Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਕਤ-ਏ ਪੀਰੀ, ਸ਼ਬਾਬ ਕੀ ਬਾਤੇਂ

ਸੁਰਜੀਤ ਸਿੰਘ ਢਿੱਲੋਂ

 

ਪੀਰੀ ਦੀ ਅਵਸਥਾ ਨੂੰ ਪੁੱਜ ਕੇ ਸ਼ਬਾਬ ਦੀਆਂ ਗੱਲਾਂ ਕਰਨੀਆਂ ਇੰਜ ਹੁੰਦੀਆਂ ਹਨ, ਜਿਵੇਂ ਝੁਲਸਦੀਆਂ ਲੂਆਂ ਵਾਲੀ ਰੁੱਤੇ ਫੁਹਾਰਾਂ ਦੀ ਚਰਚਾ ਕਰਨੀ। 80 ਵਰ੍ਹਿਆਂ ਦਾ ਹੋ ਕੇ ਵੀ, ਪਰ ਮੈਂ ਪੀਰਾਂ ਵਾਲੀ ਉਪਰਾਮਤਾ ਤੋਂ ਬਰੀ ਹਾਂ। ਹੁਣ ਕਿਉਂਕਿ ਤਾਂਘਾਂ ਪਹਿਲਾਂ ਵਾਂਗ ਨਹੀਂ ਤੜਪਾਉਂਦੀਆਂ, ਜਿਸ ਕਰਕੇ ਨੇਕ ਦਿਸਣ ਲਈ ਕੁਝ ਵੀ ਨਹੀਂ ਕਰਨਾ ਪੈਂਦਾ। ਉਂਜ ਲਗ ਇਹ ਰਿਹਾ ਹੈ, ਜਿਵੇਂ ਕਿ ਅੱਜ ਤੋਂ 250 ਵਰ੍ਹੇ ਪਹਿਲਾਂ ਵਾਲਟੇਅਰ ਨੂੰ ਵੀ ਲਗਾ ਸੀ, ਕਿ:
‘‘ਇਕ ਦਿਨ ਦੇ ਅੰਤ ਤੇ ਜਿਵੇਂ ਕੁਝ ਵੀ ਬਦਲਿਆ ਨਹੀਂ
ਲਗਦਾ, ਜੀਵਨ ਦੇ ਅੰਤ ’ਤੇ ਵੀ ਇਹੋ ਹੀ ਲੱਗਦਾ ਹੈ।’’

ਸਾਡੇ ਕੋਲ ਜਾਂਚ-ਪਰਖ ਕਰਕੇ ਹਕੀਕਤ ਫਰੋਲਣ ਦਾ ਕੇਵਲ ਇੱਕੋ-ਇੱਕ ਰਾਹ ਹੈ, ਵਿਗਿਆਨ ਦਾ ਰਾਹ। ਜਦ ਵੀ ਕੋਈ ਸਮੱਸਿਆ ਸਾਡੇ ਰਾਹ ’ਚ ਆਉਂਦੀ ਹੈ, ਤਦ ਇਸ ਦਾ ਸਮਾਧਾਨ ਕਰਨ ਲਈ ਆਸਰਾ ਵਿਗਿਆਨ ਦਾ ਹੀ ਲਿਆ ਜਾਂਦਾ ਹੈ। ਵਿਗਿਆਨ ਨੇ ਸਾਡੇ ਵਿਚਰਨ ਨੂੰ ਸੁਖਦਾਇਕ ਬਣਾਇਆ ਹੈ ਅਤੇ ਸਾਡੀ ਸੂਝ-ਸਮਝ ਨੂੰ ਉਦਾਰਤਾ ਅਰਪਣ ਕੀਤੀ ਹੈ। ਇਸੇ ਨੇ ਅਸਾਨੂੰ ਅਰੋਗ ਰਹਿਣ ਦੇ ਰਾਹ ਪਾਇਆ ਹੈ ਅਤੇ ਅਸਾਡੀ ਆਯੂ ’ਚ ਵਰ੍ਹਿਆਂ ਦਾ ਵਾਧਾ ਕੀਤਾ ਹੈ। ਕੁਝ ਕੁ ਸਮੱਸਿਆਵਾਂ, ਪਰ ਅਜਿਹੀਆਂ ਵੀ ਹਨ ਜਿਹੜੀਆਂ ਵਿਗਿਆਨ ਦੇ ਵਿੱਤੋਂ ਬਾਹਰ ਹਨ। ਅਜਿਹੀ ਹੀ ਇੱਕ ਸਮੱਸਿਆ ਬਿਰਧ ਅਵਸਥਾ, ਲਾਚਾਰੀਆਂ ਨਾਲ ਲੜ ਕੇ ਘੁੱਲ ਰਹੀ ਬਿਰਧ ਅਵਸਥਾ ਦੀ ਹੈ।
‘‘ਜੋ ਜਾ ਕੇ ਨਾ ਆਏ ਜਵਾਨੀ ਦੇਖੀ,
ਜੋ ਆ ਕੇ ਨਾ ਜਾਏ ਬੁਢਾਪਾ ਦੇਖਾ।’’
ਆਪਣੇ ਸਭ ਤੋਂ ਵੱਡੇ ਵੈਰੀ ਅਸੀਂ ਆਪ ਹਾਂ। ਹੋਰ ਕੋਈ ਅਸਾਂ ਨੂੰ ਇੰਨੀ ਹਾਨੀ ਨਹੀਂ ਪੁਜਾ ਸਕਦਾ, ਜਿੰਨੀ ਅਸੀਂ ਆਪਣੇ ਆਪ ਨੂੰ ਆਪਣੇ ਅਗਿਆਨ ਰਾਹੀਂ ਪੁਚਾਉਂਦੇ ਰਹਿੰਦੇ ਹਾਂ। ਆਪਣੇ ਅਗਿਆਨ ਕਾਰਨ ਹੀ ਅਸੀਂ ਗਲਤ ਸਾਥ ਚੁਣਦੇ ਰਹਿੰਦੇ ਹਾਂ, ਹੋਰਨਾਂ ਤੋਂ ਬੇਤੁਕੀਆਂ ਆਸਾਂ ਲਾਈ ਰੱਖਦੇ ਹਾਂ ਅਤੇ ਆਪਣੇ ਹਿੱਤਾਂ ਦੇ ਉਲਟ ਸਰਗਰਮੀਆਂ ’ਚ ਉਲਝਦੇ ਹੋਏ ਪ੍ਰੇਸ਼ਾਨ ਹੁੰਦੇ ਰਹਿੰਦੇ ਹਾਂ। ਅਸੀਂ ਲਗਪਗ ਸਭ ਹੀ ਆਪਣੇ ਲਈ ਸਨਮਾਨ ਦੀ ਭੁੱਖ ਨਾਲ ਬੇਹਾਲ ਰਹਿੰਦੇ ਹਾਂ ਅਤੇ ਹੋਰਨਾਂ ਨੂੰ ਖੁਆਰ ਹੁੰਦਿਆਂ ਦੇਖਣ ਲਈ ਵੀ ਤਾਂਘਦੇ ਰਹਿੰਦੇ ਹਾਂ। ਲੋੜ ਤੋਂ ਵੱਧ ਦੌਲਤ ਜੋੜਨ ਦੇ ਵੇਗ ਤੋਂ ਆਮ ਵਿਅਕਤੀ ਤਾਂ ਕੀ ਸੰਤ-ਮਹਾਤਮਾ ਵੀ ਪਰ੍ਹੇ ਨਹੀਂ ਹਨ। ਇਸ ਸਭੋ ਕੁਝ ਨੇ ਸਾਡੇ ਜੀਵਨ ਨੂੰ ਵਿਉਂਤਬੱਧ ਪਾਖੰਡ ਦਾ ਰੂਪ ਦੇ ਦਿੱਤਾ ਹੈ, ਜਿਸ ਦਾ ਖਮਿਆਜ਼ਾ ਸਾਨੂੰ ਆਯੂ ਦੇ ਛੇਕੜਲੇ ਪੱਖ ’ਚ, ਸੂਦ ਸਮੇਤ ਭੁਗਤਣਾ ਪੈਂਦਾ ਹੈ। ਅਸੀਂ ਕਿਉਂ ਨਹੀਂ ਸਮਝ ਸਕੇ ਕਿ ਦੌਲਤ ਗਰੀਬੀ ਦਾ ਤੋੜ ਤਾਂ ਹੋ ਸਕਦੀ ਹੈ, ਅਰੋਗਤਾ ਦਾ ਮੂਲ ਨਹੀਂ, ਜਿਸ ਬਿਨਾਂ ਜੀਵਨ ਲਾਚਾਰੀਆਂ ਅਤੇ ਬੇਵਸੀਆਂ ਦਾ ਪੁਲੰਦਾ ਬਣ ਕੇ ਬੀਤਦਾ ਹੈ।
ਬੁਢੇਪੇ ’ਚ ਪਹਿਲਾਂ ਨਾਲੋਂ ਕਿਧਰੇ ਵਧ ਫਿਲਾਸਫੀ ਦੀ ਲੋੜ ਪੈਂਦੀ ਹੈ ਅਤੇ ਸੋਚਣ-ਵਿਚਾਰਨ ਦੀ ਲੋੜ ਪੈਂਦੀ ਹੈ। ਹੁਣ ਹਾਰਮੋਨ ਪਹਿਲਾਂ ਵਾਲੀ ਤੀਬਰਤਾ ਨਾਲ ਸਰੀਰ ਅੰਦਰ ਨਹੀਂ ਰਿਸਦੇ, ਜਿਨ੍ਹਾਂ ਕਾਰਨ ਜੀਵਨ ਬਿਨਾਂ ਕੁਝ ਵੀ ਕੀਤਿਆਂ ਪਹਿਲਾਂ ਟਹਿਕਿਆ ਬੀਤਦਾ ਸੀ। ਜੀਵਨ ਦਾ ਇਹੋ ਪਹਿਰ ਬਿਤਾਉਣਾ ਔਖਾ ਹੁੰਦਾ ਹੈ ਅਤੇ ਬਿਨਾਂ ਸਿਆਣਪ ਇਸ ਨੂੰ ਬਿਤਾਉਣ ਦੀ ਜਾਚ ਆਉਂਦੀ ਨਹੀਂ। ਜਦ ਤਕ ਮਰਨਾ ਨਹੀਂ, ਜਿਊਣਾ ਹੀ ਪੈਂਦਾ ਹੈ ਅਤੇ ਜਿਊਣ ਦੀ ਸ਼ਰਤ ਇਹ ਹੈ ਕਿ ਹਾਲਾਤ ਅਨੁਕੂਲ ਪਲ ਪਲ ਬਦਲਦੇ ਰਹਿਣਾ। ਪਹਿਲਾਂ-ਪਹਿਲ, ਜਦ ਜੀਵਨ ਦੀ ਪਾਰਲੀ ਹੱਦ ਕਿਧਰੇ ਨਜ਼ਰ ਨਹੀਂ ਆ ਰਹੀ ਹੁੰਦੀ, ਇਹ ਅਤੀ ਵਿਸ਼ਾ ਲਗਦਾ ਹੈ। ਬੁਢੇਪੇ ਦੌਰਾਨ, ਇਸ ਹੱਦ ਉੱਪਰ ਜਦ ਨਜ਼ਰ ਗੱਡੀ ਜਾਂਦੀ ਹੈ, ਤਦ ਸਭੋ ਕੁਝ ਦੇ ਅਰਥ ਬਦਲ ਜਾਂਦੇ ਹਨ। ਅਜਿਹਾ ਬਹੁਤ ਕੁਝ ਹੁਣ ਨਿਰਅਰਥ ਲੱਗਣ ਲੱਗਦਾ ਹੈ, ਜਿਸ ਲਈ ਪਹਿਲਾਂ ਅਸੀਂ ਕੋਲਿਆਂ ’ਤੇ ਭੁੱਜਦੇ ਰਹਿੰਦੇ ਸੀ।
ਫਰਾਂਸੀਸੀ ਫਿਲਾਸਫਰ ਬਰਗਸੋਂ ਦਾ ਕਹਿਣਾ ਹੈ:
‘‘ਜਿਊਂਦੇ ਰਹਿਣ ਦੇ ਅਰਥ ਹਨ, ਬਦਲਦੇ ਰਹਿਣ ਦੇ,
ਬਦਲਦੇ ਰਹਿਣ ਦੇ ਅਰਥ ਹਨ, ਪਹਿਲਾਂ ਨਾਲੋਂ ਵੱਧ
ਸੂਝਵਾਨ ਬਣਨ ਦੇ ਅਤੇ ਵੱਧ ਸੂਝਵਾਨ ਬਣ ਜਾਣ ਦੇ ਅਰਥ
ਹਨ ਨਵਾਂ ਬਣ ਜਾਣ ਦੇ, ਭਾਵ
ਪਹਿਲਾਂ ਨਾਲੋਂ ਵੱਧ ਨਰੋਆ
ਅਤੇ ਪਹਿਲਾਂ ਨਾਲੋਂ ਵਧ ਰਸੀਲਾ।’’
ਇਸੇ ਕਾਰਨ ਬਿਰਧ ਅਵਸਥਾ ਨੂੰ ਦਿਲ-ਢਾਹੂ ਮਾਯੂਸੀ ਨਾਲ ਨਿਹਾਰਨਾ ਕਦਾਚਿਤ ਉਚਿਤ ਨਹੀਂ। ਧੌਲੇ ਵਾਲਾਂ, ਝੁਰਜਾਈ ਪਚਾ, ਝੁਕੇ ਮੋਢਿਆਂ ਅਤੇ ਸੁੰਗੜੀਆਂ ਮਾਸਪੇਸ਼ੀਆਂ ਦੇ ਬਾਵਜੂਦ ਬੁਢੇਪੇ ਨੂੰ ਦਹਿਸ਼ਤ ਨਹੀਂ ਸਮਝਣ ਲੈਣਾ ਚਾਹੀਦਾ। ਆਯੂ ਦੇ ਇਸ ਪੱਖ ਦੀਆਂ ਆਪਣੀਆਂ ਹੀ ਤਲਾਫੀਆਂ ਵੀ ਹਨ। ਗਿਲਾਨੀ ਬਣ ਕੇ ਆਤਮਾ ਨਾਲ ਚਿਪਕੇ ਬਹੁਤ ਸਾਰੇ ਨਿੱਕ-ਸੁੱਕ ਤੋਂ ਮੁਕਤੀ ਦਿਵਾਉਂਦੀ ਅਵਸਥਾ ਹੈ, ਇਹ। ਇਸ ਅਵਸਥਾ ਦੌਰਾਨ ਹੋਰਨਾਂ ਦੀ ਸਫਲਤਾ ਤੇ ਸੜਨਾ-ਭੁੱਜਣਾ ਜਾਂਦਾ ਰਹਿੰਦਾ ਹੈ ਅਤੇ ਹੁਣ ਇਹ ਗੱਲ ਵੀ ਦੁਖੀ ਨਹੀਂ ਕਰਦੀ ਕਿ ਹੋਰ ਤੁਹਾਡੇ ਬਾਰੇ ਚੰਗਾ ਕਿਉਂ ਨਹੀਂ ਸੋਚਦੇ। ਛੇਕੜ ਇਹ ਅਨੁਭਵ ਹੋ ਹੀ ਜਾਂਦਾ ਹੈ ਕਿ ਅਜਿਹਾ ਕੌਣ ਹੈ, ਜਿਸ ਨੂੰ ਸਾਰੇ ਸਲਾਹੁਣ।

19 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਵਾਨੀਆਂ ਨੂੰ ਤਰਸਯੋਗ ਹੌਲੇਪਣ ’ਚ ਡਬੋਈ ਰੱਖਣ ਵਾਲੇ ਅਭਿਮਾਨ ਅਤੇ ਅੰਨ੍ਹੇ ਜੋਸ਼ ਦਾ ਸਥਾਨ ਇਸ ਅਵਸਥਾ ’ਚ ਪੁੱਜ ਕੇ ਸੰਜੀਦਾ ਸ਼ਊਰ ਅਤੇ ਸੋਹਜਮਈ ਦੁਲਾਰ ਨੂੰ ਦੇ ਦੇਣਾ ਚਾਹੀਦਾ ਹੈ। ਹੁਣ ਖੁਸ਼ੀ ਭਾਵੇਂ ਪਹਿਲਾਂ ਜਿਹੀ ਸ਼ੋਖ ਅਤੇ ਤੇਜਸਵੀ ਆਭਾ ਵਾਲੀ ਨਾ ਲੱਗੇ, ਪਰ ਹੁਣ ਮਾਨਸਿਕ ਪੀੜ ਦੀ ਵੀ ਤਾਂ ਪਹਿਲਾਂ ਵਾਲੀ ਚੋਭ ਨਹੀਂ ਰਹਿੰਦੀ। ਜਵਾਨੀ ਵੇਲੇ ਸੰਕਟ ਬਣ ਜਾਣ ਵਾਲੇ ਨੁਕਸਾਨ ਅਤੇ ਤਿਰਸਕਾਰ ਵੀ ਹੁਣ ਖੋਖਲੇ ਲੱਗਣ ਲੱਗਦੇ ਹਨ।
ਸਰੀਰ ਕਿਉਂ ਅਤੇ ਕਿਵੇਂ ਬੁੱਢਾ ਹੁੰਦਾ ਹੈ, ਇਸ ਬਾਰੇ ਵਿਗਿਆਨ ਇਕ ਰਾਏ ਨਹੀਂ ਪਰ ਇਹ ਨਿਸ਼ਚਿਤ ਹੈ ਕਿ ਬੁੱਢੇ ਹੋ ਰਹੇ ਸਰੀਰ ਅੰਦਰ ਨਸ਼ਟ ਹੋ ਰਹੇ ਕੁਝ ਦੀ ਭਰਪਾਈ ਪਹਿਲਾਂ ਵਾਂਗ ਨਾਲੋਂ ਨਾਲ ਨਹੀਂ ਹੋ ਰਹੀ ਹੁੰਦੀ। ਇਨ੍ਹਾਂ ਨਾਸ਼ਵਾਨ ਪ੍ਰਕਿਰਿਆਵਾਂ ਨੂੰ ਉੱਕਾ ਹੀ ਨਿਅੰਤਰਣ ਅਧੀਨ ਰੱਖਣਾ ਤਾਂ ਸੰਭਵ ਨਹੀਂ, ਪਰ ਇਨ੍ਹਾਂ ਦੀ ਤੀਬਰਤਾ ਨੂੰ ਲੈਅਮਈ ਨਰਮਾਹਟ ਜ਼ਰੂਰ ਅਰਪਣ ਕੀਤੀ ਜਾ ਸਕਦੀ ਹੈ ਅਤੇ ਅਜਿਹਾ ਕਰਨ ਦਾ ਫਾਰਮੂਲਾ ਇਹ ਹੈ ਕਿ ਖਾਣ-ਪੀਣ ’ਚ ਸੰਕੋਚ ਅਤੇ ਮਾਨਸਿਕ ਅਤੇ ਸਰੀਰਕ ਸਰਗਰਮੀਆਂ ’ਚ ਉਦਾਰਤਾ ਵਰਤੀ ਜਾਵੇ। ਇਸ ਫਾਰਮੂਲੇ ਦੀ ਪੈਰਵੀ ਜੇਕਰ ਜਵਾਨੀ ਪਹਿਰੇ ਹੀ ਆਰੰਭ ਹੋ ਸਕੇ ਤਾਂ ਹੋਰ ਵੀ ਉਚਿਤ। ਭਲੇ ਅਤੇ ਅਰੋਗ ਬੁਢੇਪੇ ਦੇ ਬੀਜ, ਵਧੇਰੇ ਜਵਾਨੀ ’ਚ ਹੀ ਬੀਜੇ ਗਏ ਹੁੰਦੇ ਹਨ।ਬੁਢੇਪੇ ’ਚ ਰੁਝੇਵੇਂ ਦਾ ਮਹੱਤਵ ਤਾਂ ਸਗੋਂ ਆਯੂ ਦੇ ਪਹਿਲੇ ਪੱਖ ਨਾਲੋਂ ਵੀ ਕਿਧਰੇ ਵੱਧ ਹੋਣਾ ਚਾਹੀਦਾ ਹੈ ਪਰ ਆਯੂ ਦੇ ਇਸੇ ਪੱਖ ਦੌਰਾਨ ਬਹੁਤੇ, ਨਿਕੰਮੇ ਬਣ ਕੇ ਬੁੱਸ ਜਾਣ ਲਈ ਆਲਮ ਦੇ ਅੰਬਾਰ ’ਤੇ ਜਾ ਬਿਰਾਜਦੇ ਹਨ। ਆਯੂ ਦੇ ਇਸੇ ਪੱਖ ਨੂੰ ਸੁਆਰਥ ਹੀਣੇ ਆਤਮਵਿਸ਼ਵਾਸ ਦੀ ਲੋੜ ਹੁੰਦੀ ਹੈ, ਜਿਹੜਾ ਕੁਝ ਨਾ ਕੁਝ ਕਰਦੇ ਰਹਿਣ ’ਚੋਂ ਉਤਪੰਨ ਹੁੰਦਾ ਹੈ। ਜਦ ਤਕ ਹੱਥਾਂ ਦੀ ਹਰਕਤ ਅਤੇ ਲਹੂ ਅੰਦਰ ਹਰਾਰਤ ਕਾਇਮ ਹੈ, ਉਸ ਸਮੇਂ ਤਕ ਅਣਉਪਯੋਗੀ ਹੋਂਦ ਦੇ ਕੀ ਅਰਥ?
‘‘ਗੋ ਹਾਥ ਕੋ ਜ਼ੰਬਿਸ਼ ਨਹੀਂ, ਆਖੋਂ ਮੇਂ ਤੋਂ ਦਮ ਹੈ,
ਰਹਿਨੇ ਦੋ ਅਭੀ ਸਾਗਰ-ਓ-ਮੀਨਾ ਮੇਰੇ ਆਗੇ।’’
ਗ਼ਾਲਿਬ ਤਾਂ ਉਸ ਸਮੇਂ ਵੀ ਜੀਵਨ ਨੂੰ ਉਤਸ਼ਾਹਤ ਕਰਨ ਵਾਲੇ ਸਾਧਨਾਂ ਤੋਂ ਮਹਿਰੂਮ ਨਹੀਂ ਸੀ ਹੋਣਾ ਚਾਹੁੰਦਾ, ਜਦ ਕਿ ਉਸ ਦੇ ਹੱਥ ਹਰਕਤ ਕਰਨਯੋਗ ਨਹੀਂ ਸਨ ਰਹੇ।
ਫਿਲਾਸਫਰ ਬਰਟਰੰਡ ਰੱਸਲ 98 ਵਰ੍ਹਿਆਂ ਦਾ ਹੋ ਕੇ ਪੂਰਾ ਹੋਇਆ ਸੀ ਅਤੇ ਅੰਤਲੇ ਸਵਾਸਾਂ ਤਕ ਉਸ ਦੀ ਕਲਮ ਲਿਖਣੋਂ ਰੁਕੀ ਨਹੀਂ ਸੀ। ਇਸ ਨੂੰ ਨਾਸ਼ਤੇ ਉਪਰੰਤ ਪਾਈਪ ਪੀਣ ਦੀ ਆਦਤ ਸੀ। ਇਕ ਉਪਾਸਕ ਨੇ ਇਸ ਨੂੰ ਇਹ ਆਦਤ ਛੱਡ ਦੇਣ ਲਈ ਬੇਨਤੀ ਕੀਤੀ, ਤਾਂ ਉੱਤਰ ’ਚ ਰੱਸਲ ਨੇ ਲਿਖਿਆ:

‘‘ਮੈਂ 72 ਵਰ੍ਹਿਆਂ ਦਾ ਹਾਂ,
ਨਹੀਂ ਕਹਿ ਸਕਦਾ ਕਿ ਕਿੰਨਾ ਕੁ
ਸਮਾਂ ਹੋਰ ਮੈਂ ਜਿਉਂ ਸਕਾਂਗਾ।
ਤੁਸੀਂ ਕਿਉਂ ਮੈਨੂੰ ਉਸ ਪਲ ਭਰ
ਦੀ ਖੁਸ਼ੀ ਤੋਂ ਬਾਂਝ ਰੱਖਣਾ ਚਾਹੁੰਦੇ ਹੋ,
ਜਿਹੜੀ ਇਸ ਆਦਤ
ਕਾਰਨ ਦਿਨ ’ਚ ਇੱਕ ਵਾਰ
ਮੈਨੂੰ ਮਿਲਦੀ ਹੈ।’’

19 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਸ ਤੋਂ ਵੀ ਕਿਧਰੇ ਵੱਧ ਆਪਣੇ ਪ੍ਰਤੀ ਲਾਪ੍ਰਵਾਹੀ ਦਾ ਵਿਖਾਲਾ, ਦੂਜੇ ਵਿਸ਼ਵ ਯੁੱਧ ਦਾ ਜੇਤੂ, ਇੰਗਲਿਸ਼ਸਤਾਨ ਦਾ ਪ੍ਰਧਾਨ ਮੰਤਰੀ ਚਰਚਲ, ਜੀਵਨ ਭਰ ਕਰਦਾ ਰਿਹਾ ਸੀ। ਅਰੋਗਤਾ ਲਈ ਸੁਝਾਏ ਜਾਂਦੇ ਹਰ ਇੱਕ ਨੁਸਖੇ ਦਾ ਅਪਮਾਨ ਉਸ ਨੇ ਕੀਤਾ। ਇਕ ਦਿਨ ਚਰਚਲ ਅਤੇ ਫੀਲਡ ਮਾਰਸ਼ਲ ਮੌਂਟਗੁਮਰੀ ਬੈਠੇ ਗੱਲਾਂ ਕਰ ਰਹੇ ਸਨ ਤਾਂ ਕਿਸੇ ਪ੍ਰਸੰਗ ’ਚ ਮੌਂਟਗੁਮਰੀ ਨੇ ਕਿਹਾ ਕਿ ਉਹ 100 ਫੀਸਦੀ ਫਿੱਟ ਸੀ। ਚਰਚਲ ਨੇ ਪੁੱਛਣ ’ਤੇ ਉਸ ਨੇ ਵਿਆਖਿਆ ਕੀਤੀ:
‘‘ਨਾ ਮੈਂ ਸ਼ਰਾਬ ਪੀਂਦਾ ਹਾਂ,
ਨਾ ਸਿਗਰਟ ਅਤੇ ਪੱਕੀ ਉਮਰ
ਅਤੇ ਸੁਬਕ ਸਰੀਰ ਦੇ ਹੁੰਦਿਆਂ
ਵੀ ਮੈਂ ਗੱਭਰੂਆਂ ਜਿਹਾ
ਸਰਗਰਮ ਜੀਵਨ ਬਿਤਾ ਰਿਹਾ ਹਾਂ।’’
ਸੁਣ ਕੇ ਚਰਚਲ ਬੋਲਿਆ:
‘‘ਤਦ ਤਾਂ ਮੈਨੂੰ 200 ਫੀਸਦੀ ਫਿੱਟ ਮੰਨਣਾ ਚਾਹੀਦਾ ਹੈ। ਇਸ ਲਈ ਕਿ ਮੈਂ ਸ਼ਰਾਬ ਪੀਂਦਾ ਹੈ ਇੰਜ ਜਿਵੇਂ ਮੱਛੀ ਪਾਣੀ ਪੀਂਦੀ ਹੈ ਅਤੇ ਚੁਰਟ ਫੂਕਦਾ ਹਾਂ ਇੰਜ, ਜਿਵੇਂ ਕਾਰਖਾਨੇ ਦੀ ਚਿਮਨੀ ਧੂੰਆਂ ਛੱਡਦੀ ਹੈ। ਇਸ ਦੇ ਬਾਵਜੂਦ ਮੈਂ ਉਹ ਕੁਝ ਕਰ ਸਕਦਾ ਹਾਂ, ਜਿਸ ਦੇ ਯੋਗ ਤੂੰ ਹੈਂ।’’
ਇਹੋ ਹੀ ਨਹੀਂ, ਚਰਚਲ ਦਾ ਸਰੀਰ ਵੀ ਹੱਦੋਂ ਬਾਹਰਾ ਬੋਝਲ ਸੀ ਪਰ ਉਹ ਆਪਣੀ 89 ਵਰ੍ਹਿਆਂ ਦੀ ਆਯੂ ਦੇ ਅੰਤ ਤਕ ਵੀ ਆਪਣੇ ਦਿਮਾਗ਼ ਦਾ ਭਰਪੂਰ ਲਾਭ ਲੈਂਦਾ ਰਿਹਾ ਸੀ।

19 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਾਰਜ ਬਰਨਾਰਡ ਸ਼ਾਅ 94 ਵਰ੍ਹਿਆਂ ਦਾ ਹੋ ਕੇ ਪੂਰਾ ਹੋਇਆ, ਜਿਹੜਾ ਖਾਣ-ਪੀਣ ’ਚ ਅਤੇ ਸਰੀਰਕ ਬਣਤਰ ’ਚ ਚਰਚਲ ਦੇ ਠੀਕ ਵਿਪਰੀਤ ਸੀ। ਸ਼ਾਅ ਸਭ ਕੁਝ ਸਮੇਂ ਸਿਰ ਕਰਨ ਦਾ ਆਦੀ ਸੀ। ਉਹ ਨਿੱਤ ਸੈਰ ਕਰਦਾ ਸੀ, ਕਿਸੇ ਵੀ ਨਸ਼ੇ ਦਾ ਪ੍ਰਯੋਗ ਉਸ ਦੀ ਆਦਤ ’ਚ ਸ਼ਾਮਲ ਨਹੀਂ ਸੀ ਅਤੇ ਉਹ ਮਾਸਾਹਾਰੀ ਵੀ ਨਹੀਂ ਸੀ। ਅਗਾਂਹਵਧੂ ਪੱਛਮ ਦੇ ਪ੍ਰਚੱਲਤ ਵਿਸ਼ਵਾਸ ਉਸ ਦੀ ਤੁਰਸ਼ਬਿਆਨੀ ਨਾਲ ਭੁਰਦੇ ਰਹੇ ਸਨ। ਉਸ ਦਾ ਅਨੁਭਵ ਸੀ:
‘‘ਮੌਤ ਨਰਕ ’ਚ ਪ੍ਰਵੇਸ਼ ਕਰਨ ਦਾ ਦੁਆਰ ਨਹੀਂ,
ਇਸ ’ਚੋਂ ਬਾਹਰ ਆਉਣ ਦਾ ਰਾਹ ਹੈ।’’
ਅਤੇ ‘‘ਜਿਸੇ ਯੋਗਤਾ ਦੇ ਯੋਗ ਕੋਈ ਵੀ ਹੈ, ਅੰਤ ਅੱਪੜਨ ਤੋਂ ਪਹਿਲਾਂ ਪਹਿਲਾਂ ਉਸ ਨੂੰ ਖਰਚ ਕਰ ਦੇਣਾ ਚਾਹੀਦਾ ਹੈ।’’ ਇੱਕ ਸੁਨੱਖੀ ਮੁਟਿਆਰ ਨੇ ਸ਼ਾਅ ਅੱਗੇ ਵਿਆਹ ਦਾ ਪ੍ਰਸਤਾਵ ਰਖਦਿਆਂ ਇਹ ਦਲੀਲ ਦਿੱਤੀ:
‘‘ਮੇਰੀ ਸ਼ਕਲ ਅਤੇ ਤੁਹਾਡੀ ਅਕਲ ਦੇ ਵਿਰਸੇ ’ਚ ਮਿਲਣ ਕਰਕੇ, ਜਿਹੜੀ ਅਸਾਡੀ ਸੰਤਾਨ ਹੋਵੇਗੀ, ਉਹ ਅਦੁੱਤੀ ਹੋਵੇਗੀ।’’
ਸ਼ਾਅ ਨੇ ਪਰਤ ਕੇ ਕਿਹਾ:
‘‘ਪਰ, ਸ੍ਰੀਮਤੀ ਜੀ, ਜੇਕਰ ਇਸ ਦੇ ਉਲਟ ਹੋ ਗਿਆ: ਤੁਹਾਡੀ ਅਕਲ ਅਤੇ ਮੇਰੀ ਸ਼ਕਲ, ਜੇਕਰ ਸੰਤਾਨ ਨੂੰ ਵਿਰਸੇ ’ਚ ਮਿਲ ਗਈ, ਤਦ।’’
ਉਪਰੋਕਤ ਤਿੰਨੇ ਵਿਅਕਤੀ ਆਪੋ-ਆਪਣੇ ਖੇਤਰ ’ਚ ਅਸਾਧਾਰਨ ਯੋਗਤਾ ਦੇ ਅਧਿਕਾਰੀ ਸਨ। ਇਨ੍ਹਾਂ ’ਚੋਂ ਇੱਕ ਫਿਲਾਸਫਰ ਸੀ, ਦੂਜਾ ਸਿਆਸੀ ਆਗੂ ਤੇ ਤੀਜਾ ਨਾਟਕਕਾਰ। ਇਹ ਤਿੰਨੇ ਆਪੋ-ਆਪਣੇ ਜੀਵਨ ਦੇ ਅੰਤ ਤਕ ਸਾਹਿਤ ਰਚਦੇ ਰਹੇ ਸਨ ਅਤੇ ਤਿੰਨਾਂ ਨੂੰ ਹੀ ਸਾਹਿਤ ਦੇ ਖੇਤਰ ’ਚ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। ਇਨ੍ਹਾਂ ਤਿੰਨਾਂ ਦੇ ਇੱਕ ਦੂਜੇ ਨਾਲੋਂ ਵੱਖਰੇ ਜੀਵਨ-ਢੰਗ ਸਨ ਪਰ ਤਿੰਨਾਂ ਨੇ ਹੀ ਅੰਤਲੇ ਸਵਾਸਾਂ ਤਕ ਨਾ ਆਪੋ-ਆਪਣੀ ਸੂਝ ਸੌਣ ਦਿੱਤੀ ਸੀ ਅਤੇ ਨਾ ਹੀ ਇਨ੍ਹਾਂ ਦੀ ਕਲਮ ਰੁਕੀ ਸੀ। ਭਾਵੇਂ ਇਹੋ ਕਾਰਨ ਰਿਹਾ ਹੋਵੇਗਾ ਕਿ ਤਿੰਨਾਂ ਨੇ ਰਚਨਾਤਮਕ ਰੁਝੇਵਿਆਂ ਨਾਲ ਮਹਿਕਦੀ ਲੰਬੀ ਆਯੂ ਭੋਗੀ। ਜਾਪਦਾ ਇੰਜ ਹੈ ਕਿ ਵਿਅਕਤੀਗਤ ਰੁਚੀ ਅਨੁਕੂਲ ਰੁਝੇਵਾਂ ਅਤੇ ਲੰਬੀ ਆਯੂ ਨਾਲ-ਨਾਲ ਤੁਰਦੇ ਹਨ। ਰੁੱਝ ਜਾਣ ਤੋਂ ਬਿਨਾਂ ਜੀਵਨ ਦਾ ਹੋਰ ਕੋਈ ਮੰਤਵ ਸਮਝ ’ਚ ਨਹੀਂ ਆਉਂਦਾ। ਜੀਵਨ ਦੇ ਇੱਕ ਵਿਅਕਤੀ ਲਈ ਉਹ ਹੀ ਅਰਥ ਨਿਕਲਦੇ ਹਨ, ਜਿਹੜੇ ਇਹ ਆਪਣੇ ਰੁਝੇਵਿਆਂ ਦੁਆਰਾ ਜੀਵਨ ਨੂੰ ਅਰਪਣ ਕਰਦਾ ਹੈ। ਵਿਅਕਤੀ ਦੇ ਹੋਰਨਾਂ ਨਾਲ ਕਿਹੋ ਜਿਹੇ ਸਬੰਧ ਹਨ, ਇਸ ਦੀਆਂ ਸੁਭਾਵਕ ਰੁਚੀਆਂ ਨੇ ਕਿਹੋ ਜਿਹੇ ਅਮਲਾਂ ਦਾ ਰੂਪ ਧਾਰ ਰੱਖਿਆ ਹੈ ਅਤੇ ਕਿਹੋ ਜਿਹੇ ਆਦਰਸ਼ ਇਸ ਲਈ ਮਹੱਤਵ ਹਨ, ਇਹੋ ਸਭ ਕੁਝ ਮਿਲ ਮਿਲਾ ਕੇ ਜੀਵਨ ਨੂੰ ਅਰਥ ਅਰਪਣ ਕਰਦੇ ਰਹਿੰਦੇ ਹਨ। ਸਾਡੇ ਮਨਾਂ ’ਚੋਂ ਰਿਸਦੇ ‘ਉਤਸ਼ਾਹ’ ਅਤੇ ‘ਆਸ’ ਅਜਿਹੇ ਰਸ ਹਨ, ਜਿਹੜੇ ਜੀਵਨ ਨੂੰ ਤਾਜ਼ਗੀ ਨਾਲ ਟਹਿਕਾਈ ਰੱਖਦੇ ਹਨ। ਇਨ੍ਹਾਂ ਦੀ ਕਦੀ ਵੀ ਤੌਹੀਨ ਨਹੀਂ ਹੋਣੀ ਚਾਹੀਦੀ, ਬਿਰਧ ਅਵਸਥਾ ’ਚ ਵੀ ਨਹੀਂ। ਫਿੱਕੀ, ਬੇਨੂਰ ਖੁਸ਼ਕੀ ਨਾਲ ਜੂਝ ਰਹੇ ਬੁੱਢਿਆਂ ਲਈ ਹੀ ਫੈਜ਼ ਨੇ ਇਹ ਤੁੱਕਾਂ ਲਿਖੀਆਂ ਸਨ:

ਖ਼ੈਰ ਹੋ ਤੇਰੀ ਲੈਲਾਓਂ ਕੀ,
ਇਨ ਸਭ ਸੇ ਕਹਿ ਦੋ;
ਆਜ ਕੀ ਸ਼ਬ ਜਬ ਦੀਏ ਜਲਾਏਂ,
ਊਂਚੀ ਰੱਖੇਂ ਲੌਅ।

19 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Great one.......nycc msg.......thnx.......bittu ji......for sharing......Good One

20 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING.

20 Mar 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

great job bai ji.....!!

20 Mar 2012

Reply