Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
21 ਵੀ ਸਦੀ ਵਿੱਚ ਜਾਤ ਪਾਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
21 ਵੀ ਸਦੀ ਵਿੱਚ ਜਾਤ ਪਾਤ
or karnaਦੋਸਤੋ! ਕੁਝ ਚਿਰ ਪਹਿਲਾਂ ਹੀ ਅਖ਼ਬਾਰਾਂ ਵਿਚ ਇਕ ਖ਼ਬਰ ਛਪੀ ਸੀ ਕਿ ਚੰਡੀਗੜ੍ਹ ਤੋਂ ਕੁਝ ਹੀ ਮੀਲ ਦੂਰ ਇਕ ਕਸਬੇ ਵਿਚ ਵਸਦੇ ਪੰਡਤਾਂ ਦੇ ਘਰ ਵਿਚ ਉਹਨਾਂ ਦੀ ਕੁੜੀ ਨੂੰ ਵਿਆਹੁਣ ਵਾਸਤੇ ਨੇੜੇ ਦੇ ਇਕ ਹੋਰ ਕਸਬੇ 'ਚ ਵਸਦੇ ਪੰਡਤਾਂ ਦੇ ਮੁੰਡੇ ਦੀ ਬਰਾਤ ਆਈ। ਕੁੜੀ ਦੇ ਮਾਂ ਪਿਉ ਭੈਣ ਭਰਾਵਾਂ, ਰਿਸ਼ਤੇਦਾਰਾਂ ਨੂੰ ਗੋਡੇ ਗੋਡੇ ਚਾਅ ਚੜ੍ਹ ਗਿਆ। ਕੁੜੀ ਵੀ ਖੁਸ਼ ਕਿ ਉਸਦਾ ਹੋਣ ਵਾਲਾ ਜੀਵਨ ਸਾਥੀ ਬਰਾਤ ਲੈ ਕੇ ਉਸਦੇ ਘਰ ਢੁਕਿਆ ਹੈ। ਬਰਾਤੀਆਂ ਨੂੰ ਖੁਆਇਆ ਪਿਆਇਆ ਗਿਆ। ਖੁਸ਼ੀਆਂ ਮਨਾਈਆਂ ਗਈਆਂ। ਗਿੱਧੇ ਭੰਗੜੇ ਪਾਏ ਗਏ। ਠੱਠਾ ਮਜ਼ਾਕ ਹੋਇਆ। ਸਿਠਣੀਆਂ ਦਿੱਤੀਆਂ ਗਈਆਂ। ਫੇਰੇ ਹੋਏ। ਕੁੜੀ ਨੇ ਮੁੰਡੇ ਦੇ ਗਲ ਵਰਮਾਲਾ ਪਾਈ। ਮੁੰਡੇ ਨੇ ਕੁੜੀ ਦੇ ਗਲ ਮੰਗਲਸੂਤਰ ਪਾਇਆ। ਪੰਡਤ ਨੇ ਮੰਤਰ ਪੜ੍ਹੇ। ਪਿਉ ਨੇ ਕੰਨਿਆ ਦਾਨ ਕੀਤਾ। ਵਿਆਹ ਹੋ ਗਿਆ। ਮੁੰਡਾ ਕੁੜੀ ਪਤੀ ਪਤਨੀ ਬਣ ਗਏ। ਦੋਨਾ ਪਰਿਵਾਰਾਂ ਦੇ ਜੀਅ ਖੁਸ਼ ਹੋ ਗਏ। ਕਾਰਜ ਸਿਰੇ ਚੜ੍ਹ ਗਿਆ। ਸਭ ਕੁਝ ਠੀਕ ਠਾਕ ਚਲ ਰਿਹਾ ਸੀ।ਅਚਾਨਕ ਕਹਾਣੀ ਵਿਚ ਜ਼ਬਰਦਸਤ ਮੋੜ ਆਇਆ। ਡੋਲੀ ਤੋਰਨ ਤੋਂ ਕੁਝ ਘੜੀਆਂ ਪਹਿਲਾਂ ਫਿਲਮ ਦੇ ਇਕਖਲਨਾਇਕ ਵਾਂਗ ਇਕ ਬੰਦੇ ਨੇ ਕੁੜੀ ਵਾਲਿਆਂ ਨੂੰ ਇਹ ਖ਼ਬਰ ਦਿੱਤੀ ਕਿ ਲਾੜਾ ਜਾਤ ਦਾ ਪੰਡਤ ਨਹੀਂ ਸਗੋਂ ਰਾਮਦਾਸੀਆ ਹੈ। ਦਲਿਤ ਹੈ। ਨੀਵੀਂ ਜਾਤ ਦਾ ਹੈ। ਇਹ ਸੁਣਦੇ ਸਾਰ ਹੀ ਘਰ 'ਚ ਇਕ ਭੁਚਾਲ ਜਿਹਾ ਆ ਗਿਆ। ਕੋਹਰਾਮ ਮਚ ਗਿਆ। ਖੁਸ਼ੀ ਦੀ ਜਗ੍ਹਾ ਨਾਮੋਸ਼ੀ ਨੇ ਲੈ ਲਈ। ਹਸਦਿਆਂ ਮੁਸਕਾਂਦਿਆਂ ਚੇਹਰਿਆਂ 'ਤੇ ਤਨਾਓ ਆ ਗਿਆ। ਖਾਸ ਕਰ ਕੇ ਘਰਾਤੀਆਂ ਦੇ ਚਿਹਰਿਆਂ 'ਤੇ। ਨਚਣ ਲਈਉਠ ਰਹੇ ਹੱਥ ਹੁਣ ਇਕ ਦੂਸਰੇ ਦਾ ਸਿਰ ਪਾੜਣ ਨੂੰ ਫਿਰ ਰਹੇ ਸਨ। ਜਿਹੜੇ ਘਰਾਤੀਏ ਬਰਾਤੀਆਂ ਨੂੰ ਪਲਕਾਂ 'ਤੇ ਬਿਠਾ ਰਹੇ ਸਨ ਹੁਣ ਉਹੋ ਉਹਨਾਂ ਨੂੰ ਜ਼ਮੀਨ 'ਚ ਜਿਉਂਦੇ ਗੱਡਣ ਨੂੰ ਫਿਰ ਰਹੇ ਸਨ।ਨਵ-ਵਿਆਹੁਤਾ ਵਿਚਾਰੀ ਦੁਚਿੱਤੀ ਵਿਚ ਫਸ ਗਈ। ਉਹ ਕੋਈ ਵੀ ਫੈਸਲਾ ਨਾ ਲੈ ਸਕੀ ਕਿ ਉਹ ਮਾਂ ਪਿਉ ਦਾ ਸਾਥ ਦੇਵੇ ਕਿ ਜਾਂ ਨਵੇਂ ਬਣੇ ਜੀਵਨ ਸਾਥੀ ਦਾ। ਦੋਨਾਂ ਧਿਰਾਂ ਵਿਚ ਤੂੰ ਤੂੰ ਮੈਂ ਮੈਂ ਹੋ ਗਈ। ਘਰਾਤੀਆਂ ਨੇ ਕੁਝ ਬਰਾਤੀਆਂ ਨੂੰ ਕੁੱਟ ਫੰਡ ਵੀ ਸੁਟਿਆ। ਉਹਨਾਂ ਨੇ ਨਾ ਸਿਰਫ ਕੁੜੀ ਤੋਰਣ ਤੋਂ ਹੀ ਮਨ੍ਹਾ ਕੀਤਾ ਸਗੋਂ ਲਾੜੇ ਨੂੰ ਸਣੇ ਬਰਾਤੀਆਂ ਇਕ ਕਮਰੇ ਵਿਚ ਕਈ ਘੰਟੇ ਤਕ ਬੰਦ ਕਰ ਦਿੱਤਾ। ਪੁਲਸ ਨੂੰ ਬੁਲਾ ਲਿਆ।ਬਰਾਤੀਆਂ ਤੋਂ ਪੁਛ ਪੜਤਾਲ ਹੋਈ। ਮੁੰਡੇ ਦੇ ਪਰਿਵਾਰ ਬਾਰੇ ਕੱਚਾ ਚਿੱਠਾ ਪੜ੍ਹਿਆ ਗਿਆ। ਫਲੈਸ਼ ਬੈਕ ਸ਼ੁਰੂ ਹੋਇਆ। ਮੁੰਡਾ ਸਚਮੁਚ ਰਾਮਦਾਸੀ ਜਾਤ ਨਾਲ ਸਬੰਧਿਤ ਮਾਂ ਪਿਉ ਦੇ ਘਰ ਪੈਦਾ ਹੋਇਆ ਸੀ ਪਰ ਜਨਮ ਲੈਂਦਿਆਂ ਹੀ ਇਕ ਬੇ-ਔਲਾਦ ਪੰਡਤ ਜਾਤੀ ਦੇ ਮਾਂ ਪਿਉ ਨੇ ਉਸਨੂੰ ਗੋਦ ਲੈ ਲਿਆ ਸੀ। ਕਾਨੂੰਨੀ ਮੁੰਡਾ ਪੰਡਤਾਂ ਦਾ ਹੋ ਗਿਆ ਸੀ। ਪਰ ਸਮਾਜਿਕ ਤੋਰ 'ਤੇ ਉਹ ਰਾਮਦਾਸੀਆ ਹੀ ਰਿਹਾ। ਨਵੇਂ ਬਣੇ ਪੰਡਤ ਮਾਂ ਪਿਉ ਦੇ ਘਰ ਵਿਚ ਪਲ ਕੇ ਮੁੰਡਾ ਜਵਾਨ ਹੋ ਗਿਆ।ਪੜ੍ਹ ਲਿਖ ਗਿਆ। ਉਸਦੇ ਮਾਂ ਪਿਉ ਨੇ ਆਪਣੇ ਗੋਦ ਲਏ ਪੁੱਤਰ ਨੂੰ ਆਪਣੇ ਜਿਗਰ ਦੇ ਟੁਕੜੇ ਵਾਂਗ ਰੱਖਿਆ। ਪਾਲਿਆ। ਪੋਸਿਆ। ਵੈਸੇ ਵੀ ਤਾਂ ਮਮਤਾ ਅਗੇ ਮਨੁੱਖ ਦੀ ਕੋਈ ਜਾਤ ਨਹੀਂ ਹੁੰਦੀ। ਪੁੱਤਰ ਦੇ ਵਿਆਹ ਵਾਸਤੇ ਮਾਂ ਪਿਉ ਨੇ ਵਿਚੋਲੇ ਰਾਹੀਂ ਪੰਡਤਾਂ ਦੀ ਹੀ ਇਕ ਕੁੜੀ ਲਭਲਈ। ਸ਼ਗਨ ਪੈ ਗਏ। ਮੌਲੀਆਂ ਬੰਨੀਆਂ ਗਈਆਂ। ਮਹਿੰਦੀਆਂ ਲਗਾਈਆਂ ਗਈਆਂ। ਸ਼ਗਨਾਂ ਦੇ ਗੀਤ ਗਾਏ ਗਏ ਪਰ ਸਾਰਾ ਕੁਝ ਹੋ ਕੇ ਵੀ ਕੁਝ ਨਾ ਹੋਇਆ। ਕਿਉਂਕਿ ਜਾਤ ਪਾਤ ਦਾ ਸੱਪ ਆਪਣਾ ਡੰਗ ਮਾਰ ਚੁੱਕਿਆ ਸੀ। ਜ਼ਹਿਰ ਫੈਲਣਾ ਸ਼ੁਰੂ ਹੋ ਗਿਆ ਸੀ। ਸਮਾਜ ਦੇ ਕਰਤਾ ਧਰਤਾ, ਧਰਮ ਦੇ ਠੇਕੇਦਾਰ, ਸਮਾਜ ਨੂੰ ਸੇਧ ਦੇਣ ਵਾਲੇ ਇਕੱਠੇ ਹੋਏ। ਬਹਿਸ ਹੋਈ। ਤਰਕ ਵਿਤਰਕ ਹੋਏ। ਧਰਮ ਦੀਆਂਪੋਥੀਆਂ ਪੜ੍ਹੇ ਪੰਡਤਾਂ ਨੇ ਕਈ ਸਾਰੇ ਸੁਆਲ ਲੋਕਾਂ ਸਾਹਮਣੇ ਜਿਵੇਂ ਕਿ ਕੀ ਕਿਸੇ ਪੰਡਤ ਦੇ ਘਰ ਰਹਿਣ ਨਾਲ ਜਾਂ ਕਿਸੇ ਪੰਡਤ ਮਾਂ ਪਿਉ ਵਲੋਂ ਗੋਦ ਲੈਣ ਨਾਲ ਕੋਈ ਰਾਮਦਾਸੀਆ ਮੁੰਡਾ ਪੰਡਤਬਣ ਸਕਦੈ ? ਕੀ ਮਾਂ ਪਿਉ ਬਦਲ ਜਾਣ ਨਾਲ ਉਸਦੀ ਜਾਤ ਬਦਲ ਸਕਦੀ ਹੈ? ਕੀ ਉਹ ਰਾਮਦਾਸੀਏ ਤੋਂਬ੍ਰਾਹਮਣ ਬਣ ਸਕਦੈ ? ਸਾਰਿਆਂ ਧਾਰਮਿਕ ਤੇ ਸਮਾਜਿਕ ਪੰਡਤਾਂ ਦਾ ਇਕੋ ਮਤ ਸੀ, '' ਨਹੀਂ ਤੇ ਕਦੇ ਵੀ ਨਹੀਂ ''। ਸੋ ਕੁਲ ਮਿਲਾ ਕੇ ਇੱਕੀਵੀਂ ਸਦੀ ਵਿਚ ਵਸਣ ਵਾਲੇ ਇਨਸਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਜਾਤ ਪਾਤ ਦਾ ਦੈਂਤ ਅੱਜ ਵੀ ਸਾਡੇ ਵਿਚ ਮੌਜੂਦ ਹੀ ਨਹੀਂ ਸਗੋਂ ਜਿਆਦਾ ਵਧਫੁਲਰਿਹਾ ਹੈ। ਨਤੀਜਾ ਇਹ ਕਿ ਸਜਰਾ ਸਜਰਾ ਹੋਇਆ ਵਿਆਹ ਹਮੇਸ਼ਾਂ ਲਈ ਖਤਮ ਹੋ ਗਿਆ। ਕੁਝ ਕੁ ਘੜੀਆਂ ਪਹਿਲਾਂ ਜਿਹੜੇ ਨਵ ਜੋੜੇ ਨੇ ਉਮਰ ਭਰ ਦੁਖ ਸੁਖ ਵਿਚ ਇਕਠੇ ਰਹਿਣ ਦੀਆਂ ਕਸਮਾਂ ਖਾਧੀਆਂ ਸਨ, ਉਹ ਕਸਮਾਂ ਇਹਨਾਂ ਧਰਮ ਦੇ ਠੇਕੇਦਾਰਾਂ ਤੁੜਵਾ ਦਿੱਤੀਆਂ। ਉਹਨਾਂ ਦੇ ਸ਼ੁਰੂ ਹੋਣ ਵਾਲੇ ਸੁਨਿਹਰੀ ਜੀਵਨ ਨੂੰ ਜਾਤ ਪਾਤ ਦਾ ਅਜ਼ਗਰ ਨਿਗਲ ਗਿਆ। ਘਰਾਤੀਆਂ ਨੇ ਲਾੜੇ ਤੇ ਉਸਦੇ ਘਰ ਵਾਲਿਆਂ ਨੂੰ ਬੇ-ਆਬਰੂ ਕਰਕੇ ਖਾਲੀ ਹੱਥ ਘਰ ਵਾਪਸ ਭੇਜ ਦਿੱਤਾ। ਹਾਂ, ਇਕ ਸੁਖਾਵੀਂ ਗਲ ਇਹ ਹੋਈ ਕਿ ਪੁਲਸ ਦੇ ਆਉਣ ਨਾਲ ਖੂਨ ਖ਼ਰਾਬਾ ਨਹੀਂ ਹੋਇਆ। ਜਿਸ ਮੁੰਡੇ ਨਾਲ ਇਹ ਘਟਣਾ ਵਾਪਰੀ ਹੈ ਉਸਦੇ ਦਿਲ ਉਪਰ ਕੀ ਬੀਤੀ ਹੋਵੇਗੀ ਇਸਦਾ ਅੰਦਾਜਾ ਲਗਾਉਣਾ ਜਾਂ ਉਸਨੂੰ ਸ਼ਬਦਾ ਵਿਚ ਬਿਆਨ ਕਰਨਾ ਘੱਟੋ ਘੱਟ ਮੇਰੇ ਬਸ ਵਿਚ ਨਹੀਂ ਹੈ।ਇਥੇ ਤਾਂ ਕਿਸੇ ਦੀ ਜਾਨ ਨਹੀਂ ਗਈ ਪਰ ਇਸੇ ਤਰਾਂ ਹੀ ਇਕ ਹੋਰ ਘਟਣਾ ਦਾ ਅੰਤ ਬਹੁਤ ਹੀ ਦੁਖ ਦਾਇਕ ਹੋਇਆ ਸੀ। ਲਗਭਗ ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ ਚੰਡੀਗੜ੍ਹ ਸ਼ਹਿਰ ਵਿਚ ਇਕ ਸੱਕੇ ਭਰਾ ਨੇ ਆਪਣੀ ਭੈਣ ਦੇ ਸੁਹਾਗ ਨੂੰ ਜਾਨੋਂ ਮਾਰ ਦਿੱਤਾ ਸੀ। ਉਹ ਵੀ ਭੈਣ ਦੇ ਵਿਆਹ ਦੀ ਦੂਸਰੀ ਵਰਸੀ ਵਾਲੇ ਦਿਨ । ਜੀਜੇ ਨੂੰ ਮਾਰ ਕੇ ਉਹ ਪਾਗਲਾਂ ਦੀ ਤਰਾਂ ਹੱਸ ਰਿਹਾ ਸੀ ਤੇ ਵਾਰਵਾਰ ਇਹੀ ਬੋਲ ਦੁਹਰਾਅ ਰਿਹਾ ਸੀ, " ਜੱਟ ਨੇ ਆਪਣੀ ਬੇਇਜਤੀ ਦਾ ਬਦਲਾ ਲੈ ਲਿਆ"। ਅਗਲੇ ਦਿਨਜਦੋਂ ਉਸਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਅਫਸੋਸ ਕਰਨ ਦੀ ਥਾਂ ਸਗੋਂ ਉਸਨੇ ਇਹ ਸ਼ਬਦਕਹੇ, "ਜੱਜ ਸਾਹਬ! ਇੱਕੀਵੀਂ ਸਦੀ ਬੇਸ਼ਕ ਆ ਗਈ ਹੈ ...ਜ਼ਮਾਨਾ ਭਾਵੇਂ ਬਦਲ ਗਿਆ ਪਰ ਇਸਦਾ ਇਹ ਮਤਲਬ ਤਾਂ ਨਹੀਂ ਕਿ ਹੁਣ ਜੱਟਾਂ ਦੀਆਂ ਕੁੜੀਆਂ ਦਲਤਾਂ ਦਿਆਂ ਮੁੰਡਿਆਂ ਨਾਲ ਘਰੋਂ ਭਜ ਕੇ ਵਿਆਹ ਕਰਾ ਲੈਣ...।" ਉਸੇ ਰਾਤ ਨੂੰ ਉਸਦੀ ਭੈਣ ਨੇ ਵੀ ਮਿੱਟੀ ਦਾ ਤੇਲ ਆਪਣੇ ਉਪਰ ਉਧੇਲਕੇ ਅੱਗ ਲਗਾ ਲਈ। ਸਵੇਰੇ ਜਲਣ ਦੇ ਤਾਬ ਨਾ ਸਹਿੰਦੀ ਹੋਈ ਉਹ ਵੀ ਪ੍ਰਾਣ ਤਿਆਗ ਗਈ। ਸ਼ਾਮ ਨੂੰ ਦੋਨਾਂ ਦੀਆਂ ਲਾਸ਼ਾਂ ਨੂੰ ਇੱਕਠਿਆਂ ਇਕੋ ਚਿਖਾ ਵਿਚ ਜਲਾ ਦਿੱਤਾ ਗਿਆ। ਉਹ ਜੀਅ ਤਾਂ ਇਕੱਠੇ ਨਹੀਂ ਸਕੇ ਪਰ ਮੌਤ ਉਹਨਾਂ ਨੂੰ ਹਮੇਸ਼ਾਂ ਲਈ ਇਕੱਠੇ ਕਰ ਗਈ। ਕਾਰਨ ਇਥੇ ਵੀ ਉੱਚੀ ਨੀਵੀਂ ਜਾਤ ਦਾ ਹੀ ਸੀ।ਹੁਣੇ ਕੁਝ ਦਿਨ ਪਹਿਲਾਂ ਜੰਮੂ ਦੇ ਨੇੜੇ ਦੇ ਇਕ ਪਿਉ ਨੇ ਆਪਣੀ ਧੀ ਨੂੰ ਇਸ ਕਰਕੇ ਜਾਨੋਂ ਮਾਰ ਦਿੱਤਾ ਕਿਉਂਕਿ ਉਸਨੇ ਆਪਣੀ ਮਰਜ਼ੀ ਨਾਲ ਗ਼ੈਰ ਜਾਤ ਵਿਚ ਵਿਆਹ ਕਰਵਾ ਲਿਆ ਸੀ। ਇਸ ਤਰਾਂ ਦੀਆਂ ਕਈ ਹੋਰ ਵਾਰਦਾਤਾਂ ਵੀ ਨਿਤ ਵਾਪਰਦੀਆਂ ਰਹਿੰਦੀਆਂ ਹਨ। ਉਤੱਰ ਪ੍ਰਦੇਸ਼ ਤੇ ਬਿਹਾਰ ਵਰਗੇ ਸੁਬਿਆਂ ਵਿਚ ਤਾਂ ਇਸ ਤਰਾਂ ਦੇ ਅੰਤਰਜਾਤੀ ਪ੍ਰੇਮ ਵਿਆਹ ਕਰਨ ਵਾਲਿਆਂ ਜੋੜਿਆਂਉੱਤੇ ਤਾਂ ਇਸ ਤੋਂ ਵੀ ਵੱਧ ਕਹਿਰ ਵਰਸਦਾ ਹੈ। ਉਥੇ ਤਾਂ ਪਿੰਡ ਦੀ ਪੰਚਾਇਤ ਹੀ ਸਜਾ ਸੁਣਾ ਦੇਂਦੀ ਹੈ। ਜਿਹਨਾਂ ਵਿਚ ਦੋਨੋਂ ਮੁੰਡੇ ਕੁੜੀ ਨੂੰ ਸ਼ਰੇਆਮ ਚੁਰਾਹੇ ਵਿਚ ਸੂਲੀ ਤੇ ਟੰਗਣ ਤਕ ਦੀ ਸਜਾ ਵੀ ਦਿੱਤੀ ਜਾਂਦੀ ਹੈ। ਜਾਂ ਫਿਰ ਕੁੜੀ ਵਾਲਿਆਂ ਦੇ ਭਰਾਵਾਂ ਨੂੰ ਮੁੰਡੇ ਦੀ ਭੈਣ ਨਾਲ ਪੰਚਾਇਤ ਸਾਹਮਣੇ ਬਲਾਤਕਾਰ ਕਰਨ ਦਾ ਹੁਕਮ ਵੀ ਸੁਣਾਇਆ ਜਾਂਦੈ। ਕਿਸੇ ਕਿਸੇ ਕੇਸ ਵਿਚ ਤਾਂ ਮੁੰਡੇ ਕੁੜੀਆਂ ਦੀਆਂ ਅੱਖਾਂ ਕਢ ਲੈਣਾ ਜਾਂ ਫਿਰ ਉਹਨਾਂ ਨੂੰ ਅੰਗ ਹੀਣ ਬਣਾ ਦਿੱਤਾ ਜਾਂਦੈ।ਦੋਸਤੋ! ਜਦੋਂ ਦੀ ਦੁਨੀਆ ਬਣੀ ਹੈ ਇਹ ਜਾਤ-ਪਾਤ, ਊਚ-ਨੀਚ ਤੇ ਛੂਆ-ਛਾਤ ਰੂਪੀ ਦੈਂਤ ਪੂਰੀ ਤਰਾਂ ਸਾਡੇ ਸਮਾਜ ਵਿਚ ਵਿਚਰ ਰਿਹੈ। ਇਕ ਪਾਸੇ ਤਾਂ ਇਨਸਾਨ ਚੰਨ 'ਤੇ ਬਸਤੀਆਂ ਵਸਾਉਣ ਨੂੰ ਫਿਰ ਰਿਹੈ.. ਮੰਗਲ ਗ੍ਰਹਿ ਉਤੇ ਡੇਰਾ ਜਮਾਉਣ ਦੀਆਂ ਸਕੀਮਾਂ ਬਣਾ ਰਿਹਾ ਹੈ... ਪਰ ਜੇ ਗਹੁ ਨਾਲ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਅੱਜ ਵੀ ਅਸੀਂ ਪੱਥਰ ਯੁਗ ਵਿਚ ਹੀ ਜੀਅ ਰਹੇ ਹਾਂ। ਸਾਡੇ ਦਿਮਾਗ ਦੇ ਕਿਸੇ ਨਾ ਕਿਸੇ ਖੁੰਝੇ ਵਿਚ ਇਕ ਜਾਨਵਰ, ਇਕ ਸ਼ੈਤਾਨ ਜਰੂਰ ਬੈਠਾ ਹੈ ਜਿਹੜਾਸਾਨੂੰ ਇਨਸਾਨ ਬਣਨ ਤੋਂ ਲਗਾਤਾਰ ਰੋਕੀ ਜਾ ਰਿਹੈ... ਪਤਾ ਨਹੀਂ ਉਹ ਦਿਨ ਕਦੋ ਆਵੇਗਾ ਜਦੋਂ ਅਸੀਂ ਸਾਰੇ ਇਨਸਾਨ ਬਣ ਜਾਵਾਂਗੇ। ਇਕ ਦੂਸਰੇ ਨੂੰ ਹਰ ਪੱਖੋਂ ਬਰਾਬਰ ਸਮਝਣਾ ਸ਼ੁਰੂ ਕਰ ਦਿਆਂਗੇ। ਭੇਦਭਾਵ ਤੇ ਜਾਤ ਪਾਤ ਰਹਿਤ ਸਮਾਜ ਸਿਰਜਾਂਗੇ ? ਹੇ ਰੱਬਾ! ਸਾਨੁੰ ਸਾਰਿਆਂ ਨੂੰ ਸੁਮਤਿ ਦੇ।

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
17 Sep 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

iss topic te charcha di bahot lod h Gagan Deep Ji....

sirf charcha hi nahi balki iss soch nu badlan di v bahot lod h. Ajj na sirf smaj ch kise v pakho pichhde varg vich ae sab wapar rea h balki apne aap nu modren soch wale kahonde lok v piche nahi han. Aur ae sab to sharmnak gal h k unjh asi apne bacheya nu padone ha likhone ha bahar de mulka ch v pejde ha padayi layi kamayi layi, par jado ona de viah di gal ondi hai, ta jaat paat nu sab to upar rakheya janda baki gallan last te. Means banda (person) kida da h ae sab first priority h hi nahi, ae sab baad diya gallan han pela ae hi pucheya janda bi odi jaat ki h. Ajj asi bacheya nu sirf financially independent wekh k khush ha bas baki har tarah di independance de khilaf hi morcha rahnda hai. Jinna ne apni life spend karni ikk duje naal ona da decision kuch mayne nahi rakhda bas mayne rakhdi h ta jaat. Jinna asi har pakho trakki wal wad rahe ha asi apni soch oni hi pichhe chhadi ja rahe ha. Ajj de samaj ch jazbatan di gal karna v murakhta samjhi jandi h. Jo jazbati han ona nu impractical aakheya janda h. Pahli gal ta parents aap hi convince nahi hunde ona nu hi apne jaayeya (janmeya) di khushi nahi disdi, disda h te sirf samaj te ode banaye betuke asool. Kinne hi kanun bna layiye asi par samaj todan ch hi apni shan samajhda h fir chahe o kanun hoye kise da dil hoye ya kise diya haddiya. Ae uch neech khore kado pichha chadegi sada. Ik niki jahi saaf te sapasht gal pta nahi kyu samajh nahi ondi ena samaj te dharam de thekedara nu bi jinna ne naal rahna sirf ona di razamandi mayne rakhdi baki mayne rakhda h sab da ashirwad te duawa. Maneya k parents sadi bhalai chonde ne ona ne dunia vekhi life da experience sade nalo kite wadh h par kaash kade o apne bacheya da dil v pad laen.

Janwar v apne bacheya di parvarish odo tak karde ne jado o apne paira te khade nahi ho jande bhaw jado tak panchi uddan nahi lag jande te jad tak janwar apna bhojan aap labhan nahi lag jande, apni raksha aap nahi karan lag jande. Par insan nu ta jive hukumat karna hi pasand h. Sade waddeya nu eda kyu lagda k sirf ona di soch hi sahi h bas bache galat hi hunde ne. Sirf o hi decide kar sakde kuch v. Agar ik shaks ne hi decision laena c ta parmatma ne sab nu apna alag dimag kyu dita?  Parmatama agar ae chonda ki sab di zindagi da faisla koi ik shaks hi kar sakda h ta pariwar ya samaj de mukhiya nu hi dimag dena si parmatma ne, bakiya nu lod v ki h apne alag independent dimag di?

Bahot kuch h aje kahan layi par shayad jwaab kuch jada hi wadda ho rea hai . . . ajj ae sab pad k rukeya nahi geya, twade iss topic ne mera andar hilla chhadeya h, shayad ae ik wawrola h, kuch pad k kuch likh k fer chup ho jayega . . . mera koi v shabad agar galat lageya hoye ta hath bann k muafi ji . . mera maksad kise nu hurt karna nahi. . .par ae sawal bahot bechain karde ne. . . kyu kyu kyu eda kyu ho rea h ? asi apni soch bajo ene piche kyu ja rahe ha?

Ik last gal hor kahna choni ha k ant wele asi ikalleya ne hi marna h, kise ne nal nahi jana, fir asi apni zindagi kyu aap nahi chun sakde? Agar koi apni khushi chunan di himmat kar v laye ta natije asi vekh hi rahe ha. Jabardasti kise nal rahan layi majbur karna viah de naam te ki jayez h? Viah de decision da siddha asar bacheya di zindagi te, ona di mental health te penda h, fer v ona da decision leana apni hi zindagi bare kyu galat japda h samaj nu? 

18 Sep 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
bahut bahut sukriyan tuhada amaandeep ji

bus ena hi keh sakde an k main khud v es jatiwaad da sikhar han..
...mere nal v bahut kuj inj da hunda Jo bardash nahi hunda beyaan karna v aokha lagda
...

bahut aokha hain es samaaj cho rehna
18 Sep 2017

Reply