Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਮਰਾਂ ਦੇ ਸਿਰਨਾਵੇਂ ਤੇ ਲੱਗੀ ਨਾ ਮੋਹਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਉਮਰਾਂ ਦੇ ਸਿਰਨਾਵੇਂ ਤੇ ਲੱਗੀ ਨਾ ਮੋਹਰ

ਸੀਤ-ਸਰਸ ਬੱਦਲ ਆਏ ਨ ਘਟਾ-ਘਨਘੋਰ
ਲੋਆਂ ਲੁਸਦੇ ਹਿਰਦੇ ਵਿਚ ਨਾ ਨਚਦੇ ਮੋਰ

ਜਨਮ-ਜਨਮ ਦੇ ਸਾਥ,ਸਦੀਵੀ ਮਿਲਣਾਂ ਦੀ,
ਉਮਰਾਂ ਦੇ ਸਿਰਨਾਵੇਂ ਤੇ ਲੱਗੀ ਨਾ ਮੋਹਰ

ਛੱਤਾਂ ਤੇ ਛੱਜਿਆਂ ਦੀਆਂ ਚੁੱਪਾਂ ਨੂੰ ਝੰਬਦੀ 
ਨੈਣਾਂ ਦੀ ਕਿਣਮਿਣ ,ਦੁਖਦੀ ਧੜਕਣ ਦਾ ਸ਼ੋਰ

ਮਿ੍ਗ-ਤਰਿਸ਼ਣਾ ਹੀ ਸਚ ਤਿ੍ਹੇ-ਨੈਣਾਂ ਨੂੰ
ਸੀਨੇ ਦੀ ਭਰਮਾਈ ਤੇ ਕਦ ਚਲਦਾ ਜ਼ੋਰ

ਗੱਦੀ ਬਹ ਕੇ ਫੇਰ ਚਰਾਂਦੇ ਹੱਥਾਂ ਤੇ
ਜਨਤਾ ਸਿਰਫ ਨੇਤਾਵਾਂ ਲਈ ਬਸ ਡੰਗਰ-ਢੋਰ

ਧੁਪ ਬਿਗਾਨੀ ਹੋਈ ਮੇਰੇ ਹਿੱਸੇ ਦੀ
ਮੇਰੇ ਦਿਲ ਦਾ ਸੂਰਜ ਸੀ ਉਹ,ਉਸਦਾ ਹੋਰ

ਤੇਰੇ ਬਾਝੋਂ ਚੰਨ ਵੀ ਭੁਲ ਗਿਆ ਰਾਹਾਂ ਨੂੰ
ਤੇ ਨਾ ਰਾਤ ਜੁਦਾਈਆਂ ਦੀ ਫਿਰ ਹੋਈ ਭੋਰ

ਸ਼ਬਦਾਂ ਦੇ ਵੀਰਾਨੇ ,ਬੀਜ ਵਿਰ੍ਲਾਪਾਂ ਦੇ
ਉਗੀ ਚੁੱਭਦੇ ਗੀਤਾਂ ਦੀ ਕੰਡਿਆਲੀ ਥੋਹਰ

24 Aug 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaaa

24 Aug 2010

Reply