|
ਸ਼ਾਮ |
ਢੱਲੀ ਨੀ ਸ਼ਾਮ ਅਜੇ,
ਫਿਰ ਵੀ ਤੁਰ ਗਏ ਸਾਥੀ,
ਦਿਲ ਹੁੰਦਾ ਰਿਹਾ ਬੇਤਾਬ,
ਫਿਰ ਵੀ ਤੁਰ ਗਏ ਸਾਥੀ॥
ਬਣ ਗਈ ਮੁਸੀਬਤ ਸ਼ਾਇਦ,
ਉਸ ਲਈ ਚਾਹਤ ਮੇਰੀ,
ਰੂਹ ਮੰਗਦੀ ਰਹੀ ਖੈਰਾਤ,
ਫਿਰ ਵੀ ਤੁਰ ਗਏ ਸਾਥੀ॥
ਸਿਰ ਸਜਦੇ ਚ ਝੁਕਾਇਆ,
ਤੂੰ ਲੰਘ ਗਿਆ ਬੇਧਿਆਨੇ,
ਨਾ ਚਾਹੀ ਕੋਈ ਸੌਗਾਤ,
ਫਿਰ ਵੀ ਤੁਰ ਗਏ ਸਾਥੀ॥
ਵਜਨ ਤਾਂ ਬਹੁਤ ਸੀ,
ਜੋ ਰਾਤ ਭਰ ਕਰਦੇ ਗੱਲਾਂ,
ਬੁਝਾਰਤ ਬਣਦੀ ਕੋਈ ਬਾਤ,
ਫਿਰ ਵੀ ਤੁਰ ਗਏ ਸਾਥੀ॥
ਢੱਲੀ ਵੀ ਨਹੀਂ ਸ਼ਾਮ ਅਜੇ,ਫਿਰ ਵੀ ਤੁਰ ਗਏ ਸਾਥੀ। ਦਿਲ ਹੁੰਦਾ ਰਿਹਾ ਬੇਤਾਬ,ਫਿਰ ਵੀ ਤੁਰ ਗਏ ਸਾਥੀ।
ਬਣ ਗਈ ਮੁਸੀਬਤ ਸ਼ਾਇਦ,ਉਸ ਲਈ ਚਾਹਤ ਮੇਰੀ, ਰੂਹ ਮੰਗਦੀ ਰਹੀ ਖੈਰਾਤ,ਫਿਰ ਵੀ ਤੁਰ ਗਏ ਸਾਥੀ।
ਸਿਰ ਸਜਦੇ ਚ ਝੁਕਾਇਆ,ਤੂੰ ਲੰਘ ਗਿਆ ਬੇਧਿਆਨੇ, ਮੈਂ ਨਾ ਚਾਹੀ ਕੋਈ ਸੌਗਾਤ,ਫਿਰ ਵੀ ਤੁਰ ਗਏ ਸਾਥੀ।
ਵਜਨ ਤਾਂ ਬਹੁਤ ਸੀ,ਗ਼ੁਫ਼ਤਗੂ ਕਰਦੇ ਰਹੇ ਰਾਤ ਭਰ, ਬੁਝਾਰਤ ਬਣਦੀ ਅਜੇ ਬਾਤ,ਫਿਰ ਵੀ ਤੁਰ ਗਏ ਸਾਥੀ।
ਉਹ ਪ੍ਰਛਾਂਵੇ ਦੀ ਤਰ੍ਹਾਂ, ਖੁੱਦ ਸਿਮਟ ਗਏ ਵੇਖ ਸੂਰਜ, ਅਸੀਂ ਫਰੋਲਦੇ ਰਹੇ ਰਾਖ,ਫਿਰ ਵੀ ਤੁਰ ਗਏ ਸਾਥੀ।
ਉਹ ਢੁੰਡਦੇ ਢੁੰਡਦੇ ਮੋਤੀ,ਬਹਤ ਗਹਿਰੇ ਨਿਕਲ ਗਏ, ਅਸੀਂ ਕਰਦੇ ਰਹੇ ਇੰਤਜ਼ਾਰ,ਫਿਰ ਵੀ ਤੁਰ ਗਏ ਸਾਥੀ। ਗੁਰਮੀਤ ਸਿੰਘ
|
|
15 Dec 2012
|