Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਕਈ ਲਿਖਦੇ ਨੇ


ਪਹਿਲਾਂ ਲਿਖਦਾ ਸੀ ਵਿਰਲਾ ਹੀ ਕੋਈ ਕੋਈ
ਅੱਜ ਕਲ ਤਾਂ ਲਿਖਣ ਲੱਗ ਪਿਐ ਹਰ ਕੋਈ
ਭਾਵੇਂ ਹੋਵੇ ਕੋਈ ਪੱਤਰਕਾਰ ਸਾਹਿਤਕਾਰ ਜਾਂ ਵਿਅੰਗਕਾਰ
ਹਰ ਕਿਸੇ ਦੀ ਲਿਖਤ ਦਾ ਆਪਣਾ ਹੀ ਢੰਗ ਹੁੰਦੈ
ਹੋਣ ਜਿਹੋ ਜਿਹੇ ਵਿਚਾਰ, ਜਿਹੋ ਜਿਹਾ ਕਾਰੋਬਾਰ
ਉਸੇ ਤਰਾਂ ਦਾ ਹੀ ਓਹਦੀ ਕਵਿਤਾ ਚ ਰੰਗ ਹੁੰਦੈ
ਕਈ ਸੱਤਾ ਦੇ ਮਦ ਚ ਹੋ ਕੇ ਮਗਰੂਰ ਲਿਖਦੇ ਨੇ.
ਕਈ ਸ਼ਰਾਬ ਦੇ ਨਸ਼ੇ ਚ ਹੋ ਕੇ ਚੂਰ ਲਿਖਦੇ ਨੇ
ਕੁਝ ਨੇੜੇ ਜਦ ਹੋਣ ਕਿਸੇ ਦਾ ਲਿਖ ਲੈਂਦੇ ਨੇ
ਕੁਝ ਹੋਣ ਕਿਸੇ ਆਪਣੇ ਤੋ ਦੂਰ ਤਾਂ ਲਿਖਦੇ ਨੇ
ਕਿਸੇ ਨੂੰ ਹੁੰਦਾ ਨਸ਼ਾ ਅਮੀਰੀ ਦਾ ਤਾਂ ਲਿਖਦੈ
ਕਈ ਗਰੀਬੀ ਆਪਣੀ ਤੋਂ ਹੋ ਕੇ ਮਜਬੂਰ ਲਿਖਦੇ ਨੇ
ਕਈ ਲਿਖਦੇ ਨੇ ਵਿਅੰਗ ਕਾਵਿ ਸਭ ਨੂੰ ਹਸਾਉਂਦੇ ਨੇ
ਬੀਰ ਰਸ ਦੇ ਕਾਵਿ ਨਾਲ ਕਈ ਸੁੱਤੀ ਕੌਮ ਜਗਾਉਂਦੇ ਨੇ
ਖਾਧੀ ਇਸ਼ਕ਼ ਚ ਕਿਸੇ ਨੇ "ਸੱਟ" ਹੋਵੇ ਤਾਂ ਕੋਈ ਲਿਖਦੈ
ਲੱਗੇ ਦੋਸਤੀ ਕਿਸੇ ਨੂੰ "ਫੱਟ" ਹੋਵਣ ਤਾ ਕਈ ਲਿਖਦੇ ਨੇ
ਇਸ਼ਕ਼-ਏ-ਖੁਦਾਈ ਦੀ ਗੱਲ ਕਈ ਲਿਖਦੇ ਨੇ
ਗਮ-ਏ-ਜੁਦਾਈ ਦੀ ਗੱਲ ਕਈ ਲਿਖਦੇ ਨੇ
ਕਈ ਲਿਖਦੇ ਨੇ ਸਿਰਫ ਪੈਸਾ ਕਮਾਉਣ ਖਾਤਿਰ
ਰੁੱਸਿਆ ਯਾਰ ਮਨਾਉਣ ਲਈ ਵੀ ਕਈ ਲਿਖਦੇ ਨੇ
ਗੱਲਾਂ ਭੋਲੀਆਂ ਕਰਨ ਵਾਲੇ ਕਈ ਨਿਆਣੇ ਵੀ ਲਿਖਦੇ ਨੇ
ਗੱਲ ਰਮਜ਼ ਦੀ ਕਹਿਣ ਵਾਲੇ ਕਈ ਸਿਆਣੇ ਵੀ ਲਿਖਦੇ ਨੇ
ਕਿਸੇ ਦੀ ਕਵਿਤਾ ਚ ਭੇਦ ਜਿੰਦਗੀ ਦੇ ਹੁੰਦੇ
ਕਈ ਐਵੈਂ ਹੀ ਮੇਰੇ ਵਰਗੇ ਇਆਣੇ ਵੀ ਲਿਖਦੇ ਨੇ
ਕਈ "ਟੋਹਰ" ਵਰਗੇ ਲਾਇਕ ਵੀ ਲਿਖਦੇ ਨੇ
ਕਈ "ਮਾਨ" "ਸਰਤਾਜ" ਵਰਗੇ ਗਾਇਕ ਵੀ ਲਿਖਦੇ ਨੇ
ਕਈ ਲਿਖਦੇ ਨੇ ਸਾਇੰਸਦਾਨ ਅਧਿਆਪਕ ਤੇ ਵਿਦਵਾਨ ਵੀ
ਕਈ ਹੈਨ ਮੇਰੇ ਵਰਗੇ ਨਾਲਾਇਕ ਵੀ ਲਿਖਦੇ ਨੇ
ਕਈ ਲਿਖਦੇ ਨੇ ਤੇ ਬਦਨਾਮੀ ਖੱਟ ਲੈਂਦੇ ਨੇ
ਤੇ ਕਈ ਲਿਖਣ ਵਾਲੇ ਬੜੇ ਮਸ਼ਹੂਰ ਹੋ ਜਾਂਦੇ ਨੇ
ਕਈ "ਮੰਨੂ" ਵਰਗੇ ਰਹਿੰਦੇ ਗੁਮਨਾਮ ਸਦਾ
ਤੇ ਓਸੇ ਤਰਾਂ ਗੁਮਨਾਮੀ ਚ ਹੀ ਸੋਂ ਜਾਂਦੇ ਨੇ

 

                                     ~ਸਿੰਘ ਮਨਪ੍ਰੀਤ~

21 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਲਿਖਣ ਵਾਲਿਆ ਦੀ ਗੱਲ ਆਪਣੀ ਰਚਨਾ 'ਚ ਕੋਈ ਲਿਖਦਾ,
ਹਰ ਕੋਈ ਰਚਨਾ ਲਿਖਦਾ ਪਰ ਰਚਣਕਾਰ ਬਾਰੇ 'ਮੰਨੂੰ' ਲਿਖਦਾ,
......................gud  job 22  g

ਲਿਖਣ ਵਾਲਿਆ ਦੀ ਗੱਲ ਆਪਣੀ ਰਚਨਾ 'ਚ ਕੋਈ ਲਿਖਦਾ,

ਹਰ ਕੋਈ ਰਚਨਾ ਲਿਖਦਾ ਪਰ ਰਚਣਕਾਰ ਬਾਰੇ 'ਮੰਨੂੰ' ਲਿਖਦਾ,

 

......................gud  job 22  g

 

21 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਜਿਹਨਾ ਨੇ ਪਸੰਦ ਕੀਤਾ ਆਪ ਸਾਰਿਆ ਦਾ ਬਹੁਤ ਧੰਨਵਾਦ ...ਜਿਹਨਾ ਨੂੰ ਨਹੀ ਪਸੰਦ ਆਈ ਓਹਨਾ ਤੋ ਖਿਮਾ.....ਕੋਸ਼ਿਸ਼ ਕਰਾਂਗਾ ਕੀ ਕੁਛ ਚੰਗਾ ਲਿਖ ਸਕਾਂ ......:):)

29 Jul 2010

Reply