਣ ਨੂੰ ਮਿਲ਼ੀ ਅੱਜ ,.............ਸਾਡੇ ਪੰਜਾਬ ਦੇ ਮਹਾਨ ਸ਼ਾਇਰ ਅਤੇ ਵਿਦਵਾਨ ਸ਼ਖਸੀਅਤਾਂ ਵਿਚੋਂ ਇਕ ਉਸਤਾਦ ਜਸਵਿੰਦਰ ਮਹਿਰਮ ਸਾਬ ਜੀ ,........ਧੰਨਵਾਦੀ ਹਾਂ ਪੰਜਾਬੀਜ਼ਮ ਪਰਿਵਾਰ ਅਤੇ ਇਸ ਦੇ ਸੰਚਾਲਕਾਂ ਦਾ ਜਿਨ੍ਹਾਂ ਇੰਨੇ ਅਨਮੋਲ ਹੀਰੇ ਆਪਣੇ ਪਰਿਵਾਰ ਵਿਚ ਸ਼ਾਮਿਲ ਕੀਤੇ,..............Great 

18 Feb 2020

Reply