|
|
|
|
|
|
Home > Communities > Punjabi Poetry > Forum > messages |
|
|
|
|
|
ਉਚੀਆਂ ਲੰਮੀਆਂ ਟਾਹਲੀਆਂ |
ਉਚੀਆਂ ਲੰਮੀਆਂ ਟਾਹਲੀਆਂ ਹੇਠ ਵਗੇ ਦਰਿਆ ਦਿਲਾਂ ਦਿਆ ਮਹਿਰਮਾ ਮੁੜ ਛੇਤੀ ਘਰ ਆ ਕਿ ਪਲਕਾਂ ਟਪ ਲੰਘ ਗਏ ਹੰਝੂਆਂ ਦੇ ਪਰਵਾਹ
ਜਿੰਦ ਘੜਾ ਆਹਾਂ ਦੇ ਪਾਣੀ ਕੰਢੇ ਤਕ ਭਰਿਆ ਵੇ ਕਲਮਾਂ ਵਾਲੜਿਆ ਲਿਖ ਦੁੱਖਾਂ ਦੀ ਇਮਲਾਅ ਜੋ ਬਿਰਹੀਂ ਰਾਤ ਸੜੇ ਅੰਗਾਂ ਦੀ ਵਿਥਿਆ
ਬਸ ਤੇਰੇ ਦੀਦਾਰ ਹੀ ਹੁਣ ਅੰਤਿਮ ਰੂਹ ਦੀ ਚਾਹ ਪਿਆਸੀ ਭਟਕੇਗੀ ਜੇ ਹੁਣ ਨਾ ਆਇਆ ਨੇ ਨਜ਼ਰਾਂ ਪਥਰਾਈਆਂ ਰੁਕ ਰੁਕ ਆਉਂਦੇ ਸਾਹ
ਕੰਜ-ਕੁਆਰੀ ਜਿੰਦੜੀ ਦੇ ਰਹੇ ਅਧੂਰੇ ਚਾਅ ਵੇ ਵਣਜਾਂ ਵਾਲਿਆ ਧੁਖਦੀ ਨੂੰ ਛਡ ਗਿਆ ਨਾ ਪਿੱਛੇ ਮੁੜ ਦੇਖਣ ਪਰਦੇਸਾਂ ਦੇ ਰਾਹ
ਰੰਗਾਂ ਦੀ ਰੁੱਤੇ ਕਲੀਆਂ ਦੀ ਮੁਕ ਗਈ ਜੀਵਨ ਚਾਹ ਤੇ ਖੁਸ਼ਬੂ ਅੰਗਾਂ ਦੀ ਬਹਿ ਗਈ ਢੇਰੀ ਢਾਹ ਹੁਣ ਚੇਤਰ ਹੰਢਾਉਂਦੀ ਫੁੱਲਾਂ ਦੇ ਮੁਰਝਾਅ
ਸੀਨੇ ਹਿੰਮ ਬਹਿ ਠਰ ਜਾਣਾ ਹੀ ਸਾਹਾਂ ਦੀ ਵਿਥਿਆ ਅਗਾਂਹ ਨੂੰ ਤੁਰ ਜਾਣਾ ਤਨ ਦੀ ਚੁਪ ਹੰਢਾਅ ਸਰਾਪੇ ਕਿੱਸਿਆਂ ਦੀ ਸਿਵਿਆਂ ਉੜੇ ਸਵਾਹ ---------------------------------c.s.mann
|
|
03 Dec 2009
|
|
|
|
bahut hi vadhiya likhat aa bai g .. amazing use of wrding ... top notch ....
|
|
03 Dec 2009
|
|
|
|
|
Amazing...
bahut wadhiya sir..!!!!
|
|
04 Dec 2009
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|