Punjabi Culture n History
 View Forum
 Create New Topic
  Home > Communities > Punjabi Culture n History > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਅਣ ਜੰਮਿਆ ਸਚ

ਅਣ ਜੰਮਿਆ ਸਚ

ਉਮਰਾਂ ਗੁਜਰ ਗਈਆਂ ਨੇ
ਮਿਰਗਤ੍ਰਿਸ਼ਨਾ ਦੇ ਮਾਰੂਥਲ ਚੋਂ
ਤ੍ਰਿਪਤ ਪਾਣੀ ਦੀ ਬੂੰਦ ਭਾਲਦਿਆਂ
ਬੀਆਬਾਨ ਆਕਾਸ਼ ਚੋਂ ਅਟਲ ਜੋਤ
ਦਸਮ ਦੁਆਰ ਚ ਪਰਜਵਲਿਤ ਹੁੰਦਿਆਂ
ਮਹਿਸੂਸ ਕਰਨ ਤੇ ਵੇਖਣ ਲਈ
ਬੁਧੀ ਤੇ ਭਾਵਨਾਵਾਂ ਨੂੰ ਮੰਥਨ ਕਰਦਿਆਂ
ਵਿਅਰਥ ਮੁਦਤਾਂ ਬੀਤ ਗਈਆਂ ਨੇ 
ਸਮੁੰਦਰਾਂ ਦੇ ਖਾਰੇ ਪਾਣੀਆਂ ਚੋਂ 
ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ
ਸਾਧੂਆਂ ਦੇ ਧੂੰਣਿਆਂ ਤੇ ਡੇਰਿਆਂ
ਮੰਦਰਾਂ ਗੁਰਦਵਾਰਿਆਂ ਤੇ ਮਸਜਿਦਾ ਦੀ ਭੀੜ ਵਿੱਚ
ਭਰਮਿਤ ਹੋ ਗਿਆ ਏ ਅੰਮ੍ਰਿਤ ਦਾ ਸਚ
ਉੱਚੀ ਬਾਂਗ ਦੇਣ ਤੋਂ ਰੋਕਣ ਲਈ
ਸਪੀਕਰਾਂ ਟੀ ਵੀ ਤੇ ਚੀਕਣਾ ਪੈ ਰਿਹੈ ਸਚ ਨੂੰ 
ਇਤਿਹਾਸ ਦੀਆਂ ਸਚਾਈਆਂ ਬਣ ਰਹੀਆਂ ਨੇ
ਮਿਥਿਹਾਸ ਦੀਆਂ ਕਹਾਣੀਆਂ ਤੇ ਘਟਨਾਵਾਂ
ਅੱਜ ਦੇ ਸਚ ਝੂਠਲਾ ਰਹੇ ਨੇ ਭੂਤ ਦੀਆਂ ਕੁਰਬਾਨੀਆਂ
ਕੌਮਾਂ ਗੁਆਚ ਰਹੀਆਂ ਨੇ ਰਜਵਾਹਿਆਂ ਦੀ ਲੁੱਟ ਖਸੁੱਟ ਵਿੱਚ
ਤੇ ਆਜ਼ਾਦੀ ਦੀ ਧਰੋਹਰ ਬਣ ਫੀਲੇ ਵੇਚ ਰਹੀ ਏ
ਕੌਡੀਆਂ ਦੇ ਭਾਅ ਕਨੂੰਨ ਅਤੇ ਪਰਸ਼ਾਸ਼ਨਿਕ ਵਿਚਾਰਧਾਰਾ
ਵਕਤ ਮੁੜ ਆਵੇ ਕੁੱਝ ਆਸ ਬਾਕੀ ਏ
ਸਰਫਰੋਸ਼ੀ ਦੀ ਤਮੰਨਾ ਅੱਜੇ ਵੀ ਦਿੱਦਿੱਲ ਵਿੱਚ ਹੈ
ਸਮੁੰਦਰਾਂ ਦੇ ਖਾਰੇ ਪਾਣੀਆਂ ਨੂੰ ਮਿਠਾ ਬਣਾਉਣ ਲਈ 
ਕੁੱਝ ਕਰ ਨਿਬੜੋਗੇ ਨੌਜਵਾਨੋਂ ਆਸ ਹੈ 
 ਅਤ੍ਰਿਪਤ ਮਨ ਪਿਆਸ ਬੁਝਾਉਣ ਲਈ 
ਮਨ ਦੀਆਂ ਗਹਿਰਾਈਆਂ ਚੋਂ ਸਚ ਭਾਲਦਿਆਂ

ਗੁਰਮੀਤ ਸਿੰਘ ਐਡਵੋਕੇਟ ਪੱਟੀ

26 Feb 2017

Reply