Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਨਿ ਕੀਨੋ ਆਦੇਸੁ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਉਨਿ ਕੀਨੋ ਆਦੇਸੁ

                 ਜੀਵ ਆਤਮਾਂ ਦੇ ਸਿਮਰਨ ਦਾ ਮਕਸਦ ਸਿਰਫ਼ ਜ਼ਬਾਨੀ ਕਿਰਿਆ ਹੀ ਨਹੀਂ ਹੈ। ਜਦ ਜੀਵ ਦਾ ਸਿਮਰਨ ਰਸਨਾ ਤੋਂ ਉਪਰ ਉੱਠਕੇ ਪ੍ਰਮਾਤਮਾਂ ਵਿੱਚ ਲੀਨ ਹੋ ਜਾਂਦਾ ਹੈ ਸੰਪੂਰਨ ਹੋ ਜਾਂਦਾ ਹੈ। ਜੀਵ ਦਾ ਜਨਮ ਭਾਂਤ ਭਾਂਤ ਦੀਆਂ ਜੂਨਾਂ ਭੋਗਣ ਤੋਂ ਬਾਅਦ ਪ੍ਰਾਪਤ ਹੋਇਆ ਹੈ ਜੀਵ ਆਤਮਾਂ ਦਾ ਸਫ਼ਰ ਨਵੇਕਲਾ ਨਹੀਂ ਹੈ। ਮੌਜੂਦਾ ਜਨਮ ਨਾਮ ਦੀ ਕਰਮ ਭੂਮੀ ਹੈ।ਪੂਰਬਲੇ ਕਰਮ ਜਨਮ ਵਿੱਚ ਸਹਾਈ ਹੁੰਦੇ ਹਨ।ਬੀਤੀਆਂ ਜੂਨਾਂ ਵਿੱਚ ਕੀਤੇ ਕਰਮ ਅਤੇ ਜਪੇ ਨਾਮ ਦੇ ਆਧਾਰ ਤੇ ਇਸ ਜਨਮ ਵਿੱਚ ਸੁੱੰਖ ਦੁੱਖ ਬੋਗਣੇ ਪੈਂਦੇ ਹਨ। ਜੀਵ ਆਤਮਾਂ ਜਿਸ ਨੇ ਵਜ਼ੂਦ ਵਿੱਚ ਆਉਣ ਤੋਂ ਪਹਿਲਾਂ ਪ੍ਰਮਾਤਮਾਂ ਆਦਿ ਕਾਲੀ ਨੂੰ ਸਿਮਰਿਆ ਹੈ ਉਹ ਰੂਹਾਂ ਜੁਗਾਦ ਕਾਲ ਵਿੱਚ ਵੀ ਸਿਮਰਕੇ ਸੰਪੂਰਨ ਭਗਤ ਬਣ ਸਦਾ ਸੁੱਖ ਦੀ ਅਵਸਥਾ ਦਾ ਆਨੰਦ ਪ੍ਰਾਪਤ ਕਰਕੇ ਮਾਲਕ ਦੇ ਘਰ ਬਿਸ੍ਰਾਮ ਪਾਉਂਦੀਆਂ ਹਨ । ਜੀਵ ਆਤਮਾਂ ਦੀ ਕੋਈ ਜਾਤ ਨਹੀਂ ਹੁੰਦੀ ।ਹਰ ਜੀਵ ਵਿੱਚ ਆਤਮਾਂ ਰੂਪੀ ਪ੍ਰਮਾਤਮਾਂ ਵੱਸਦਾ ਹੈ। ਗੁਰਮੁਖ ਨੂੰ ਸੋਝੀ ਹੋ ਜਾਂਦੀ ਹੈ ਕਿ ਹਰ ਜੀਵ ਦੀ ਇੱਕ ਜਾਤੀ ਵਾਂਗ ਹੀ ਮਾਨਸ ਦੀ ਵੀ ਇੱਕ ਜਾਤ ਹੈ।ਮਾਨਸ ਦੇ ਅਧਰਮੀ ਸੋਚ ਅਤੇ ਪ੍ਰਮਾਤਮਾਂ ਦੇ ਹੁਕਮ ਤੋਂ ਮਨੁਕਰ ਹੋਣ ਕਰਕੇ ਸੱਭ ਜੀਵ ਜਾਤੀਆਂ ਅਤੇ ਪ੍ਰਮਾਤਮਾਂ ਖੁਦ ਮੇਰੀ ਮਾਨਸ ਜਾਤ ਉਪਰ ਹੱਸਦੇ ਹਨ। ਕਿਉਂਕਿ ਪ੍ਰਮਾਤਮਾਂ ਨੇ ਇਹ ਸਮਝ ਲਿਆ ਲਗਦਾ ਹੈ ਕਿ ਜਿੰਨ੍ਹਾਂ ਗੁਣਾਂ ਦੇ ਕਾਰਨ ਮਾਲਕ ਨੇ ਮਾਨਸ ਨੂੰ ਮਾਨਸ ਦੀ ਇੱਕ ਜਾਤ ਮੰਨਣ ਦਾ ਹੁਕਮ ਕੀਤਾ ਸੀ ਮਾਨਸ ਨੇ ਹੁਕਮ-ਅਦੂਲੀ ਕਰਕੇ ਖੁਆਰ ਚੋਣ ਅਤੇ ਮਨਮੁਖ ਦਾ ਮਾਰਗ ਧਾਰਨ ਕਰ ਲਿਆ ਹੈ।ਹਾਰ ਗਿਆ ਲਗਦਾ ਹੈ ਮਾਨਸ।ਪ੍ਰਮਾਤਮਾਂ ਨੇ ਹਰ ਜਾਤੀ ਨੂੰ ਸਿਮਰਨ ਦੀ ਸੋਝੀ ਬਖ਼ਸ਼ੀ ਹੈ।ਜੀਵ ਆਤਮਾਂ ਦਾ ਧਰਮ ਸਿਮਰਨ ਹੈ। ਹਰ ਜਾਤੀ ਪ੍ਰਮਾਤਮਾਂ ਵਲੋਂ ਬਖ਼ਸ਼ੇ ਧਰਮ ਨਿਭਾਉਣ ਵਿੱਚ ਲਗਭਗ ਕਾਮਯਾਬ ਲਗਦੀ ਹੈ । ਮਾਨਸ ਜਾਤ ਨੇ ਤਕਰੀਬਨ ਹਰ ਜੀਵ ਜੰਤੂ ਦੇ ਸੁਭਾਅ, ਗੁਣਾਂ, ਔਗੁਣਾਂ,ਲੋੜਾਂ ਅਤੇ ਜਰੂਰਤਾਂ ਨੂੰ ਸਮਝ ਲਿਆ ਲਗਦਾ ਹੈ। ਹਰ ਜਾਤੀ ਨੂੰ ਮਾਨਸ ਨੇ ਆਪਣੀ ਲੋੜ ਦਾ ਸਾਧਨ ਬਣਾ ਲਿਆ ਹੈ। ਮਾਨਸ ਆਪਣੇ ਆਪ ਨੂੰ ਆਪਣੇ ਮਕਸਦ, ਆਪਣੇ ਮੂਲ ਨੂੰ ਬਿਲਕੁਲ ਨਹੀਂ ਸਮਝ ਸਕਿਆ।ਗੁਰਮੁਖ ਨੇ ਆਪਣੇ ਆਪ ਨੂੰ ਆਪਣੇ ਮਕਸਦ, ਆਪਣੇ ਮੂਲ ਨੂੰ ਪਹਿਚਾਣ ਕੇ ਆਪਣੀ ਜਾਤ ਤੋਂ ਬਲਿਹਾਰੀਜਾਣ ਦਾ ਸੁਭਾਗ ਪਾਇਆ ਅਤੇ ਇਸ ਮਾਨਸ ਜਾਤ ਨੇ ਸਿਰਜਨਹਾਰ ਦੇ ਹੁਕਮ ਵਿੱਚ ਰਹਿਕੇ ਨਾਮ ਜਪ ਕੇ ਮਾਨਸ ਜਾਤ ਦਾ ਸਿਰ ਉੱਚਾ ਕਰਨਾ ਅਸਲ ਧਰਮ ਹੈ।

            ਜੀਵ ਆਤਮਾਂ ਦਾ ਅਸਲ ਸੁਭਾਅ ਸਹਿਜ ਹੈ। ਸਹਿਜ ਵਿੱਚੋਂ ਸਹਿਜ ਹੀ ਪੈਦਾ ਹੋ ਸਕਦਾ ਹੈ।ਕੁੱਲ ਬ੍ਰਹਿਮੰਡ ਸਹਿਜ ਦੀ ਉਪਜ ਹੈ।ਮਨ ਜੀਵ ਆਤਮਾਂ ਦਾ ਮੂਲ ਹੈ.। ਮਨ ਹੀ ਜੀਵ ਆਤਮਾਂ ਨੂੰ ਆਪਣੇ ਮੂਲ ਪ੍ਰਮਾਤਮਾਂ ਵਿੱਚ ਲੀਨ ਹੋ ਸਕਦੀ ਹੈ। ਮਨ ਦੀ ਪਹਿਚਾਨ ਲਿਵ ਸੁਰਤ ਤੋਂ ਹੁੰਦੀ ਹੈ।ਪ੍ਰਮਾਤਮਾਂ ਦਾ ਮੂਲ ਲਿਵ ਅਤੇ ਤ੍ਰਿਸ਼ਨਾ ਵਿੱਚਦੀ ਗ਼ੁਜ਼ਰਦਾ ਹੈ। ਲਿਵ ਮੂਲ ਵਿੱਚ ਲੀਨ ਕਰਦੀ ਹੈ ਜਦਕਿ ਤ੍ਰਿਸ਼ਨਾ ਪ੍ਰਮਾਤਮਾਂ ਤੋਂ ਵਿਯੋਗ ਪੈਦਾ ਕਰਦੀ ਹੈ। ਗੁਰਮੁਖ ਲਈ ਲਿਵ ਅਤੇ ਤ੍ਰਿਸ਼ਨਾ ਦੋਵੇਂ ਪ੍ਰਮਾਤਮਾਂ ਦੀ ਦ੍ਰਿਸ਼ਟੀ ਅਤੇ ਹੁਕਮ ਮੰਨਕੇ ਸਿਮਰਨ ਵਿੱਚ ਲੱਗ ਜਾਂਦੇ ਹਨ।ਮਨ ਦੀ ਮੂਲ ਤੋਂ ਵੱਖਰੀ ਹੋਂਦ ਸਿਰਫ਼ ਪ੍ਰਮਾਤਮਾਂ ਨਾਲੋਂ ਲਿਵ ਦੇ ਟੱਟਣ ਕਾਰਨ ਹੋਈ ਹੈ।ਪ੍ਰਮਾਤਮਾਂ ਤੋਂ ਲਿਵ ਟੁੱਟਣ ਕਾਰਨ ਪ੍ਰਮਾਤਮਾਂ ਦੀ ਕੁਦਰਤ ਵਿੱਚ ਪਸਰ ਜਾਂਦੀ ਹੈ। ਜੀਵ ਆਤਮਾਂ ਲਿਵ ਜੋੜਣ ਲਈ ਗੁਰਮੁਖ ਸ਼ਬਦ ਅਤੇ ਸੁਰਤ ਦਾ ਸਹਾਰਾ ਲੈਂਦੇ ਹਨ।ਗੁਰਮੁਖਾਂ ਦੀ ਇੱਕ ਹੀ ਪਹਿਚਾਣ ਪ੍ਰਮਾਤਮਾਂ ਹੈ।ਉਹੀ ਜੀਵ ਦਾ ਪ੍ਰਿਤਪਾਲਕ ਅਤੇ ਰੱਖਣਹਾਰ ਹੈ। ਜੀਵ ਆਤਮਾਂ ਦਾ ਪ੍ਰਾਣ ਆਧਾਰਾ ਅਤੇ ਆਸਰਾ ਇੱਕ ਹੀ ਪ੍ਰਮਾਤਮਾਂ ਹੈ । ਸਦਾ ਸੁੱਖ ਦਾ ਸੋਮਾ ਪ੍ਰਮਾਤਮਾਂ ਦੀ ਸ਼ਰਨ ਵਿੱਚ ਰਹਿਕੇ ਹੁਕਮ ਪ੍ਰਵਾਨ ਕਰਨਾ ਹੈ। ਜੀਵ ਆਤਮਾਂ ਪ੍ਰਮਾਤਮਾਂ ਨਾਲ ਲਿਵ ਜੋੜਣ ਲਈ ਸੱਭ ਉਪਾਅ ਤਿਆਗ ਕੇ ਨਾਮ ਜਪਦੀ ਹੈ। ਗੁਰਮੁਖ ਹਰ ਜ਼ਰੇ ਵਿੱਚ ਜੀਵ ਦੇ ਅੰਤਰ ਬਾਹਰ ਵੱਸਦੇ ਪ੍ਰਮਾਤਮਾਂ ਨੂੰ ਆਪਣਾ  ਭਾਈ, ਮਿੱਤਰ ਮਾਤ ਪਿਤਾ ਪ੍ਰਵਾਨ ਕਰਦਾ ਹੈ।ਗੁਰਮੁੱਖ ਜੀਵ ਆਤਮਾਂ ਹਿਰਦੇ ਵਿੱਚ ਵਸਦੇ ਸਾਰੇ ਸੁੱਖਾਂ ਦੇ ਮਾਲਕ ਪ੍ਰਮਾਤਮਾਂ ਦਾ ਨਾਮ ਜਪਦੀ ਹੈ ਕਦੀ ਡਗਮਗਾ ਨਹੀਂ ਸਕਦੀ। ਹੁਕਮ ਪ੍ਰਵਾਨ ਕਰਕੇ ਨਾਮ ਸਿਮਰਦੀ ਰੂਹ ਸਦਾ ਨਿਹਚਲ ਰਾਜ ਕਮਾਉਂਦੀ ਹੈ।ਕਿਰਪਾ ਦਾ ਮਹਾਂ ਰਸ ਪੀਂਦੀ ਹੈ। ਜੀਵ ਆਤਮਾਂ ਅੰਤਰ ਮਨ ਵਿੱਚ ਸ਼ਬਦ ਵਸਾ ਕੇ ਨਾਮ ਰੰਗ ਸ਼ਿੰਗਾਰੀਆਂ ਜਾਂਦੀਆਂ ਹਨ। ਮਨਮੁਖ ਰੂਹਾਂ ਸੰਸਾਰਿਕ ਸ਼ਿੰਗਾਰ ਕਰਨ ਲਈ ਹੀਰਿਆਂ ਤੇ ਲਾਲਾਂ ਨਾਲ ਜੜੇ ਕੰਚਨ ਦੇ ਕੁੰਡਲ ਗਹਿਣੇ ਧਾਰਨ ਕਰਦੀਆਂ ਹਨ। ਨਾਮ ਵਿਸਾਰ ਮਨ ਅੰਦਰ ਹੰਕਾਰ ਦੇ ਵਿਕਾਰ ਨਾਲ ਪੀੜਤ ਹੁੰਦੀਆਂ ਹਨ।ਗੁਰਮੁਖ ਆਪਣੇ ਮਨ ਅੰਦਰ ਸਿਮਰਨ ਦੀ ਮਾਲਾ ਬਣਾ ਲੈਂਦੇ ਹਨ। ਨਾਮ ਜੀਭਾ ਦਾ ਸ਼ਿੰਗਾਰ ਬਣ ਜਾਂਦਾ ਹੈ।ਹਿਰਦਾ ਨਿਰਮਲ ਨਿਹਚਲ ਅਤੇ ਸਹਿਜ ਹੋ ਜਾਂਦਾ ਹੈ। ਪ੍ਰਮਾਤਮਾਂ ਦੀ ਕਿਰਪਾ ਦੇ ਪਾਤਰ ਜੀਵ ਜੀਵਨ ਅਤੇ ਮੌਤ ਦੇ ਹੁਕਮ ਅਤੇ ਸੰਕਲਪ ਦੋਵੇਂ  ਨੂੰ ਸਮਝਦੇ ਅਤੇ ਪ੍ਰਵਾਨ ਕਰਦੇ ਹਨ। ਵਿਰਲੇ ਜੀਵ ਆਤਮਾਂਵਾਂ ਨੂੰ ਐਸਾ ਸੁਭਾਗ ਮੌਕਾ ਮਿਲਦਾ ਹੈ ਜੋ ਜੀਵਤ ਹੁੰਦਿਆਂ ਮਿਰਤਕ ਭਾਵ ਆਸਾ ਮਨਸਾ ਦੀ ਤਿ੍ਸ਼ਨਾਂ ਤੋਂ ਉਪਰ ਹੋ ਜਾਂਦੇ ਹਨ।ਨਿਮਰਤਾ ਭਰਪੂਰ, ਨਿਰਭੈ ਹੋ ਕੇ ਪ੍ਰਮਾਤਮਾਂ ਦੇ ਗੁਣਾਂ ਵਿੱਚ ਰਵ ਜਾਂਦੇ ਹਨ।  ਹਰ ਜ਼ਰ੍ਹੇ ਵਿੱਚ ਹਰ ਪਾਸੇ  ਪ੍ਰਮਾਤਮਾਂ ਨੂੰ ਪੇਖਦੇ ਹਨ। ਤੱਤ ਸਾਰ ਵਿੱਚ ਲੀਨ ਹੋ ਜਾਂਦੇ ਹਨ। ਫਿਰ ਗੁਰਮੁਖ ਲਈ ਹਰ ਦਿਨ ਆਂਨੰਦ ਹੈ। ਗੁਰਮੁਖ ਨੇ ਜਦ ਹੰਕਾਰ  ਨੂੰ ਹਿਰਦੇ ਅੰਦਰੋਂ  ਮਾਰ ਲਿਆ ਹੁਣ ਉਸਨੂੰ ਹਰ ਪਲ ਪਰਮ ਆਨੰਦ ਮਹਿਸੂਸ ਹੋ ਗਿਆ।ਮਨ ਅਨੰਦ ਹੋ ਗਿਆ ਜਦ ਜੀਵ ਆਤਮਾਂ ਨੂੰ ਪ੍ਰਮਾਤਮਾਂ ਮਿਲ ਗਿਆ ਹੁਣ ਜੀਵ ਦਾ ਸੰਗੀ ਸਾਥੀ ਪ੍ਰਭੁ ਆਪ ਹੋ ਗਿਆ।ਜੀਵ ਆਤਮਾਂ ਦੇ ਸਿਮਰਨ ਦੀ ਵਿੱਧੀ ਬਦਲ ਗਈ ਜੀਵ ਆਤਮਾਂ ਪ੍ਰਮਾਤਮਾਂ ਅਤੇ ਪ੍ਰਮਾਤਮਾਂ ਜੀਵ ਆਤਮਾਂ ਰਲਗੱਡ ਹੋ ਗਏ। ਜੀਵ ਜਪਦਾ ਹੈ ਗੋਬਿੰਦ ਪ੍ਰਵਾਨ ਕਰਦਾ ਹੈ। ਅਜਪਾ ਜਾਪ ਆਰੰਭ ਹੋ ਜਾਂਦਾ ਹੈ। ਗੁਰਮੁਖ ਦੀ ਪਹਿਲੀ ਪਰਤ ਖੁੱਲਦਿਆਂ ਹੀ ਸਾਰੇ ਔਗੁਣ, ਜੋ ਲਿਵ ਟੁੱਟਣ ਕਾਰਨ ਪੈਦਾ ਹੋ ਗਏ ਸਨ,ਜਿਨ੍ਹਾਂ ਤੋਂ ਜੀਵ ਆਤਮਾਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਮਹਿਸੂਸ ਹੋ ਜਾਂਦੇ ਹਨ। ਨਿਮਰਤਾ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਉਹ ਆਪਣੇ ਔਗੁਣਾਂ ਨੂੰ ਦੂਰ ਕਰਨ ਲਈ, ਲਿਵ ਜੋੜਣ ਲਈ, ਹਰ ਗੁਣਵਾਨ ਨੂੰ ਆਪਣੇ ਤੋਂ ਭਲਾ ਪ੍ਰਵਾਨ ਕਰਕੇ ਉਸ ਸਤਿਸੰਗੀ ਦੇ ਗੁਣਾਂ ਤੋਂ ਸੇਧ ਪ੍ਰਾਪਤ ਕਰਦਾ ਹੈ।ਪ੍ਰਮਾਤਮਾਂ ਨੇ ਜਿਨ੍ਹਾਂ ਜੀਵਾਂ ਤੇ ਅਜਿਹੀ ਕਿਰਪਾ ਕੀਤੀ ਉਹ ਜੀਵ ਆਤਮਾਂ ਨੇ ਸਰਗੁਣ ਵਿੱਚੋਂ ਨਿਰਗੁਣ ਨੂੰ ਪਾਉਣ ਦੀ ਬਿਧ ਪਾ ਲਈ। ਐਸਾ ਕਰਦਿਆਂ ਹੀ ਪ੍ਰਮਾਤਮਾਂ ਨੇ ਜੀਵ ਆਤਮਾਂ ਨੂੰ ਆਪਣਾ ਮੀਤ ਬਣਾ ਲਿਆ।ਪ੍ਰਮਾਤਮਾਂ ਨੇ ਕੁਦਰਤ ਦੇ ਰੂਪ ਵਿੱਚ ਮਾਇਆ ਦਾ ਪਸਾਰ ਕੀਤਾ ਹੈ।ਕੁਦਰਤ ਦੇ ਗੁਣ ਮਾਇਆ ਹੈ।ਜੀਵ ਨੂੰ ਸਰੀਰਕ ਅਤੇ ਆਤਮਿਕ ਵਿਕਾਸ ਲਈ ਮਾਇਆ ਲੋੜ ਹੈ।ਆਤਮਾਂ ਦੀ ਪ੍ਰਮਾਤਮਾਂ ਨਾਲੋਂ ਲਿਵ ਟੁੱਟਣ ਨੇ ਮਾਇਆ ਨੂੰ ਮੋਹਣੀ ਬਣਾ ਦਿਤਾ ਹੈ।ਮਨਮੁੱਖ ਨੇ ਇਸਦੇ  ਗੁਣਾਂ ਔਗੁਣਾਂ ਕਰਕੇ ਮਾਇਆ ਨੂੰ ਸਮਝਿਆ ਹੈ। ਮਾਇਆ ਨੂੰ ਕਾਦਰ ਦੀ ਕੁਦਰਤ ਪ੍ਰਵਾਨ ਕਰਨ ਵਾਲੀਆਂ ਰੂਹਾਂ ਮਾਇਆ ਵਿੱਚ ਰਹਿੰਦਿਆਂ ਵੀ ਕਮਲ ਵਾਂਗ ਨਿਰਲੇਪ ਰਹਿੰਦੀਆਂ ਹਨ।ਹਰ ਕਿਸਮ ਦੀ ਮਾਇਆ ਨਾਸ਼ਵਾਨ ਹੈ। ਇੱਕਤਰ ਕਰਨ ਨਾਲ ਵਾਸ਼ਨਾ ਪੈਦਾ ਕਰਦੀ ਹੈ। ਮਾਇਆ ਦਾ ਕੱਲ ਨਹੀਂ ਹੁੰਦਾ ਅਤੇ ਕੱਲ ਰਹੇਗੀ ਨਹੀਂ ।ਵਰਤਮਾਨ ਮਾਇਆ ਦੀ ਕਰਮਭੂਮੀ ਹੈ। ਮਾਇਆ ਦਾ ਸਦ ਉਪਯੋਗ ਜੀਵਨ ਨੂੰ ਮੂਲ ਨਾਲ ਜੋੜਣ ਵਿੱਚ ਸਹਾਈ ਹੁੰਦਾ ਹੈ। ਲਿਵ ਟੁੱਟਦਿਆਂ ਹੀ ਜੀਵ ਉਪਰ ਮਾਇਆ ਨੇ ਕਈ ਭੇਸ ਬਣਾ ਕੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ। ਗੁਰਮੁਖ ਰੂਹਾਂ ਨੂੰ ਪ੍ਰਮਾਤਮਾਂ ਨੇ ਮਾਇਆ ਦੀ ਅਸਲੀਅਤ ਅਤੇ ਕੀਮਤ ਸਮਝਾ ਕੇ ਸੰਤੋਖੀ ਕਰ ਦਿੰਦਾ ਹੈ।ਪ੍ਰਮਾਤਮਾਂ ਦੀ ਕਿਰਪਾ ਨੇ ਜੀਵ ਆਤਮਾਂ ਨੂੰ ਹੁਕਮ ਪ੍ਰਵਾਨ ਕਰਨ ਦੀ ਸੋਝੀ ਬਖ਼ਸ਼ੀ ਮਨਮੁੱਖ ਮਾਇਆ ਦੀ ਹੋਂਦ ਨੂੰ ਹੰਕਾਰ ਵਿੱਚ ਤਬਦੀਲ ਕਰ ਲੈਂਦਾ ਹੈ।ਹੰਕਾਰ ਸਾਰੇ ਦੁੱਖਾਂ ਦਾ ਸਰੋਤ ਹੈ।ਮਨ ਸਦਾ ਅਤਿ੍ਪਤ ਰਹਿੰਦਾ ਹੈ। ਗੁਰਮੁੱਖ ਹੰਕਾਰ ਨੂੰ ਮਾਰਦੇ ਹਨ ਜਿਸਦੇ ਮਰਦਿਆਂ ਹੀ ਸਦਾ ਸੁੱਖ ਅਤੇ ਆਤਮਿਕ ਆਨੰਦ ਮਿਲਦਾ ਹੈ। ਹੰਕਾਰ ਦੇ  ਮਰਦਿਆਂ ਹੀ ਜੀਵ ਆਤਮਾਂ ਨੂੰ ਸਦਾ ਹਰ ਪਾਸੇ ਕੁੱਲ ਸ਼ਿ੍ਸ਼ਟੀ  ਭਲੀ ਭਲੀ ਲਗਦੀ ਹੈ। ਬ੍ਰਹਿਮੰਡ ਦੇ ਹਰ ਜ਼ਰ੍ਹੇ ਦਾ ਭਲਾ ਲੋਚਦੀ ਹੈ। ਦਿ੍ਸ਼ਟੀ ਏਨੀ ਨਿਰਮਲ ਹੋ ਜਾਂਦੀ ਹੈ ਕਿ ਉਸਨੂੰ ਕੁਝ ਬੁਰਾ ਨਹੀਂ ਭਾਸਦਾ ਅਤੇ ਨਾ ਹੀ ਉਹ ਕਿਸੇ ਨੂੰ ਬੁਰਾ ਮੰਨਦਾ ਹੈ।ਗੁਰਮੁੱਖ ਇਹ ਪ੍ਰਵਾਨ ਕਰਦੇ ਹਨ ਕਿ ਬੁਰੇ ਭਲੇ ਕਰਮ ਹੁੰਦੇ ਹਨ। ਕਰਮਾਂ ਦੀ ਗਤੀ ਜੀਵ ਦੀ ਸ਼ਖਸ਼ੀਅਤ ਨੂੰ ਪ੍ਰਭਾਵਿਤ ਕਰਦੀ ਹੈ। ਮਨਮੁੱਖ ਹੰਕਾਰ ਦੇ ਕਾਰਨ ਵਸ ਮਨ ਦੇ ਹਨੇਰੇ ਨੂੰ ਪ੍ਰਵਾਨ ਕਰੀ ਬੈਠਾ ਹੈ। ਮਨ ਦੇ ਹਨੇਰੇ ਵਿੱਚ ਕੀਤੇ ਕਰਮ ਕਦੀ ਜੀਵ ਨੂੰ ਮਾਰਗ ਨਹੀਂ ਦੇ ਸਕਦੇ। ਮਨਮੁੱਖ ਹਰ ਪ੍ਰਾਪਤੀ ਨੂੰ ਅਣਉੱਚਿਤ ਢੰਗ ਨਾਲ ਕਰਨ ਦੀ ਸੋਚਦਾ ਹੈ। ਮਨਮੁੱਖ ਨੇ ਨਾਮ ਵਿਸਾਰ ਕੇ ਆਪਣੀ ਆਰਾਮ ਦੀ ਜਿੰਦਗੀ ਨੂੰ ਹਨੇਰੀ ਰਾਤ ਕਰ ਲਿਆ ਹੈ।ਉਸਨੂੰ ਸੰਸਾਰ ਦਾ ਹਰ ਜੰਤ ਹਨੇਰਾ ਲਗਦਾ ਹੈ।

           ਜੀਵ ਹੰਕਾਰ ਵਸ ਕੁਦਰਤ ਅਤੇ ਸੰਸਾਰ ਨੂੰ ਆਪਣੇ ਵਸ ਕਰਨ ਦੀ ਧੁੰਨ ਵਿੱਚ ਕਾਮ ਕ੍ਰੋਧ ਲੋਭ ਮੋਹ ਦੇ ਹਥਿਆਰ ਲੈ ਕੇ ਕਰਮ ਕਰਦਾ ਹੈ। ਲੋਕ ਲਾਜ਼ ਤੋਂ ਬੱਚਣ ਲਈ ਸਾਰੇ ਅਚੇਤ ਅਤੇ ਸੁਚੇਤ ਕੁਕਰਮਾਂ ਨੂੰ ਪ੍ਰਮਾਤਮਾਂ ਦਾ ਹੁਕਮ ਦੱਸਦਾ ਹੈ। ਆਪਣੇ ਆਪ ਨੂੰ ਪਾਕ ਸਾਫ਼ ਦਰਸਾਉਣ ਲਈ ਕਈ ਤਰ੍ਹਾਂ ਦੀ ਦੁਬਿਧਾ ਅਤੇ ਭਰਮ ਭਰਪੂਰ ਕੁਕਰਮਾਂ ਕਰਦਾ ਹੈ। ਨਾਮ ਵਿਸਾਰ ਅਣਮੱਤੇ ਪਾਖੰਡ ਕਰਦਾ ਹੈ।ਪ੍ਰਮਾਤਮਾਂ ਦਾ ਸ਼ਰੀਕ ਬਣ ਸੰਸਾਰ ਵਿੱਚ ਵਿਚਰਦਾ ਹੈ।ਆਪਣੇ ਆਪ ਨੂੰ  ਸਾਧਨ ਤੋਂ ਬਗੈਰ ਸਾਧ ਦਾ ਚੋਲਾ ਧਾਰਨ ਕਰਦਾ ਹੈ। ਮਨਮੁੱਖ ਸਤਿ ਨੂੰ ਪਹਿਚਾਨਣ ਬਗੈਰ ਸੰਤ ਦਾ ਰੂਪ ਅਖਤਿਆਰ ਕਰ ਭਰਮ ਫੈਲਾਉਂਦਾ ਹੈ।ਮਾਇਆ ਦੇ ਅਮਰ ਵਿੱਚ  ਗੁਰੂ ਦੀ ਮਤ ਵੀ ਮਨਮੁੱਖ ਨੂੰ ਪ੍ਰਭਾਵਿਤ ਨਹੀਂ ਕਰਦੀ। ਮਨਮੁੱਖ ਗੁਰੂ ਅਤੇ ਗੁਰਮੁੱਖ ਦਾ ਪ੍ਰਭਾਵ ਵੀ ਕਬੂਲ ਨਹੀਂ ਕਰਦਾ। ਗੁਰਮੁੱਖ ਚੰਦਨ ਦੇ ਰੁੱਖ ਵਾਂਗ ਹੈ।ਗੁਰਮੁੱਖ ਅਤੇ ਚੰਦਨ ਆਪਣੇ ਗੁਣਾ ਨੂੰ ਪ੍ਰਮਾਤਮਾਂ ਦੀ ਕਿਰਪਾ ਮੰਨਦੇ ਹਨ। ਆਪਣੇ ਗੁਣ ਅਤੇ ਖ਼ੂਸ਼ਬੂ ਹਰੇਕ ਨੂੰ ਵੰਡ ਦੇਂਦੇ ਹਨ। ਇਥੋਂ ਤੱਕ ਕਿ ਗੁਣ ਅਤੇ ਖ਼ੂਸ਼ਬੂ ਹੀ ਨਹੀਂ ਵੰਡਦੇ ਸਗੋਂ ਆਪਣੇ ਵਰਗਾ ਹੀ ਕਰ ਲੈਂਦੇ ਹਨ। ਇਥੋਂ ਤੱਕ ਕਿ ਜ਼ਹਿਰੀਲੇ ਛਿੱਛਰੇ ਵਰਗੇ ਰੁੱਖ ਵੀ ਚੰਦਨ ਹੋਣ ਤੋਂ ਨਹੀਂ ਰਹਿ ਸਕਦੇ। ਪਰ ਮਨਮੁੱਖ ਵਰਗਾ ਵਾਂਸ ਦਾ ਰੁੱਖ ਆਪਣੇ ਲੰਮੇ ਕੱਦ ਦੇ ਹੰਕਾਰ ਕਰਕੇ ਚੰਦਨ ਦੇ ਰੱਖ ਦੇ ਕੋਲ ਵਸਦਾ ਹੋਇਆ ਵੀ ਚੰਦਨ ਨਹੀਂ ਹੋ ਸਕਦਾ । ਨਾ ਹੀ ਚੰਦਨ ਦੀ ਖ਼ੂਸ਼ਬੂ ਨੂੰ ਗ੍ਰਹਿਣ ਕਰਦਾ ਹੈ।ਮਨਮੁੱਖ ਤੋਂ ਜਦ ਮਾਇਆ ਮੂੰਹ ਮੋੜਦੀ ਹੈ।ਜੀਵ ਨੂੰ ਮਾਇਆ ਦੀ ਨਾਸ਼ਵਾਨਤਾ ਦਾ ਅਹਿਸਾਸ ਹੁੰਦਾ ਹੈ।ਮਾਇਆ ਦਾ ਸੰਕਲਪ ਕਦੀ ਜੀਵਨ ਵਿੱਚ ਨਾਮ ਦਾ ਵਿਕਲਪ ਨਹੀਂ ਹੋ ਸਕਦਾ।ਮਨ ਅੰਦਰ ਜੀਵ  ਪ੍ਰਮਾਤਮਾਂ ਦੀ ਕਿਰਪਾ ਨੂੰ ਉਸ ਵਕਤ ਮਹਿਸੂਸ ਕਰਦਾ ਹੈ ਜਦ ਮਨ ਨੂੰ ਆਪਣੇ ਮੂਲ ਦੀ ਤਲਬ ਹੁੰਦੀ ਹੈ ।

        ਜੀਵ ਆਤਮਾਂ ਆਪਣੇ ਅਸਲ ਮਕਸਦ ਨੂੰ ਭੁੱਲਕੇ ਮਾਂਇਆ ਦੇ ਪ੍ਰਭਾਤ ਵਿੱਚ ਖੁੱਭ ਗਿਆ ਹੈ। ਮਾਇਆ ਨੇ ਆਪਣਾ ਰੰਗ ਐਸਾ ਵਿਖਾਇਆ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜੀਵ ਆਤਮਾਂ ਨੂੰ ਆਪਣਾ ਮੂਲ ਭੁੱਲ ਦਿਤਾ ਹੈ। ਜੀਵ ਆਤਮਾਂ ਨੇ  ਦੁਨੀਆਂ ਦੇ ਫ਼ਾਨੀ ਸੁੱਖਾ ਕਰਕੇ ਆਪਣਾ ਧਰਮ ਆਪਣਾ ਮੂਲ ਗਵਾ ਲਿਆ ।ਪਰ ਸੰਸਾਰਿਕ ਸੁੱਖਾਂ ਨੇ ਪ੍ਰਮਾਤਮਾਂ ਦੀ ਪ੍ਰਾਪਤੀ ਦੇ ਮਾਰਗ ਵਿੱਚ ਜੀਵ ਆਤਮਾਂ ਦੀ ਕੋਈ ਸਹਾਇਤਾ ਨਹੀਂ ਕੀਤੀ।ਜਦ ਸੰਸਾਰਿਕ ਸੁੱਖ ਖੁਦ ਨਾਸ਼ਵਾਨ ਅਤੇ ਵਕਤੀ ਹਨ ਉਹ ਅਮਰ ਆਤਮਾਂ ਨੂੰ ਸਦਾ ਸੁੱਖ ਨਾਲ ਕਿਵੇਂ ਜੋੜ ਸਕਦੇ ਹਨ।ਮਨਮੁੱਖ ਜੀਵ  ਸਾਰੀ ਜ਼ਿੰਦਗੀ ਕਾਲ ਵਿਆਪੀ ਸੰਸਾਰਿਕ ਸੁੱਖਾਂ ਦੀ ਖਾਤਰ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਵਸ ਬਰਬਾਦ ਕਰ ਲੈਂਦਾ ਹੈ।ਆਤਮਾਂ ਦਾ ਸਫ਼ਰ ਅੰਂਨਤ ਤੋਂ ਸ਼ੁਰੂ ਹੋਇਆ ਹੈ।ਜੀਵ  ਹੰਕਾਰ ਵਸ ਸੰਸਾਰ ਵਿੱਚ ਬਹੁਤ ਭੱਟਕਿਆ ਹੈ।ਗੁਰਮੁੱਖ ਰੂਹਾਂ ਨੇ ਪ੍ਰਮਾਤਮਾਂ ਨਾਲ ਲਿਵ ਜੋੜਣ ਖਾਤਰ ਜਿੰਂਨਾਂ ਵੀ ਆਤਮਿਕ ਸਫ਼ਰ ਕੀਤਾ ਆਤਮਾਂ ਨੂੰ ਹਰ ਥਾਂ ਪ੍ਰਮਾਤਮਾਂ ਦੀ ਲੀਲ੍ਹਾ ਦੇ ਨਜ਼ਾਰੇ ਨਜ਼ਰ ਆਏ। ਮਨਮੁੱਖ ਨੂੰ ਪ੍ਰਮਾਤਮਾਂ ਦੀ ਕੁਦਰਤ ਤੇ ਵਿਸ਼ਵਾਸ਼ ਨਾ ਹੋਣ ਕਰਕੇ ਹਰ ਜਗ੍ਹਾ ਉਜਾੜ ਦਿਖਾਈ ਦੇਂਦੀ ਹੈ।ਜਿਥੇ ਜਿਥੇ ਗੁਰਮੁੱਖ ਰੂਹਾਂ ਨੇ ਵਾਸ ਕੀਤਾ, ਸੱਚ ਦੀ ਭਾਲ ਕੀਤੀ, ਸੱਚ ਮਨ ਵਸਾਇਆ, ਉਹ ਝੁੱਗੀਆਂ ਪੂਜਣ ਯੋਗ ਹੋ ਗਈਆ।ਸੱਚ ਤੋਂ ਬਗੈਰ ਨਾਮ ਵਿਹੁਣੀਆਂ ਰੁਹਾਂ ਅਤੇ ਮਹਿਲ ਮਾੜੀਆਂ ਭੱਠ ਵਾਂਗ ਤੱਪਦੀਆਂ ਹਨ । ਵਿਕਾਰਾਂ ਦੀ ਤੱਪਸ਼ ਸੱਚੇ ਮਾਰਗ ਤੇ ਚੱਲਣ ਨਹੀਂ ਦੇਂਦੀ।ਜਿਥੇ ਮਾਲਕ ਨੂੰ ਯਾਦ ਨਹੀਂ ਕੀਤਾ ਜਾਂਦਾ ਨਾਮ ਜਪਿਆ ਨਹੀਂ ਜਾਂਦਾ ਅਜਿਹੇ ਮਹਿਲ ਮਾੜੀਆਂ ,ਅਮੀਰ ਘਰ ਮਨਮੁੱਖ ਨੂੰ ਅੱਗ ਦੀ ਤਰ੍ਹਾਂ ਸਾੜਦੇ ਹਨ।ਪਰ ਵਿਕਾਰਾਂ ਨੇ ਜੀਵ ਦੀ ਮਤ ਮਾਰ ਰੱਖੀ ਹੈ। ਪ੍ਰਮਾਤਮਾਂ ਦੀ ਕਿਰਪਾ ਨਾਲ ਨਾਮ ਜਪ ਜੀਵ ਆਤਮਾਂ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੀਆਂ ਹਨ।ਜੀਵ ਆਤਮਾਂ ਆਪਣੇ ਮੂਲ ਦੀ ਪਹਿਚਾਣ ਕਰਨ ਲਈ ਸੱਚ ਦੇ ਮਾਰਗ ਤੇ ਚੱਲਦੀ ਹੈ। ਸੱਚ ਪ੍ਰਵਾਨ ਕਰਕੇ ਜੀਵ ਆਤਮਾਂ ਸੰਤ ਹੋ ਜਾਂਦੀ ਹੈ।ਸੰਤ ਆਤਮਾਂ ਕਦੇ ਮਰਦੇ ਨਹੀਂ ਆਪਣੀ ਹਾਉਮੈ ਮਾਰ ਕੇ ਪ੍ਰਮਾਤਮਾਂ ਵਿੱਚ ਲੀਨ ਹੋ ਜਾਂਦੇ ਹਨ।ਸਰੀਰ ਨੂੰ ਚੋਲਾ ਮੰਨਦੇ ਹਨ। ਚੋਲਾ ਬਦਲਣ ਨਾਲ ਵੀ ਆਤਮਾਂ ਅਮਰ ਰਹਿੰਦੀ ਹੈ ਆਪਣੇ ਘਰ ਪ੍ਰਮਾਤਮਾਂ ਵਿੱਚ ਵਾਸ ਕਰ ਲੈਂਦੀ ਹੈ।ਪਰਮ ਆਨੰਦ ਨੂੰ ਪ੍ਰਾਪਤ ਹੋ ਜਾਂਦੀ ਹੈ।ਜੀਵ ਨੂੰ ਦੁੱਖ ਤਾਂ ਉਨ੍ਹਾਂ ਵਿਚਾਰੀਆਂ ਆਤਮਾਂਵਾਂ ਦੇ ਜਨਮ ਅਤੇ ਮਰਨ ਤੇ ਹੈ ਜੋ ਕਰਮਹੀਣ ਨਾਮ ਨਹੀਂ ਜਪਦੀਆਂ । ਸਾਰਾ ਜੀਵਨ ਵਿਕਾਰਾਂ ਦੀ ਭੱਠੀ ਜਲਦੀਆਂ ਹਨ।ਨਾਮ ਵਿਹੁਣੀਆਂ ਜਨਮ ਮਰਨ ਦੇ ਗੇੜ ਵਿੱਚ ਭੱਟਕਦੀਆਂ ਹਨ। ਸਾਕਤ ਰੂਹਾਂ ਹੰਕਾਰ ਵਸ ਦਰ ਦਰ ਦੀਆਂ ਠੋਕਰਾਂ ਖਾਂਦੀਆਂ ਹਨ।ਕਿਸੇ ਤਨ ਪਤਣ ਨਹੀਂ ਲਗਦੀਆਂ। ਸੰਸਾਰ ਨਾਲ ਨਿੱਭਦਾ ਨਹੀਂ ਨਾਲ ਨਿੱਭਣ ਵਾਲੇ ਪ੍ਰਮਾਤਮਾਂ ਨੂੰ ਮੰਨਦਾ ਨਹੀਂ।ਸਾਕਤ ਅੰਦਰ ਲਸਨ ਵਾਂਗ ਚਾਹੇ ਕਈ ਗੁਣ ਹੋਣ ਪਰ ਲੱਖ ਯਤਨ ਕਰਕੇ ਵੀ ਹੰਕਾਰ ਵਰਗੇ ਭਿਆਨਕ ਵਿਕਾਰ ਨੂੰ ਲੁਕਾ ਨਹੀਂ ਸਕਦਾ। ਸਾਕਤ ਪਾਖੰਡ ਕਰਕੇ ਸ਼ੰਸਾਰਿਕ ਦਾਨ ਪੁੰਨ ਵਿਖਾਕੇ ਧਰਮੀ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਪਰ ਹੰਕਾਰ ਨੂੰ ਭੌਰਾ ਭਰ ਠੇਸ ਲਗਣ ਨਾਲ ਆਖਰ ਵਿਕਾਰ ਪ੍ਰਗਟ ਹੋ ਜਾਂਦੇ ਹਨ।

            ਪ੍ਰਮਾਤਮਾਂ ਨੇ ਕੁਦਰਤ ਰੂਪੀ ਮਾਇਆ ਨੂੰ ਮੰਥਨ ਅਤੇ ਚਿੰਤਨ ਕਰਨ ਲਈ ਤਿਆਰ ਕੀਤਾ ਹੈ।ਜੀਵਨ ਦੇ ਵਹਿਣ ਵਿੱਚ ਸਵਾਸਾਂ ਨੂੰ ਸਿਮਰਨ ਦੀ ਵਿੱਧੀ ਬਣਾਕੇ ਮੰਥਨ ਕਰਨ ਦੀ ਚੇਤਨਾ ਦਿਤੀ।ਸੱਚ ਦੀ ਖੋਜ ਦਾ ਧਿਆਨ ਕਰ ਸੰਤਾਂ ਨੇ ਗੁਰਮਤ ਦੇ ਧਾਰਨੀ ਹੋ ਅੰਮਿ੍ਤ ਰਸ ਪ੍ਰਾਪਤ ਕੀਤਾ । ਮਨਮੁੱਖ ਸੰਸਾਰਿਕ ਮਾਇਆ ਦੀ ਪ੍ਰਾਪਤੀ ਦੀ ਚੇਸ਼ਟਾ ਕਰਕੇ ਵਿਕਾਰ ਰਸਾਂ ਵਿੱਚ ਪੀੜਤ ਰਹੇ।ਪਰ ਇਹ ਗੱਲ ਨਿਸਚਿਤ ਹੈ ਕਿ ਜਿਹਨਾਂ ਨੇ ਸਹੀ ਢੰਗ ਭਾਵ ਗੁਰਮਤ ਅਨੁਸਾਰ ਪ੍ਰਮਾਤਮਾਂ ਸੱਭਨਾ ਦਾ ਇੱਕ ਹੈ ਪ੍ਰਵਾਨ ਕਰਕੇ ਮੰਥਨ ਕੀਤਾ ਫਲ ਦੀ ਪ੍ਰਾਪਤੀ ਉਹਨਾਂ ਨੇ ਹੀ ਜੀਵਾਂ  ਨੂੰ ਹੋਈ ਹੈ। ਬਾਕੀ ਸੱਭ ਪ੍ਰਮਾਤਮਾਂ ਦੇ ਨਾਮ ਨੂੰ ਵੇਚਦੇ ਹਨ ਅਵਰ ਦੇ ਪੁਜਾਰੀ ਅਵਰ ਦੀ ਲੋਚਾ ਕਰਨ ਵਾਲੇ ਮਨਮੁੱਖ ਹਨ। ਉਹਨਾਂ ਪੱਲੇ ਕੁਝ ਪੈਂਦਾ ਨਹੀਂ ਹੈ।ਪ੍ਰਮਾਤਮਾਂ ਦੇ ਗੁਣਾ ਤੋਂ ਵਹੀਣ ਮੰਗਵੀਂ ਮਨਘੜਤ ਚੁਰਾਈ ਹੋਈ ਵਿਚਾਰਧਾਰਾ ਨਾਲ ਧਰਮ ਦੇ ਨਾਂ ਤੇ ਠੱਗ ਠੱਗ ਕੇ ਆਪਣੇ ਨਾਮ ਦੀ ਹੱਟ ਚਲਾਉਂਦੇ ਹਨ। ਚਿਕਾਰੀ ਜੀਵ ਪ੍ਰਮਾਤਮਾਂ ਅਤੇ ਲੋਕਾਈ ਨਾਲ ਧੋਖਾ ਕਰਦੇ ਹਨ। ਗੁਰਮੁੱਖ ਧਰਮਦੇ ਮਾਰਗ ਤੇ ਚਲਦਿਆਂ ਠੱਗੇ ਨਹੀਂ ਜਾ ਸਕਦੇ । ਨਾਮ ਜਪਦੇ ਕਿਰਤ ਕਰਦੇ ਵੰਡ ਛੱਕਦੇ ਮਾਇਆ ਨੂੰ ਖੰਡ ਖੰਡ ਕਰ ਦੇਂਦੇ ਹਨ। 

         ਸੰਸਾਰ ਵਿੱਚ ਖੁੱਭਿਆ ਜੀਵ ਆਪਣੇ ਜੀਉਣ ਲਈ ਸਹਾਰੇ ਢੂੰਡਦਾ ਵਿਕਾਰੀ ਪਦਾਰਥਾਂ ਨੂੰ ਆਪਣੇ ਮਿੱਤਰ ਸਮਝਦਾ ਹੈ। ਮਨੁੱਖ ਇਹ ਨਹੀਂ ਸਮਝਦਾ ਕਿ ਵਿਕਾਰੀ ਸੰਸਾਰਿਕ ਪ੍ਰਾਪਤੀਆਂ ਕਦੀ ਮਿੱਤਰ ਨਹੀਂ ਹੁੰਦੀਆਂ ਅਤੇ ਨਾ ਹੀ ਸੁੱਖ  ਦੇ ਸਕਦੀਆਂ। ਗੁਰਮੁੱਖ ਪ੍ਰਮਾਤਮਾਂ ਦੀ ਕਿਰਪਾ ਦੀ ਤਲਬ ਰੱਖਦਾ ਹੈ।ਹਰ ਪੱਲ ਸਦਾ ਸੁੱਖ ਲਈ ਪ੍ਰਮਾਤਮਾਂ ਨੂੰ ਚਿੱਤ ਵਸਾਈ ਰੱਖਦਾ ਹੈ। ਗੁਰਮੁੱਖ ਨਾਮ ਜਪ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸੀਰਤ ਨੂੰ ਮਾਲਕ ਵਰਗੀ ਸਮਾਨ ਦਿ੍ਸ਼ਟੀ  ਬਣਾ ਲੈਂਦਾ ਹੈ।ਗੁਰਮੁੱਖ ਦਿ੍ਸ਼ਟੀ ਨਾਲ ਜੀਵ ਆਤਮਾਂ ਨੇ ਦੁੱਖ ਸੁੱਖ ਨੂੰ ਸਮਾਨ ਮੰਨਕੇ ਜੀਉਣ ਦੀ ਜਾਚ ਸਿੱਖ ਲਈ ਤਾਂ ਸ਼ਿ੍ਸ਼ਟੀ ਰੂਪ ਰੇਖਾ ਸਪੱਸ਼ਟ ਹੋ ਗਈ।ਸੰਸਾਰ ਦੇ ਪਦਾਰਥਾਂ ਦੀ ਸਾਰ ਨੇ ਮਨ ਅੰਦਰ ਆਨੰਦ ਭਰ ਦਿਤਾ। ਸਾਰੀਆਂ ਵਾਸ਼ਨਾਵਾਂ ਮਰ ਗਈਆਂ। ਨਾਮ ਦੀ ਸੋਝੀ ਨੇ ਵਿਕਾਰਾਂ ਨੂੰ ਖਤਮ ਕਰਕੇ ਵਾਸ਼ਨਾ ਇੰਦਰੀਆਂ ਨੂੰ ਗਿਆਨ ਇੰਦਰੇੰ ਬਣਾ ਦਿਤਾ। ਜਦ ਮਨ ਨੇ ਵਾਸ਼ਨਾਵਾਂ ਤੇ ਫਤਹਿ ਹਾਸਲ ਕਰ ਲਈ। ਸੰਸਾਰਿਕ ਪਦਾਰਥਾਂ ਤੋਂ ਲਿਵ ਟੁੱਟ ਜਾਣ ਨਾਲ ਜੀਵ ਆਤਮਾਂ ਨੇ  ਪੂਰਨ ਪਰਮਾਨੰਦ ਦੀ ਅਵਸਥਾ ਪ੍ਰਾਪਤ ਕਰ ਲਈ। ਐਸੀ ਮਰਨੀ ਜਿਸ ਤੋਂ ਮਨਮੁੱਖ ਡਰਦੇ ਹਨ ਸਿਰਫ ਗੁਰਮੱਖ ਪ੍ਰਮਾਤਮਾਂ ਦੀ ਕਿਰਪਾ ਨਾਲ ਹੀ ਮਰ ਸਕਦੇ ਹਨ। ਆਨੰਦ ਰਹਿ ਸਕਦੇ ਹਨ।

              ਗੁਰਮੁੱਖ ਨਾਮ ਪਦਾਰਥ ਦੀ ਪ੍ਰਾਪਤੀ ਕਰਕੇ ਸਾਂਤ ਅਤੇ ਤ੍ਰਿਪਤ ਹੋ ਗਿਆ। ਗੁਰਮੁੱਖ ਪ੍ਰਮਾਤਮਾਂ ਦੇ ਗੁਣਾਂ ਦੀ ਚਰਚਾ ਕਰਨ ਲਈ ਸਤਿਸੰਗ ਨੂੰ ਚੁਣਦੇ ਹਨ।ਅਜਿਹੀ ਜਗ੍ਹਾਂ ਤੇ ਚਰਚਾ ਨਹੀਂ ਕਰਦੇ ਜਿਥੇ ਕੋਈ ਪਾਰਖੂ ਜਾਂ ਕੀਮਤ ਸਮਝਣ ਵਾਲਾ ਨਾ ਹੋਵੇ।ਗੁਰਮੁੱਖ ਦੇ ਸੱਜਣ ਮੀਤ ਉਹ ਸੱਭ ਪ੍ਰੀਤਵਾਨ ਹਨ ਜੋ ਪ੍ਰਮਾਤਮਾਂ ਨੂੰ ਇੱਕ ਮੰਨਕੇ ਅਤੇ ਹਰੇਕ ਜ਼ਰ੍ਹੇ ਵਿੱਚ ਉਸਦਾ ਵਾਸ ਸਵੀਕਾਰ ਕਰਦੇ ਹਨ। ਗੁਰਮੁੱਖ ਮਹਿਸੂਸ ਕਰਦੇ ਹਨ ਕਿ ਮਨਮੁੱਖ ਕਦੇ ਕਿਸੇ ਦੇ ਮਿੱਤਰ ਜਾਂ ਸਕੇ ਨਹੀਂ ਹੁੰਦੇ ਜੋ ਗਿਆਨ ਵਾਨ ਰਾਜ ਸੱਤਾਹ ਅਤੇ ਵੱਡੇ ਵੱਡੇ ਜ਼ਿੰਮੀਦਾਰ ਦੀਆਂ ਪ੍ਰਾਪਤੀਆ ਕਰਕੇ  ਮਨ ਨੂੰ ਪ੍ਰਮਾਤਮਾਂ ਦੀ ਹੋਂਦ ਤੋਂ ਮੁਨਕਰ ਕਰ ਦੇਵੇ ਕਿਸ ਕੰਮ ਦੇ ਹਨ । ਵਿਕਾਰਾਂ ਦੀ ਅੱਗ ਵਿੱਚ ਮਾਨਵਤਾਂ ਸੜ ਰਹੀ ਹੈ । ਮਨਮੁੱਖ ਵਾਸ਼ਨਾਵਾਂ ਦੀ ਪੂਰਤੀ ਲਈ ਮਰਦਾ ਜਾ ਰਿਹਾ ਹੈ। ਏਨਾ ਗ਼ਰਕਦਾ ਜਾ ਰਿਹਾ ਹੈ ਕਿ ਮਾਲਕ ਦੀਆਂ ਦਾਤਾ ਦਾ ਮਰਮ ਨਹੀਂ ਜਾਣ ਸੱਕਿਆ.ਅਸਲ ਮਾਲਕ ਦੇ ਹੁਕਮ ਵਿੱਚ ਮਰਨਾ ਭੁਲਾ ਲਿਆ ਹੈ।ਪ੍ਰਮਾਤਮਾਂ ਦੀ ਕਿਰਪਾ ਨਾਲ ਗੁਰਮੁੱਖ ਜੀਵ ਅਗਿਆਨਤਾ ਦੀ ਕਾਲ ਕੋਠੜੀ ਵਿੱਚੋਂ ਨਾਮ ਜਪ ਕੇ ਸਹਿਲ ਨਿਕਲ ਜਾਂਦੇ ਹਨ । ਗੁਰਮੁੱਖ ਜਨ ਇਹ ਪ੍ਰਵਾਨ ਕਰਕੇ ਜੀਵਨ ਬਤੀਤ ਕਰਦੇ ਹਨ ਕਿ ਇਹ ਕਾਇਆਂ ਨਾਸ਼ਵਾਨ ਹੈ। ਆਤਮਾਂ ਅਮਰ ਹੈ ।ਕੋਈ ਵੀ ਯਤਨ ਕਰਕੇ ਕਾਇਆਂ ਨੂੰ ਕਾਲ ਤੋਂ ਬਚਾਇਆ ਨਹੀਂ ਜਾ ਸਕਦਾ ਪਰ ਆਤਮਾਂ ਨੂੰ ਕਾਲ ਵੀ ਮਾਰ ਨਹੀਂ ਸਕਦਾ।ਮਨਮੁੱਖ ਲਈ ਕਾਇਆਂ ਮਾਇਆ ਦਾ ਸਰਗੁਣ ਸਰੂਪ ਹੈ।ਜਦਕਿ ਆਤਮਾਂ ਪ੍ਰਮਾਤਮਾਂ ਦਾ ਨਿਰਗੁਣ ਸਰੂਪ ਹੈ।

ਜੀਵ ਹੰਕਾਰ ਵਸ ਕੁਦਰਤ ਅਤੇ ਸੰਸਾਰ ਨੂੰ ਆਪਣੇ ਵਸ ਕਰਨ ਦੀ ਧੁੰਨ ਵਿੱਚ ਕਾਮ ਕ੍ਰੋਧ ਲੋਭ ਮੋਹ ਦੇ ਹਥਿਆਰ ਲੈ ਕੇ ਕਰਮ ਕਰਦਾ ਹੈ। ਲੋਕ ਲਾਜ਼ ਤੋਂ ਬੱਚਣ ਲਈ ਸਾਰੇ ਅਚੇਤ ਅਤੇ ਸੁਚੇਤ ਕੁਕਰਮਾਂ ਨੂੰ ਪ੍ਰਮਾਤਮਾਂ ਦਾ ਹੁਕਮ ਦੱਸਦਾ ਹੈ। ਆਪਣੇ ਆਪ ਨੂੰ ਪਾਕ ਸਾਫ਼ ਦਰਸਾਉਣ ਲਈ ਕਈ ਤਰ੍ਹਾਂ ਦੀ ਦੁਬਿਧਾ ਅਤੇ ਭਰਮ ਭਰਪੂਰ ਕੁਕਰਮਾਂ ਕਰਦਾ ਹੈ। ਨਾਮ ਵਿਸਾਰ ਅਣਮੱਤੇ ਪਾਖੰਡ ਕਰਦਾ ਹੈ।ਪ੍ਰਮਾਤਮਾਂ ਦਾ ਸ਼ਰੀਕ ਬਣ ਸੰਸਾਰ ਵਿੱਚ ਵਿਚਰਦਾ ਹੈ।ਆਪਣੇ ਆਪ ਨੂੰ  ਸਾਧਨ ਤੋਂ ਬਗੈਰ ਸਾਧ ਦਾ ਚੋਲਾ ਧਾਰਨ ਕਰਦਾ ਹੈ। ਮਨਮੁੱਖ ਸਤਿ ਨੂੰ ਪਹਿਚਾਨਣ ਬਗੈਰ ਸੰਤ ਦਾ ਰੂਪ ਅਖਤਿਆਰ ਕਰ ਭਰਮ ਫੈਲਾਉਂਦਾ ਹੈ।ਮਾਇਆ ਦੇ ਅਮਰ ਵਿੱਚ  ਗੁਰੂ ਦੀ ਮਤ ਵੀ ਮਨਮੁੱਖ ਨੂੰ ਪ੍ਰਭਾਵਿਤ ਨਹੀਂ ਕਰਦੀ। ਮਨਮੁੱਖ ਗੁਰੂ ਅਤੇ ਗੁਰਮੁੱਖ ਦਾ ਪ੍ਰਭਾਵ ਵੀ ਕਬੂਲ ਨਹੀਂ ਕਰਦਾ। ਗੁਰਮੁੱਖ ਚੰਦਨ ਦੇ ਰੁੱਖ ਵਾਂਗ ਹੈ।ਗੁਰਮੁੱਖ ਅਤੇ ਚੰਦਨ ਆਪਣੇ ਗੁਣਾ ਨੂੰ ਪ੍ਰਮਾਤਮਾਂ ਦੀ ਕਿਰਪਾ ਮੰਨਦੇ ਹਨ। ਆਪਣੇ ਗੁਣ ਅਤੇ ਖ਼ੂਸ਼ਬੂ ਹਰੇਕ ਨੂੰ ਵੰਡ ਦੇਂਦੇ ਹਨ। ਇਥੋਂ ਤੱਕ ਕਿ ਗੁਣ ਅਤੇ ਖ਼ੂਸ਼ਬੂ ਹੀ ਨਹੀਂ ਵੰਡਦੇ ਸਗੋਂ ਆਪਣੇ ਵਰਗਾ ਹੀ ਕਰ ਲੈਂਦੇ ਹਨ। ਇਥੋਂ ਤੱਕ ਕਿ ਜ਼ਹਿਰੀਲੇ ਛਿੱਛਰੇ ਵਰਗੇ ਰੁੱਖ ਵੀ ਚੰਦਨ ਹੋਣ ਤੋਂ ਨਹੀਂ ਰਹਿ ਸਕਦੇ। ਪਰ ਮਨਮੁੱਖ ਵਰਗਾ ਵਾਂਸ ਦਾ ਰੁੱਖ ਆਪਣੇ ਲੰਮੇ ਕੱਦ ਦੇ ਹੰਕਾਰ ਕਰਕੇ ਚੰਦਨ ਦੇ ਰੱਖ ਦੇ ਕੋਲ ਵਸਦਾ ਹੋਇਆ ਵੀ ਚੰਦਨ ਨਹੀਂ ਹੋ ਸਕਦਾ । ਨਾ ਹੀ ਚੰਦਨ ਦੀ ਖ਼ੂਸ਼ਬੂ ਨੂੰ ਗ੍ਰਹਿਣ ਕਰਦਾ ਹੈ।

 

 

12 Sep 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

waheguru ji

13 Sep 2014

Reply