Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਫ਼ਾਦਾਰ ਕੁੱਤਾ ਬਨਾਮ ਮਨੁੱਖ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਫ਼ਾਦਾਰ ਕੁੱਤਾ ਬਨਾਮ ਮਨੁੱਖ

 

ਅੱਠਵੀਂ ਵਿੱਚ ਪੜ੍ਹਦਾ ਪ੍ਰੀਤਾ ਮੜੌਲੀ ਦਾ ਟੂਰਨਾਮੈਂਟ ਖੇਡ ਕੇ ਤਿੰਨ ਦਿਨ ਬਾਅਦ ਘਰ ਪਰਤਿਆ ਸੀ। ਆਪਣੇ ਲਾਡਲੇ ਦੇ ਤਿੰਨ ਦਿਨ ਤਕ ਘਰ ਨਾ ਪਰਤਣ ਤੋਂ ਜਿੱਥੇ ਮਾਪੇ ਪ੍ਰੇਸ਼ਾਨ ਸਨ, ਉੱਥੇ ਬਿੱਲੂ ਨੇ ਵੱਖਰੀ ਪ੍ਰੇਸ਼ਾਨੀ ਖੜ੍ਹੀ ਕੀਤੀ ਹੋਈ ਸੀ। ‘ਬਿੱਲੂ’ ਦੋ ਦਿਨ ਤੋਂ ਤੂੜੀ ਵਾਲੇ ਕੋਠੇ ਅੰਦਰੋਂ ਨਾ ਬਾਹਰ ਨਿਕਲ ਰਿਹਾ ਸੀ ਅਤੇ ਨਾ ਹੀ ਕਿਸੇ ਨੂੰ ਅੰਦਰ    ਵੜਨ ਦੇ ਰਿਹਾ ਸੀ। ਕੁੱਤਿਆਂ ਦੇ ਨਾਲ ਲੜਦੇ ਦੇ ਸ਼ਾਇਦ ਕੰਨ ਵਿੱਚ ਗੰਦੇ ਪੈ ਗਏ ਸਨ। ਸਮੁੱਚੇ ਪਰਿਵਾਰ ਦੀ ਬਿੜਕ       ਰੱਖਣ ਵਾਲੇ ਦੇ ਦੁੱਖ ਤੋਂ ਘਰ ਵਾਲੇ ਇੱਕ ਤਰ੍ਹਾਂ ਬੇਖ਼ਬਰ ਹੀ ਸਨ। ਬਿੱਲੂ ਦੀ ਬੜ੍ਹਕ ਤੋਂ ਡਰਦੇ ਉਹ ਤੂੜੀ ਦਾ ਟੋਕਰਾ ਵੀ         ਨਹੀਂ ਭਰ ਸਕਦੇ ਸਨ। ਬਿੱਲੂ ਦੀ ਗਰਜ਼ਵੀਂ ਆਵਾਜ਼ ਤੋਂ ਘਰ ਵਾਲੇ ਤ੍ਰਬਕੇ ਬੈਠੇ ਤੂੜੀ ਵਾਲੇ ਕੋਠੇ ਵਿੱਚ ਵੜਨ ਦਾ ਹੌਸਲਾ      ਨਾ ਕਰ ਸਕੇ।
ਇਸ ਦੌਰਾਨ ਹੀ ਪ੍ਰੀਤਾ ਹੱਥ ਵਿੱਚ ਫੜੀ ਸਟੀਲ ਦੀ ਪਲੇਟ ਲੈ ਕੇ ਘਰ ’ਚ ਜੇਤੂ ਜਰਨੈਲ ਦੀ ਤਰ੍ਹਾਂ ਦਾਖ਼ਲ ਹੋਇਆ। ਉਸ ਦੇ ਮਨ ਵਿੱਚ ਜਿੱਤੇ ਮੈਚਾਂ ਬਾਰੇ ਦੱਸਣ ਦੀ ਤਾਂਘ ਉਦੋਂ ਕਫ਼ੂਰ ਹੋ ਗਈ, ਜਦੋਂ ਬਾਪ ਦੇ ਗੁੱਸੇ ਨੂੰ ਦੇਖ ਕੇ ਉਹ ਅਛੋਪਲੇ ਜਿਹੇ ਮੰਜੇ ਦੀ ਪੈਂਦ ’ਤੇ ਬੈਠ ਗਿਆ। ਮਾਂ ਨੇ ਡਰਦੀ-ਡਰਦੀ ਨੇ ਪਾਣੀ ਲਿਆ ਕੇ ਦਿੱਤਾ। ਪ੍ਰੀਤੇ ਦੀ ਪਿੱਠ ਵਿੱਚ ਅਜੀਬ ਤਰ੍ਹਾਂ ਦੀ ਝਰਨਾਹਟ ਜਿਹੀ ਛਿੜਨ ਲੱਗੀ। ਉਸ ਨੂੰ ਜਾਪਣ ਲੱਗਾ ਕਿ ਬਾਪੂ ਦਾ ਘਸੁੰਨ ਹੁਣ ਪਿਆ ਕਿ ਪਿਆ। ਖ਼ੈਰ ਬਚਾਅ ਹੋ ਗਿਆ। ਕਾਫ਼ੀ ਦੇਰ ਬਾਅਦ ਅੱਗ ਵਰ੍ਹਦੇ ਬਾਪੂ ਨੇ ਫੁਰਮਾਨ ਸੁਣਾਇਆ,‘‘ਜਾਹ, ਕਿੱਲੀ ਨੂੰ ਲਿਆ ਤੇ ਇਹਦਾ ਫਸਤਾ ਵਢਾ, ਇਹਨੇ ਹੁਣ ਨੀ ਠੀਕ ਹੋਣਾ। ਐਵੇਂ ਗਾਲ਼ ਦੂ ਕਿਸੇ ਨੂੰ, ਟੀਕੇ ਲਵਾਉਂਦੇ ਫਿਰਾਂਗੇ।’’ ਪ੍ਰੀਤੇ ਦੇ ਬਾਪੂ ਦੇ ਸਪਸ਼ਟ ਸ਼ਬਦਾਂ ਵਿੱਚ ਦਿੱਤੇ ਹੁਕਮ ’ਤੇ ਅਮਲ ਕਰਦਾ ਹੋਇਆ ਪ੍ਰੀਤੇ ਨੇ ਕਿੱਲੀ ਚੂਹੜੇ ਦੇ ਘਰ ਵੱਲ ਸਾਈਕਲ ਭਜਾਇਆ। ਕਿੱਲੀ ਭਾਵੇਂ ਪਹਿਲਾਂ ਜੀਵ ਹੱਤਿਆ ਕਰਨ ਲਈ ਤਿਆਰ ਨਾ ਹੋਇਆ ਪਰ ਦਸਾਂ ਰੁਪਏ ਦੇ ਲਾਲਚ ਅੱਗੇ ਉਸ ਦਾ ਧਰਮ ਬੇਵੱਸ ਹੋ ਗਿਆ। ਉਹ ਆਪਣੀ ਮੋਟੀ ਡਾਂਗ ਲੈ ਕੇ ਪ੍ਰੀਤੇ ਦੇ ਘਰ ਹਾਜ਼ਰ ਹੋ ਗਿਆ। ਘਰਦਿਆਂ ਨੇ ਜਦੋਂ ਕਿੱਲੀ ਦੇ ਪੁਰਾਣੇ ਕਾਰਨਾਮੇ ਥੋੜ੍ਹਾ ਜਿਹਾ ਮਸਾਲਾ ਲਾ ਕੇ ਸੁਣਾਏ ਤਾਂ ਉਹ ਇਸ ਕਾਰਨਾਮੇ ਨੂੰ ਵੀ ਅੰਜਾਮ ਦੇ ਕੇ ਆਪਣੀਆਂ ਪ੍ਰਾਪਤੀਆਂ ’ਚ ਵਾਧਾ ਕਰਨ ਲਈ ਕਾਹਲਾ ਪੈ ਗਿਆ।
ਪ੍ਰੀਤੇ ਦਾ ਮਨ ਨੂੰ ਹੌਲ ਪੈਣ ਲੱਗਾ। ਉਹ ਅੰਦਰੋਂ ਬਿੱਲੂ ਵੱਲ ਸੀ। ਬਿੱਲੂ ਉਸ ਦੇ ਬਾਪੂ ਨੇ ਸੱਤ ਕੁ ਦਿਨ ਦਾ ਲਿਆ ਕੇ ਦਿੱਤਾ ਸੀ। ਸਿਆਲ ਦੀਆਂ ਬਰਫ਼ੀਲੀਆਂ ਰਾਤਾਂ ਵਿੱਚ ਪ੍ਰੀਤੇ ਨੇ ਉਸ ਨੂੰ ਨਾਲ ਪਾ ਕੇ ਪਾਲ਼ਿਆ ਸੀ। ਰਾਤ ਨੂੰ ਤਿੰਨ-ਤਿੰਨ ਵਾਰ ਉੱਠ ਕੇ ਸਟੋਵ ’ਤੇ ਕੋਸਾ ਕਰ ਕੇ ਉਸ ਨੂੰ ਦੁੱਧ ਪਿਲਾਉਣਾ, ਪਿਸ਼ਾਬ ਕਰਵਾਉਣਾ ਅਤੇ ਫਿਰ ਕੰਬਲ ਵਿੱਚ ਲਪੇਟ ਲੈਣਾ। ਫਿਰ ਹੌਲੀ-ਹੌਲੀ ਬਿੱਲੂ ਪੀੜ੍ਹੀ ਉੱਤੇ ਪੈਣ ਲੱਗਾ। ਪ੍ਰੀਤੇ ਨਾਲ ਉਹ ਬੇਹੱਦ ਮੋਹ ਕਰਦਾ ਸੀ। ਬਿੱਲੂ ਪ੍ਰੀਤੇ ਦੀਆਂ ਅੱਖਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਅਤੇ ਮਾਲਕ ਦੇ ਇਸ਼ਾਰੇ ’ਤੇ ਉਹ ਅਜੀਬ ਤਰ੍ਹਾਂ ਪੂੰਛ ਹਿਲਾਉਂਦਾ।
ਰਾਤ ਭਰ ਕੱਚੇ ਵਿਹੜੇ ਵਿੱਚ ਉਹ ਕਿਸੇ ਅਥਲੀਟ ਦੀ ਤਰ੍ਹਾਂ ਦੌੜਾਂ ਲਾਉਂਦਾ-ਲਾਉਂਦਾ ਸਵੇਰ ਹੋਣ ਤੋਂ ਪਹਿਲਾਂ ਕਦੋਂ ਪ੍ਰੀਤੇ ਦੀ ਪੈਂਦ ਸੌਂ ਜਾਂਦਾ, ਪਤਾ ਹੀ ਨਾ ਲੱਗਦਾ।  ਬਿੱਲੂ ਦੇ ਪੰਜੇ ਬੇਹੱਦ ਭਾਰੀ ਸਨ ਅਤੇ ਉਹ ਕੱਦ ਵੀ ਕਾਫ਼ੀ ਕੱਢ ਗਿਆ ਸੀ। ਜੇ ਪ੍ਰੀਤਾ ਸਵੇਰੇ ਜਾਗਣ ਵਿੱਚ ਥੋੜ੍ਹੀ ਘੇਸਲ ਵੱਟ ਜਾਂਦਾ ਤਾਂ ਬਿੱਲੂ ਉਸ ਦੇ ਮੰਜੇ ਉਪਰੋਂ ਛਾਲਾਂ ਮਾਰਦਾ ਅਤੇ ਉਸ ਦੀ ਖੇਸੀ ਨੂੰ ਖਿੱਚਣ ਲੱਗਦਾ। ਉਸ ਦੇ ਸਿਰਹਾਣੇ ਪੌਂਚੇ ਲਗਾ ਕੇ ਬੜ੍ਹਕਾਂ ਮਾਰਦਾ। ਜਦੋਂ ਪ੍ਰੀਤਾ ਮੂੰਹ ਬਾਹਰ ਕੱਢਦਾ ਤਾਂ ਬਿੱਲੂ ਧੱਕੇ ਨਾਲ ਉਸ ਦਾ ਮੂੰਹ ਚੁੰਮ ਕੇ ਦੌੜ ਜਾਂਦਾ। ਇੰਨੇ ਨੂੰ ਮਾਂ ਦੀ ਉੱਚੀ ਆਵਾਜ਼ ਕੰਨਾਂ ਵਿੱਚ ਪੈਂਦੀ, ‘‘ਵੇ ਉੱਠ ਖੜ੍ਹ, ਹੁਣ ਦਿਨ ਦਾ ਦੁਪਹਿਰ ਹੋਣ ਵਾਲਾ। ਬੰਨ੍ਹਦੇ ਇਹਨੂੰ, ਦੇ ਦੇ ਫਾਹੇ।’’ ਸ਼ਾਇਦ ਉਹ ਬਿੱਲੂ ਵੱਲੋਂ         ਆਪਣੀਆਂ ਨਹੁੰਦਰਾਂ ਨਾਲ ਪੁੱਟੇ ਵਿਹੜੇ ਦੀ ਹਾਲਤ ਵੇਖ ਕੇ ਦੁਖੀ ਹੁੰਦੀ ਸੀ। ਜਦੋਂ ਦੁੜਕੀਆਂ ਲਾਉਂਦਾ ਬਿੱਲੂ ਪ੍ਰੀਤੇ ਦੇ ਹੱਥ ਨਾ ਆਉਂਦਾ ਤਾਂ ਉਹ ਉਸ ਦੇ ਕੌਲੇ ’ਚ ਦੁੱਧ ਪਾ ਦਿੰਦਾ। ਬਿੱਲੂ, ਪ੍ਰੀਤੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੁੱਧ ਦੇ ਕੌਲੇ ਵੱਲ ਵਧਦਾ ਤੇ ਦੁੱਧ ਪੀਣ ਲੱਗਦਾ ਤਾਂ ਪ੍ਰੀਤਾ ਦੱਬੇ ਪੈਰ੍ਹੀਂ ਉਸ ਦੇ ਗਲ਼ ’ਚ ਸੰਗਲੀ ਪਾ ਦਿੰਦਾ।
ਅੱਜ ਜਦੋਂ ਬਿੱਲੂ ਅੱਗੇ ਕਿੱਲੀ ਬੇਵੱਸ ਹੋ ਗਿਆ ਤਾਂ ਘਰਦਿਆਂ ਵੱਲੋਂ ਪ੍ਰੀਤੇ ਨੂੰ ਬਿੱਲੂ ਨੂੰ ਦੁੱਧ ਪਾ ਕੇ ਬੰਨ੍ਹਣ ਲਈ ਕਿਹਾ ਗਿਆ। ਮਾਲਕ ਦੇ ਝਾਂਸੇ ਵਿੱਚ ਆ ਕੇ ਬਿੱਲੂ ਨੇ ਸੰਗਲੀ ਪਵਾ ਲਈ ਸੀ। ਇੱਕ ਤਰ੍ਹਾਂ ਹਾਰੀ ਬਾਜ਼ੀ ਨੂੰ ਜਿੱਤ ’ਚ ਬਦਲਣ ਲਈ ਕਿੱਲੀ ਕਾਹਲਾ ਪੈ ਰਿਹਾ ਸੀ। ‘ਓਏ ਤੂਤ ਨਾਲ ਬੰਨ੍ਹ ਲੈ’, ਉਸ ਨੇ ਪ੍ਰੀਤੇ ਨੂੰ ਕਿਹਾ। ਅਜੇ ਉਸ ਨੇ ਡਾਂਗ ਮਾਰਨ ਲਈ ਹੱਥਾਂ ਨੂੰ ਥੁੱਕ ਲਾਇਆ ਹੀ ਸੀ ਕਿ ਬਿੱਲੂ ਦੀ ਲਲਕਾਰ ਸੁਣ ਕੇ ਉਹ ਕੰਬ ਗਿਆ। ਘਰ ਦੇ ਵੀ ਕਹਿਣ ਲੱਗੇ, ‘‘ਓਏ ਇੱਥੇ ਨਹੀਂ, ਉਹ ਸਫ਼ੈਦਿਆਂ ਵਿੱਚ ਜਾਵੋ।’’ ਪ੍ਰੀਤੇ ਨੇ ਬਿੱਲੂ ਨੂੰ ਤੂਤ ਨਾਲੋਂ ਖੋਲ੍ਹ ਲਿਆ ਸੀ। ਕੋਈ ਦੋ ਕੁ ਏਕੜ ਦੂਰ ਜਾ ਕੇ ਸਫ਼ੈਦਿਆਂ ਵਿੱਚ ਇੱਕ ਸਫ਼ੈਦੇ ਨਾਲ ਬਿੱਲੂ ਨੂੰ ਬੰਨ੍ਹ ਦਿੱਤਾ ਗਿਆ ਸੀ ਪਰ ਜਿਵੇਂ ਬਿੱਲੂ ਨੂੰ ਆਪਣੇ ਜੀਵਨ ਦੀ ਹੋਣੀ ਦਾ ਪਤਾ ਚੱਲ ਗਿਆ ਹੋਵੇ, ਉਹ ਕਿੱਲੀ ਨੂੰ ਨੇੜੇ ਨਹੀਂ ਆਉਣ ਦੇ ਰਿਹਾ ਸੀ। ਉਹ ਸ਼ੇਰ ਦੀ ਤਰ੍ਹਾਂ ਉਸ ਵੱਲ ਉਛਲਦਾ ਅਤੇ ਕਿੱਲੀ ਦੀ ਉੱਤੇ ਚੁੱਕੀ ਡਾਂਗ ਦਾ ਵਾਰ ਖਾਲੀ ਚਲਿਆ ਜਾਂਦਾ। ਹਫ਼ੇ ਹੋਏ ਕਿੱਲੀ ਨੇ ਪ੍ਰੀਤੇ ਨੂੰ ਕਿਹਾ,‘‘ਤੂੰ ਇਹਨੂੰ ਥੋੜ੍ਹਾ ਪੁਚਕਾਰ।’’ ਪ੍ਰੀਤੇ ਨੇ ਜਿਉਂ ਹੀ ਪੁਚਕਾਰ ਕੇ ਬਿੱਲੂ ਕਹਿ ਕੇ ਹਾਕ ਮਾਰੀ ਤਾਂ ਬਿੱਲੂ ਨੇ ਕਿੱਲੀ ਵੱਲੋਂ ਬੇਧਿਆਨਾ ਹੋ ਕੇ  ਪੂੰਛ ਹਿਲਾਈ ਤੇ ਕਿੱਲੀ ਦੀ ਡਾਂਗ ਜ਼ੋਰ ਦੀ ਉਸ ਦੇ ਸਿਰ ’ਚ ਵੱਜੀ ਤੇ ਬਿੱਲੂ ਦੀ ਇੱਕ ਚੀਕ ਨਾਲ ਆਲਾ-ਦੁਆਲਾ           ਸੁੰਨ ਹੋ ਗਿਆ।
ਥੋੜ੍ਹੀ ਦੇਰ ਉਸ ਦੇ ਨੱਕ ’ਚੋਂ ਲਹੂ ਵਗਿਆ। ਉਸ ਨੇ ਪੌਂਚੇ ਅਤੇ ਲੱਤਾਂ ਮਾਰੀਆਂ ਤੇ ਫਿਰ ਉਹ ਠੰਢਾ ਹੋ ਗਿਆ। ਕਿੱਲੀ ਨੇ ਕਿਹਾ,‘‘ਲੈ ਤੇਰਾ ਕੰਮ ਹੋ ਗਿਆ, ਕੱਢ ਦਸ ਰੁਪਏ।’’ ਪ੍ਰੀਤਾ ਸੁੰਨ ਸੀ, ਦੁਬਾਰਾ ਕਿੱਲੀ ਦੇ ਬੁਲਾਏ ’ਤੇ ਉਹ ਰੋਣ ਲੱਗਾ। ਉਹ ਘਰ ਵੱਲ ਭੱਜ ਗਿਆ ਅਤੇ ਮੰਜੇ ’ਤੇ ਨਿਢਾਲ ਹੋ ਕੇ ਡਿੱਗ ਪਿਆ। ਘਰਦਿਆਂ ਨੇ ਸਮਝਾਇਆ ਕਿ ਉਸ ਦੀ ਹੋਣੀ ਅਜਿਹੀ ਸੀ ਤਾਂ ਪ੍ਰੀਤੇ ਨੇ ਮਨ ਨੂੰ ਧਰਵਾਸ ਤਾਂ ਭਾਵੇਂ ਦੇ ਲਿਆ ਸੀ ਪਰ ਉਹ   ਬਿੱਲੂ ਨਾਲ ਕੀਤੀ ਬੇਵਫ਼ਾਈ ਅੱਗੇ ਖ਼ੁਦ ਨੂੰ  ਗ਼ੁਨਾਹਗਾਰ ਮੰਨ ਬੈਠਾ ਸੀ।  ਇੱਕ ਦਿਨ ਉਸ ਨੇ ਆਪਣੇ ਖੂਹ ’ਤੇ ਬੈਠਿਆਂ ਖ਼ੁਦ ਨੂੰ ਗਾਲ਼ ਕੱਢੀ, ‘ਸਾਲਾ ਕੁੱਤਾ ਬੰਦਾ’ ਪਰ ਨਾਲ ਹੀ ਖਿਆਲ ਆਇਆ ਕਿ ਕੁੱਤਾ ਬੰਦਾ ਹੈ ਤੇ ਬੰਦਾ ਕੁੱਤਾ। ਬਿੱਲੂ ਤਾਂ ਕੁੱਤਾ ਸੀ, ਉਸ ਨੇ ਵਫ਼ਾ ਪਾਲ਼ੀ ਪਰ ਬੰਦੇ ਨੇ ਉਸ ਦੀ ਵਫ਼ਾ ਦੀ ਲਾਜ ਨਹੀਂ ਰੱਖੀ ਸੀ। ਪ੍ਰੀਤਾ ਇਨ੍ਹਾਂ ਸ਼ਬਦਾਂ ਦੀ  ਸਾਰਥਿਕਤਾ ਨੂੰ ਸਮਝਣ ਵਿੱਚ ਪ੍ਰੇਸ਼ਾਨ ਹੋ ਰਿਹਾ ਸੀ ਕਿ ਕੁੱਤਾ ਬਿੱਲੂ ਸੀ ਜਾਂ ਉਹ?

 

 

 

ਹਰਕੰਵਲ ਕੰਗ    ਸੰਪਰਕ: 97819-78123

08 Nov 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਕਾਸ਼ ਵਫਾਦਾਰੀ ਵਿਚ ਇਨਸਾਨ ਕੁੱਤੇ ਦਾ ਮੁਕਾਬਲਾ ਕਰ ਸਕਦਾ !

ਇਕ ਸੰਵੇਦਨਸ਼ੀਲ ਰਚਨਾ |

18 Nov 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

thanks for sharing..!

 

19 Nov 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Good Job

19 Nov 2013

Reply