|
|
|
|
|
|
Home > Communities > Punjabi Poetry > Forum > messages |
|
|
|
|
|
ਕਾਲਿਆਂ ਲੇਖਾਂ ਹੰਢਾਂਦੇ ਜੀ ਲਿਆ |
ਉਮਰ ਭਰ ਸੁਲਝਾਣ ਦੇ ਆਏ ਨਾ ਢੰਗ ਚਾਹ 'ਤੇ ਤਕਦੀਰ ਦੇ ਬੇਜੋੜ ਸੰਗ
ਕਾਲਿਆਂ ਲੇਖਾਂ ਹੰਢਾਂਦੇ ਜੀ ਲਿਆ ਨ੍ਹੇਰਿਆਂ ਨੇ ਸੋਖ ਲਏ ਜੀਵਨ ਦੇ ਰੰਗ
ਦਿਲ ਮੇਰੇ ਦੇ ਵਾਂਗਰਾਂ ਹੀ ਤੋੜ 'ਤੀ ਉਸ ਮੇਰੇ ਇਤਬਾਰ ਦੀ ਕੰਜਕ ਸੀ ਵੰਗ
ਅੱਗ ਕਦੋਂ ਦੀ ਬੁਝ ਗਈ ਜਜ਼ਬਾਤ ਦੀ ਰਾਖ ਦੀ ਢੇਰੀ 'ਚ ਤਾਂਡਵ ਕਰਦੇ ਅੰਗ
ਕੌਣ ਦਿਲ ਦੇ ਗੁਲਸਿਤਾਂ ਮਹਕਾ ਗਿਆ ਫਰਕਦੇ ਬੁੱਲੀਂ ਸਜਾ ਕਲੀਆਂ ਦੀ ਸੰਗ
ਪਾਂਧੀਆਂ ਟੁਰਨੇ ਨਾ ਸਰਘੀ ਕੂਕਦੀ ਸ਼ਿਕਰਿਆਂ ਨੇ ਨੋਚ ਲਏ ਚਿੜੀਆਂ ਦੇ ਅੰਗ
ਜਗ ਦੀ ਹੁਣ ਪਰਲੋ ਹੀ ਮੰਜ਼ਿਲ ਜਾਪਦੀ ਰਹਬਰਾਂ ਦੇ ਨਾਮ ਤੇ ਧਰਮਾਂ ਦੀ ਜੰਗ
ਦਹਿਸ਼ਤਾਂ ਦੇ ਵਾਹਣ ਤੇ ਨਫਰਤ ਦੇ ਬੀਜ ਪੈਲੀਆਂ ਵਿਚ ਉੱਗੇ ਇਨਸਾਨੀ ਕਰੰਗ
ਚੁਪ-ਚੁਪੀਤੇ ਮਰ ਰਹੀ ਵਖਰੀ ਪਛਾਣ ਵਹਿਸ਼ੀ ਪੂੰਜੀਵਾਦ ਦੇ ਗੁੱਝੇ ਨੇ ਡੰਗ
ਮਾੜੀਆਂ-ਗੁੰਬਦ ਉਚੇਰੇ ਹੋ ਰਹੇ ਕੰਮੀਆਂ ਦੇ ਵਿਹੜੀਂ ਪਰ ਭੁਜਦੀ ਹੈ ਭੰਗ
------------c.s.mann
|
|
17 Nov 2009
|
|
|
|
bahut hi khubsurat rachna bai g ... as always..
ਅੱਗ ਕਦੋਂ ਦੀ ਬੁਝ ਗਈ ਜਜ਼ਬਾਤ ਦੀ ਰਾਖ ਦੀ ਢੇਰੀ 'ਚ ਤਾਂਡਵ ਕਰਦੇ ਅੰਗ
ਕੌਣ ਦਿਲ ਦੇ ਗੁਲਸਿਤਾਂ ਮਹਕਾ ਗਿਆ ਫਰਕਦੇ ਬੁੱਲੀਂ ਸਜਾ ਕਲੀਆਂ ਦੀ ਸੰਗ
ਪਾਂਧੀਆਂ ਟੁਰਨੇ ਨਾ ਸਰਘੀ ਕੂਕਦੀ ਸ਼ਿਕਰਿਆਂ ਨੇ ਨੋਚ ਲਏ ਚਿੜੀਆਂ ਦੇ ਅੰਗ
|
|
17 Nov 2009
|
|
|
|
Bahut khoob charanjit ji....
|
|
18 Nov 2009
|
|
|
|
ਜਗ ਦੀ ਹੁਣ ਪਰਲੋ ਹੀ ਮੰਜ਼ਿਲ ਜਾਪਦੀ ਰਹਬਰਾਂ ਦੇ ਨਾਮ ਤੇ ਧਰਮਾਂ ਦੀ ਜੰਗ
bilkul ji...
bahut khoobsurat rachna..!!
|
|
18 Nov 2009
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|