Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉ ਕੁੜੀਉ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
ਉ ਕੁੜੀਉ

ਸਤਿ ਸ਼ੀ੍ ਅਕਾਲ ਦੋਸਤੋ...ਇੱਕ ਵਾਰ ਫੇਰ ਤੁਹਾਡੀ ਕਚਿਹਰੀ 'ਚ ਹਾਜ਼ਿਰ ਹੋਇਆ ਹਾਂ ਉਮੀਦ ਕਰਦਾ ਹਾਂ ਪਸੰਦ ਕਰੋਗੇ...ਜੇ ਕੋਈ ਸੁਝਾਅ ਹੋਵੇ ਤਾਂ ਜਰੂਰ ਦੱਸਣਾ...

 

 

ਮੇਰੇ ਵਤਨ ਦੀਉ ਸ਼ਹਿਜਾਦੀਉ

ਤੁਹਾਨੂੰ ਰੱਜ ਰੱਜ ਚੜਨ ਜਵਾਨੀਆਂ

ਤੁਸੀਂ ਮੀਰਾ ਝਾਂਸੀ ਵਾਂਗਰਾ ਕੋਈ

ਨਵੀਆਂ ਲਿਖੋ ਕਹਾਣੀਆਂ

ਜੇ ਲੋੜ ਪਵੇ ਤਾਂ ਬਣ ਜਾਣਾ

ਤਿੱਖੀ ਤਲਵਾਰ ਦੀ ਧਾਰ ਵੀ

ਮਮਤਾ ਦੀਆਂ ਸੱਚੀਆਂ ਮੂਰਤਾਂ

ਇਹ ਬੜੀਆਂ ਸੁਘੜ ਸਿਆਣੀਆਂ

ਮੇਰੇ ਸੋਹਣੇ ਦੇਸ਼ ਪੰਜਾਬ ਦਾ

ਤੁਸੀਂ ਫਖ਼ਰ ਬਣੋ ਸਨਮਾਨ ਵੀ

ਕੋਈ ਐਸਾ ਜੌਹਰ ਵਿਖਾ ਦਿਉ

ਅੱਗ ਲਾ ਦਿਉ ਪੰਜਾਂ ਪਾਣੀਆਂ

ਤੁਸੀਂ ਲਿਖ ਦਿਉ ਗੀਤ ਪਿਆਰ ਦੇ

ਝਾਂਜਰ ਦੀ ਛਣਕਾਰ ਦੇ

ਅੱਗੇ ਹੋ ਬੀੜੇ ਚੁੱਕ ਲਉ

ਬਣ ਜਾਉ ਗਿਧਿੱਆਂ ਦੀਆਂ ਰਾਣੀਆਂ

ਭੋਰਾ ਨਾ ਡਰਿਉ ਸਹਿਕਿਉ

ਤੁਸੀਂ ਫੁੱਲਾਂ ਵਾਂਗੂੰ ਮਹਿਕਿਉ

ਜੋ ਦਿਲ ਵਿੱਚ ਹੈ ਉੱਠ ਕਿਹ ਦਿਉ

ਇਹ ਮੁੜ ਨਾ ਕਹੀਆਂ ਜਾਣੀਆਂ

ਤੁਸੀਂ ਆਪਣੇ ਹੱਥੀਂ ਸਿਰਜ ਲਉ

ਆਪਣੀ ਜਿੰਦਗੀ ਦੇ ਚਾਵਾਂ ਨੂੰ

ਨਾ ਫ਼ਰਜ਼ ਦੀ ਸੂਲੀ ਚੜ ਜਿਉ

ਇਹ ਮੁੜ ਨਾ ਆਉਣ ਜਵਾਨੀਆਂ

ਉ ਕੁੜੀਉ ਰੁੜ ਪੁੜ ਜਾਣੀਉ

ਕਿਸੇ ਰਾਜੇ ਦੀਉ ਪਟਰਾਣੀਉ

ਮੋਢੇ ਨਾਲ਼ ਮੋਢਾ ਜੋੜ ਲਉ

ਬਣ ਧੀਆਂ ਜਾਉ ਸਿਆਣੀਆਂ

ਹਰ ਹੱਕ ਬਰਾਬਰ ਸਮਝਕੇ

ਦਿਲ ਕਰੜਾ ਕਰ ਕਮਜੋਰ ਕਰ ਤੂੰ

ਕਰ ਲਈਆਂ ਬਹੁਤ ਗੁਲਾਮੀਆਂ

ਹੁਣ ਹੋਰ ਨਾ ਸਹੀਆਂ ਜਾਣੀਆਂ

ਸਭ ਹੋ ਜਾਣਾ ਤੂੰ ਕਰਨਾ ਕੀ

ਜੇ ਕਰਨਾ ਤਾਂ ਫੇਰ ਡਰਨਾ ਕੀ

ਬੱਸ ਇੱਕ ਵਾਰੀ ਸ਼ੁਰੂਆਤ ਕਰ

ਫਿਰ ਮੁੜ ਨਾ ਰੋਕੀਆਂ ਜਾਣੀਆਂ

ਹੱਕਾਂ ਲਈ ਲੜਨਾ ਪੈਂਦਾ ਏ

ਅੱਗਾਂ ਤੇ ਖੜਨਾ ਪੈਂਦਾ ਏ

ਉਂਝ ਔਖੀਆਂ ਨੇ ਕੁੱਝ ਰਾਹਾਂ ਪਰ

'ਭੰਗੂ' ਮੰਜਿਲ ਵੱਲ ਨੂੰ ਜਾਣੀਆਂ...

 

ਤੁਹਾਡਾ ਆਪਣਾ...ਅਮਨ ਭੰਗੂ

07 Dec 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

kiya baatan bai g ..bahut khoob .. message bahut vadhiya tarike naal communicate kita ... thanks for sharing..!

07 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wah ji waah....

kyaa baat ae 22 g.... der baad haazri lawai par rooh khush kar ditti... apni lajawab rachna naal....

 

very well versed... fantastic....

 

great job 22 g..

07 Dec 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy08happy08happy08..seriously gr8 job done.........thanx for sharing gGood Job

07 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Great 22 g bahut khoob. Jeooo

07 Dec 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Bahut khubsurat rachna ae tuhadi hamesha dee taran..!!Good Job

 

ਤੁਸੀਂ ਆਪਣੇ ਹੱਥੀਂ ਸਿਰਜ ਲਉ

ਆਪਣੀ ਜਿੰਦਗੀ ਦੇ ਚਾਵਾਂ ਨੂੰ

ਨਾ ਫ਼ਰਜ਼ ਦੀ ਸੂਲੀ ਚੜ ਜਿਉ

ਇਹ ਮੁੜ ਨਾ ਆਉਣ ਜਵਾਨੀਆਂ

 

ਹੱਕਾਂ ਲਈ ਲੜਨਾ ਪੈਂਦਾ ਏ

ਅੱਗਾਂ ਤੇ ਖੜਨਾ ਪੈਂਦਾ ਏ

ਉਂਝ ਔਖੀਆਂ ਨੇ ਕੁੱਝ ਰਾਹਾਂ ਪਰ

'ਭੰਗੂ' ਮੰਜਿਲ ਵੱਲ ਨੂੰ ਜਾਣੀਆਂ

08 Dec 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 

Thanks Ferozpuria, Amrinder, Amandeep, Satwinder & Balihar ji...bahut dhanvaad....khush raho...God bless...

09 Dec 2009

Reply