Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਤੂੰ ਕੁਝ ਰੱਬ ਦੇ ਨੇੜੇ ਹੋਵੇਗਾ" :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਤੂੰ ਕੁਝ ਰੱਬ ਦੇ ਨੇੜੇ ਹੋਵੇਗਾ"
Image of person at sunset
"ਤੂੰ ਕੁਝ ਰੱਬ ਦੇ ਨੇੜੇ ਹੋਵੇਗਾ"


ਹੋਣ ਥੇਹ ਦੀਆਂ ਗਲੀਆਂ
ਚਾਹੇ ਖਿੜੀਆਂ ਕਲੀਆਂ ,
ਜਦ ਕੀਟ,ਪਤੰਗੇ ਤੇ ਸਗ
ਮਹਜਤ ਬਣ ਜਾਣ ਸਭ,
ਜਦ ਤੇਰੇ 'ਚੋਂ 'ਮੈਂ' ਮਨਫੀ ਹੋਵੇਗਾ,
ਤਾਂ ਤੂੰ ਕੁਝ ਰੱਬ ਦੇ ਨੇੜੇ ਹੋਵੇਗਾ ।

ਓਸ ਨਾਲ ਨ ਜੋੜੇ ਕੋੲੀ ਖਿਲਕ
ਰੰਗ ਵੇਖ ਨ ਜਾਵੀ ਤਿਲਕ,
ਦਾਤ ਨੇ ਦੋਵੇਂ ਖਿਜਾਂ ਬਹਾਰ
ਹੋ ਜਾਹ ਤੂੰ ਨਾਮ ਸਵਾਰ
ਜਦ ਖਾਕੀ ਬੁੱਤ ਖਾਕ ਨਾਲ ਜੁੜੇਗਾ
ਤਾਂ ਤੂੰ ਕੁਝ ਰੱਬ ਦੇ ਨੇੜੇ ਹੋਵੇਗਾ ।


ਹਰਮ ਦੈਰ ਦੀ ੲਿਕੋ ਕਹਾਣੀ
ੳੁਹੀਓ ਰਾਜਾ ੳੁਹੀਓ ਰਾਣੀ,
ਹਰ ਅਸਗਾ ਹੈ ਉਸਦਾ ਬਾਗ
ਸਮਝ ਤੇ ਝੂਠੀ ਨੀਂਦੋ ਜਾਗ,
ਹਰ ਥਾਂ ੲਿਨਸਾਨ ਜਦ ਦਿਸੇਗਾ
ਤਾਂ ਤੂੰ ਕੁਝ ਰੱਬ ਦੇ ਨੇੜੇ ਹੋਵੇਗਾ ।

ਆਖਣ ਮਨੁੱਖ ਹੈ ਔਲ ਜੂਨੀ
ਕਿੳੁਂ ਬਣ ਗਿਆ ੲੇ ਤੂੰ ਖੂਨੀ
ਮਨੁੱਖਤਾ ਹੀ ੲਿਕ ਧਰਮ ਯਾਰੋ
ੲਿਸ ਗੱਲ ਨੂ ਚਿਤਵ ਵਿਚਾਰੋ
ਜ਼ਿੰਦਗੀ ਨੂੰ ਜਦ ਸਮਝੇਗਾ,
ਤਾਂ ਤੂੰ ਕੁਝ ਰੱਬ ਦੇ ਨੇੜੇ ਹੋਵੇਗਾ ॥

:-ਸੰਦੀਪ 'ਸੋਝੀ'

ਨੋਟ :-

ਥੇਹ- ਉੱਜੜੀ ਥਾਂ
ਕੀਟ- ਕੀੜਾ
ਸਗ- ਕੁੱਤਾ
ਮਹਜਤ - ਸਜਦਾ ਕਰਨ ਦੀ ਥਾਂ
ਖਿਲਕ- ਚੋਲਾ, ਪੈਰਾਹਨ
ਹਰਮ- ਮਨ ਨੂੰ ਹਰ ਲੈਣ ਵਾਲਾ ਮਹਿਲ,ਮੰਦਰ
ਦੈਰ -ਗਿਰਜਾ
ਅਸਗਾ - ਸਮੁਦਾੲਿ,ਝੁੰਡ
ਔਲ - ਸਭ ਤੋਂ ਉੱਤਮ
ਚਿਤਵ- ਚਿੰਤਨ

25 Nov 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁੰਦਰ ਇਮੇਜ ਤੇ ਸੁੰਦਰ ਕਾਵਿ ਰਚਨਾ | 
ਦਿੱਤੇ ਹੋਏ ਔਖੇ ਅਲਫਾਜ਼ ਦੇ ਅਰਥ ਵੀ ਬੜੇ ਸਹਾਇਕ ਹੋ ਰਹੇ ਨੇ ਕਿਰਤ ਦੇ ਗੂੜ੍ਹ ਅਰਥ ਸਮਝਣ ਲਈ |
ਥੀਮ ਬਹੁਤ ਈ ਸੁੰਦਰ ਹੈ - ਬੰਦੇ ਨੂੰ ਇੰਨੀ ਕੁ ਗੱਲ ਸਮਝ ਪੈ ਜਾਵੇ ਕਿ ਰੱਬ ਸਾਰੇ ਇੱਕੋ ਹੈ, ਤਾਂ ਫਿਰ ਉਹ ਕੁਝ ਇਸਤਰਾਂ ਦਾ ਵਿਉਹਾਰ ਕਰੇਗਾ ਜਿਸਤਰਾਂ ਦਾ ਪੰਚਵੇਂ ਗੁਰੂ ਸਾਹਿਬ ਨੇ ਕੀਤਾ ਸੀ - ਜਦ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਸਾਈਂ ਮੀਆਂ ਮੀਰ ਜੀ ਨੂੰ ਸੱਦਿਆ ਸੀ ਅਤੇ ਮਾਣ ਬਖਸ਼ਿਆ ਸੀ |        
ਸੰਦੀਪ ਬਾਈ ਜੀ ਸ਼ੇਅਰ ਕਰਨ ਲਈ ਸ਼ੁਕਰੀਆ ਜੀ | 

ਸੁੰਦਰ ਕਾਵਿ ਰਚਨਾ ਤੇ ਢੁੱਕਵੀਂ ਇਮੇਜ  |


ਦਿੱਤੇ ਹੋਏ ਔਖੇ ਅਲਫਾਜ਼ ਦੇ ਅਰਥ ਵੀ ਬੜੇ ਸਹਾਇਕ ਹੋ ਰਹੇ ਨੇ ਕਿਰਤ ਦੇ ਗੂੜ੍ਹ ਅਰਥ ਸਮਝਣ ਲਈ |


ਥੀਮ ਬਹੁਤ ਈ ਸੁੰਦਰ ਹੈ - ਬੰਦੇ ਨੂੰ ਇੰਨੀ ਕੁ ਗੱਲ ਸਮਝ ਪੈ ਜਾਵੇ ਕਿ ਰੱਬ ਸਾਰੇ ਇੱਕੋ ਹੈ, ਤਾਂ ਫਿਰ ਉਹ ਕੁਝ ਇਸਤਰਾਂ ਦਾ ਵਿਉਹਾਰ ਕਰੇਗਾ ਜਿਸਤਰਾਂ ਦਾ ਪੰਚਵੇਂ ਗੁਰੂ ਸਾਹਿਬ ਨੇ ਕੀਤਾ ਸੀ - ਜਦ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਸਾਈਂ ਮੀਆਂ ਮੀਰ ਜੀ ਨੂੰ ਸੱਦਿਆ ਸੀ ਅਤੇ ਮਾਣ ਬਖਸ਼ਿਆ ਸੀ |        


ਸੰਦੀਪ ਬਾਈ ਜੀ ਸ਼ੇਅਰ ਕਰਨ ਲਈ ਸ਼ੁਕਰੀਆ ਜੀ | 

 

26 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਮੇਸ਼ਾ ਦੀ ਤਰਾਂ ਵਕਤ ਕੱਢ ਕੇ ੲਿਸ ਕਿਰਤ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਤੇ ਹੌਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ।
27 Nov 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat wadhiya keerat laggi parh ke,.............superbly written,..........the whole poetry and the title "ਤੂੰ ਕੁਝ ਰੱਬ ਦੇ ਨੇੜੇ ਹੋਵੇਗਾ"

 

jeo veer,..........duawaan 

27 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੁੱਖਪਾਲ ਵੀਰ ਜੀ ੲਿਸ ਲੇਟ ਰਿਪਲਾੲੀ ਲੲੀ ਮੁਆਫੀ ਚਾਹਵਾਂਗਾ, ਤੁਸੀ ਆਪਣੇ ਰੁਝੇਵਿਆਂ 'ਚੋਂ ਵਕਤ ਕੱਢ ਕੇ ਕਿਰਤ
ਤੇ ਆਪਣੇ ਕੀਮਤੀ ਕਮੈਂਟ੍ਸ ਦਿੱਤੇ ਤੇ ਹੌਸਲਾ ਅਫਜਾਈ ਕੀਤੀ,
ਜਿਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ।
15 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਹੁਤ ਖੂਬਸੂਰਤ ਦਿਲ ਨੂੰ ਛੁਹ ਜਾਣ ਵਾਲੀ ਰਚਨਾ ਪੇਸ਼ ਅਤੇ ਸ਼ੇਅਰ ਕਰਨ ਲਈ ਸ਼ੁਕਰੀਆ...ਸੰਦੀਪ ਜੀ ਧੰਨਵਾਦ
15 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਿਰਤ ਨੂੰ ਵਿਜ਼ਿਟ ਕਰਨ ਲਈ ਤੇ ੲਿਸ ਹੋਸਲਾ ਅਫਜਾਈ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਗੁਰਮੀਤ ਸਰ ।
15 Mar 2015

Reply