Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਚਿੱਤਰਵਾਦ ਲਹਿਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਵਿਚਿੱਤਰਵਾਦ ਲਹਿਰ

ਇਸ ਵੇਲੇ ਦੁਨੀਆ ਵਿੱਚ ਕੇਵਲ ਤਿੰਨ ਚਾਰ ਵਿਚਿੱਤਰਵਾਦ ਲਹਿਰ ਦੇ ਲਿਖਾਰੀ ਹਨ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ। ਮੈਥੋਂ ਇਲਾਵਾਂ ਮੁਦੱਸਰ ਬਸ਼ੀਰ ਹੈ ਜਿਸ ਦਾ ਨਾਵਲ ਕੌਣ ਨੂੰ ਵਿਚਿੱਤਰਵਾਦ ਨਾਵਲ ਮਨਿਆ ਜਾਂਦਾ ਹੈ। ਫਿਰ ਪਰਗਟ ਸਿੰਘ ਸਤੌਜ ਹੈ ਜਿਸ ਦਾ ਨਾਵਲ ਖ਼ਬਰ ਇੱਕ ਪਿੰਡ ਦੀ ਨੂੰ ਵੀ ਵਿਚਿੱਤਰਵਾਦ ਸਮਝਿਆ ਜਾਂਦਾ ਹੈ। ਇਨ੍ਹਾਂ ਤੋਂ ਬਗੈਰ ਮੇਰੇ ਨਾਵਲ ਓ, ਸਮੁਰਾਈ ਅਤੇ ਆਉਣ ਵਾਲ਼ਾ ਨਾਵਲ, ਚਿੱਟਾ ਤੇ ਕਾਲ਼ਾ ਵਿਚਿੱਤਰਵਾਦ ਹਨ ਅਤੇ ਕਹਾਣੀਆਂ ਦੀ ਕਿਤਾਬ, ਭਰਿੰਡ ਵੀ ਇਨ੍ਹਾਂ ਵਿੱਚ ਗਿਣ ਸਕਦੇ ਹਨ। ਮੇਰਾ ਗੁੰਡਾ ਨਾਵਲ ਅਤੇ ਨੀਲਾ ਨੂਰ ਵੀ, ਆਮ ਨਾਵਲ ਹਨ। ਪਰ ਇਨ੍ਹਾਂ ਵਿੱਚ ਵੀ ਕੁੱਝ ਖ਼ਸੂਸੀਅਤਾਂ ਹਨ ਜੋ ਵਿਚਿੱਤਰਵਾਦ ਅਤੇ ਪੰਜਾਬੀ ਵਾਸਤੇ ਨਵੀਆਂ ਤਕਨੀਕਾਂ ਹਨ। ਫੇਰ ਤਾਂ ਹੋਰ ਲਿਖਾਰੀ ਵੀ ਹਨ ਜਿਨ੍ਹਾਂ ਦੇ ਲੇਖ ਨਵਾਂ ਢੰਗ ਜਾਂ ਤਰੀਕੇ ਵਰਤਦੇ ਹਨ। ਉਸ ਹਿਸਾਬ ਨਾਲ਼ ਤਾਂ ਵਿਚਿੱਤਵਾਦੀਆਂ ਵਿੱਚ ਫ਼ੌਜ਼ੀਆ ਰਫ਼ੀਕ ਨੂੰ ਵੀ ਸ਼ਰੀਕ ਕਰਨਾ ਪਵੇਗਾ, ਜਿਸ ਦਾ ਨਾਵਲ ਸਕੀਨਾ ਲਾਜਵਾਬ ਹੈ ਨਾਲ਼ੇ ਸਾਰੇ ਸਾਇੰਸ ਗਲਪ ਲਿਖਣ ਵਾਲ਼ਿਆਂ ਨੂੰ ਵੀ। ਖ਼ਾਸ ਕਟ ਉਨ੍ਹਾਂ ਨੂੰ ਸ਼ਾਮਲ ਕਰਨਾ ਪੈਣਾ ਜੋ ਪੰਜਾਬੀ ਸਾਹਿਤ ਜਾਂ ਵਿਆਕਰਨ ਨੂੰ ਨਵੇਂ ਰੂਪ ਦੇਣ ਰਹਿ ਨੇ। ਖ਼ਾਸ ਉਹ ਲਿਖਾਰੀ ਜੋ ਵਾਕ ਬਣਤਰ ਨੂੰ ਬਦਲਣ ਜਾਂ ਸੋਧਣ ਤਿਆਰ ਹਨ। ਨਾਲ਼ੇ ਜਿਹੜੇ ਪੰਜਾਬ ਤੋਂ ਬਾਹਰ ਹੋਰ ਬੋਲ਼ੀਆ ਵਿੱਚ ਪਾਲੇ ਹਨ, ਉਨ੍ਹਾਂ ਦੀ ਪੰਜਾਬੀ ਵਿਆਕਰਣ ਉੱਤੇ ਅਸਰ ਤਾਂ ਪੈਂਦਾ ਜਿਸ ਨਾਲ਼ ਉਨ੍ਹਾਂ ਦੀ ਉਪਬੋਲੀ ਤਬਦੀਲੀ ਹੋ ਰਹੀ ਹੈ। ਹੁਣ ਪੰਜਾਬੀ ਦਾ ਇੱਕ ਰੂਪ ਨਹੀਂ ਰਿਹਾ ਪਰ ਦਹਾਕੇ ਤੋਂ ਦਹਾਕੇ, ਮੁਲਕ ਤੋਂ ਮੁਲਕ, ਰਾਵਣ ਦੇ ਸੀਸਾਂ ਤੋਂ ਜ਼ਿਆਦੇ ਰੂਪ ਹੋਣ ਲੱਗ ਪਏ।

اس ویلے دنیا وچّ کیول تنّ چار وچترواد لہر دے لکھاری ہن، جنہاں وچّ میں وی شامل ہاں۔ میتھوں الاواں مدثر بشیر ہے جس دا ناول کون نوں وچترواد ناول منیا جاندا ہے۔ پھر پرگٹ سنگھ ستوج ہے جس دا ناول خبر اک پنڈ دی نوں وی وچترواد سمجھیا جاندا ہے۔ ایہناں توں بغیر میرے ناول او، سمرائی اتے آؤن والا ناول، چٹا تے کالا وچترواد ہن اتے کہانیاں دی کتاب، بھرنڈ وی ایہناں وچّ گن سکدے ہن۔ میرا غنڈہ ناول اتے نیلا نور وی، عامَ ناول ہن۔ پر ایہناں وچّ وی کجھ خسوسیئتاں ہن جو وچترواد اتے پنجابی واسطے نویاں تکنیکاں ہن۔ پھیر تاں ہور لکھاری وی ہن جنہاں دے لیکھ نواں ڈھنگ جاں طریقے ورتدے ہن۔ اس حساب نال تاں وچتوادیاں وچّ فوزیہ رفیق نوں وی شریک کرنا پویگا، جس دا ناول سکینہ لاجواب ہے نالے سارے سائنس گلپ لکھن والیاں نوں وی۔ خاص کٹ اوہناں نوں شامل کرنا پینا جو پنجابی ساہت جاں ویاکرن نوں نویں روپ دے رِہے ہن۔ خاص اوہ لکھاری جو واک بنتر نوں بدلن جاں سودھن تیار ہن۔ نالے جہڑے پنجاب توں باہر ہور بولیاں وچّ پالے ہن، اوہناں دی پنجابی ویاکرن اتے اثر تاں پیندا جس نال اوہناں دی بولی تبدیل ہو رہی ہے۔ ہن پنجابی دا اک روپ نہیں رہا پر دہاکے توں دہاکے، ملک توں ملک، راون دے سیساں توں زیادے روپ ہون لگّ پئے۔

22 Feb 2020

Reply