A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਮਿੱਟੀ ਤਾਂ ਫਰੋਲ ਜੋਗੀਆ...

ਦੋਸਤੋ ਜਦ ਮੈਂ ਕਿਤਾਬਾਂ ਨਾਲ ਸਾਂਝ ਪਾਉਣ ਵਾਲਾ ਵਿਸ਼ਾ ਸ਼ੁਰੂ ਕੀਤਾ ਸੀ ਤਾਂ ਤੁਹਾਡਾ ਬਹੁਤ ਪਿਆਰਾ ਤੇ ਉਤਸ਼ਾਹਜਨਕ ਹੁਲਾਰਾ ਮਿਲਿਆ ਸੀ। ਇਸੇ ਹੀ ਆਸ ਨਾਲ ਇੱਕ ਹੋਰ ਵਿਸ਼ਾ ਸ਼ੁਰੂ ਕਰ ਰਿਹਾ ਹਾਂ। ਸਾਡੀ ਜਾਣਕਾਰੀ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀ ਹੁੰਦੇ ਆ ਜਿਹੜੇ ਆਮ ਲੋਕਾਂ ਨਾਲੋਂ ਆਪਣੇ ਕੰਮਾਂ ਕਰਕੇ ਵੱਖਰੇ ਹੁੰਦੇ ਹਨ। ਉਹ ਲੋਕਾਂ ਲਈ ਕੰਮ ਕਰਦੇ ਹਨ, ਲੋਕਾਂ ਲਈ ਜਿਉਂਦੇ ਤੇ ਲੋਕਾਂ ਲਈ ਹੀ ਮਰ ਜਾਂਦੇ ਹਨ। ਉਹ ਸਮਾਜ ਵਿੱਚ ਵਿਚਰਦੇ ਅਜਿਹੇ ਕੰਮ ਕਰਦੇ ਹਨ ਜਿਹੜੇ ਉਹਨਾਂ ਦੀ ਪਛਾਣ ਬਣਦੇ ਹਨ। ਇਹ ਕੋਈ ਦੇਸ਼ ਭਗਤ ਵੀ ਹੋ ਸਕਦੇ ਹਨ, ਜਿਨਾਂ ਬਾਰੇ ਪੜ੍ਹ ਕੇ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ। ਤੁਸੀਂ ਜਿੰਨੇ ਵੀ ਅਜਿਹੇ ਲੋਕਾਂ ਨੂੰ ਜਾਣਦੇ ਹੋ ਉਹਨਾਂ ਬਾਰੇ ਇਸ ਵਿਸ਼ੇ 'ਚ ਲਿਖੋ। ਇਸ ਦਾ ਸਿਰਲੇਖ ਹੋਵੇਗਾ, "ਮਿੱਟੀ ਤਾਂ ਫਰੋਲ ਜੋਗੀਆ..."   ਜਿਉਂਕਿ ਸਾਡੇ ਕਾਵਿ ਵਿੱਚ ਇਹ ਸਤਰ ਆਉਂਦੀ ਹੈ ਕਿ "ਮਿੱਟੀ ਨਾ ਫਰੋਲ ਜੋਗੀਆ, ਨਹੀਂਓ ਲੱਭਣੇ ਲਾਲ ਗੁਆਚੇ"   ਪਰ ਮੇਰਾ ਮੰਨਣਾ ਹੈ ਕਿ ਇਸ ਗੱਲ ਤੋਂ ਡਰ ਕੇ ਕਿਗੁਆਚੇ ਹੋਏ ਲਾਲ ਲੱਭਣੇ ਨਹੀਂ ਅਸੀਂ ਮਿੱਟੀ ਨਾ ਫਰੋਲੀਏ ਤਾਂ ਇਹ ਉਹਨਾਂ ਲਾਲਾਂ ਨਾਲ ਇਨਸਾਫ ਨਹੀਂ ਹੋਵੇਗਾ। ਸੋ ਮੈਂ ਤੁਹਾਨੂੰ ਸਭ ਨੂੰ ਇਹੀ ਕਹਿੰਦਾ ਹਾਂ ਕਿ ਆਓ ਆਪਾਂ ਸਾਰੇ ਰਲ ਕੇ ਮਿੱਟੀ ਫਰੋਲੀਏ.... ਸ਼ਾਇਦ ਗੁਆਚੇ ਹੋਏ ਲਾਲ ਲੱਭ ਜਾਣ...।
                                                                       
                                   -ਹਰਿੰਦਰ ਬਰਾੜ

22 Jun 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਖੱਬੀ ਲਹਿਰ ਤੇ ਲੋਕਾਂ ਦਾ ਕਾਮਾ ਕਾਮਰੇਡ ਸੁਰਜੀਤ ਗਿੱਲ

21 ਜੂਨ 2012 ਦਾ ਉਹ ਮਨਹੂਸ ਦਿਨ  ਜਦੋਂ ਬਾਪੂ ਕਾਮਰੇਡ ਸੁਰਜੀਤ ਗਿੱਲ ਸਾਨੂੰ ਸਭ ਨੂੰ ਅਲਵਿਦਾ ਕਹਿ ਗਏ ਸਨ। ਉਹਨਾਂ ਦੀ ਅਣਕਿਆਸੀ ਮੌਤ ਨਾਲ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਹ ਤਾਂ ਵੱਖਰੀ ਗੱਲ ਹੈ ਪਰ ਅਜੇ ਤੱਕ ਵੀ ਉਹਨਾਂ ਦੇ ਨਾ ਹੋਣ ਦਾ ਯਕੀਨ ਨਹੀਂ ਆਉਂਦਾ। ਉਹਨਾਂ ਦੇ ਕੋਲ ਹੋਣ ਦਾ ਭੁਲੇਖਾ ਪੈਂਦਾ ਹੈ। ਮੇਰੇ ਲਈ ਤਾਂ ਇਹ ਬਰਦਾਸ਼ਤ ਕਰਨਾ ਹੋਰ ਵੀ ਔਖਾ ਸੀ। ਕਿਉਂਕਿ ਮੈਂ ਪੈਰ-ਪੈਰ 'ਤੇ ਉਹਨਾਂ ਤੋਂ ਆਪਣੇ ਹਰ ਕੰਮ ਲਈ ਸਲਾਹ ਲੈਂਦਾ ਸੀ। ਇਸਤੋਂ ਪਹਿਲਾਂ ਮੈਂ ਜੋ ਵੀ ਸੀ, ਅੱਜ ਜੋ ਵੀ ਹਾਂ ਤੇ ਕੱਲ ਨੂੰ ਜੋ ਵੀ ਹੋਵਾਂਗਾ ਇਹ ਸਭ ਉਹਨਾਂ ਕਰਕੇ ਹੀ ਹੋਵਾਂਗਾ। ਮੇਰਾ ਇਹ ਆਰਟੀਕਲ ਉਹਨਾਂ ਨੂੰ, ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਹੈ।

 

 

22 Jun 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia veer jee...share karan layi Shukriya

13 Dec 2013

Reply