Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਡੀ ਕਦੋਂ ਆਊ ਇਹਨਾਂ ਵਾਰੀ ਬਾਰੇ ਪੁੱਛਿਆ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਪਰੇਮਜੀਤ ਸਿੰਘ  ਨੈਣੇਵਾਲੀਆ
ਪਰੇਮਜੀਤ ਸਿੰਘ
Posts: 7
Gender: Male
Joined: 01/Jun/2010
Location: ਬਠਿੰਡਾ
View All Topics by ਪਰੇਮਜੀਤ ਸਿੰਘ
View All Posts by ਪਰੇਮਜੀਤ ਸਿੰਘ
 
ਸਾਡੀ ਕਦੋਂ ਆਊ ਇਹਨਾਂ ਵਾਰੀ ਬਾਰੇ ਪੁੱਛਿਆ

ਸੁੱਕੇ ਝੜੇ ਪੱਤਿਆਂ ਨੇ ਪੁੱਛਿਆ ਬਹਾਰਾਂ ਤੋਂ

ਗਰੀਬ ਪੇਂਡੂ ਜੰਤਾ ਨੇ ਮੌਜੂਦਾ ਸਰਕਾਰਾਂ ਤੋਂ

ਹਾੜੀ ਸੌਣੀ ਵਧੀ ਜਾਂਦੇ ਉਧਾਰ ਨੇ ਪੁੱਛਿਆ

ਬਾਬੇ ਵਿੱਚ ਪੈਨਸ਼ਣ ਦੀ ਕਤਾਰ ਨੇ ਪੁੱਛਿਆ

ਲਵਾਉਂਦਾ ਪੈਸੇ ਲੈਕੇ ਗੂਠਾ ਪਟਵਾਰੀ ਬਾਰੇ ਪੁੱਛਿਆ,

ਸਾਡੀ ਕਦੋਂ ਆਊ ਇਹਨਾਂ ਵਾਰੀ ਬਾਰੇ ਪੁੱਛਿਆ

 

ਸਕੂਲ ਅੰਗਰੇਜੀ ਦੀਆਂ ਫੀਸਾਂ ਬਾਰ ਪੁੱਛਿਆ

ਬੋਰੀ ਮਾਰਕਾ ਤੋਂ ਨਾ ਹੁੰਦੀਆਂ ਜੋ ਰੀਸਾਂ ਬਾਰੇ ਪੁੱਛਿਆ

ਰੋਟੀਆਂ ਪੋਣੇ ਬੰਨੀਆਂ ਅੰਬ ਦਾ ਅਚਾਰ ਪੁੱਛੇ

ਥਰਮੋਸ ਲੰਚ ਬੌਕਸ ਕਿਹੜੇ ਮਿਲਦੇ ਬਜਾਰ ਪੁੱਛੇ

ਬੇਰੁਜਗਾਰ ਨਿੱਤ ਪੁੱਛਦੇ ਨੇ ਕਈ

ਲੇਬਰ ਚੌਂਕ ਤੇ ਖੜੇ ਕਿਸਾਨ ਕਰਜਈ

ਆੜਤੀਏ ਨੂੰ ਲਾਭ ਦੱਸੋ ਸਾਨੂੰ ਹੋਈ ਹਾਨੀ ਪੁੱਛੇ

ਜਿਹੜਾ ਫਾਹਾ ਲੈ ਕੇ ਮਰਿਆ ਉਸਦੀ ਜਨਾਨੀ ਪੁੱਛੇ

ਹੁਣ ਅੱਗੇ ਕਿਸਦੀ ਤਿਆਰੀ ਬਾਰੇ ਪੁੱਛਿਆ

ਸਾਡੀ ਕਦੋਂ ਆਊ ਇਹਨਾਂ ਵਾਰੀ ਬਾਰੇ ਪੁੱਛਿਆ....

 

ਬਾਬੇ ਜਿਹੜੇ ਪੈਦਾ ਹੋਏ ਉਹ ਬੇਹਿਸਾਬ ਨੂੰ ਪੁੱਛੋ

ਵਿੱਚ ਚਿੜੀ ਦੇ ਪੌਂਚੇ ਜਿੰਨੇ ਪੰਜਾਬ ਨੂੰ ਪੁੱਛੋ

ਮੀਟਿੰਗ ਕਰਦੇ ਦਰਬਾਰ ਸਾਹਿਬ ਉਹਨਾਂ ਦਾ ਖਿਆਲ ਪੁੱਛੋ

ਰਾਜਨੀਤੀ ਦਾ ਕੀ ਰਿਸ਼ਤਾ ਧਰਮ ਦੇ ਨਾਲ ਪੁੱਛੋ

ਜਿੰਨਾ ਏ ਪੰਜਾਬ ਜੇ ਕੋਈ ਰੰਗਲਾ ਏ ਏਡਾ ਪੁੱਛੋ

ਮੁਰੱਬਿਆਂ ਦੇ ਮਾਲਕ ਕਿਉਂ ਜਾਂਦੇ ਨੇ ਕਨੇਡਾ ਪੁੱਛੋ

ਟਰੱਕ ਟੈਕਸੀ ਦੇ ਡਰੈਵਰਾਂ ਸਰਦਾਰੀ ਬਾਰੇ ਪੁੱਛਿਆ

ਸਾਡੀ ਕਦੋਂ ਆਊ ਇਹਨਾਂ ਵਾਰੀ ਬਾਰੇ ਪੁੱਛਿਆ....

 

ਕਾਗਰਸੀਆਂ ਕੌਮਨਿਸਟਾਂ ਅਕਾਲੀਆਂ ਤੋਂ ਪੁੱਛ,

ਸਤਿਸੰਗ ਭਰੀ ਜਾਂਦੀਆਂ ਟਰਾਲੀਆਂ ਤੋਂ ਪੁੱਛ

ਜੋ ਹੋਇਆ ਇਤਿਹਾਸ ਚ ਨੁਕਸਾਨ ਬਾਰੇ ਪੁੱਛ

ਨਾ ਪੰਜਾਬ ਨਾ ਪੰਜਾਬੀ ਖਾਲਿਸਤਾਨ ਬਾਰੇ ਪੁੱਛ

ਸਰਾਭੇ ਊਧਮ ਤੇ ਭਗਤ ਨੂੰ ਕੀ ਪੁੱਛ ਤੇਰੀ ਜਾਤ

ਪੌਂਡਾਂ ਡੌਲਾਰਾਂ ਤੋਂ ਪੁੱਛ ਕਿ ਰਪੀਏ ਦੀ ਔਕਾਤ

ਇਸ ਧਰਤੀ ਰਹਿ ਕੀਤੀ ਗੱਦਾਰੀ ਬਾਰੇ ਪੁੱਛਿਆ

ਸਾਡੀ ਕਦੋਂ ਆਊ ਇਹਨਾਂ ਵਾਰੀ ਬਾਰੇ ਪੁੱਛਿਆ........

 

ਜਿਹੜੇ ਸੁਫਨੇ ਚ ਝੂਟੇ ਲੈਂਦੇ ਉਹਨਾਂ ਨੂੰ ਹਲੂਣ ਪੁੱਛ

ਬਾਦਲ ਜਾਂ ਕੈਪਟਨ ਕੀਹਦਾ ਹੈ ਕਨੂੰਨ ਪੁੱਛ

ਪੰਜਾਬ ਵਿੱਚ ਰਹਿਣ ਦਾ ਇਹਨਾਂ ਨੂੰ ਹਿਸਾਬ ਪੁੱਛ

ਫਾਇਦਾ ਕੀ ਹੋਇਆ ਜੋ ਆਏ ਪਹਿਲਾਂ ਇਨਕਲਾਬ ਪੁੱਛ

ਏਥੇ ਰਹਿ ਕੇ ਐਨੇ ਕਿਉਂ ਇਹ ਹੁੰਦੇ ਨੀ ਦਲੇਰ ਪੁੱਛ

ਵੀਜ਼ੇ ਲਵਾਕੇ ਬਣ ਜਾਂਦੇ ਖਾਲਸੇ ਕਿਉਂ ਫੇਰ ਪੁੱਛ

ਸੱਤ ਸਮੁੰਦਰਾਂ ਤੋਂ ਪਾਰ ਮਾਰੀ ਦੀ ਐ ਕਿਵੇਂ ਫੜ ਪੁੱਛ

ਧਾਰ ਖੰਡੇ ਦੀ ਤੇ ਨੱਚਣ ਲਈ ਕਿਹੜਾ ਰਿਹਾ ਖੜ ਪੁੱਛ

 

ਮਾਤ ਭੂਮੀ ਨੂੰ ਕੱਢੋਂ ਗਾਲਾਂ ਥੋਡੇ ਸਦਕੇ ਹੰਕਾਰਾਂ ਤੇ

ਫੇਰ ਆਖਦੇ ਓਂ ਚੁਟਕਲੇ ਬਣਦੇ ਸਰਦਾਰਾਂ ਤੇ

ਖਾਲਸਾ ਸੀ ਰਚਿਆ ਗੋਬਿੰਦ ਨੇ ਕਿਉਂ ਰੀਝ ਪੁੱਛ

ਫੌਜ ਭਾਰਤੀ ਚ ਹੁੰਦੇ ਕਿਉਂ ਕਿੰਨੇ ਸ਼ਹੀਦ ਪੁੱਛ

ਲਾਕੇ ਫੂਨ ਨੈਣੇਵਾਲੀਏ ਤੋਂ ਠੋਕਰ ਕਰਾਰੀ ਬਾਰੇ ਪੁੱਛਿਆ

ਸਾਡੀ ਕਦੋਂ ਆਊ ਇਹਨਾਂ ਵਾਰੀ ਬਾਰੇ ਪੁੱਛਿਆ........

19 Oct 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

nice g

19 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

waah babeyo bahut kaim likheya tusi....

 

gall jva sire la ti....lajawaab..jionde vassde raho

19 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

soch nu slaam

04 Nov 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

mind blowing !!!

bahut khoob rchna ......kya idea hai.

jeeo ..

05 Nov 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut   hi   vadiya   lakhiya.....................

05 Nov 2010

Reply