Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਰਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਔਰਤ
ਸਾਡੀ ਨੈਤਿਕਤਾ ਅਨੁਸਾਰ ਧੀ ਦੇ ਦਾਮਨ ਦਾ ਪਾਕ ਬਣੇ ਰਹਿਣਾ ਖ਼ਾਨਦਾਨ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਬਹੁਤ ਜ਼ਰੂਰੀ ਹੈ। ਪੁੱਤ ਸੌ ਇਖ਼ਲਾਕੀ ਗ਼ਲਤੀਆਂ ਕਰਦਾ ਰਹੇ, ਖ਼ਾਨਦਾਨ ਦੀ ਇੱਜ਼ਤ ਨੂੰ ਕੋਈ ਫ਼ਰਕ ਨਹੀਂ ਪੈਂਦਾ, ਪਰ ਧੀ ਵਿਆਹ ਤੋਂ ਪਹਿਲਾਂ ਤਾਂ ਕੀ, ਵਿਆਹ ਤੋਂ ਬਾਅਦ ਵੀ ਕੋਈ ਇਖ਼ਲਾਕੀ ਗ਼ਲਤੀ ਕਰ ਬੈਠੇ ਤਾਂ ਸੱਤ ਪੁਸ਼ਤਾਂ ਤਕ ਖ਼ਾਨਦਾਨ ਕਲੰਕਿਤ ਹੋ ਜਾਂਦਾ ਹੈ। ਇਸ ਡਰ ਤੋਂ ਲੋਕ ਚਾਹੁੰਦੇ ਹਨ ਕਿ ਧੀ ਹੋਵੇ ਹੀ ਨਾ।
ਜ਼ਰਾ ਸੋਚਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੀ ਬਿਮਾਰ ਸੋਚ ਨੂੰ ਲੈ ਕੇ ਅਸੀਂ ਕਿੰਨਾ ਚਿਰ ਤੁਰਦੇ ਰਹਾਂਗੇ? ਦੁਨੀਆਂ ਚੰਦ ਤਾਰਿਆਂ ’ਤੇ ਪਹੁੰਚਣ ਦੀਆਂ ਗੱਲਾਂ ਕਰਦੀ ਹੈ ਅਤੇ ਅਸੀਂ ਅੱਗੇ ਵਧਣ ਦੀ ਬਜਾਇ ਪਿੱਛੇ ਵੱਲ ਜਾ ਰਹੇ ਹਾਂ। ਲਡ਼ਕਿਆਂ ਮੁਕਾਬਲੇ ਲਡ਼ਕੀਆਂ ਦੀ ਨਿੱਤ ਘਟ ਰਹੀ ਗਿਣਤੀ ਕੀ ਇਸੇ ਤਰ੍ਹਾਂ ਘਟਦੀ ਜਾਵੇਗੀ? ਕਦੀ ਇਸ ਦੇ ਅੰਜਾਮ ਬਾਰੇ ਸੋਚਿਆ ਹੈ? ਮਾਵਾਂ ਮੁਕਾ ਦਿੱਤੀਆਂ ਤਾਂ ਪੁੱਤ ਤਾਂ ਕੀ, ਧੀਆਂ ਨੂੰ ਵੀ ਤਰਸ ਜਾਓਗੇ।
ਸਮਾਂ ਮੰਗ ਕਰਦਾ ਹੈ ਕਿ ਅਸੀਂ ਬਦਲੀਏ ਅਤੇ ਧੀਆਂ ਨੂੰ ਜਨਮ ਲੈਣ ਦਾ ਹੀ ਨਹੀਂ ਬਲਕਿ ਸਤਿਕਾਰਯੋਗ ਜ਼ਿੰਦਗੀ ਜਿਉਣ ਦਾ ਅਧਿਕਾਰ ਦੇ ਕੇ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਫ਼ਖ਼ਰ ਮਹਿਸੂਸ ਕਰੀਏ। ਧੀ ਦਾ ਦਾਨ ਦੁਨੀਆਂ ਦੇ ਸਭ ਦਾਨਾਂ ਤੋਂ ਉੱਤਮ ਦਾਨ ਹੈ ਤੇ ਨੀਵਾਂ ਦਾਨ ਦੇਣ ਵਾਲਾ ਨਹੀਂ ਹੁੰਦਾ, ਦਾਨ ਲੈਣ ਵਾਲਾ ਹੁੰਦਾ ਹੈ। ਧੀ ਦੇ ਮਾਪੇ ਬਣ ਕੇ ਤੁਹਾਡਾ ਸਿਰ ਨੀਵਾਂ ਨਹੀਂ ਸਗੋਂ ਮਾਣ ਨਾਲ ਉੱਚਾ ਹੋਣਾ ਚਾਹੀਦਾ ਹੈ। ਆਓ, ਧੀਆਂ ਦਾ ਸਵਾਗਤ ਪੁੱਤਾਂ ਵਾਂਗ ਹੀ ਲੱਡੂ ਵੰਡ ਕੇ ਕਰਨਾ ਸਿੱਖੀਏ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਗੁਰੂਆਂ ਨੇ ਸਾਨੂੰ ਕੁੜੀਮਾਰਾਂ ਅਤੇ ਚਿੜੀਮਾਰਾਂ ਨਾਲ ਰੋਟੀ-ਬੇਟੀ ਦਾ ਰਿਸ਼ਤਾ ਨਾ ਰੱਖਣ ਦੀ ਹਿਦਾਇਤ ਕੀਤੀ ਹੈ।

ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
15 Dec 2017

Reply