ਇਹ ਮੇਰੇ ਗੀਤ ਗਜ਼ਲ ਨੂੰ ਕਹਿੰਦੇ ਤੂੰ ਗੀਤਾਂ ਦੀ ਰਾਣੀ ਲੱਗਦੀਜਿਵੈਂ ਭੋਰੇ ਮਸਤ ਫੁੱਲਾਂ ਤੇ ਰਹਿੰਦੇ ਤੂੰ ਮੈਨੂੰ ਇਕ ਕਹਾਣੀ ਲੱਗਦੀਇਹ ਮੇਰੇ ਗੀਤ ਕਹਾਣੀ ਨੂੰ ਕਹਿੰਦੇ ਤੂੰ ਜਿੰਦਗੀ ਦੇ ਪਾਤਰ ਘੜਦੀਚਿਹਰੇ ਵੰਨ ਸੁਵਨੇ ਬਣਦੇ ਤੂੰ ਮੈਨੂੰ ਨਿਰੀ ਨਜ਼ਮ ਹੈ ਲੱਗਦੀਇਹ ਮੇਰੇ ਗੀਤ ਨਜ਼ਮ ਨੂੰ ਕਹਿੰਦੇ ਤੂੰ ਇਕ ਖੁਲੀ ਨਦੀ ਹੈ ਲੱਗਦੀਪਤਾ ਨਹੀ ਤੇਰਾ ਕਿਥੇ ਰੁਕਨਾ ਤੂੰ ਕਵਿਤਾ ਦੀ ਭੈਣ ਹੈ ਲੱਗਦੀਇਹ ਮੇਰੇ ਗੀਤ ਕਵਿਤਾ ਨੂੰ ਕਹਿੰਦੇ ਤੂੰ ਫੁੱਲ ਦੁਪਿਹਰ ਖਿੜੀ ਲੱਗਦੀਜਿਨਾਂ ਦਾ ਖਿਲਨਾ ਛੋਟਾ ਪਰ ਸੋਹਣਾ ਮੈਨੂੰ ਤਾਂ ਤੂੰ ਨਾਵਲ ਲੱਗਦੀਇਹ ਮੇਰੇ ਗੀਤ ਨਾਵਲ ਨੂੰ ਕਹਿੰਦੇ ਤੂੰ ਸੋਚ ਮੈਨੂੰ ਸਤਲੁਜ ਦੀ ਲੱਗਦੀਕਈ ਨਦੀਆਂ ਨੂੰ ਇਕਠੇ ਕਰਦੀ ’ਸੋਹਲ’ ਸੋਚ ਇਹ ਰੱਬ ਦੀ ਲੱਗਦੀ============ਜਸਬੀਰ ਸਿੰਘ ਸੋਹਲ===1.12.09
nice one sir..!!
Bahut sohna janab...God bless...
Dhanwad Amrinder te Aman ji.....