Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੀਵਿਆਂ ਦੀ ਇੰਤਜ਼ਾਰ ਕਰਦੇ ਉਦਾਸ ਬਨੇਰੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦੀਵਿਆਂ ਦੀ ਇੰਤਜ਼ਾਰ ਕਰਦੇ ਉਦਾਸ ਬਨੇਰੇ

ਜ਼ਿੰਦਗੀ ਤੋਂ ਹਾਰ-ਹੰਭ ਕੇ ਬਹੁਤ ਹੀ ਉਦਾਸ ਹੈ, ਦੂਜੀ ਸੰਸਾਰ ਜੰਗ ਦਾ ਜੰਗੀ ਯੋਧਾ ਭਜਨ ਸਿੰਘ ਫਫੜੇ ਭਾਈ ਕੇ। ਮਾਨਸਾ ਦੇ ਇਸ ਪਿੰਡ ਦਾ 97 ਸਾਲਾਂ ਬਾਬਾ ਭਜਨਾ ਓਦੋਂ 25 ਵਰ੍ਹਿਆਂ ਦਾ ਸੀ, ਜਦੋਂ ਉਹ ਦੂਜੀ ਸੰਸਾਰ ਜੰਗ ਦੇ ਵੱਖ-ਵੱਖ ਮੋਰਚਿਆਂ ਉੱਤੇ ਆਪਣੇ ਮੋਢਿਆਂ ’ਤੇ ਥਰੀ ਨਟ ਥਰੀ ਦੀ ਬੰਦੂਕ ਰੱਖ ਜਰਮਨੀ ਫ਼ੌਜਾਂ ਦੀਆਂ ਧੂੰਆਂਧਾਰ ਗੋਲੀਆਂ ਦਾ ਬਰਾਬਰ ਮੂੰਹ ਤੋੜ ਜਵਾਬ ਦਿੰਦਾ ਰਿਹਾ। ਸੰਸਾਰ ਜੰਗ ਲੜ ਕੇ ਜਦੋਂ ਉਹ ਘਰ ਪਰਤਿਆ ਤਾਂ ਆਉਂਦਿਆਂ ਹੀ ਦੇਸ਼ ’ਚੋਂ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟਣ ਲਈ ਗ਼ਦਰੀ ਬਾਬਿਆਂ ਦੇ ਮੋਰਚਿਆਂ ’ਤੇ ਪਹਿਰਾ ਦੇਣ ਲੱਗਾ। ਦੇਸ਼ ਆਜ਼ਾਦ ਹੋਇਆ ਤਾਂ ਭਜਨ ਸਿਓਂ ਇਨਕਲਾਬ ਦੇ ਰਾਹ ਤੁਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਕੇ ਸਿਆਸੀ ਲੜਾਈ ਲੜਨ ਲੱਗਾ। ਇੰਜ ਸਾਰੀ ਜ਼ਿੰਦਗੀ ਲੜਾਈ ਲੜਦਾ ਰਿਹਾ 97 ਸਾਲਾ ਬਾਬਾ ਭਜਨਾ ਹੁਣ ਇਕੱਲਾ ਹੈ।
ਵਰ੍ਹਿਆਂ ਦੀ ਕਦਮਖੋਰੀ ਬਾਅਦ ਅੱਜ ਉਸ ਦਾ ਕੋਈ ਸਹਾਰਾ ਨਹੀਂ ਹੈ। ਪਹਿਲੀ ਪਤਨੀ ਸਮੇਤ ਪੁੱਤ, ਮਾਂ, ਚਾਚੇ ਤਾਇਆਂ ਜਿਹੇ ਸਾਰੇ ਹੀ ਸਹਾਰੇ ਇੱਕ-ਇੱਕ ਕਰਕੇ ਉਸਦੇ ਹੱਥਾਂ ’ਚੋਂ ਰੇਤ ਵਾਂਗ ਕਿਰ ਗਏ। ਹੁਣ ਬਾਬਾ ਭਜਨਾ ਜਦੋਂ ਆਪਣੀਆਂ ਅੱਖਾਂ ’ਤੇ ਹੱਥ ਰੱਖ ਕੇ ਦੂਰ ਕਿਧਰੇ ਨਜ਼ਰ ਮਾਰਦਾ ਹੈ ਤਾਂ ਉਸ ਨੂੰ ਬੁਢਾਪੇ ਦੇ ਸਹਾਰੇ ਦੀ ਕੋਈ ਡੰਗੋਰੀ ਕਿਧਰੇ ਦਿਖਾਈ ਨਹੀਂ ਦਿੰਦੀ। ਹੁਣ ਇਹ ਬੇਸਹਾਰਾ ਜੰਗੀ ਯੋਧਾ ਆਪਣੀ 87 ਸਾਲਾਂ ਪਤਨੀ ਗੁਰਦਿਆਲੋ ਨੂੰ ਦਿਲਾਸਾ ਦਿੰਦਾ ਆਖਦਾ ਹੈ ਕਿ ਰੱਬ ਬੰਦਿਆਂ ’ਚ ਹੀ ਵਸਦਾ ਹੈ, ਕਿਤੇ ਤਾਂ ਬਹੁੜੂਗਾ ਹੀ ਪਰ ਬਾਬੇ ਭਜਨੇ ਦੀ ਹਮਸਫ਼ਰ ਅੰਬੋ ਗੁਰਦਿਆਲੋ ਨੂੰ ਭਜਨ ਸਿਓਂ ਵੱਲੋਂ ਲੜੀਆਂ ਲੜਾਈ ਤੋਂ ਬਾਅਦ ਹੁਣ ਘਰ ਦੀ ਗ਼ਰੀਬੀ ਦੀ ਲੜਾਈ ਹਾਰ ਜਾਣ ਦਾ ਡਰ ਚੱਤੋ ਪਹਿਰ  ਸਤਾ ਰਿਹਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਭਾਰਤ ਪਰਿਵਾਰ ’ਚੋਂ ਉਮਰ ਵਿੱਚ ਸਭ ਤੋਂ ਵੱਡਾ ਭਜਨਾ ਅੱਜ-ਕੱਲ੍ਹ ਆਪਣੇ ਜੱਦੀ ਪਿੰਡ ਫਫੜੇ ਭਾਈ ਕੇ ਵਿਖੇ ਅੰਤਾਂ ਦੀ ਗ਼ਰੀਬੀ ਵਿੱਚ ਫਸਿਆ ਜ਼ਿੰਦਗੀ ਦੀ ਆਖ਼ਰੀ ਆਰਥਿਕ ਲੜਾਈ ਲੜ ਰਿਹਾ ਹੈ। ਭਜਨ ਸਿਓਂ ਨੇ ਦੱਸਿਆ ਕਿ ਨਿੱਕੇ ਹੁੰਦਿਆਂ ਪਿੰਡ ਦੇ ਧਨਾਢ ਕਿਸਾਨਾਂ ਦੇ ਡੰਗਰ ਚਾਰਦਾ-ਚਾਰਦਾ ਉਹ ਜਦੋਂ ਚੋਬਰ ਹੋਇਆ ਤਾਂ ਸੀਰੀ-ਪਾਲੀ ਰਲਣ ਲੱਗ ਪਿਆ। 1940 ਵਿੱਚ ਜਦੋਂ ਸੰਸਾਰ ਜੰਗ ਜ਼ੋਰਾਂ ’ਤੇ ਸੀ ਤਾਂ ਉਹ 28 ਦਸੰਬਰ 1940 ਨੂੰ ਭਾਰਤ ਦੀ ਬਰਤਾਨਵੀ ਸਰਕਾਰ ਵਿੱਚ ਬਤੌਰ ਕੁਲੀ ਭਰਤੀ ਹੋ ਗਿਆ। 1942 ਵਿੱਚ ਅੰਗਰੇਜ਼ਾਂ ਨੇ ਆਰਮੀ ਦੀ ਟ੍ਰੇਨਿੰਗ ਦੇ ਕੇ ਉਸ ਨੂੰ ਸਿਪਾਹੀ ਬਣਾ ਦਿੱਤਾ। ਦੂਜੀ ਸੰਸਾਰ ਜੰਗ ਦੇ ਮੈਦਾਨ ਵਿੱਚ ਉਤਾਰਨ ਲਈ ਉਸ ਨੂੰ ਪਹਿਲੇ ਮੋਰਚੇ ਵਜੋਂ ਮੁੰਬਈ ਤੋਂ ਸਮੁੰਦਰੀ ਜਹਾਜ਼ ਰਾਹੀਂ ਅਦਨ ਭੇਜਿਆ ਗਿਆ। ਇੱਥੋਂ ਉਸ ਦੇ ਜੰਗੀ ਮੋਰਚਿਆਂ ਦਾ ਸਫ਼ਰ ਲਿਬੀਆ, ਮਿਸਰ, ਇਟਲੀ, ਈਰਾਨ, ਇਰਾਕ ਸਿਰੀਆ, ਫਰਾਂਸ ਤਕ ਫੈਲਿਆ। 1945 ਵਿੱਚ ਸੰਸਾਰ ਜੰਗ ਖ਼ਤਮ ਹੋਣ ’ਤੇ ਜਦੋਂ ਉਹ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਘਰ ਪਰਤਿਆ ਤਾਂ ਉਸ ਦੀ ਪਹਿਲੀ ਪਤਨੀ ਸਮੇਤ ਭਰਾ, ਭੈਣਾਂ, ਮਾਂ, ਚਾਚੇ, ਤਾਏ, ਦਾਦਾ-ਦਾਦੀ ਕਿਸੇ ਭਿਆਨਕ ਬੀਮਾਰੀ ਕਾਰਨ ਰੱਬ ਨੂੰ ਪਿਆਰੇ ਹੋ ਗਏ ਸਨ। ਜਦੋਂ ਉਸ ਦੇ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੀਆਂ ਘਰ ’ਚੋਂ ਅਰਥੀਆਂ ਉਠ ਰਹੀਆਂ ਸਨ ਤਾਂ ਉਸ ਵੇਲੇ ਉਸ ਦੇ ਪਿਤਾ ਰਾਮ ਸਿੰਘ ਦਾ ਮਨ ਆਪਣੇ ਫ਼ੌਜੀ ਪੁੱਤਰ ਦੀ ਸਲਾਮਤੀ ਦੀ ਦੁਆ ਮੰਗ ਰਿਹਾ ਸੀ। ਜਦੋਂ ਇੱਕ ਦਿਨ ਅਚਨਚੇਤ ਭਜਨ ਸਿੰਘ ਦੇ ਪਿਤਾ ਰਾਮ ਸਿੰਘ ਨੇ ਆਪਣੇ ਪੁੱਤਰ ਨੂੰ ਆਪਣੇ ਘਰ ਦੇ ਬੂਹੇ ’ਤੇ ਬਰਤਾਨਵੀ ਫ਼ੌਜੀ ਵਰਦੀ ਵਿੱਚ ਦੇਖਿਆ ਤਾਂ ਉਹ ਆਪਣੇ ਪੁੱਤਰ ਦੇ ਗਲ ਲੱਗ ਭੁੱਬਾਂ ਮਾਰ ਰੋ ਪਏ। ਭਜਨ ਸਿੰਘ ਦੱਸਦਾ ਹੈ ਕਿ ਉਸ ਨੇ ਆਪਣਾ ਮਨ ਕਰੜਾ ਕਰਕੇ ਆਪਣੇ ਪਿਤਾ ਨੂੰ ਗਲਵਕੜੀ ’ਚ ਲੈਂਦਿਆਂ ਉਸ ਨੂੰ ਨਵੇਂ ਸਿਰਿਓਂ ਘਰ ਬੰਨ੍ਹਣ ਦੀ ਲੜਾਈ ਲੜਨ ਦਾ ਦਿਲਾਸਾ ਦੇ ਕੇ ਦੁਬਾਰਾ ਫ਼ੌਜ ਵਿੱਚ ਡਿਊਟੀ ’ਤੇ ਜਾਣ ਦਾ ਸੁਪਨਾ ਹੀ ਤਿਆਗ ਦਿੱਤਾ। ਕੁਝ ਸਮੇਂ ਬਾਅਦ ਰਾਮ ਸਿੰਘ ਨੇ ਭਜਨ ਸਿੰਘ ਦੀ ਦੁਬਾਰਾ ਸ਼ਾਦੀ ਕਰ ਕੇ ਆਪਣੀ ਖਾਨਦਾਨ ਦੀ ਦੁਬਾਰਾ ਨੀਂਹ ਰੱਖ ਦਿੱਤੀ। ਭਜਨ ਸਿੰਘ ਦੀ ਹਮਸਫ਼ਰ ਗੁਰਦਿਆਲ ਕੌਰ ਨੇ ਦੋ ਪੁੱਤਰ ਗੁਰਲਾਲ ਸਿੰਘ, ਸੁਖਪਾਲ ਸਿੰਘ ਇੱਕ ਬੇਟੀ ਅਮਰਜੀਤ ਕੌਰ ਨੂੰ ਜਨਮ ਦਿੱਤਾ ਤਾਂ ਇਸ ਦਲਿਤ ਪਰਿਵਾਰ ਦੇ ਵਿਹੜੇ ਵਿੱਚ ਇੱਕ ਵਾਰ ਫਿਰ ਰੌਣਕਾਂ ਪਰਤ ਆਈਆਂ।

11 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਨ੍ਹਾਂ ਸਮਿਆਂ ਵਿੱਚ ਭਜਨ ਸਿੰਘ ਇੱਕ ਵਾਰ ਫਿਰ ਆਜ਼ਾਦੀ ਦੀ ਲੜਾਈ ਲੜਨ  ਲਈ ਮੈਦਾਨ ਵਿੱਚ ਉਤਰਿਆ। ਉਹ ਗ਼ਦਰੀ ਬਾਬਿਆਂ ਦੀ ਲਹਿਰ ਦੇ ਮੋਢੀ ਬਾਬਾ ਸੋਹਣ ਸਿੰਘ ਭਕਨਾ, ਬਾਬਾ ਦੁੱਲਾ ਸਿੰਘ ਜਲਾਲਦੀਬਾਦ, ਬਾਬਾ ਗੁਰਬਖ਼ਸ਼ ਸਿੰਘ ਜੰਗੀਰ ਸਿੰਘ ਜੋਗਾ ਅਤੇ ਧਰਮ ਸਿੰਘ ਫੱਕਰ ਅਤੇ ਗੱਜਣ ਸਿੰਘ ਟਾਂਡੀਆਂ ਜਿਹੇ ਆਜ਼ਾਦੀ ਪਰਵਾਨਿਆਂ ਨਾਲ ਜਾ ਰਲਿਆ। ਉਸਨੇ ਮਾਲਵੇ ਦੀ ਮੁਜਾਰਾ ਲਹਿਰ ਵਿੱਚ ਸ਼ਿੱਦਤ ਨਾਲ ਮੂਹਰੇ ਹੋ ਲੜਾਈ ਲੜੀ ਪਰ ਦੇਸ਼ ਆਜ਼ਾਦ ਕਰਵਾਉਣ ਤੋਂ ਬਾਅਦ ਭਜਨ ਸਿੰਘ ਵਿਚਾਰਾ ਗੁਲਾਮ ਹੋ ਕੇ ਰਹਿ ਗਿਆ ਕਿਉਂਕਿ ਆਜ਼ਾਦੀ ਤੋਂ ਬਾਅਦ ਜਿੱਥੇ ਦੇਸ਼ ਦੇ ਲੱਖਾਂ ਆਜ਼ਾਦੀ ਪਰਵਾਨਿਆਂ ਨੂੰ ਭਾਰਤ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਏ ਐਲਾਨਿਆ ਗਿਆ ਉੱਥੇ ਭਜਨ ਸਿੰਘ ਦਾ ਨਾਂ ਆਜ਼ਾਦੀ ਘੁਲਾਟੀਆਂ ਦੀ ਸੂਚੀ ’ਚੋਂ ਇਸ ਕਰਕੇ ਕੱਟ ਦਿੱਤਾ ਕਿ ਭਜਨ ਸਿੰਘ ਦੂਜੀ ਸੰਸਾਰ ਜੰਗ ਵਿੱਚ ਬਰਤਾਨਵੀ ਅੰਗਰੇਜ਼ ਹਕੂਮਤ ਦਾ ਸਿਪਾਹੀ ਰਿਹਾ ਸੀ। ਭਾਰਤੀ ਹੁਕਮਰਾਨਾਂ ਦੇ ਇਸ ਵਰਤਾਰੇ ਤੋਂ ਉਸ ਆਪਣੀ ਹਾਰ ਕਬੂਲ ਨਹੀਂ ਕੀਤੀ।  ਇਸ ਜੰਗੀ ਯੋਧੇ ਨੇ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਇਨਕਲਾਬੀ ਰਾਜ ਸਥਾਪਤ ਕਰਵਾਉਣ ਦੇ ਮਨਸੇ ਨਾਲ ਭਾਰਤੀ ਕਮਿਊਨਸਿਟ ਪਾਰਟੀ ਦਾ ਲੜ ਫੜ ਲਿਆ। ਉਸਨੇ 1950 ਤੋਂ 1962 ਤਕ ਲੋਕ ਹੱਕਾਂ ਲਈ ਤਿੱਖੇ ਘੋਲਾਂ ਤੇ ਪਾਰਟੀ ਦੇ ਸੰਘਰਸ਼ੀ ਮੋਰਚਿਆਂ ਵਿੱਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਸਮਿਆਂ ਵਿੱਚ ਕਾਮਰੇਡਾਂ ਦੇ ਜੌਹਰੀ ਜਾਣੇ ਜਾਂਦੇ ਸੀਪੀਆਈ ਦੇ ਉਸ ਸਮੇਂ ਦੇ ਸੂਬਾ ਸਕੱਤਰ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਮਾਲਵੇ ਦੇ ਟਿੱਬਿਆਂ ’ਚੋਂ ਰੇਤੇ ਨਾਲ ਲਿਬੜੇ ਭਜਨ ਸਿੰਘ ਹੀਰੇ ਦੀ ਪਰਖ ਕਰਦਿਆਂ ਉਸ ਨੂੰ 1962 ਵਿੱਚ  ਰਿਜ਼ਰਵ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਪਾਰਟੀ ਦਾ ਉਮੀਦਵਾਰ ਬਣਾ ਕੇ ਪਾਰਟੀ ਟਿਕਟ ਨਾਲ ਨਿਵਾਜਿਆ। ਇਨ੍ਹਾਂ ਚੋਣਾਂ ਵਿੱਚ ਕਾਂਗਰਸ, ਅਕਾਲੀ ਦਲ, ਜਨਸੰਘ, ਸੀਪੀਆਈ ਦੇ ਚੌਕੇਨੇ ਮੁਕਾਬਲੇ ਵਿੱਚ ਭਜਨ ਸਿੰਘ ਤੀਜੇ ਨੰਬਰ ’ਤੇ ਰਹਿ ਕੇ ਚੋਣ ਹਾਰ ਗਿਆ। ਇਸ ਚੋਣ ਤੋਂ ਬਾਅਦ ਭਜਨ ਸਿੰਘ ਹਾਰਦਾ ਹੀ ਗਿਆ। ਉਸ ਦੇ ਦੋਵੇਂ ਨੋਜਵਾਨ ਪੁੱਤਰ ਤੇ ਪਿਤਾ ਸਦੀਵੀ ਵਿਛੋੜਾ ਦੇ ਗਏ। ਇੱਕ ਬੇਟੀ ਬਚੀ ਅਮਰਜੀਤ ਕੌਰ ਜਿਸਦੀ ੳਸਨੇ ਬੁਢਲਾਡਾ ਦੇ ਇੱਕ ਰਾਜ ਮਿਸਤਰੀ ਨਾਲ ਸ਼ਾਦੀ ਕਰ ਦਿੱਤੀ। ਪਰਿਵਾਰਕ ਸਹਾਰਿਆਂ ਤੋਂ ਬੇਸਹਾਰਾ ਭਜਨ ਸਿੰਘ ਬੇਸ਼ੱਕ ਅੱਜ ਵੀ ਪੱਕਾ ਕਾਮਰੇਡ ਬਜ਼ੁਰਗ ਹੈ ਪਰ ਉਸ ਨੂੰ ਆਪਣੀ ਪਾਰਟੀ ਤੋਂ ਵੀ ਕਿਸੇ ਆਰਥਿਕ ਮਦਦ ਦੀ ਉਮੀਦ ਨਹੀਂ ਹੈ ਕਿਉਂਕਿ ਜੇ ਉਸ ਦੀ ਪਾਰਟੀ ਸਰਮਾਏਦਾਰਾਂ ਦੀ ਹੁੰਦੀ ਤਾਂ ਸ਼ਾਇਦ ਉਸ ਨੂੰ ਆਪਣੀ ਹੋਣੀ ’ਤੇ ਗਿਲਾ ਨਾ ਹੁੰਦਾ।
ਬਾਬੇ ਅਨੁਸਾਰ ਜਿੱਥੇ ਉਸ ਨਾਲ ਕੇਂਦਰੀ ਸਰਕਾਰਾਂ ਨੇ ਵਿਤਕਰਾ ਕੀਤਾ, ਉੱਥੇ ਪੰਜਾਬ ਵਿੱਚ ਵਾਰੋ-ਵਾਰੀ ਬਣਦੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੇ ਵੀ ਇਸ ਜੰਗੀ ਯੋਧੇ ਦੀ ਕਦਰ ਨਹੀਂ ਪਾਈ। ਉਸ ਨੇ ਪੰਜਾਬ ਦੇ ਮਿਹਨਤਕਸ਼ ਅਤੇ ਸੱਚੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਸ ਦੇ ਕੱਚੇ ਬਨੇਰਿਆਂ ’ਤੇ ਵੀ ਇਸ ਵਾਰ ਦੀਵੇ ਜਗਾਏ ਜਾਣ ਤਾਂ ਜੋ ਉਸ ਦਾ ਅਤੇ ਉਸ ਦੀ ਪਤਨੀ ਦਾ ਬੁਢਾਪਾ ਸੁਖਾਲਾ ਬਣ ਸਕੇ।

ਐਨ.ਪੀ. ਸਿੰਘ - ਸੰਪਰਕ: 98721-37346

11 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

wadhia sanjh........

12 Nov 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
happy diwali

happy duwali bitu u bhot wadi ji

13 Nov 2012

Reply