|
|
|
|
|
|
Home > Communities > Punjabi Poetry > Forum > messages |
|
|
|
|
|
ਤਰਲਾ |
ਤਰਲਾ
ਇਹ ਕੇਹੇ ਕਿਸਮਤ ਦੇ ਲੇਖ ਇਕ ਨਜਰ ਮਿਹਰ ਦੀ ਦੇਖ
ਸਾਡਾ ਸੀਨਾ ਬਲ ਬਲ ਉਠਦਾ ਬੁਝਦਾ ਨਾਹੀਂ ਮਾਸਾ ਜੇ ਕਰ ਇਹੀ ਹਾਲ ਰਿਹਾ ਤਾਂ ਮੈਂ ਭਾਵੇਂ ਮਰ ਜਾਸਾਂ ਯਾਦ ਤੇਰੀ ਵੀ ਆ ਕੇ ਸਾਨੂੰ ਦੇਂਦੀ ਡਾਢਾ ਸੇਕ ਇਕ ਨਜਰ ਮਿਹਰ ਦੀ ਦੇਖ
ਸਾਡੀ ਸਧਰ ਅਧੂਰੀ ਸਜਨਾ ਅਜੇ ਨਹੀਂ ਹੁੰਦੀ ਪੂਰੀ ਸੁਪਨੇ ਸਾਡੇ ਮਰ ਗਏ ਜੰਮਦੇ ਉਮਰ ਸੁਪਨ ਅਧੂਰੀ ਅਜੇ ਤਕ ਵੀ ਲਈ ਅਸਾਂ ਨੇ ਸਜਨਾ ਤੇਰੀ ਟੇਕ ਇਕ ਨਜਰ ਮਿਹਰ ਦੀ ਦੇਖ
ਗਮ ਦਾ ਅਸਾਂ ਨੇ ਚਰਖਾ ਡਾਹਿਆ ਉਮਰਾ ਦੇ ਇਸ ਵਿਹੜੇ ਪੀੜ ਆਪਣੀ ਦਾ ਪਾ ਕੇ ਤਕਲਾ ਬਹਿ ਗਏ ਲਾਵਣ ਗੋਹੜੇ ਆਸ ਦੀ ਜਦ ਤੰਦ ਹਾਂ ਪਾਂਦੇ ਚਰਖਿਓਂ ਟੁਟ ਜਾਏ ਮੇਖ ਇਕ ਨਜਰ ਮਿਹਰ ਦੀ ਦੇਖ
|
|
16 Oct 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|