Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸਾਂ ਸੱਧਰਾਂ ਦਾ ਪਲੰਗ ਨਵਾਰਿਆ ,ਓ ਯਾਰ ! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਅਸਾਂ ਸੱਧਰਾਂ ਦਾ ਪਲੰਗ ਨਵਾਰਿਆ ,ਓ ਯਾਰ !

ਹੋ ਕਿਉਂ ਪ੍ਰਦੇਸੀ ਵਤਨ ਵਿਸਾਰਿਆ ,ਓ ਯਾਰ !
ਅਸਾਂ ਸੱਧਰਾਂ ਦਾ ਪਲੰਗ ਨਵਾਰਿਆ ,ਓ ਯਾਰ !

ਤੱਤੀ ਤਵੀ ਤੇ ਵੀ ਬੈਠ ਨਾ ਤਰਾਣ ਛੱਡਿਆ
ਡਾਢੇ ਮਾਲਕ ਦਾ ਸ਼ੁਕਰ ਗੁਜ਼ਾਰਿਆ ,ਓ ਯਾਰ !

ਚਾਈਂ ਹਸ ਕੇ ਪੰਜਾਬੀ ਸੂਲੀ ਚੜਦੇ ਰਹੇ
ਇੰਝ ਵਤਨਾਂ ਦਾ ਕਰਜ਼ ਉਤਾਰਿਆ ,ਓ ਯਾਰ !

ਪੈੜ ਪੁਨੂੰਆਂ ਦੀ ਛਾਲਿਆਂ ਦੇ ਨਾਲ ਹੈ ਮਿਣੀ
ਭਰ ਵਗਦੇ ਝਨਾਂਵਾਂ ਲਲਕਾਰਿਆ ,ਓ ਯਾਰ !

ਅਸਾਂ ਘੋੜਿਆਂ ਦੀ ਕਾਠੀ ਸੀ ਮਕਾਨ ਕਰ ਲਈ
ਲੁਟ-ਮਾਰ ਅਬਦਾਲੀਆਂ ਵੰਗਾਰਿਆ ,ਓ ਯਾਰ !

ਸ਼ਿਵ , ਵਾਰਿਸ , ਨਾਨਕ ਦੀ ਹੈ ਮਠਿਆਲ ਛਡ
ਕਿਉਂ ਪੱਛਮੀ ਜ਼ੁਬਾਨਾਂ ਨੂੰ ਦੁਲਾਰਿਆ ,ਓ ਯਾਰ !

ਈਨ ਜਰਵਾਣਿਆਂ ਦੀ ਨਹੀਂ ਮੰਨੀ ਵੀ ਕਦੇ
ਜੜਾਂ, ਪੱਤੇ ਖਾ ਕੇ ਵਕਤ ਗੁਜ਼ਾਰਿਆ ,ਓ ਯਾਰ !

ਨਾਲ ਅੰਗਰੇਜ਼ੀ ਦਲ੍ਹ ਕੇ ਹੈ ਖਿਚੜੀ ਬਣਾ ਲਈ
ਨਿੱਘ ਦੇਂਦੀ ਹੈ ਪੰਜਾਬੀ ਨੂੰ ਬੀਮਾਰਿਆ ,ਓ ਯਾਰ !

ਧਾ ਮਾਰਦੇ ਪੰਜਾਬੀ ਸਾਰੇ ਜਗ ਫੈਲ ਗਏ
ਜਿੱਥੇ ਕਿਤੇ ਰੱਬ ਰਿਜ਼ਕ ਖਿਲਾਰਿਆ ,ਓ ਯਾਰ

ਪੋਰੀ ਪੋਰੀ ਕਟਵਾ ਕੇ,ਨੀਹੀਂ ਪੁੱਤਰ ਚਿਣਾ ਕੇ
ਸੂਹਾ ਵਤਨਾਂ ਦਾ ਮਹਿਲ ਉਸਾਰਿਆ ,ਓ ਯਾਰ !

ਪੁਤ,ਪਿਤਰਾਂ ਨੂੰ ਵਾਰ ਕੇ ਸੁਰਖਰੂ ਸੀ ਹੋਇਆ
ਸਿਰ ਟਿੰਡੇ ਰਖ ਮਿੱਤਰ-ਪਿਆਰਿਆ ,ਓ ਯਾਰ !

ਸਾਨੂੰ ਬਿਫਰੇ ਝਨਾਵਾਂ ਦੇ ਪਰਾਰ ਸੱਦਦੇ
ਝੰਗ ਰਸਤਾ ਅਸਾਡਾ ਤਲਵਾਰਿਆ ,ਓ ਯਾਰ !

ਅਸਾਂ ਮੌਤ ਬਣ ਕਾਤਿਲਾਂ ਦੀ ਲੀਹ ਹੈ ਦੱਬ ਲਈ
ਜਾ ਕੇ ਘਰ ਉਹਦੇ ਜ਼ਾਲਿਮ ਸ਼ਿਕਾਰਿਆ ,ਓ ਯਾਰ !

ਦਿਲ-ਲਹੂ ਬਾਲ ਨ੍ਹੇਰਿਆਂ ਨੂੰ ਦੀਪਕ ਬਣਾਇਆ
ਚੁਕ ਅਣਖਾਂ ਨੂੰ ਚਾਨਣ-ਮੁਨਾਰਿਆ ,ਓ ਯਾਰ !

ਰੋਹ ਚਿੜੀਆਂ ਨੂੰ ਕਰ ਬਾਜ਼-ਬਾਜ਼ ਤੁੜਵਾਏ
ਚਾਰ ਵਾਰ ਕੇ ਹੈ ਪੁੱਤਰਾਂ ਹਜ਼ਾਰਿਆ ,ਓ ਯਾਰ !

ਤੂਰ ਬੱਦਲਾਂ ਦੀ ਬੱਕੀ ਤੇ ਸਵਾਰ ਮਿਰਜ਼ਾ
ਕੜ ਬਿਜਲੀ ਦੇ ਵਾਂਙ ਝਲਕਾਰਿਆ ,ਓ ਯਾਰ !

ਜਿੱਥੇ ਜਿੱਥੇ ਵੀ ਸ਼ਹੀਦਾਂ ਨੇ ਹੈ ਖੂਨ ਡੋਹਲਿਆ
ਹਰ ਉਸ ਥਾਵੇਂ ਇਸ਼ਟ-ਦੁਆਰਿਆ ,ਓ ਯਾਰ !

ਹੱਥੀਂ ਭੋਰ ਕੇ ਚੱਟਾਨੀਂ ਝੰਡਾ ਦੇਸ਼ ਦਾ ਝੁਲਾਇਆ
ਹਿੰਮ-ਚੋਟੀਆਂ ਤੇ ਵਤਨ ਜੈਕਾਰਿਆ ,ਓ ਯਾਰ !

07 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bahut he vdiya charnjit ji.. lajwaaaaab,,

07 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sach much lajawab rachna....

 

awesome...!!

07 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut hi khoobsurat rachna bai g ... tareef de kaabil ..

08 Jan 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਅਸਾਂ ਮੌਤ ਬਣ ਕਾਤਿਲਾਂ ਦੀ ਲੀਹ ਹੈ ਦੱਬ ਲਈ
ਜਾ ਕੇ ਘਰ ਉਹਦੇ ਜ਼ਾਲਿਮ ਸ਼ਿਕਾਰਿਆ ,ਓ ਯਾਰ !

 

waah ji waah ........lajwab likhiaa ji tusi ..........jeonde raho.........Good Job

08 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoobsurat rachna. Kabel e tarif.

08 Jan 2010

!!!!.........!!!! .
!!!!.........!!!!
Posts: 33
Gender: Female
Joined: 19/Sep/2009
Location: QaYaNaaT
View All Topics by !!!!.........!!!!
View All Posts by !!!!.........!!!!
 

SuPer-ULTiMaTe...!!!Good Job

09 Jan 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya,sabh dostaan da

11 Jan 2010

Reply