Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਹੋਰ ਮਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇੱਕ ਹੋਰ ਮਾਂ

         

                         

ਜਦ ਉਹਨੇ ਚਿੱਟੇ ਕਪੜੇ 'ਚ ਲਪੇਟੇ 
ਨਵਜੰਮੇ ਬਾਲ ਨੂੰ,
ਇੱਕ ਅਣਪਛਾਤੀ ਨਜ਼ਰ ਨਾਲ 
ਪਹਿਲੀ ਤੇ ਆਖਰੀ ਵਾਰ ਵੇਖਿਆ,
ਤੇ ਉਸਦੇ ਦਿਲ ਨੇ ਕਿਹਾ -
'ਇਹ ਸੂਰਜ ਮੇਰੀ ਕੁੱਖੋਂ ਉੱਗਿਆ,
ਜਿੱਥੇ ਇਨ੍ਹੇਂ ਠੰਢ ਵਿਚ
ਮੇਰੇ ਜਿਸਮ ਦੀ ਨਿੱਘ ਮਾਣੀ,
ਅਤੇ ਮੇਰੇ ਲਹੂ ਤੋਂ 
ਜੀਵਨ ਦੀ ਲਾਲੀ ਲਈ' |
ਹਸਪਤਾਲ ਦੇ ਬੈਡ ਤੇ
ਨਿਤਾਣੀ ਪਈ ਉਹ ਸੋਚਦੀ ਹੈ,
'ਪਰ ਵਕਤ ਪੈਣ ਤੇ,
ਇਸਦਾ ਨਿੱਘ ਜਾਂ ਰੋਸ਼ਨੀ 
ਕਦੇ ਮੇਰੇ ਜੀਵਨ ਨੂੰ ਨਹੀਂ
ਛੋਹ ਸਕੇਗਾ,
ਸ਼ਾਇਦ ਇਹੀ ਨਿਅਤੀ ਹੈ ਮੇਰੀ' |
ਕਿਸੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ?
ਕਿ ਨੌਂ ਮਹੀਨੇ ਕੁੱਖ ਵਿਚ 
ਪਾਲਦਿਆਂ ਜੋ ਸੰਬਧ ਬਣਿਆ ਸੀ
ਮਾਂ ਅਤੇ ਬੱਚੇ ਵਿਚਕਾਰ
ਕੀ ਗ਼ਰੀਬੀ ਅਤੇ ਮਜਬੂਰੀ ਵਿਚ
ਲਏ ਚੰਦ ਛਿਲੜਾਂ ਬਦਲੇ 
ਕਦੇ ਮਾਂ ਭੁਲਾ ਸਕੇਗੀ ਉਸਨੂੰ ?
ਫਿਰ ਉਸਦੇ ਉਦਾਸ ਚਿਹਰੇ ਤੇ
ਅਚਾਨਕ ਮੁਸਕਾਨ ਉਭਰਦੀ ਹੈ,
ਤੇ ਉਹ ਖਲਾਅ ਵਿਚ ਵੇਖਦੀ ਹੈ 
ਜਿਵੇਂ ਉਹ ਕਹਿ ਰਹੀ ਹੋਵੇ...ਹਾਂ 
ਅਸੀਂ ਮਿਲੀਏ ਭਾਵੇਂ ਨਾ ਪਰ 
ਮਦਰਜ਼ ਡੇ ਵਾਲੇ ਦਿਨ,
ਅਸੀਂ ਸੋਚ ਵਿਚ ਮਿਲਾਂਗੇ,
ਜਦ ਤੂੰ ਅਨਜਾਣੇ ਵਿਚ ਮਾਂ ਨੂੰ ਯਾਦ ਕਰੇਂਗਾ 
ਤੇ ਮੈਂ ਤੈਨੂੰ ਅਸੀਸ ਦੇਵਾਂਗੀ |
      
ਅਜੇ ਉਸ ਮਨ ਭਰ ਵੇਖਿਆ ਵੀ ਨਹੀਂ ਸੀ 
ਕਿ ਪਲਾਂ ਵਿਚ ਇੱਕ ਸਮਰਿਧ ਜੋੜਾ 
ਆਇਆ ਅਤੇ ਨੋਟਾਂ ਦੀ ਗੱਡੀ ਸਿਰਹਾਣੇ ਰੱਖ 
ਵੱਡੀ ਗੱਡੀ ਵਿਚ ਲਿਟਾ
ਉਸਦੇ ਉੱਗਦੇ ਸੂਰਜ ਨੂੰ 
ਲੈਕੇ ਅਲੋਪ ਹੋ ਗਿਆ |
ਬਾਹਰ ਆਪਣੇ ਸਾਥੀ ਨਾਲ 
ਘੁਸਰ ਮੁਸਰ ਕਰਦਿਆਂ   
ਵਾਰਡ ਬੋਆਏ ਭਿੱਕੂ ਨੇ ਕਿਹਾ, 
'ਬੰਦਾ ਰੱਬ ਨੀ ਬਣ ਸਕਦਾ
ਪਰ ਸਾਇੰਸ ਕਦਰਾਂ ਕੀਮਤਾਂ
ਦਾ ਮਲੀਆ ਮੇਟ ਕਰ ਰਹੀ ਹੈ 
ਜੋ ਰੱਬ ਨਹੀਂ ਕਰਨਾ ਚਾਹੁੰਦਾ
ਉਹ ਸਰੋਗੇਟ ਕਰ ਰਹੀ ਹੈ' |
ਉਸਦੇ ਚਿਹਰੇ ਤੇ ਮੁੜ
ਉਦਾਸੀ ਦੇ ਬੱਦਲ ਛਾ ਗਏ,
ਸ਼ਾਇਦ ਉਹ ਸੋਚ ਰਹੀ ਸੀ 
'ਮੰਨਿਆ, ਮੈਂ ਪੂਰੀ ਤਰਾਂ ਦੇਵਕੀ ਨਹੀਂ,
ਨਾ ਹੀ ਬਣ ਸਕੀ ਜਸੋਦਾ,
ਫਿਰ ਇੰਨਾ ਕਸ਼ਟ ਭੋਗ ਕੇ ਵੀ
ਮੈਂ ਕੀ ਹਾਂ ? 
ਮੈਂ ਨਤਮਸਤਕ ਹੋ ਕੇ ਕਹਿੰਦਾ ਹਾਂ
...ਇੱਕ ਹੋਰ ਮਾਂ   
ਜਗਜੀਤ ਸਿੰਘ ਜੱਗੀ

       

             ਇੱਕ ਹੋਰ ਮਾਂ      

 

(Tribute to a Surrogate Mother on Mother's Day)

                                      

ਜਦ ਉਹਨੇ ਚਿੱਟੇ ਕਪੜੇ 'ਚ ਲਪੇਟੇ 

ਨਵਜੰਮੇ ਬਾਲ ਨੂੰ

ਇੱਕ ਅਣਪਛਾਤੀ ਨਜ਼ਰ ਨਾਲ 

ਪਹਿਲੀ ਤੇ ਆਖਰੀ ਵਾਰ ਵੇਖਿਆ,

ਤਾਂ ਉਸਦੇ ਦਿਲ ਨੇ ਕਿਹਾ -


'ਇਹ ਸੂਰਜ ਮੇਰੀ ਕੁੱਖੋਂ ਉੱਗਿਆ,

ਜਿੱਥੇ ਇਨ੍ਹੇਂ ਠੰਢ ਵਿਚ

ਮੇਰੇ ਜਿਸਮ ਦਾ ਨਿੱਘ ਮਾਣਿਆ,

ਅਤੇ ਮੇਰੇ ਲਹੂ ਤੋਂ 

ਜੀਵਨ ਦੀ ਲਾਲੀ ਲਈ' |


ਹਸਪਤਾਲ ਦੇ ਬੈਡ ਤੇ

ਨਿਤਾਣੀ ਪਈ ਉਹ ਸੋਚਦੀ ਹੈ,

'ਪਰ ਵਕਤ ਪੈਣ ਤੇ,

ਇਸਦਾ ਨਿੱਘ ਜਾਂ ਰੋਸ਼ਨੀ 

ਕਦੇ ਮੇਰੇ ਜੀਵਨ ਨੂੰ ਨਹੀਂ

ਛੋਹ ਸਕੇਗਾ,

ਸ਼ਾਇਦ ਇਹੀ ਨਿਅਤੀ ਹੈ ਮੇਰੀ' |


ਕਿਸੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ?

ਕਿ ਨੌਂ ਮਹੀਨੇ ਕੁੱਖ ਵਿਚ 

ਪਲਦਿਆਂ ਜੋ ਸੰਬੰਧ ਬਣਿਆ ਸੀ

ਮਾਂ ਅਤੇ ਬੱਚੇ ਵਿਚਕਾਰ,

ਕੀ ਗ਼ਰੀਬੀ ਅਤੇ ਮਜਬੂਰੀ ਵਿਚ

ਲਏ ਚੰਦ ਛਿੱਲੜਾਂ ਬਦਲੇ 

ਕਦੇ ਮਾਂ ਭੁਲਾ ਸਕੇਗੀ ਉਸਨੂੰ ?


ਫਿਰ ਉਸਦੇ ਉਦਾਸ ਚਿਹਰੇ ਤੇ

ਅਚਾਨਕ ਮੁਸਕਾਨ ਉਭਰਦੀ ਹੈ,

ਤੇ ਉਹ ਖ਼ਲਾਅ 'ਚ ਵੇਖਦੀ ਹੈ, 

ਜਿਵੇਂ ਉਹ ਕਹਿ ਰਹੀ ਹੋਵੇ... 

ਹਾਂ, ਅਸੀਂ ਮਿਲੀਏ ਭਾਵੇਂ ਨਾ,  

ਪਰ ਮਦਰਜ਼ ਡੇ ਵਾਲੇ ਦਿਨ,

ਅਸੀਂ ਖ਼ਿਆਲਾਂ ਵਿਚ ਮਿਲਾਂਗੇ,

ਜਦ ਤੂੰ ਅਨਜਾਣੇ ਵਿਚ

ਮਾਂ ਨੂੰ ਯਾਦ ਕਰੇਂਗਾ, 

ਤੇ ਮੈਂ ਤੈਨੂੰ ਅਸੀਸ ਦੇਵਾਂਗੀ |

      

ਅਜੇ ਉਸ ਮਨ ਭਰ ਵੇਖਿਆ ਵੀ ਨਹੀਂ ਸੀ 

ਕਿ ਪਲਾਂ ਵਿਚ ਇੱਕ ਸਮਰਿਧ ਜੋੜਾ ਆਇਆ 

ਅਤੇ ਨੋਟਾਂ ਦੀ ਗੱਡੀ ਸਿਰਹਾਣੇ ਰੱਖ, 

ਵੱਡੀ ਗੱਡੀ ਵਿਚ ਲਿਟਾ,

ਉਸਦੇ ਉੱਗਦੇ ਸੂਰਜ ਨੂੰ

ਲੈਕੇ ਅਲੋਪ ਹੋ ਗਿਆ |


ਬਾਹਰ ਆਪਣੇ ਸਾਥੀ ਨਾਲ 

ਘੁਸਰ ਮੁਸਰ ਕਰਦਿਆਂ   

ਵਾਰਡ ਬੋਆਏ ਭਿੱਕੂ ਨੇ ਕਿਹਾ, 

'ਬੰਦਾ ਰੱਬ ਨੀਂ ਬਣ ਸਕਦਾ

ਪਰ ਸਾਇੰਸ ਕਦਰਾਂ ਕੀਮਤਾਂ

ਦਾ ਮਲੀਆ ਮੇਟ ਕਰ ਰਹੀ ਹੈ | 

ਜੋ ਰੱਬ ਨਹੀਂ ਕਰਨਾ ਚਾਹੁੰਦਾ,

ਉਹ 'ਸਰੋਗੇਟ' ਕਰ ਰਹੀ ਹੈ' |


ਉਸਦੇ ਚਿਹਰੇ ਤੇ ਮੁੜ

ਉਦਾਸੀ ਦੇ ਬੱਦਲ ਛਾ ਗਏ,

ਸ਼ਾਇਦ ਉਹ ਸੋਚ ਰਹੀ ਸੀ - 

'ਮੰਨਿਆ, ਮੈਂ ਪੂਰੀ ਤਰਾਂ ਦੇਵਕੀ ਨਹੀਂ,

ਨਾ ਹੀ ਬਣ ਸਕੀ ਜਸੋਦਾ,

ਫਿਰ ਇੰਨਾ ਕਸ਼ਟ ਭੋਗ ਕੇ ਵੀ

...ਮੈਂ ਕੀ ਹਾਂ ?' 

ਮੈਂ ਨਤਮਸਤਕ ਹੋ ਕੇ ਕਹਿੰਦਾ ਹਾਂ,

...ਇੱਕ ਹੋਰ ਮਾਂ !!! 

...ਇੱਕ ਹੋਰ ਮਾਂ !!!

 


ਜਗਜੀਤ ਸਿੰਘ ਜੱਗੀ

 

10 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

ਵਾਹ! ਜਗਜੀਤ ਸਰ ਜੀ, ਮਾਂ ਦਾ ਇਹ ਰੂਪ ਵੀ ਤੁਸੀਂ ਬਾਖੂਬੀ ਇਸ ਰਚਨਾ ਵਿੱਚ ਪੇਸ਼ ਕੀਤਾ।

 

ਕਮਾਲ ਦੀ ਰਚਨਾ ਤੇ ਉਧਾਰੀ ਕੁੱਖ ਦੀ ਪੀੜ ਅਤੇ ਮਾਂ ਦਾ ਤਿਆਗ।

 

Above awsome .

10 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਹਰ ਵਾਰ ਨਵਾਂ ਵਿਸ਼ਾ !!!!!

 

ੳਹਲੇ ਚ ਰਹਿ ਕੇ ਬੇਅੋਲਾਦ ਜੌੜਿਆਂ ਦੇ ਘਰ ਰੌਸ਼ਨੀ ਕਰਨ ਵਾਲੀਆਂ ਮਾਵਾਂ ਨੁੂੰ ਸਲਾਮ !!!

 

ਸਰ , ਤੁਹਾਡੀ ਸੋਚ ਨੂੰ ਸਲਾਮ!!!!

10 May 2015

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

maa ta maa hundi ee

10 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਇੱਕ ਨਿੱਕੀ ਜਿਹੀ ਰਚਨਾ ਵਿੱਚ ਪਤਾ ਨੀ ਕਿੰਨੀਆਂ ਹੀ ਮਾਵਾਂ ਦੀ ਕਹਾਣੀ ਤੇ ਦਰਦ ਲਿਖਿਆ ਏ ਤੁਸੀ, 

 

ਜੋ ਆਪਣੇ ਜਿਸਮ ਦਾ ਹਿੱਸਾ ਕਿਸੇ ਹੋਰ ਦੀ ਖੁਸ਼ੀ ਲਈ ਦੇ ਦਿੰਦੀਆਂ ਹਨ, ਤੇ...

ਤੇ ਅੰਤ ਵਿੱਚ ਹ ਪ੍ਰਸ਼ਨ  -

'ਮੰਨਿਆ, ਮੈਂ ਪੂਰੀ ਤਰਾਂ ਦੇਵਕੀ ਨਹੀਂ,
ਨਾ ਹੀ ਬਣ ਸਕੀ ਜਸੋਦਾ,
ਫਿਰ ਇੰਨਾ ਕਸ਼ਟ ਭੋਗ ਕੇ ਵੀ
ਮੈਂ ਕੀ ਹਾਂ ?

ਤੇ ਤੁਹਾਡਾ ਸੰਪੂਰਨ ਉੱਤਰ

'ਇੱਕ ਹੋਰ ਮਾਂ.."

ਬਾਕੀ ਹ ਰਚਨਾ ਕਿਸੇ ਵੀ ਕਮੈਂਟ੍‍ ਤੋਂ ਪਰੇ ਹੈ, Simply awesome !

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।

11 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Har bar de taran is vishe nall be pura nia karde umda rachna sir Tanks for sharing .....
11 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਲਾ ਜਵਾਬ ਰਚਨਾ ! ਇੱਕ ਵਿਗਿਆਨਕ ਵਿਸ਼ਾ ।

ਜਗਜੀਤ ਜੀ, ਤੁਸੀਂ ਇੱਕ ਅਣਛੋਹਿਆ ਵਿਸ਼ਾ ਛੋਹਿਆ ਹੈ ਇਸ ਕਵਿਤਾ ਵਿੱਚ ਅਤੇ ਇਸ ਵਿਸ਼ੇ ਨਾਲ ਪੂਰਨ ਇਨਸਾਫ ਕੀਤਾ ਹੈ । ਤੁਹਾਡੀ ਸੁਲਝੀ ਸੋਚ ਨੂੰ ਸਲਾਮ ਮੇਰੇ ਵੱਲੋਂ ਵੀ ।

 

ਵਿਗਿਆਨ ਅਤੇ ਕੁਦਰਤ ਦੀ ਤੁਲਨਾ ਵਿੱਚ ਇਨਸਾਨ ਦਾ ਜਜ਼ਬਾ ਭਾਰੂ ਹੋਇਆ ਵਿਸ਼ੇ ਤੇ , ਜੋ ਕਿ ਸਮੇਂ ਦੀ ਨਜ਼ਾਕਤ ਅਨੁਸਾਰ ਸਹੀ ਹੈ ਅਤੇ ਇਨਸਾਨੀ ਰਿਸ਼ਤਿਆਂ ਵਿੱਚ ਇੱਕ ਇਹੀਉ ਰਿਸ਼ਤਾ ਬਚਿਆ ਹੈ ਜੋ ਭਾਵਨਾਤਮਕ ਸਾਂਝ ਸਮੇਟੀ ਬੈਠਾ ਹੈ ਜਿਸ ਨੂੰ ਮਹੱਤਤਾ ਦੇਣੀ ਬਣਦੀ ਹੈ ।

 

ਇੱਕ ਵਾਰ ਫੇਰ Hats off to u !!

12 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਭ ਤੋਂ ਪਹਿਲਾਂ, ਇਸ ਕਿਰਤ ਤੇ ਨਜ਼ਰਸਾਨੀ ਕਰਨ ਲਈ ਅਤੇ ਹੌਂਸਲਾ ਅਫਜ਼ਾਈ ਭਰੇ ਵਿਊਜ਼ ਦੇਣ ਲਈ ਬਹੁਤ ਬਹੁਤ ਧੰਨਵਾਦ, ਮਾਵੀ ਬਾਈ ਜੀ |
ਹਾਂ ਜੀ ! 'ਸਰੋਗੇਸੀ' ਹਮੇਸ਼ਾ ਈ ਮੇਰੇ ਲਈ ਇੱਕ ਕੌਤੂਹਲ ਦਾ ਵਿਸ਼ਾ ਬਣਿਆ ਰਿਹਾ ਹੈ । ਇਸਦੇ ਰੰਗ ਬਿਰੰਗੇ ਕਲਾਈਡੋਸਕੋਪ ਵਿਚੋਂ ਸਾਇੰਸ ਕਿਧਰੇ ਮਨੁੱਖ ਦੀ ਮਿੱਤਰ ਤੇ ਕਿਧਰੇ ਇਨਸਾਨ ਦੀਆਂ ਅਤਿ ਸੰਵੇਦਨ ਸ਼ੀਲ ਭਾਵਨਾਵਾਂ ਨੂੰ ਆਪਣੇ ਸੰਵੇਦਨਹੀਨ ਅਤੇ ਬੇਰਹਿਮ ਪੈਰਾਂ ਥੱਲੇ ਮਿੱਧਦੀ ਇੱਕ ਰਾਖਸ਼ ਜਿਹੀ ਜਾਪਦੀ ਹੈ |      
ਮਾਵੀ ਜੀ ਆਪਦੀ ਇਹ ਬਿਲਕੁਲ ਸਹੀ ਗੱਲ ਹੈ, ਵਾਕਈ ਸੱਚ ਮੁੱਚ ਹੀ ਇਨਸਾਨੀ ਰਿਸ਼ਤਿਆਂ ਵਿੱਚ ਇੱਕ ਇਹੀਓ ਰਿਸ਼ਤਾ ਬਚਿਆ ਹੈ ਜਿਸ ਵਿਚ ਭਾਵਨਾਤਮਕ ਸਾਂਝ ਸੁਰੱਖਿਅਤ ਹੈ । ਬਾਕੀ ਤਾਂ ਬਹੁਤਾ ਵਪਾਰ ਜਿਹਾ ਈ ਹੋ ਗਿਆ ਹੈ |

ਸਭ ਤੋਂ ਪਹਿਲਾਂ, ਇਸ ਕਿਰਤ ਤੇ ਨਜ਼ਰਸਾਨੀ ਕਰਨ ਲਈ ਅਤੇ ਹੌਂਸਲਾ ਅਫਜ਼ਾਈ ਭਰੇ ਵਿਊਜ਼ ਦੇਣ ਲਈ ਬਹੁਤ ਬਹੁਤ ਧੰਨਵਾਦ, ਮਾਵੀ ਬਾਈ ਜੀ |


ਹਾਂ ਜੀ ! 'ਸਰੋਗੇਸੀ' ਹਮੇਸ਼ਾ ਈ ਮੇਰੇ ਲਈ ਇੱਕ ਕੌਤੂਹਲ ਦਾ ਵਿਸ਼ਾ ਬਣਿਆ ਰਿਹਾ ਹੈ । ਇਸਦੇ ਰੰਗ ਬਿਰੰਗੇ ਕਲਾਈਡੋਸਕੋਪ ਵਿਚੋਂ, ਸਾਇੰਸ ਕਿਧਰੇ ਮਨੁੱਖ ਦੀ ਮਿੱਤਰ ਤੇ ਕਿਧਰੇ ਇਨਸਾਨ ਦੀਆਂ ਅਤਿ ਸੰਵੇਦਨਸ਼ੀਲ ਭਾਵਨਾਵਾਂ ਨੂੰ ਆਪਣੇ ਸੰਵੇਦਨਹੀਨ ਅਤੇ ਬੇਰਹਿਮ ਪੈਰਾਂ ਥੱਲੇ ਮਿੱਧਦੀ ਇੱਕ ਰਾਖਸ਼ ਜਿਹੀ ਜਾਪਦੀ ਹੈ |      


ਮਾਵੀ ਜੀ, ਆਪਦੀ ਇਹ ਗੱਲ ਬਿਲਕੁਲ ਸਹੀ ਹੈ, ਸੱਚ ਮੁੱਚ ਹੀ ਇਨਸਾਨੀ ਰਿਸ਼ਤਿਆਂ ਵਿੱਚ ਇੱਕ ਇਹੀਓ ਰਿਸ਼ਤਾ ਬਚਿਆ ਹੈ ਜਿਸ ਵਿਚ 24 carat ਭਾਵਨਾਤਮਕ ਸਾਂਝ ਸੁਰੱਖਿਅਤ ਹੈ । ਬਾਕੀ ਬਹੁਤਾ ਤਾਂ ਵਪਾਰ ਜਿਹਾ ਈ ਹੋ ਗਿਆ ਹੈ |

 


 

13 May 2015

Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 

ਬਹੁਤ ਵਧੀਆ ਲਿਖਿਆ ਹੈ ਜਗਜੀਤ ਸਿੰਘ ਜੀ... ਬਾ ਖੂਬ...

14 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸ਼ੁਕਰੀਆ ਮਨਦੀਪ ਜੀ, ਮੈਨੂੰ ਖੁਸ਼ੀ ਹੋਈ ਕਿ ਤੁਸੀਂ ਇਸ ਨਿਮਾਣੇ ਜਿਹੇ ਜਤਨ ਤੇ ਨਜ਼ਰਸਾਨੀ ਕੀਤੀ ਅਤੇ ਆਪਣਾ ਐਕਸਪਰਟ ਵਿਊ ਵੀ ਦਿੱਤਾ |
ਫੋਰਮ ਤੇ ਜੀ ਆਇਆਂ ਨੂੰ |

ਸ਼ੁਕਰੀਆ ਮਨਦੀਪ ਜੀ, ਮੈਨੂੰ ਖੁਸ਼ੀ ਹੋਈ ਕਿ ਤੁਸੀਂ ਇਸ ਨਿਮਾਣੇ ਜਿਹੇ ਜਤਨ ਤੇ ਨਜ਼ਰਸਾਨੀ ਕੀਤੀ ਅਤੇ ਆਪਣਾ ਐਕਸਪਰਟ ਵਿਊ ਵੀ ਦਿੱਤਾ |

 

ਮਨਦੀਪ ਜੀ, ਆਸ ਹੈ ਕਰਿਟੀਕਲ ਵਿਊ ਵੀ ਦਿਓਗੇ, ਜਿਸ ਨਾਲ ਕਮਜ਼ੋਰੀਆਂ ਖ਼ਾਮੀਆਂ ਦਾ ਗਿਆਨ ਹੋਵੇ ਅਤੇ ਚੰਗਾ ਲਿਖਣ ਦਾ ਚੱਜ ਆਵੇ | ਇਸ ਮਾਮਲੇ ਵਿਚ ਮਾਵੀ ਜੀ ਬਹੁਤ ਇਮਾਨਦਾਰ ਹਨ, ਜਿਸ ਲਈ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ |ਆਪ ਤੋਂ ਵੀ ਐਸੀ ਹੀ ਉਮੀਦ ਹੈ |


ਫੋਰਮ ਤੇ ਜੀ ਆਇਆਂ ਨੂੰ |

 

14 May 2015

Showing page 1 of 2 << Prev     1  2  Next >>   Last >> 
Reply