Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਰਤਮਾਨ ਹੀ ਜੀਵਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਵਰਤਮਾਨ ਹੀ ਜੀਵਨ

               ਸਮਾਜਿਕ ਦਾਇਰੇ ਵਿੱਚ ਰਹਿਕੇ ਨਿਯਮ ਬਣਾਉਂਣਾ ਅਤੇ ਲਾਗੂ ਕਰਨਾ  ਹਰੇਕ ਨੂੰ ਬਰਾਬਰ ਮੰਨਣਾ ਰਾਜਨੀਤਿਕ ਧਰਮ ਹੈ। ਜੋ ਬਰਾਬਰ ਨਹੀਂ ਉਹਨਾਂ ਨੂੰ ਬਰਾਬਰ ਲਿਆਉਣ ਲਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਹੂਲਤਾਂ ਦੇਣਾ ਸੰਵੀਧਾਨ ਅਤੇ ਰਾਜਨੀਤਿਕ ਮਰਿਯਾਦਾ ਹੈ । ਪਰ ਰਾਜਨੀਤਿਕ ਮਨੋਰਥ ਦੀ ਪੂਰਤੀ ਲਈ ਵਿਸ਼ੇਸ਼ ਧਰਮ ਮਜ਼੍ਹਬ ਜਾਤੀ ਜਾਂ ਖੇਤਰਾਂ ਦਾ ਦਰਉਪਯੋਗ ਅਧਰਮ ਅਤੇ ਅਨੈਤਿਕਤਾ ਹੈ । ਰਾਜਨੀਤਿਕ ਸਵੱਸਥਾ ਇਨਸਾਨ ਨੂੰ ਮਜ਼੍ਹਬੀ ਭਰਮਾਂ ਵਿੱਚੋਂ ਕੱਢ ਸਕਦੀ ਹੈ । ਧਰਮ ਦੇ ਨਾਂ ਤੇ ਵੱਸਦੇ,ਚਲਦੇ ਅਤੇ ਪੈਦਾ ਹੋਏ ਦੇਸ਼ਾਂ ਵਿੱਚ ਹੋ ਰਹੇ ਅਧਰਮ ਅਕਸਰ ਵਿਅਕਤੀਆਂ ਨੂੰ ਨਾਸਤਿਕ ਹੋਣ ਲਈ ਪ੍ਰੇਰਦੇ ਹਨ । ਧਰਮ ਦੇ ਵਰਗੀਕਰਣ ਨੇ ਧਰਮ ਅਤੇ ਰੱਬ ਨਾਲੋਂ ਵਿਅਕਤੀ ਮੂਰਤੀ ਅਤੇ ਅਤੀਤ ਦੀ ਪੂਜਾ ਦੇ ਸੰਕਲਪ ਨੂੰ ਪੈਦਾ ਕੀਤਾ ਹੈ । ਇਹੀ ਕਾਰਨ ਹੈ ਕਿ ਧਰਮ ਅਤੇ ਮਜ਼੍ਹਬ ਦੀ ਜਿਆਦਾਤਰ ਵਿਪਾਰੀਕਰਣ ਨੇ ਰਾਜਨੀਤਿਕਾਂ ਨੂੰ ਇਸ ਕਾਰੋਬਾਰ ਵੱਧ ਜਿਆਦਾ ਪ੍ਰੇਰਤ ਕੀਤਾ ਹੈ । ਧਾਰਮਿਕ  ਸ਼ਰਧਾ ਦੇ ਨਾਂ ਤੇ ਸੰਸਾਰ ਵਿੱਚ ਕੁਦਰਤੀ ਕਰੋਪੀਆਂ ਨਾਲੋਂ ਜਿਆਦਾ ਮੌਤਾਂ ਕੀਤੀਆਂ ਗਈਆਂ ਹਨ । ਬੜੀ ਹੈਰਾਨੀ ਦੀ ਗੱਲ ਹੈ ਕਿ ਧਾਰਮਿਕ  ਸ਼ਰਧਾ ਦੇ ਨਾਂ ਤੇ ਹੋਈਆਂ ਅਤੇ ਹੋ ਰਹੀਆਂ ਮੌਤਾਂ ਅਤੇ ਜ਼ੁਲਮ ਏਨੇ ਅਮਾਨਵੀ ਹਨ ਕਿ ਦਿਲ ਡਹਿਲ ਜਾਂਦਾ ਹੈ ਪਰ ਰੱਬ ,ਧਰਮ ਜਾਂ ਕਿਸੇ ਮਜ਼੍ਹਬ ਦੀ ਏਨੀ ਨੀਯਤ ਸਾਫ ਜਾਂ ਜ਼ੁਰਤ ਨਹੀਂ ਹੈ ਕਿ ਇਨ੍ਹਾਂ ਨੂੰ ਰੋਕ ਸਕੇ ਫਿਰ ਇਹਨਾਂ ਜਾਂ ਇਹਨਾਂ ਦੇ ਪ੍ਰਭਾਵ ਅਧੀਨ ਬਣਾਏ ਸੰਵੀਧਾਨ,ਪ੍ਰਬੰਧਕੀ ਢਾਂਚੇ ਅਤੇ ਕਨੂੰਨ ਦੇ ਵੱਸ ਦੀ ਗੱਲ ਨਹੀਂ ਅਤੇ ਨਾ ਹੀ ਆਸ ਰੱਖਣੀ ਚਾਹੀਦੀ ਹੈ। ਪਰ ਅਜਿਹਾ ਕਰਨਾ ਬੰਦੇ ਦੇ ਅਖਤਿਆਰ ਵਿੱਚ ਜਰੂਰ ਹੁੰਦਾ ਹੈ  ।

                                             ਸਮਾਜ ਨੂੰ ਸਮਤਲ ਚਲਾਉਣ ਲਈ ਜਰੂਰੀ ਹੈ ਕਿ ਔਰਤ ਤੇ ਮਰਦ ਦੇ ਰਿਸ਼ਤਿਆ ਨੂੰ  ਸਹੀ ਸੰਦਰਭ ਵਿੱਚ ਪਰਖਿਆ ਜਾਵੇ । ਰਿਸ਼ਤਿਆਂ ਦੇ ਹੋ ਰਹੇ ਘਾਣ ਦੀ ਸਹੀ ਢੰਗ ਨਾਲ ਸਮੀਖਿਆ ਦਾ ਨਾ ਹੋ ਸਕਣਾ ਸਮਾਜ ਲਈ ਖਤਰਨਾਕ ਮੌੜ ਸਿੱਧ ਰਿਹਾ ਹੈ । ਜਿਸਮਾਨੀ ਰਿਸ਼ਤਿਆਂ ਦੀ ਖੁੱਲੇਆਮ ਹੋ ਰਹੀ ਨੁਮਾਇਸ਼ ਨੇ ਸਮਾਜਿਕ ਬੰਧਨਾ ਨੂੰ ਛਿੱਕੇ ਟੰਗ ਦਿਤਾ ਹੈ । ਨੌਜਵਾਨ ਆਪਣੇ ਮੌਲਿਕ ਅਧਿਕਾਰਾਂ ਦੀ ਆੜ ਵਿੱਚ ਮਾਂ ਬਾਪ ਦੀ ਇਜ਼ਤ ਨੂੰ ਦਾਅ ਤੇ ਲਗਾ ਸਕਦੇ ਹਨ ਇਸਦੇ ਪਿੱਛੇ ਦਾ ਸੱਚ ਸਰਕਾਰ,ਧਰਮ ਜਾਂ ਕਨੂੰਨ ਵੀ ਸਮਝ ਨਹੀਂ ਪਾਇਆ । ਔਰਤ ਦਾ ਸਨਮਾਨ ਕਰਨਾ ਸਮਾਜ ,ਸਰਕਾਰ ਅਤੇ ਕਨੂੰਨ ਦੀ ਪ੍ਰਾਥਮਿਕਤਾ ਹੈ ਪਰ ਇਹਨਾਂ ਰਿਸ਼ਤਿਆਂ ਦੀ ਕਨੂੰਨ ਦੀ ਆੜ ਵਿੱਚ ਹੋ ਰਹੀ ਤਜ਼ਾਰਤ ਨੇ ਰਿਸ਼ਤਿਆਂ ਦੀ ਪਵਿਤ੍ਰਤਾ ਨੂੰ ਬਦਨਾਮ ਕਰ ਦਿਤਾ ਹੈ । ਮਾਂ ਬਾਪ ਨੂੰ ਧੋਖਾ ਦੇ ਕੇ ਬੱਚਿਆਂ ਵਿੱਚਲੇ ਮਰਜ਼ੀ ਦੇ ਜਿਸਮਾਨੀ ਸੰਬੰਧਾਂ ਦੀ ਭਿਣਕ ਪੈਣ ਤੇ ਬਲਾਤਕਾਰ ਦੇ ਪਰਚੇ ਅਤੇ ਫਿਰ ਮਾਇਕ ਰਾਜ਼ੀਨਾਵਿਆਂ ਨੇ ਸਮਾਜ ਖੋਖਲਾ ਕਰ ਦਿਤਾ ਹੈ । ਇਸਤੋਂ ਵੀ ਵੱਧ ਪਤੀ ਪਤਨੀ ਦੇ ਪਵਿਤ੍ਰ ਰਿਸ਼ਤਿਆਂ ਵਿੱਚ ਤਜ਼ਾਰਤੀ ਕਨੂੰਨੀ ਪੱਖਪਾਤ ਨੇ ਲੈ ਲਈ ਹੈ । ਦਾਜ ਦੇ ਨਾ ਤੇ ਨੁੰਹਾਂ ਤੇ ਸਰੀਰਕ ਅਤੇ ਮਾਨਸਿਕ ਅਤਿਆਚਾਰ ਦੀਆਂ ਘਟਨਾਵਾਂ ਨੇ ਸਮਾਜ ਨੂੰ ਸਰਮਸਾਰ ਕੀਤਾ ਹੈ ਪਰ ਇਸਤੋਂ ਵੱਧ ਔਰਤ ਨੇ ਔਰਤ ਪੱਖੀ ਕਨੂੰਨ ਦਾ ਫਾਇਦਾ ਲੈਕੇ ਝੂਠੇ ਅਤੇ ਮਨ ਘੜਤ ਕਹਾਣੀਆਂ ਦੇ ਆਧਾਰਤ ਪਰਚੇ ਦਰਜ ਕਰਵਾਕੇ ਕਨੂੰਨੀ ਦਾਅ ਪੇਚਾਂ ਵਿੱਚ ਫਸਾਕੇ, ਸੌਦੇਬਾਜ਼ੀ ਕਰਕੇ ਅਤੇ ਘਰ ਤੋੜਕੇ ਔਰਤ ਦੀ ਗਰਮਾਹ ਨੂੰ ਠੇਸ ਪੰਹੁਚਾਈ ਹੈ । ਕਨੂੰਨ ਤਾਂ ਔਰਤ ਦੀ ਰਾਖੀ ਲਈ ਸਨ । ਆਖਰ ਉਸਨੇ ਸੋਚਿਆ ਜੇ ਇਜ਼ਤ ਨਹੀਂ ਤਾਂ ਜੀਉਣ ਦਾ ਵੀ ਕੀ ਫਾਇਦਾ ਏ।ਹਾਰੀ ਹੋਈ ਬਾਜ਼ੀ ਜਿੱਤਣ ਲਈ ਉਸਨੇ ਸਾਰੀਆਂ ਸਥਿਤੀਆਂ ਨੂੰ ਪ੍ਰਵਾਨ ਕਰ ਲਿਆ। ਹੁਣ ਉਹ ਬੇਪ੍ਰਵਾਹ ਸੀ ਕਿ ਲੋਕ ਕੀ ਕਹਿਣਗੇ । ਹੁਣ ਸਿਰਫ ਪ੍ਰਵਾਹ ਵਰਤਮਾਨ ਦੀ ਸੀ । ਅਤੀਤ ਅਤੇ ਭਵਿੱਖ ਤੋਂ ਬੇਫਵਾਹ ਸੀ । ਇਨਸਾਨ ਨੂੰ ਸਾਰਥਿਕ ਜ਼ਿੰਦਗੀ ਜੀਉਣ ਲਈ ਅਸਲੀਅਤ ਨੂੰ ਸਮਝ ਲੈਣਾ ਜਰੂਰੀ ਹੈ। ਅਤੇ ਅਸਲੀਅਤ ਦੀ ਪ੍ਰਵਾਨਗੀ ਹੀ ਵਿਅਕਤੀ ਨੂੰ ਗ਼ਫ਼ਲਤ ਵਿੱਚੋਂ ਬਾਹਰ ਕੱਢ ਸਕਦੀ ਹੈ।ਵਿਅਕਤੀ ਆਪ ਚਾਹੇ ਕਿੰਨਾ ਵੀ ਭ੍ਰਿਸ਼ਟ ਜਾਂ ਅਪਰਾਧੀ ਹੋਵੇ ਆਪਣੀ ਔਲਾਦ ਨੂੰ ਈਮਾਨਦਾਰ,ਸ਼੍ਰੇਸ਼ਟ ਅਤੇ ਵੱਧੀਆ ਇਨਸਾਨ ਬਨਾਉਣ ਦੀ ਕੋਸ਼ਿਸ਼ ਕਰਦਾ ਹੈ । ਮਨ ਵਿੱਚ ਸੋਚੇ ਖਿਆਲ ਵਿਅਕਤੀ ਨੂੰ ਵਰਤਮਾਨ ਤੋਂ ਅਵੇਸਲਾ ਕਰਦੀ ਹੈ । ਖਿਆਲਾਂ ਦੀ ਵਿਆਖਿਆ ਅਕਸਰ ਆਉਣ ਵਾਲੇ ਸਮੇਂ ਲਈ ਚਾਹੇ ਸਾਰਥਕ ਹੋਵੇ ਵਰਤਮਾਨ ਲਈ ਘਾਤਕ ਦਿਖਾਈ ਦੇਂਦੀ ਹੈ। ਅਤੀਤ ਦੀ ਸੋਚ ਆਉਣ ਵਾਲੇ ਸਮੇਂ ਨੂੰ ਬੇਹਤਰ ਤਾਂ ਕਰ ਸਕਦੀ ਹੈ ਪਰ ਜੀਵ ਅਤੀਤ ਦੀਆਂ ਪ੍ਰਾਪਤੀਆਂ ਅਤੇ ਕਮਜੋਰੀਆਂ ਨੂੰ  ਵਰਤਮਾਨ ਵਿੱਚ ਵਰਤਕੇ ਆਨੰਦ ਮਾਣਿਆ ਜਾ ਸਕਦਾ ਹੈ। ਪ੍ਰਦਰਸ਼ਨ ਕਦੇ ਕਰਮ ਦੀ ਪ੍ਰੀਭਾਸ਼ਾ ਨਹੀਂ ਬਣ ਸਕਦਾ । ਕਰਮ ਜੋ ਵੀ ਹੋਵੇ ਸੰਪੂਰਨ ਹੁੰਦਾ ਹੈ ਪਰ ਪ੍ਰਦਰਸ਼ਨ ਹਮੇਸ਼ਾ ਕਰਮ ਨੂੰ ਵਧਾਕੇ ਜਾਂ ਘਟਾ ਕੇ ਪੇਸ਼ ਕਰਨ ਲਈ ਕੀਤਾ ਜਾਂਦਾ ਹੈ। ਕਰਮ ਹਮੇਸ਼ਾ ਵਰਤਮਾਨ ਨੂੰ ਮਾਨਣ ਅਤੇ ਇਰਾਦੇ ਵਿੱਚ ਦ੍ਰਿੜਤਾ ਨੂੰ ਪੈਦਾ ਕਰਦੇ ਹਨ । ਮਨ ਦੀ ਦ੍ਰਿੜਤਾ ਵਾਲੇ ਜੀਵ ਆਉਣ ਵਾਲੇ ਸਮੇਂ ਨੂੰ ਆਸਾ ਮਨਸਾ ਦੇ ਸੰਦਰਭ  ਨਾਲ ਵੇਖਦੇ ਹਨ । ਅਸਲ ਵਿੱਚ ਵਰਤਮਾਨ ਹੀ ਜੀਵਨ ਦਾ ਨਾਂ ਹੈ । ਆਉਣ ਵਾਲਾ ਅਤੇ ਲੰਘ ਗਿਆ ਸਮਾਂ ਕਿਸੇ ਦਾ ਮਿੱਤ ਨਹੀਂ ਹੋ ਸਕਦਾ। ਆਸਾ ਮਨਸਾ ਸਿਰਫ ਵਰਤਮਾਨ ਨੂੰ ਜੀਉਣ ਲਈ ਉਤਸਾਹਿਤ ਜਾਂ ਪ੍ਰੇਰਨਾ ਸਰੋਤ ਹੋ ਸਕਦੇ ਹਨ ਪਰ ਵਰਤਮਾਨ ਦੇ ਆਨੰਦ ਨੂੰ ਮਾਨਣ ਵਿੱਚ ਰੁਕਾਵਟ ਬਣਦੇ ਹਨ । ਆਸਾ ਮਨਸਾ ਜੀਣ ਲਈ ਜਾਂ ਮਰਨ ਤੋਂ ਬਚਣ ਦੇ ਕਾਰਨ ਪੈਦਾ ਕਰ ਸਕਦੇ ਹਨ ਪਰ ਵਰਤਮਾਨ ਕੇਦਰਤ ਵਿਅਕਤੀ ਹਮੇਸ਼ਾ ਕਰਮ ਅੰਤ੍ਰੀਵ ਮਨ ਨਾਲ ਕਰਦੇ ਹਨ ਨਾ ਕਿ ਵਿਸ਼ਲੇਸ਼ਣ ਵਿੱਚ ਸਮਾਂ ਗ਼ੁਜ਼ਾਰਦੇ ਹਨ । ਅਸਲ ਗਿਆਨੀ ਜਾਂ ਵਿਗਿਆਨੀ ਵਰਤਮਾਨ ਵਿੱਚ ਕਰਮ ਕਰਦੇ ਹਨ ਜੋ ਆਉਣ ਵਾਲੇ ਸਮੇਂ ਲਈ ਮੀਲ ਪੱਥਰ ਬਣਦੇ ਹਨ ।

16 Aug 2015

Reply