Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਈਮਾਨਾਂ ਦੱਸ.. .. .. .. .. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Darshan Darvesh
Darshan
Posts: 1
Gender: Male
Joined: 13/Jul/2010
Location: Chandigarh, Mumbai, India.
View All Topics by Darshan
View All Posts by Darshan
 
ਬੇਈਮਾਨਾਂ ਦੱਸ.. .. .. .. ..

ਬੇਈਮਾਨਾਂ ਐਡਾ ਦੱਸ ਹੋਇਆ ਕੀ ਕਸੂਰ ਵੇ।
ਮੋਇਆਂ ਵਾਂਗੂੰ ਤੁਰ ਗਿਉਂ ਜ਼ਿੰਦਗੀ ਚੋ, ਦੂਰ ਵੇ।

ਅੱਖਾਂ ਉਹ ਨਸ਼ਈ ਜਿਹੀਆਂ ਕਿੱਥੇ ਨੇ ਗੁਆਚੀਆਂ।
ਸੈਆਂ ਵੇਰੀ ਬਾਰੀਆਂ ‘ਚੋਂ ਮਾਰਦੇ ਸੀ ਝਾਤੀਆਂ।
ਨਜ਼ਰਾਂ ਝੁਕਾਕੇ ਜਿੱਥੇ ਆਉਂਦਾ ਸੀ ਸਰੂਰ ਵੇ ।
ਮੋਇਆਂ ਵਾਂਗੂੰ ਤੁਰ ਗਿਉਂ ਜ਼ਿੰਦਗੀ ਚੋ, ਦੂਰ ਵੇ।

ਜ਼ਾਲਿਮਾਂ ਵੇ, ਤੱਤਿਆ ਵੇ, ਮਿੱਠਿਆ ਸ਼ੈਤਾਨਾਂ ਵੇ।
ਇਸ਼ਕ ਚਿਰਾਗ ਤੂੰ ਬੁਝਾਇਆ ਮਿਹਰਬਾਨਾਂ ਵੇ।
ਸੀਨੇ ‘ਚ ਸਰੂਰ ਦਾ ਕੋਈ ਬਚਿਆ ਨਾਂ ਪੂਰ ਵੇ।
ਮੋਇਆਂ ਵਾਂਗੂੰ ਤੁਰ ਗਿਉਂ ਜ਼ਿੰਦਗੀ ਚੋ, ਦੂਰ ਵੇ।

ਦੱਸ ਤਾਂ ਜਾਂਦਾ ਕਿੱਥੇ ਘੱਲਾਂ ਮੈਂ ਪੈਗਾਮ ਵੇ।
ਹੱਥੀਂ ਤੈਨੂੰ ਤੋਰਦੀ ਤੇ ਆਖਦੀ ਸਲਾਮ ਵੇ।
ਰੱਬ ਬੰਦਿਆ ਵੇ ਤੂੰ ਤਾਂ ਵੱਟੀ ਵੀ ਨਾਂ ਘੂਰ ਵੇ।
ਮੋਇਆਂ ਵਾਂਗੂੰ ਤੁਰ ਗਿਉਂ ਜ਼ਿੰਦਗੀ ਚੋ, ਦੂਰ ਵੇ।

ਕਰਕੇ ਵਫ਼ਾ ਮੈਂ ਖੌਰੇ ਖ਼ੁਦਾ ਕਿਉਂ ਲੁਟਾ ਲਿਆ।
ਮੇਰਾ ‘ਦਰਵੇਸ਼’ ਹਉਕੇ ਵਾਂਗੂੰ ਮੈਂ ਗੁਆ ਲਿਆ।
ਸਿਜਦੇ ਨਾਂ ਕੀਤੇ ਮੇਰੇ ਅੱਲ੍ਹਾ ਮਨਜ਼ੂਰ ਵੇ।
ਮੋਇਆਂ ਵਾਂਗੂੰ ਤੁਰ ਗਿਉਂ ਜ਼ਿੰਦਗੀ ਚੋ, ਦੂਰ ਵੇ।



            ੦੦੦੦੦੦੦੦੦੦੦੦੦੦

21 Aug 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya likhya g tuc...

21 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome...

 

beautifully written...!!! Good Job

21 Aug 2010

Reply