Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਣਪੜ ਹਕੂਮਤ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਅਣਪੜ ਹਕੂਮਤ
ਅਣਪੜਾਂ ਹੱਥ ਹਕੂਮਤ ਹੋਵੇ,
ਦੇਸ਼ ਤਾਂ ਵਿਕਣਾ ਪੱਕਾ ਏ।
ਨੋਟ ਬੰਦੀ ਤੇ ਜੀ.ਐੱਸ.ਟੀ ਨੇ,
ਬਠਾਇਆ ਲੋਕਾਂ ਦਾ ਭੱਠਾ ਏ।

ਫਿਰ ਆਏ ਕਿਰਸਾਨੀ ਉਤੇ,
ਕਾਲੇ ਕਾਨੂੰਨ ਮੜ੍ਹ ਦਿੱਤੇ ਮੱਥੇ,
ਧਰਨੇ ਉਪਰ ਕਿਸਾਨ ਵੀ ਕੁੱਟੇ,
ਕੀ ਹਾਲੇ ਹੋਇਆ ਨੀ ਧੱਕਾ ਏ ?

ਮਹਿੰਗਾਈ ਸਿਖਰਾਂ ਤੇ ਪੁੱਜ ਗਈ,
ਆਸਾਂ ਦੀ ਸ਼ਮਾ ਵੀ ਬੁੱਝ ਗਈ,
ਮਰੀਆਂ ਜਮੀਰਾਂ ਜਗਾਉਣ ਲਈ,
ਧਰਨੇ ਤੇ ਪੁੱਜ ਗਿਆ ਲੱਖਾ ਏ।

ਹਕੂਮਤ ਨੂੰ ਝੁਕਾ ਕੇ ਰੱਖਣਾ,
ਹੱਕ ਲੈਣੇ, ਪਿੱਛੇ ਨੀ ਹਟਣਾ,
ਕਾਲੇ ਕਾਨੂੰਨ ਨੇ ਰੱਦ ਕਰਵਾਉਣੇ,
ਕਰ ਲਿਆ ਇਰਾਦਾ ਪੱਕਾ ਏ।

ਅਣਪੜਾਂ ਹੱਥ ਹਕੂਮਤ ਹੋਵੇ,
ਦੇਸ਼ ਤਾਂ ਵਿਕਣਾ ਪੱਕਾ ਏ।
06 Jul 2021

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

True,.........very well written for public...........to wake up.

10 Jun 2023

Reply