|
|
|
|
|
|
Home > Communities > Punjabi Poetry > Forum > messages |
|
|
|
|
|
ਜੇ ਪੀਣੋ ਹਟਿਆ ਨਾ ਸਰਦਾਰਾ |
ਹਰਮੇਲ ਪਰੀਤ
ਨਿੱਤ ਪੀਕੇ ਘਰ ਵੜਦੈਂ ਵੇ, ਫਿਰ ਬਿਨਾਂ ਗੱਲ ਤੋਂ ਲੜਦੈਂ ਵੇ, ਏਹੋ ਤੇਰਾ ਹਾਲ ਰਿਹਾ ਜੇ, ਹੋਣਾ ਨਹੀਂ ਗੁਜ਼ਾਰਾ... ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।।
ਚਾਵਾਂ ਦੇ ਨਾਲ ਮਾਪਿਆਂ ੍ਰਮੈਨੂੰ, ਤੇਰੇ ਲੜ ਆਇਆ ਸੀ, ਦੇ ਕੇ ਹੱਥ ਡੋਰ ਤੇਰੇ ਵਿਚ ਆਪਣਾ ਫਰਜ਼ ਨਿਭਾਇਆ ਸੀ, ਕੀ ਪਤਾ ਸੀ ਪੱਲੇ ਮੇਰੇ, ਤੂੰ ਪਾਵੇਂਗਾ ਦੁੱਖ ਭਾਰਾ... ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।।
ਵੱਟੀ ਰਖਦਾ ਘੂਰੀ ਕਦੇ ਨਾਲ ਮੇਰੇ ਤੂੰ ਹੱਸਿਆ ਨਹੀਂ ਹੋਈ ਤੰਗ ਬਥੇਰਾ ਪਰ ਮਾਪਿਆਂ ਨੂੰ ਜਾ ਦੱਸਿਆ ਨਹੀਂ ਨੈਣਾਂ ਥਾਈਂ ਚਿਹਰੇ ਦਾ ਨੂਰ ਚੋਗਿਆ ਸਾਰਾ... ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।
ਪੀਂਦੇ ਨੇ ਨਾਲ ਜੋ ਬਹਿਕੇ ਯਾਰ ਜੁੰਡੀ ਦੇ ਤੇਰੇ ਵੇ, ਭੁੱਖੇ ਬਘਿਆੜਾਂ ਵਾਂਗੂੰ ਵੱਲ ਝਾਕਦੇ ਮੇਰੇ ਵੇ, ਮੰਨੀ ਨਾ ਜੇ ਗੱਲ ਮੇਰੀ ਤੂੰ ਖਾਵੇਂਗਾ ਕਸਾਰਾ... ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।
ਬੋਲੇਂ ਬੋਲ ਕੁਬੋਲ ਵੈਰੀਆ ਨਾਲੇ ਮਾਰੇਂ ਕੁੱਟੇਂ ਵੇ, ਮੇਰੀ ਜ਼ਿੰਦਗੀ ਨਰਕ ਬਣਾਕੇ ਆਪ ਤੂੰ ਮੌਜ਼ਾਂ ਲੁੱਟੇ ਵੇ, ਦਿਲ ਮਰਨੇ ਨੂੰ ਕਿੰਨਾ ਚਿਰ ਲਾਵਾਂ ਝੂਠਾ ਲਾਰਾ... ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।
ਜਾਣ ਬੁੱਝਕੇ ਕਰਦਾ ਏਂ ਕਿਉਂ ਕਿਸਮਤ ਦਾ ੇਖੇਲ ਕਹਾਂ, ਗੱਲ ਆਖਰੀ ਕਹਿ ਦਿੱਤੀ ਕੀ ਹੋਰ ਤੈਨੂੰ ਹਰਮੇਲ ਕਹਾਂ, ਮੈਂ ਨਾ ਮੁੜਕੇ ਲੱਭਣੀ ਵੇ ਟੋਲੇਂਗਾ ਜੱਗ ਸਾਰਾ... ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।
|
|
12 Jan 2010
|
|
|
|
Bahut kaim aa 22g. Thanks for sharing.
|
|
13 Jan 2010
|
|
|
|
Bahut wadhiya 22 g......
kaim aa ji....
|
|
13 Jan 2010
|
|
|
|
bht vdiya ji..
|
|
14 Jan 2010
|
|
|
|
4-6 bandeya di sharab taan ehne shadda deni ae..
|
|
19 Jan 2010
|
|
|
|
|
Khub hai Harmail preet ji....
|
|
21 Jan 2010
|
|
|
|
ਬਹੁਤ ਬਹੁਤ ਮਿਹਰਬਾਨੀ ਜੀ, ਸਭਨਾਂ ਦੀ ਜਿੰਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਇਸ ਰਚਨਾ ਨੂੰ ਪੜ੍ਹਿਆ ਤੇ ਹੌਂਸਲਾ ਅਫਜ਼ਾਈ ਨਾਲ ਨਿਵਾਜ਼ਿਆ। ਧੰਨਵਾਦੀ, ਮਿਹਰਬਾਨੀ ਜਨਾਬ ਦੀ।
|
|
21 Jan 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|