Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਜੜ ਗਿਆ ਰਾਂਝੇ ਦਾ ਬੇਲਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਉਜੜ ਗਿਆ ਰਾਂਝੇ ਦਾ ਬੇਲਾ

ਉਜੜ ਗਿਆ ਰਾਂਝੇ ਦਾ ਬੇਲਾ 

ਫੁਲ ਬੂਟੇ ਸੁਕ ਗਏ ਸਾਰੇ 

ਨਾ ਕੋਈ ਅੱਜ ਕਲ ਕੁਟਦੀ ਚੂਰੀ 

ਤੇ ਨਾ ਕੋਈ ਮੱਝਾਂ ਚਾਰੇ 

ਇੱਕ ਲਈ ਦੁਜੀ ਛੱਡ ਨਈ ਹੁੰਦੀ 

ਕਿਹੜਾ ਛੱਡ ਦਉ ਤਖ਼ਤ ਹਜ਼ਾਰੇ? 

ਅੱਜ ਦੁਨੀਆ ਦਾ ਦਸਤੂਰ ਮਿਆਂ 

ਇਥੇ ਸਭ ਗ਼ਰਜ਼ਾਂ ਦੇ ਮਾਰੇ 

ਰੱਜੇ ਨਈ ਹਾਲੇ ਹਾਕਮ ਸਾਡੇ 

ਸਭ ਬੈਠੇ ਭੁਖ ਦੇ ਮਾਰੇ 

ਚਾਰੇ ਪਾਸੇ ਭੁਖ ਪਸਰ ਗਈ 

ਸਰਕਾਰੇ ਦਰਬਾਰੇ 

ਰੋਟੀ ਐਸਾ ਸੁਪਨਾ ਹੋਗਈ 

ਜਿਵੇਂ ਮਹਿਗੇਂ ਮਹਿਲ ਮੁਨਾਰੇ 

ਬਹਾਦਰ ਢਿਡ ਦੇ ਭੁਖੇਆਂ ਲਈ 

ਕਿਹੜਾ ਹਾਅ ਦਾ ਨਾਅਰਾ ਮਾਰੇ 

ਸੜਕਾਂ ਤੋਂ ਛਾਂ ਚੋਰੀ ਹੋ ਗਈ 

ਚਲ ਗਏ ਰੁਖਾਂ ਤੇ ਆਰੇ 

ਕਾਂ ਬੈਠੇ ਬੋਟਾਂ ਦੀ ਰਾਖੀ 

ਕੋਈ ਹੱਥ ਅਕਲ ਨੂੰ ਮਾਰੇ 

ਰੱਬ ਸੀ ਜੋ ਕਾਤਿਲ ਬਣ ਬੈਹਗੇ 

ਐਸੇ ਪੇਚ ਮਾਯਾ ਨੇ ਮਾਰੇ 

ਅੱਜ ਕਲ ਦਾ ਓਹ ਰੱਬ ਮਿਆਂ 

ਧੀਆਂ ਵਿੱਚ ਕੁਖਾਂ ਦੇ ਮਾਰੇ

26 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wah janab..!!

 

well said...!!!

 

ਅੱਜ ਦੁਨੀਆ ਦਾ ਦਸਤੂਰ ਮਿਆਂ 

ਇਥੇ ਸਭ ਗ਼ਰਜ਼ਾਂ ਦੇ ਮਾਰੇ 

ਰੱਜੇ ਨਈ ਹਾਲੇ ਹਾਕਮ ਸਾਡੇ 

ਸਭ ਬੈਠੇ ਭੁਖ ਦੇ ਮਾਰੇ

26 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਰੱਬ ਸੀ ਜੋ ਕਾਤਿਲ ਬਣ ਬੈਹਗੇ 
ਐਸੇ ਪੇਚ ਮਾਯਾ ਨੇ ਮਾਰੇ 
ਅੱਜ ਕਲ ਦਾ ਓਹ ਰੱਬ ਮਿਆਂ 
ਧੀਆਂ ਵਿੱਚ ਕੁਖਾਂ ਦੇ ਮਾਰੇ|
heart  touching  thought  ...........ਬਹੁਤ ਹੀ ਵਧੀਆ ਪੇਸ਼ਕਾਰੀ ......ਹੋਰ ਲਿਖਦੇ ਰਹੋ ਤੇ ਸਾਂਝ ਕਰਦੇ ਰਹੋ ..........ਗੁਰੂ ਮਿਹਰ ਕਰਨ 

ਰੱਬ ਸੀ ਜੋ ਕਾਤਿਲ ਬਣ ਬੈਹਗੇ 

ਐਸੇ ਪੇਚ ਮਾਯਾ ਨੇ ਮਾਰੇ 

ਅੱਜ ਕਲ ਦਾ ਓਹ ਰੱਬ ਮਿਆਂ 

ਧੀਆਂ ਵਿੱਚ ਕੁਖਾਂ ਦੇ ਮਾਰੇ|

 

heart  touching  thought  ...........ਬਹੁਤ ਹੀ ਵਧੀਆ ਪੇਸ਼ਕਾਰੀ ......ਹੋਰ ਲਿਖਦੇ ਰਹੋ ਤੇ ਸਾਂਝ ਕਰਦੇ ਰਹੋ ..........ਗੁਰੂ ਮਿਹਰ ਕਰਨ 

 

26 Jun 2010

Reply