|
|
|
|
|
|
Home > Communities > Punjabi Poetry > Forum > messages |
|
|
|
|
|
ghazal |
ਮੰਜ਼ਰਾਂ 'ਚ ਜ਼ੁਲਫ ਆਕਾਰ ਨਹੀਂ ਦਿਸਦੇ ਬਦਲੀ ਦੀ ਮਿਹਰ ਦੇ ਆਸਾਰ ਨਹੀਂ ਦਿਸਦੇ
ਮੂਰਛ ਮਕਾਨਾਂ ਉਤੇ ਸੰਝ ਪਰਛਾਈਆਂ ਦਿਖ ਦੇ ਵਿਹਾਰ ਰੰਗਦਾਰ ਨਹੀਂ ਦਿਸਦੇ
ਹੰਝ ਪਾਲੇ ਸੋਗ ਵੀ ਉਡਾਣਾਂ ਭਰ ਚਲੇ ਗਏ ਆਲਣੇ ਦੇ ਭੋਗ ਦਰਕਾਰ ਨਹੀਂ ਦਿਸਦੇ
ਮੰਜ਼ਿਲ ਗਵਾਚੀ ਹੋਈ ਜਿੰਦ ਅਸਥੂਲ ਦੀ ਗਮ ਦੇ ਵਰੋਲੇ ਇਕਸਾਰ ਨਹੀਂ ਦਿਸਦੇ
ਸਾਡੀਆਂ ਉਮੰਗਾਂ ਨੂੰ ਨਾ ਹੁਣ ਮੋਰ ਕੂਕਦੇ ਸਾਵਣਾਂ ਦੇ ਸੁਰ ਮਲਹਾਰ ਨਹੀਂ ਦਿਸਦੇ
ਇਸ਼ਕ ਸ਼ਹਾਦਤਾਂ ਬੇਕਾਰ ਹੋਣ ਚਲੀਆਂ ਕਾਤਿਲ ਵਸੇਵੇਂ ਕੁੰਜਦਾਰ ਨਹੀਂ ਦਿਸਦੇ
ਸਮਝੋ ਕਿ ਕੌਮ ਦੀ ਜ਼ਮੀਰ ਮਰ ਗਈ ਜਦ ਅੱਖਿਆਂ ਦੇ ਰੋਹ 'ਚ ਅੰਗਾਰ ਨਹੀਂ ਦਿਸਦੇ
ਲੁਟ ਗਈ ਪੰਜਾਬੀ ਕੌਣ ਪੈਰਵੀ ਕਰੇ ਨਕਸ਼-ਏ-ਕਦਮ ਹੋਣਹਾਰ ਨਹੀਂ ਦਿਸਦੇ
ਮੰਨੂ-ਵਿਰਸੇ ਨੂੰ ਹੁਣ ਕੌਣ ਲਲਕਾਰਦਾ ਸਿਰੜਾਂ ਦੇ ਸਾਨੀ ਸਿਰਦਾਰ ਨਹੀਂ ਦਿਸਦੇ
ਦੇਸ਼ ਦੀ ਬਿਮਾਰੀ ਅਜ ਲਾਇਲਾਜ ਹੋ ਗਈ ਅਸਰ ਦਵਾ ਦੇ ਗੁਣਕਾਰ ਨਹੀਂ ਦਿਸਦੇ
----------------------------c.s.mann
|
|
11 Dec 2009
|
|
|
|
ਸਮਝੋ ਕਿ ਕੌਮ ਦੀ ਜ਼ਮੀਰ ਮਰ ਗਈ ਜਦ ਅੱਖਿਆਂ ਦੇ ਰੋਹ 'ਚ ਅੰਗਾਰ ਨਹੀਂ ਦਿਸਦੇ
Wah ji .... ik ik sheyar kaabile taarif...
ਲੁਟ ਗਈ ਪੰਜਾਬੀ ਕੌਣ ਪੈਰਵੀ ਕਰੇ ਨਕਸ਼-ਏ-ਕਦਮ ਹੋਣਹਾਰ ਨਹੀਂ ਦਿਸਦੇ
Sachi muchi eh gall saach jaapdi ae.. te dil nu haloon ke rakh dindi hai....
awesome..!! bahut changa laggda hai tuhadi koiv rachna parh k ..!! aidan hee rubaru karaunde raho....
|
|
11 Dec 2009
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|