ਕੱਟ ਚੱਪਲ ਨੂੰ ਕੜੇ ਨਾਲ ਟੈਰ ਬਨਾਉਣੇ
ਟੈਰਾ ਵਾਲੇ ਰੇਹੜੇ ਸਾਡੇ ਹੁੰਦੇ ਸੀ ਖਿਡਾਉਣੇ
ਬੰਟਿਆ ਦੇ ਨਾਲ ਗੀੜੇ ਰਹਿਦੇ ਭਰੇ ਤੇ ਭਰਾਏ
ਮੋਮੀ ਜਾਮ ਤੀਲਾ ਸੂਲਾ ਦੇ ਪਤੰਗ ਵੀ ਬਣਾਏ
ਅੱਧੀ ਕੈਚੀ ਸ਼ੈਂਕਲ ਆਪੇ ਸਿਖੇ ਹੁੰਦੇ ਸੀ
ਇਹ ਆ ਗੱਲ ਉਦੋ ਦੀ
ਜਦੋ ਨਿਆਣੇ ਅਸੀ ਨਿੱਕੇ ਨਿੱਕੇ ਹੁੰਦੇ ਸੀ
ਛੂਹਣ ਛਲੀਕੀ ਸਾਰੇ ਪਿੰਡ ਵਿਚ ਭੱਜਣਾ
ਕਿਸੇ ਦਾ ਵੀ ਘਰ ਬੇਗਾਨਾ ਨਾ ਲੱਗਣਾ
ਨਿੱਤ ਹੀ ਬੇਬੇ ਕੇਲੋ ਪੈਦੀਆ ਸੀ ਚੰਡਾਂ
ਗਲੀਆ ਚ ਬੜਾ ਖੇਡੀਆ ਏ ਗੁਲੀ ਡੰਡਾ
ਦਾਤੀ ਮੂਹਰੇ ਹੈਂਡਲ ਚ ਟੰਗੀ ਹੁੰਦੀ ਸੀ
ਪੱਠੇ ਟੂਪ ਨਾਲ ਬੰਨੇ ਕਾਠੀ ਪਿੱਛੇ ਹੁੰਦੇਸੀ
ਇਹ ਆ ਗੱਲ ਉਦੋ ਦੀ
ਜਦੋ ਨਿਆਣੇ ਅਸੀ ਨਿੱਕੇ ਨਿੱਕੇ ਹੁੰਦੇ ਸੀ
ਭੱਜਦਿਆ ਛਿੱਤਰਾਂ ਦੀ ਹੁੰਦੀ ੂਬਰਸਾਤ ਸੀ
ਬਾਦਰ ਕਿਲੇ ਦੀ ਬੜੀ ਖੇਡ ਖਤਰਨਾਕ ਸੀ
ਸੂਏ ਲੀਰਾ ਸੁੱਬੇ ਨਾਲ ਗੰਡ ਕੇ ਬਣਾਈ
ਅੱਧੀ ਛੁਟੀ ਵੇਲੇ ਖਿੱਦੋ ਮਾਰ ਕੁਟਾਈ
ਸਕੁਲੋ ਭੱਜ ਟਿੱਬੇ ਆਲੇ ਖੇਤ ਵੱਜਣਾ
ਬੇਰੀਆ ਅਮਰੂਦ ਮਲੇ ਜਿੱਥੇ ਹੁੰਦੇ ਸੀ
ਇਹ ਆ ਗੱਲ ਉਦੋ ਦੀ
ਜਦੋ ਨਿਆਣੇ ਅਸੀ ਨਿੱਕੇ ਨਿੱਕੇ ਹੁੰਦੇ ਸੀ
ਝੁੱਗਿਆ ਦੀ ਜੇਬ ਤੋ ਨਾ ਜਾਬਣਾ ਦਾ ਰੰਗ ਜਾਣਾ
ਘਰੇ ਪਰਾਉਣਾ ਆਇਆ ਦੇਖ ਹਰ ਕੋਈ ਸੰਗ ਜਾਦਾ
ਫਿਲਮਾ ਦੀਆ ਫੋਟੋਮਾਂ ਦਾ ਸੌਕ ਬਹੁਤ ਹੁੰਦਾ
ਚੂਪ ਚੂਪ ਫੋਲਕ ਖਲਾਰ ਦੇਣੇ ਗਲੀਆ ਚ
ਗੰਨੇ ਅਸੀ ਟਰਾਲੀਆ ਚੋਂ ਖਿੱਚੇ ਹੁੰਦੇ ਸੀ
ਇਹ ਆ ਗੱਲ ਉਦੋ ਦੀ
ਜਦੋ ਨਿਆਣੇ ਅਸੀ ਨਿੱਕੇ ਨਿੱਕੇ ਹੁੰਦੇ ਸੀ
ਮਾਸ਼ਟਰ ਜਦੋ ਨਤੀਜਾ ਦੱਸਣ ਢੁੱਕਦੇ
ਨਿੰਮ ਦੇ ਫੁੱਲ ਪਾਸ ਹੋਇਆ ਉੱਤੋ ਸੁੱਟਦੇ
ਬੋਰੀ ਵਾਲੇ ਝੋਲੇ ਉੱਤੇ ਡੁੱਲੀ ਸ਼ੀਆਹੀ ਦੇ ਚਟਾਕ
ਸਲੇਟ ਸਲੇਟੀ ਫੱਟੀ ਕਲਮ ਦਵਾਤ
ਟੀ ਵੀ ਤੇ ਸਮੂਚ ਸੀਨ ਲੁੱਚੀ ਗੱਲ ਲਗਦੀ ਸੀ
ਇਹ ਆ ਗੱਲ ਉਦੋ ਦੀ
ਜਦੋ ਅਸੀ ਨਿਆਣੇ ਨਿੱਕੇ ਨਿੱਕੇ ਹੁੰਦੇ ਸੀ