Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਤੁਸੀ ਮੇਰੀ ਜਾਤ ਪੁੱਛੀ ਸੀ.." :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਤੁਸੀ ਮੇਰੀ ਜਾਤ ਪੁੱਛੀ ਸੀ.."
ਹਾਂ, ਤੁਸੀ ਮੇਰੀ ਜਾਤ ਪੁੱਛੀ ਸੀ,
ਜੋ ਮੈਨੂੰ ਨਹੀਂ ਪਤਾ,
ਫਿਰ ਤੁਸੀ ਮੇਰਾ ਕਿੱਤਾ ਪੁੱਛਿਆ,
ਤੁਹਾਡੀ ਲਾਲਸਾ ਸੁੱਚੀ ਏ ਜਾਂ ਦੂਸ਼ਿਤ
ਮੇਰੀ ਜਾਤ ਜਾਨਣ ਦੀ ੲੇ ਜਾਂ ਮੇਰਾ ਕਿੱਤਾ
ਤੁਸੀ ਮੈਥੋਂ ਮੇਰੇ ਕਰਮਾਂ ਦਾ ਵੇਰਵਾ ਲੈ ਲਵੋ,
ਤੇ ਮੈਨੂੰ ਦੱਸੋ ਮੇਰੀ ਅਸਲ ਜਿਨਸ ਕੀਹ ਹੈ,
ਤੇ ਮੈਨੂੰ ਮੇਰੀ ਜਾਤ ਵੀ ਦੱਸੋ
ਸ਼ਾੲਿਦ ਮੈਨੂੰ ਵੀ ਜ਼ਿੰਦਗੀ ਦੀਆਂ ਖੁਸ਼ੀਆਂ ਵਿੱਚ
ੲਿਕ ਅੱਧੀ ਰਾਖਵੀ ਸੀਟ ਮਿਲ ਜਾਵੇ,
ਅੱਜਕਲ ਤੇ ਮੈਂ ਭਟਕਣ ਹਾਂ,
ਹਾਲਾਤਾਂ ਦੀ ਹਨ੍ਹੇਰੀ ਵਿੱਚ ਡੋਲਦਾ,
ੲਿਕ ਦਿਸ਼ਾਹੀਨ ਸੁੱਕਾ ਪੱਤਾ ਹਾਂ
ਮੈਂ ਕਦੇ ਤੇ ਝੀਵਰ ਵਾਂਗ
ਵਕਤ ਦੇ ਪਾਣੀ ਵਿਚ ਜਾਲ ਪਾਉਂਦਾ ਹਾਂ
ਖਿਆਲਾਂ ਨੂੰ ਫੜ੍ਹਨ ਲਈ,
ਪਾਣੀ ਨੂੰ ਬੰਨ੍ਹਣ ਲੲੀ
ਤੇ ਫਿਰ ਉਨ੍ਹਾਂ ਫੜ੍ਹੇ ਗਏ ਖਿਆਲਾਂ ਨੂੰ,
ਕਾਗਜ਼ ਦੀ ਤਵੀ ਤੇ ਰੱਖ ਭੁੰਨ ਲੈਂਦਾ ਹਾਂ ,
ਕੁਝ ਨਾਲ ਆਪਣਾ ਢਿੱਡ ਭਰਦਾ ਹਾਂ
ਤੇ ਕੁਝ ਨੂੰ ਦਮੜੀਆਂ ਸੰਗ ਵਟਾ,
ਆਪਣੇ ਖੱਫਣ ਲਈ ਜਮਾਂ ਕਰਦਾ ਹਾਂ
ਤੇ ਕਦੇ ਕਦੇ ਕਿਸੇ ਕਾਮੇ ਵਾਂਗ
ਮੋਢੇ ਕਹੀ ਚੁੱਕਦਾ ਹਾਂ
ਸਿਮਰਤੀ ਦੇ ਬਲਦਾ ਨੂੰ ,
ਜੰਗਾਲੇ ਵਕਤ ਦੇ ਹਲ ਨਾਲ ਜੋੜਦਾ ਹਾਂ
ਤੇ ਭੂਤਕਾਲ ਦੀ ਮਿੱਟੀ ਵਿੱਚ
ਔਸੀਆਂ ਵਰਗੇ ਸਿਆੜ ਪੁੱਟਦਾ ਹਾਂ,
ਮਿੱਟੀ ਫੋਲਦਾ ਹਾਂ ਤੇ ਕੋਸ਼ਿਸ਼ ਕਰਦਾ ਹਾਂ
ਕਿ ਵਿੱਚੋਂ ਕੁਝ ਕੁ ੳੁਹ ਖੁਸ਼ੀਆਂ ਲੱਭ ਜਾਣ
ਜੋ ਮੇਰੇ ਅੱਜ ਦੇ ਦੁੱਖੜੇ ਦੂਰ ਕਰ ਸਕਣ
ੲਿਹ ਨਹੀਂ ਕਿ ਮੈਂ ਸੱਚ ਨਹੀਂ ਜਾਣਦਾ ,
ਮੈਂ ਜਾਣਦਾ ਹਾਂ ਕਿ ੲਿੱਥੇ ਕੁਝ ਵੀ ਪੱਕਾ ਨਹੀਂ ਏ,
ਅੱਜ ਦਾ ਖਿੜਿਆ ਫੁੱਲ
ਆਉਣ ਵਾਲੇ ਕੱਲ੍ਹ ਦੀ ਮਿੱਟੀ ਏ
ੲੇਸ ਲਈ ਮੈਂ ੳੁਸ ਮਿੱਟੀ ਨੂੰ ਹੀ
ਘੁਮਾਰ ਵਾਂਗ ਕਦੇ ਕੁੱਟਦਾ ਹਾਂ ਤੇ ਕਦੇ ਪਲੋਸਦਾ ਹਾਂ,
ਤੇ ਚੋਰੀ ਕੀਤੇ ਚੱਕ ਤੇ ਪਾ ਕੇ
ਸੈਆਂ ਹੋਰ ਭੁਲੇਖਿਆਂ ਨੂੰ ਆਕਾਰ ਦਿੰਦਾ ਹਾਂ
ਤਾਂ ਜੋ ਕੱਲ੍ਹ ਨੂੰ ਭੁਲੇਖਾ ਭੁਲੇਖਾ ਨਾ ਰਹੇ,
ਤੇ ਉਹ ਵੀ ਆਪਣੇ ਅੰਦਰ,
ਮਿੱਠਾ ਖਿਆਲੀ ਪਾਣੀ ਸੰਭਾਲ ਸਕਣ
ਤੇ ੲਿਸ ਖਾਤਰ ਉਨ੍ਹਾਂ ਨੂੰ ਆਲੋਚਕਾਂ ਦੇ ਆਵੇ ਵਿੱਚ,
ਪੱਕਣਾ ਪਾ ਦਿੰਦਾ ਹਾਂ,
ਤੁਸੀ ਕਿੱਥੇ ਜਾਹ ਰਹੇ ਹੋ,
ਬੈਠੋ, ਮੇਰੇ ਕਰਮਾਂ ਦਾ ਵੇਰਵਾ ਜਾਰੀ ਹੈ,
ਤੇ ਆਪਣਾ ਆਵਾ ਮਘਾ ਲਵੋ
ਹਾਂ ਤੁਸੀ ਮੇਰੀ ਜਾਤ ਪੁੱਛੀ ਸੀ,
ਜੋ ਮੈਨੂੰ ਨਹੀਂ ਪਤਾ.....।

-: ਸੰਦੀਪ 'ਸੋਝੀ'


28 Mar 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 

Brilliant piece.. hats off
saada desh azaad hoe nu 70 saal hon vale han
saadi soch aje v kyi sdiaa purani jaat-paat di ghulaam hai..
Afsos v hunda hai te Hairani v k sade vicho Bohte lok is ghatiya soch nu chddna hi nai chaunde
# I apologize if i am rude, but this doesn't change the truth and stand

28 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੱਚ ਮੁੱਚ ਹੀ ਇਕ ਬ੍ਰਿੱਲੀਐੰਟ ਰਚਨਾ - ਪਰ ਤਨਵੀਰ ਜੀ ਨੂੰ ਖਿਮਾ ਯਾਚਨਾ ਕਰਨ ਦੀ ਲੋੜ ਨਹੀਂ, ਕਿਉਂਕਿ ਸੱਚ ਤਾਂ ਇਹੋ ਹੈ ਕਿ ਕਰਮ ਵੱਲ ਧਿਆਨ ਨਹੀਂ ਬਸ ਜਾਤ ਤੇ ਜ਼ੋਰ ਹੈ ਸਾਰਾ | 
ਇਕ ਜਰਨਲ ਕੈਟੇਗਰੀ ਦਾ ਬਹੁਤ ਲਾਇਕ ਬੱਚਾ ਵਾਂਝਾ ਰਹਿ ਜਾਂਦਾ ਹੈ, ਜਦ ਕੇ (ਡਾਕਟਰੀ, ਇੰਜੀਨਿਅਰਿੰਗ, ਮੈਨੇਜਮੇੰਟ ਆਦਿਕ ਕੋਰਸਾਂ ਲਈ) ਰਾਖਵੀਆਂ ਸੀਟਾਂ ਖਾਲੀ ਚਲਦੀਆਂ ਰਹਿੰਦੀਆਂ ਹਨ | ਖੈਰ ਜਿਆਦਾ ਹੋਰ ਮਸਲਿਆਂ ਵਿਚ ਨਾ ਵੜਦਿਆਂ ਮੈਂ ਕਿਰਤ ਤੇ ਟਿਕਦਾ ਹਾਂ - ਬਹੁਤ ਹੀ ਸੋਹਣਾ ਜਤਨ ਸੰਦੀਪ ਬਾਈ ਜੀ | ਸ਼ੇਅਰ ਕਰਨ ਲਈ ਧੰਨਵਾਦ |

ਸੱਚ ਮੁੱਚ ਹੀ ਇਕ ਬ੍ਰਿੱਲੀਐੰਟ ਰਚਨਾ - ਪਰ ਤਨਵੀਰ ਜੀ ਨੂੰ ਖਿਮਾ ਯਾਚਨਾ ਕਰਨ ਦੀ ਲੋੜ ਨਹੀਂ, ਕਿਉਂਕਿ ਸੱਚ ਤਾਂ ਇਹੋ ਹੈ ਕਿ ਕਰਮ ਵੱਲ ਧਿਆਨ ਨਹੀਂ ਬਸ ਜਾਤ ਤੇ ਜ਼ੋਰ ਹੈ ਸਾਰਾ | 

ਇਕ ਜਰਨਲ ਕੈਟੇਗਰੀ ਦਾ ਬਹੁਤ ਲਾਇਕ ਬੱਚਾ ਵਾਂਝਾ ਰਹਿ ਜਾਂਦਾ ਹੈ, ਜਦ ਕੇ (ਡਾਕਟਰੀ, ਇੰਜੀਨਿਅਰਿੰਗ, ਮੈਨੇਜਮੇੰਟ ਆਦਿਕ ਕੋਰਸਾਂ ਲਈ) ਰਾਖਵੀਆਂ ਸੀਟਾਂ ਖਾਲੀ ਚਲਦੀਆਂ ਰਹਿੰਦੀਆਂ ਹਨ | ਖੈਰ ਜਿਆਦਾ ਹੋਰ ਮਸਲਿਆਂ ਵਿਚ ਨਾ ਵੜਦਿਆਂ ਮੈਂ ਕਿਰਤ ਤੇ ਟਿਕਦਾ ਹਾਂ - ਬਹੁਤ ਹੀ ਸੋਹਣਾ ਜਤਨ ਸੰਦੀਪ ਬਾਈ ਜੀ | ਸ਼ੇਅਰ ਕਰਨ ਲਈ ਧੰਨਵਾਦ |

 

29 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਸੰਦੀਪ ਜੀ ਬਹੁਤ ਸਾਲਾਂਘਯੋਗ ਰਚਨਾ .
ਡਾਕਟਰ ਨਰਿੰਦਰ ਸਿੰਘ ਲਿਖਦੇ ਨੇ "ਸਮਾ ਬਦਲ ਰਿਹਾ ਹੈ ਅੱਜ ਕੱਲ ਸਬ ਜਾਤਾਂ ਆਪਣੇ ਆਪ ਨੂ ਕੋਟੇ ਵਿਚ ਲਿਆਉਣ ਵਾਸਤੇ ਯਤਨਸ਼ੀਲ ਹਨ "
ਸੋ ਬਹੁਤ ਵਧੀਆ ਸ਼ਬਦਾ ਨਾਲ ਕਰਾਰਾ ਵਿਅੰਗ ਕੀਤਾ ਹੈ.
ਕਲਮ ਨਾਲ ਲੋਕਾਂ ਦੀ ਸੋਚ ਬਦਲੀ ਜਾਵੇ, ਤੇ ਇਨਸਾਨੀਅਤ ਜਾਤ ਹੀ ਰਹੇ ਦੁਨੀਆ ਤੇ.
ਜੇਉਂਦੇ ਰਹੋ ਤੰਗ ਮਾਨਸਿਕਤਾ ਤੇ ਚੋਟ ਮਾਰਦੇ ਰਹੋ !!
29 Mar 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
thanku Jagjit ji
shi kea tuc, eh v ik kaaran hai
Quota system krke hi general categry de student, jo ik azaad soch de malik hon te v apne man vicho is jat-pat nu bhula ni paande
But still is krke kise Insaan nall vitkra krna is not at all justified
29 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤਨਵੀਰ ਜੀ ਤੁਸੀ ਬਿਲਕੁਲ ਸਹੀ ਕਿਹਾ, ਤੁਸੀ ੲਿਸ ਖੁੱਲ੍ਹ ਕੇ ੲਿਸ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ, ਰਚਨਾ ਬਾਰੇ ਆਪਣੇ ਕਮੈਂਟ੍‍ਸ ਦਿੱਤੇ ਜਿਸ ਲਈ ਤੁਹਾਡਾ ਧੰਨਵਾਦ ਜੀ,

ਜਗਜੀਤ ਸਰ ਤੁਸੀ ਹਮੇਸ਼ਾ ਵਾਂਗ ਪਹਿਲਿਆਂ 'ਚ ਆ ਰਚਨਾ ਵਿਜ਼ਿਟ ਕੀਤੀ ਤੇ ੲਿਸ ਨਿਮਾਣੇ ਜਿਹੇ ਯਤਨ ਦੀ ਹੋਸਲਾ ਅਫਜਾਈ ਕੀਤੀ, ੲਿਸ ਵਿਸ਼ੇ ਤੇ ਰਚਨਾ ਤੇ ਕਮੈਂਟ੍‍ਸ ਦਿੱਤੇ ਜੋ ਮੈਨੂੰ ਹੋਰ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਨੇ,

ਤੁਹਾਡਾ ਦੋਵਾਂ ਦਾ ਤਹਿ ਦਿਲੋਂ ਸ਼ੁਕਰੀਆ ਜੀ ।
29 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Sirf KARM vich vishwash rakhan wale kirti de jazbatan nu b khoobi byan kita tusi es kavita vich.
Every one has many things to say on castism but should not. Writers should be and are focused on humanity only.
Stay blessed sandeep ji

29 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ik dard nazar aiya harfan wich,.............so much heart touching,...........main saari nahi parh sakea,.............ik tasveer mere jehan wich ah jaan karke,......main aapne hi kheyaalan wich ik pal lai kho geya,............will read it again and write some more views regarding this wonderful creation,.............God bless you

Hatts off

01 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮਾਵੀ ਸਰ ਰਚਨਾ ਵਿਜ਼ਿਟ ਕਰਨ ਲਈ , ਦੁਆਵਾਂ ਲੲੀ ਤੇ ਸਮਾਂ ਕੱਢ ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ।
02 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Ba kmaal sandeep ji.boht hi sensitive visha.bohht krari satt mari tusi es sadiyaan purani jaat paat di kuriti te.thanks for sharing
02 Apr 2015

Showing page 1 of 2 << Prev     1  2  Next >>   Last >> 
Reply