Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਂ ਤੇ ਪੰਜ ਤੱਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਅਸੀਂ ਤੇ ਪੰਜ ਤੱਤ

   

   

ਅਸੀਂ ਤੇ ਪੰਜ ਤੱਤ   (A Satire on what man is doing to environment) 

 

ਸੁਣਿਐ ਪਰਦੂਸ਼ਣ ਨਾਲ,

ਸਭ ਨੂੰ ਪਵਿੱਤਰ

ਕਰਨ ਵਾਲਾ ਜਲ

ਖੁਦ ਦੂਸ਼ਿਤ ਹੋ ਗਿਐ,

ਅਤੇ ਜੀਵਨ ਦਾਈਨੀ

ਹਵਾ ਦਾ ਆਪਣਾ
ਦਮ ਘੁਟਣ ਨੂੰ ਐ ?

 

ਮੀਡਿਆ ਭੰਡੀ ਪਰਚਾਰ

ਨੇ ਭੰਨਿਆ ਏ ਇਹਦਾ

ਠੀਕਰਾ ਵੀ ਸਾਡੇ

ਵਿਕਾਸਸ਼ੀਲ ਜਤਨਾਂ

ਦੇ ਸਿਰ |

 

ਇਨ੍ਹਾਂ ਇੱਕਾ ਦੁੱਕਾ ਘਟਨਾਵਾਂ ਦੀ

ਪਰਸੈਂਟੇਜ ਕੱਢੀਏ,

ਤਾਂ ਰੋਡ ਐਕਸੀਡੈਂਟਾਂ ਤੋਂ

ਬਹੁਤ ਘੱਟ ਹੋਏਗੀ |

 

ਆਗਾਮੀ ਪੀੜ੍ਹੀਆਂ ਦੀ,

ਬੇਹਤਰੀ ਲਈ

ਸਾਇੰਟਿਫਿਕ ਤਜਰਬੇ,

ਚੱਲੀ ਜਾ ਰਹੇ ਨੇ |

ਇਦ੍ਹੇ ਵਿਚ ਸਾਇੰਸ

ਦਾ ਕੀਹ ਦੋਸ,

ਜੇ ਭੂਗਰਭ ਵਿਚ,

ਅੰਮ੍ਰਿਤ ਦੀ ਥਾਂ

ਵਿਸ ਮੱਲੀ ਜਾ ਰਹੇ ਨੇ ?

  

ਜਿਓਪੋਲੀਟਿਕਸ ਦੀ

ਰੰਗ ਭੂਮੀ ਵਿਚ,

ਪ੍ਰਪੰਚਾਂ ਦੇ ਸਰਪੰਚਾਂ ਦੀ,

ਵਿਸ਼ਵ ਸ਼ਾਂਤੀ ਅਤੇ

ਸੁਰੱਖਿਆ ਵਾਰੇ,

ਚਿੰਤਾ ਸਲਾਹੁਣਯੋਗ ਏ |


ਅਕਾਸ਼ ਕਾਦਰ ਦੀ

ਵਿਸ਼ਾਲਤਾ ਅਤੇ

ਉਦ੍ਹੇ ਕਰਮ ਦੀ ਇਕਸਾਰਤਾ

ਦਾ ਅਖੰਡ ਚਿੰਨ੍ਹ ਹੈ |

ਇਹਨੂੰ ਵੀ ਸ਼ਾਂਤੀ

ਦੇ ਲੰਬਰਦਾਰਾਂ ਨੇ,

ਰਾਜਨੀਤਕ ਹਿਰਸ

ਅਤੇ ਸੁਆਰਥਾਂ

ਦੀ ਰੇਸ਼ਮੀ ਡੋਰੀ ਨਾਲ,

ਸੀਮਾਵਾਂ ਵਿਚ,

ਬੰਨ੍ਹ ਦਿੱਤਾ ਹੈ |

 

ਪ੍ਰਤੱਖ ਪਰ ਅਛੋਹ,

ਜਨਮ ਵੇਲੇ ਅਸੀਸ,

ਵਿਆਹ ਵਿਚ ਸੰਕਲਪ,

ਅੰਤਮ ਸੰਸਕਾਰ ਤੇ

ਮੁਕਤੀਦਾਤੀ ਪ੍ਰਚੰਡ

ਅਤੇ ਉੱਕੀ ਨਿਰਮੋਹ,

ਬਸ ਅੱਗ ਹੀ ਬਚੀ ਏ,

ਪੰਜਾਂ ਤੱਤਾਂ ਵਿਚੋਂ,

ਅਭਿੱਟ ਤੇ ਪਵਿੱਤਰ |

 

                   ਜਗਜੀਤ ਸਿੰਘ ਜੱਗੀ

 

Five elements: ਜਲ, ਹਵਾ, ਭੂ, ਅਕਾਸ਼ ਅਤੇ ਅੱਗ

11 Apr 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah waah waah

 

kya baat hai g,..........

17 Apr 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਥੈਂਕਿਉ ਸੁਖਪਾਲ ਬਾਈ ਜੀ, ਆਪ ਨੇ ਇਸ ਕਿਰਤ ਲਈ ਕੀਮਤੀ ਵਕਤ ਅਤੇ ਹੌਂਸਲਾ ਅਫਜਾਈ ਵਾਲੇ ਕਮੇਂਟਸ ਦਿੱਤੇ |  
ਮੇਰੀ ਜਾਚੇ ਵਾਤਾਵਰਨ ਨਾਲ ਬਹੁਤੀ ਛੇੜਛਾੜ ਦੇ ਭਿਆਨਕ ਸਿੱਟੇ ਹੋ ਸਕਦੇ ਹਨ | ਪਰ ਬੰਦਾ ਬਾਅਜ਼ ਨੀ ਆਉਂਦਾ ਦਿਸਦਾ ਅਜੇ |

ਥੈਂਕਿਉ ਸੁਖਪਾਲ ਬਾਈ ਜੀ, ਆਪ ਨੇ ਇਸ ਕਿਰਤ ਲਈ ਕੀਮਤੀ ਵਕਤ ਅਤੇ ਹੌਂਸਲਾ ਅਫਜਾਈ ਵਾਲੇ ਕਮੇਂਟਸ ਦਿੱਤੇ |  


ਮੇਰੀ ਜਾਚੇ ਵਾਤਾਵਰਨ ਨਾਲ ਬਹੁਤੀ ਛੇੜਛਾੜ ਦੇ ਭਿਆਨਕ ਸਿੱਟੇ ਹੋ ਸਕਦੇ ਹਨ | ਪਰ ਬੰਦਾ ਬਾਅਜ਼ ਨੀ ਆਉਂਦਾ ਦਿਸਦਾ ਅਜੇ |

 

19 Apr 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaut vadia sir g
bhaut halat kharab ho rahi hai
19 Apr 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਬਾਈ ਜੀ ਸਤ ਸ੍ਰੀ ਅਕਾਲ |
ਆਰਟੀਕਲ ਲਈ ਸਮਾਂ ਕਢਣ ਅਤੇ ਹੌਂਸਲਾ ਅਫਜਾਈ ਕਰਨ ਲਈ ਬਹੁਤ ਸ਼ੁਕਰੀਆ ਜੀ |
ਜਿਉਂਦੇ ਵਸਦੇ ਰਹੋ ਅਤੇ ਚੰਗਾ ਚੰਗਾ ਲਿਖਦੇ ਰਹੋ |

Hi ਸੰਜੀਵ ਬਾਈ ਜੀ, ਸਤ ਸ੍ਰੀ ਅਕਾਲ |


ਆਰਟੀਕਲ ਲਈ ਸਮਾਂ ਕਢਣ ਅਤੇ ਹੌਂਸਲਾ ਅਫਜਾਈ ਕਰਨ ਲਈ ਬਹੁਤ ਸ਼ੁਕਰੀਆ ਜੀ |


ਜਿਉਂਦੇ ਵਸਦੇ ਰਹੋ ਅਤੇ ਚੰਗਾ ਚੰਗਾ ਲਿਖਦੇ ਰਹੋ |

 

God Bless !

 

22 Apr 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੀ ਬਿਲਕੁਲ ਸਹੀ ਫਰਮਾਇਆ ..........

sssssss

22 Apr 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਸਤ ਸ੍ਰੀ ਅਕਾਲ ਜੀ |
ਕਿਰਤ ਲਈ ਸਮਾਂ ਕੱਢਣ ਲਈ ਤੇ ਹੌਂਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |

ਬਿੱਟੂ ਬਾਈ ਜੀ, ਸਤ ਸ੍ਰੀ ਅਕਾਲ ਜੀ |

ਕਿਰਤ ਲਈ ਸਮਾਂ ਕੱਢਣ ਲਈ ਤੇ ਹੌਂਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |

 

11 Jun 2014

anonymous
Anonymous

ਤੁਹਾਡੀ ਸੋਚ ਅਤੇ ਦੂਰ ਅੰਦੇਸੀ ਦਾ ਜਵਾਬ ਨਹੀਂ ਸਰ | ਇਕ ਦਮ ਵਖਰਾ ਜਿਹਾ ਟੋਪਿਕ ਲਭ ਲੈਂਦੇ ਹੋ ਤੇ ਫਿਰ ਲਿਖਦੇ ਕਮਾਲ ਹੋ | ਇਹ ਮਸਲਾ ਬੜਾ ਈ ਗੰਭੀਰ ਹੈ ਜੀ ਸਾਰੇ ਪਾਸੇ ਵਾਤਾਵਰਨ ਦਾ ਨਾਸ ਹੋਈ ਜਾ ਰਿਹਾ ਹੈ | ਪਰ ਬੰਦੇ ਦੀ ਅਖ ਨੀ ਖੁਲ੍ਹਦੀ ਲਗਦੀ |

 

ਬਹੁਤ ਸੋਹਨਾ ਲਿਖਿਆ ਸ਼ੁਕਰੀਆ |

23 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਿਰਤ ਦਾ ਮਾਣ ਕਰਨ ਲਈ ਅਤੇ ਹੌਂਸਲਾ ਅਫਜ਼ਾਈ ਲਈ ਬਹੁਤ ਧੰਨਵਾਦ ਮੈਡਮ ਸੁਖਵਿੰਦਰ ਜੀ |
ਜਿਉਂਦੇ ਵੱਸਦੇ ਰਹੋ |

ਕਿਰਤ ਦਾ ਮਾਣ ਕਰਨ ਲਈ ਅਤੇ ਹੌਂਸਲਾ ਅਫਜ਼ਾਈ ਲਈ ਬਹੁਤ ਧੰਨਵਾਦ ਮੈਡਮ ਸੁਖਵਿੰਦਰ ਜੀ |


ਜਿਉਂਦੇ ਵੱਸਦੇ ਰਹੋ |

 

09 Jan 2015

Reply