ਮਾੜਿਆਂ ਦੀ ਰੀਸ ਵਾਲਾ ਹੇਜ ਵਧੀ ਜਾਂਦਾ ਏ,
ਦਿਨੋ-ਦਿਨੀ ਮਿੱਤਰੋ ਨੰਗੇਜ ਵਧੀ ਜਾਂਦਾ ਏ।
ਟੀ.ਵੀ. ਉੱਤੇ ਚਲਦੇ ਨੇ ਗੰਦੇ-ਮੰਦੇ ਗੀਤ,
ਗੁਰੂਆਂ ਦੀ ਬਾਣੀ ਵਾਲੀ ਭੁੱਲ ਬੈਠੇ ਰੀਤ,
ਚੰਗਿਆਂ ਰਾਹਾਂ ਤੋਂ ਪਰਹੇਜ ਵਧੀ ਜਾਂਦਾ ਏ,
ਦਿਨੋ-ਦਿਨੀ ਮਿੱਤਰੋ ਨੰਗੇਜ ਵਧੀ ਜਾਂਦਾ ਏ।
ਘੁੰਮੀਏ ਬਜ਼ਾਰ ਤਾਂ ਪੰਜਾਬ ਨਹੀਂਓ ਲੱਭਦਾ,
ਟਾਵੀਂ ਕਿਸੇ ਧੀ ਦੇ ਦੁਪੱਟਾ ਸਿਰ ਫੱਬਦਾ,
ਜੀਨਾਂ ਦਾ ਰਿਵਾਜ ਬੜੀ ਤੇਜ ਵਧੀ ਜਾਂਦਾ ਏ,
ਦਿਨੋ-ਦਿਨੀ ਮਿੱਤਰੋ ਨੰਗੇਜਵਧੀ ਜਾਂਦਾ ਏ।
ਬੌਡੀ ਨੂੰ ਦਿਖਾਉਣਾ ਇੱਕ ਸ਼ੌਂਕ ਜਿਹਾ ਹੋ ਗਿਆ,
ਸ਼ਰਮ-ਹਯਾ ਦਾ ਗਹਿਣਾ ਜਾਪੇ ਜਿਵੇਂ ਖੋ ਗਿਆ,
ਵਧੀਆਂ ਬੁਰਾਈਆਂ ਵਾਲਾ ਪੇਜ਼ ਵਧੀ ਜਾਂਦਾ ਏ,
ਦਿਨੋ-ਦਿਨੀ ਮਿੱਤਰੋ ਨੰਗੇਜ ਵਧੀ ਜਾਂਦਾ ਏ।
ਸਰੀਰਾਂ ਦੀ ਨੁਮਾਇਸ਼ ਤੇ ਦਰਿੰਦੇ ਡੁੱਲ ਜਾਂਦੇ ਨੇ,
ਚਮੜੀ ਦੇ ਭੁੱਖੇ, ਨਫਾ - ਨੁਕਸਾਨ ਭੁੱਲ ਜਾਂਦੇ ਨੇ,
ਦਿਲ ਵਿੱਚ ਹੋਇਆ ਕੋਈ ਛੇਦ ਵਧੀਜਾਂਦਾ ਏ,
ਦਿਨੋ-ਦਿਨੀ ਮਿੱਤਰੋ ਨੰਗੇਜ ਵਧੀ ਜਾਂਦਾ ਏ।
(ਅਣਜਾਣ)
|