A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੱਗੇ ਦੀ ਯੋਗਤਾ !

ਦੋਆਬੇ ਵਾਲੇ ਉਸ ਨੂੰ ਜੱਗਾ ਕਹਿੰਦੇ ਸਨ ਪਰ ਵੱਡੇ ਸ਼ਹਿਰ ’ਚ ਆ ਕੇ ਉਹ ਜਗਬੀਰ ਸਿੰਘ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ ਸੀ। ਅੱਜ-ਕੱਲ੍ਹ ਉਸ ਦਾ ਨਾਂ ਜਗਬੀਰ ਸਿੰਘ ਜੱਗਾ ਵੱਜਦਾ ਹੈ। ਸ਼ਹਿਰ ਉਸ ਨੂੰ ਵਾਹਵਾ ਰਾਸ ਆ ਗਿਆ ਹੈ। ਉਂਜ ਜਦੋਂ ਉਸ ਨੇ ਅੱਸੀਵਿਆਂ ਵਿੱਚ ਸ਼ਹਿਰ ’ਚ ਪੈਰ ਧਰਿਆ ਸੀ ਤਾਂ ਉੱਥੇ ਟਾਵਾਂ-ਟਾਵਾਂ ਬਾਜ਼ਾਰ ਹੁੰਦਾ ਸੀ। ਇਹ ਵੱਖਰੀ ਗੱਲ ਹੈ ਕਿ ਸ਼ੁਰੂ ਤੋਂ ਹੀ ਉਹ ਕਹਿੰਦਾ ਆ ਰਿਹਾ ਸੀ ਕਿ ਇਸ ਸ਼ਹਿਰ ਨੇ ਕਿਸੇ ਵੇਲੇ ਚੰਡੀਗੜ੍ਹ ਵਰਗਾ ਬਣ ਜਾਣਾ ਹੈ। ਅੱਜ ਦੀ ਗੱਲ ਕਰੀਏ ਤਾਂ ਅੱਧੇ ਨਹੀਂ ਤਾਂ ਸ਼ਹਿਰ ਦੇ ਚੌਥਾ ਹਿੱਸਾ ਲੋਕਾਂ ਨੂੰ ਘਰ ਉਸ ਨੇ ਹੀ ਲੈ ਕੇ ਦਿੱਤੇ ਹਨ। ਸੈਂਕੜੇ ਦੁਕਾਨਾਂ ਉਸ ਦੇ ਹੱਥੀਂ ਮੁੜ-ਮੁੜ ਵਿਕੀਆਂ ਹਨ। ਪ੍ਰਾਪਰਟੀ ਡੀਲਰ ਦੇ ਕਾਰੋਬਾਰ ਦੀ ਸ਼ੁਰੂਆਤ ਉਸ ਨੇ ਨਿੱਕੇ ਜਿਹੇ ਕੈਬਿਨ ਤੋਂ ਕੀਤੀ ਸੀ ਅਤੇ ਅੱਜ ਉਸ ਦਾ ਦਫ਼ਤਰ ਮਹਿਲ ਵਰਗਾ ਸੀ, ਹਾਲਾਂਕਿ ਉਹ ਇੱਥੇ ਘੱਟ-ਵੱਧ ਹੀ  ਬੈਠਦਾ ਹੈ। ਦੋਆਬੇ ਵਿੱਚ ਉਸ ਦਾ ਅੰਗਰੇਜ਼ੀ ਸਕੂਲ, ਬੀ.ਐੱਡ. ਕਾਲਜ ਅਤੇ ਨਰਸਿੰਗ ਕਾਲਜ ਵਧੀਆ ਚੱਲ ਰਹੇ ਹਨ। ਸ਼ਹਿਰ ਵਿੱਚ ਕਲੋਨੀਆਂ ਕੱਟਣ ਦਾ ਕੰਮ ਕਦੇ ਰੁਕਿਆ ਹੀ ਨਹੀਂ। ਉਸ ਦੀ ਇੱਕ ਲੱਤ ਦੋਆਬੇ ਅਤੇ ਇੱਕ ਮਾਲਵੇ ਵਿੱਚ ਹੁੰਦੀ ਹੈ।
ਜੱਗੇ ਨੂੰ ਪਹਿਲੀ ਵਾਰ ਮੈਂ 1990 ’ਚ ਉਦੋਂ ਮਿਲਿਆ ਸਾਂ ਜਦੋਂ ਉਹ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਉਸ ਕੋਲ ਪੁਰਾਣੀ ਮਾਰੂਤੀ ਕਾਰ ਹੋਇਆ ਕਰਦੀ ਸੀ। ਉਦੋਂ ਤੋਂ ਲੈ ਕੇ ਉਸ ਨੇ ਹੁਣ ਤਕ ਕਾਰਾਂ ਘੱਟ ਅਤੇ ਕਾਰੋਬਾਰ ਵਿੱਚ ਭਾਈਵਾਲ ਜ਼ਿਆਦਾ ਬਦਲੇ ਹਨ। ਉਸ ਦਾ ਮੰਨਣਾ ਹੈ ਕਿ ਭਾਈਵਾਲ ਉਦੋਂ ਤਕ ਨਾਲ ਰੱਖੋ ਜਦੋਂ ਤਕ ਤੁਹਾਨੂੰ ਕੁਝ ਦੇ ਰਿਹਾ ਹੋਵੇ, ਜਦੋਂ ਉਹ ਤੁਹਾਡੇ ਤੋਂ ‘ਮੰਗਣ’ ਲੱਗ ਜਾਵੇ ਤਾਂ ਉਸ ਦਾ ਖਹਿੜਾ ਛੱਡ ਦਿਓ। ਸਭ ਤੋਂ ਪਹਿਲਾਂ ਉਸ ਨੇ ਪ੍ਰਾਪਰਟੀ ਵਿੱਚ ਭਾਈਵਾਲ ਦੇ ਤੌਰ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਵਿਧਾਇਕ ਨੂੰ ਛੱਡਿਆ ਸੀ, ਉਹ ਵੀ ਉਦੋਂ ਆ ਕੇ ਜਦੋਂ ਉਹ ਦੋ ਵਾਰ ਚੋਣ ਹਾਰ ਗਿਆ ਸੀ। ਉਸ ਤੋਂ ਬਾਅਦ ਪੰਜਾਬ ਪੁਲੀਸ ਦੇ ਇੱਕ ਆਈ.ਜੀ. ਨੇ ਗੁਮਨਾਮ ਤੌਰ ’ਤੇ ਜੱਗੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਉਸ ਦੇ ਆਪਣੇ ਇਲਾਕੇ ਦੋਆਬੇ ਦੇ ਮੰਨੇ-ਪ੍ਰਮੰਨੇ ਖਾੜਕੂ ਰਹੇ ਭਾਈਵਾਲ ਨਾਲ ਸਭ ਤੋਂ ਵੱਧ ਨਿਭੀ ਹੈ। ਅਸਲ ਵਿੱਚ ਜੱਗੇ ਨੇ ਸਭ ਤੋਂ ਵੱਧ ਨਿਚੋੜ ਕੇ ਵੀ ਉਸ ਨੂੰ ਹੀ ਸੁੱਟਿਆ ਹੈ। ਦੋਆਬੇ ਦੇ ਇੱਕ ਅਰਬਾਂਪਤੀ ਦਾ ਅੰਨ੍ਹਾ ਵਿਸ਼ਵਾਸ ਅਜੇ ਵੀ ਜੱਗੇ ’ਤੇ ਕਾਇਮ ਹੈ। ਸ਼ਾਇਦ ਇਸ ਕਰਕੇ ਕਿ ਉਹ ਆਪ ਕਦੇ ਨਾਲ ਆ ਕੇ ਬੈਠਿਆ ਹੀ ਨਹੀਂ। ਮੈਨੂੰ ਉਹ ਇਸ ਸਾਰੇ ਸਮੇਂ ਦੌਰਾਨ ਜ਼ਰੂਰ ਮਿਲਦਾ ਰਿਹਾ ਹੈ, ਕਦੇ ਕਿਸੇ ਸਮਾਗਮ ’ਤੇ ਕਦੇ ਕਿਤੇ ਰਾਹ ਵਾਟੇ। ਇਕ ਦਿਨ ਉਹ ਮੈਨੂੰ ਇੱਕ ਗੁਰਦੁਆਰੇ ਵਿੱਚ ਮਿਲਿਆ ਤਾਂ ਕਾਰੋਬਾਰ ਦੀਆਂ ਗੱਲਾਂ ਕਰਨ ਵਿੱਚ ਨਾ ਉਸਦੀ ਦਿਲਚਸਪੀ ਸੀ ਤੇ ਨਾ ਹੀ ਮੈਨੂੰ। ਬੱਚਿਆਂ ਦੀ ਸੁੱਖ-ਸਾਂਦ ਪੁੱਛਦਿਆਂ ਹੀ ਉਹ ਕਹਿਣ ਲੱਗਾ,‘‘ਭਾਈ ਸਾਹਿਬ, ਆਪਣੇ  ਬੱਚੇ ਨੇ ਅਗਲੇ ਸਾਲ ਪੰਜ ਸਾਲਾ ਲਾਅ ਡਿਗਰੀ ਪੂਰੀ ਕਰ ਲੈਣੀ ਹੈ। ਸੁਣਿਐ, ਪੰਜਾਬ ਸਰਕਾਰ ਡੀ.ਐੱਸ.ਪੀ. ਦੀਆਂ ਆਸਾਮੀਆਂ ਕੱਢ ਰਹੀ ਹੈ। ਸਿਫ਼ਾਰਸ਼ ਮੇਰਾ ਪੱਤਰਕਾਰ ਭਰਾ ਕਰ ਦੇਊ, ਯੋਗਤਾ ਮੈਂ ਪੂਰੀ ਕਰੀ ਬੈਠਾਂ, ਬਾਕੀ ਕੱਦ-ਕਾਠ ਮੁੰਡੇ ਨੇ ਵੀ ਵਾਹਵਾ ਕੱਢ ਲਿਆ ਹੈ।’’
ਯੋਗਤਾ ਵਾਲੀ ਗੱਲ ਮੇਰੇ ਪੱਲੇ ਨਾ ਪਈ ਤਾਂ ਨਿਸ਼ਾਨ ਸਾਹਿਬ ਵੱਲ ਨੂੰ ਸਿਰ ਝੁਕਾ ਕੇ ਕਹਿਣ ਲੱਗਾ,‘‘ਬਾਬੇ ਦੀ ਕਿਰਪਾ ਨਾਲ ਇੱਕ ਕਰੋੜ ਰੁਪਏ ਇਸ ਕਾਰਜ ਵਾਸਤੇ ਲਾਂਭੇ ਕਰੀ ਬੈਠਾ ਹਾਂ।’’ ਇਸ ਤੋਂ ਪਹਿਲਾਂ ਕਿ ਮੈਂ ਯੋਗਤਾ ਬਾਰੇ ਕੋਈ ਗੱਲ ਕਰਦਾ ਉਸ ਦੇ ਨਾਲ ਖੜ੍ਹੀ ਉਸ ਦੀ ਪਤਨੀ ਕਹਿਣ ਲੱਗੀ,‘‘ਭਾਜੀ! ਸਾਡੇ ਗੁਆਂਢੀ ਨੇ ਆਪਣੇ ਚਾਰ ਸਾਲਾ ਪੋਤੇ ਦੇ ਨਾਂ ਬਨੂੜ ਕੋਲ 10 ਲੱਖ ਦਾ ਪਲਾਟ ਲੈ ਕੇ ਰੱਖ ਦਿੱਤਾ ਹੈ। ਉਹ ਕਹਿ ਰਿਹਾ ਸੀ ਕਿ ਜਦੋਂ ਤਾਈਂ ਉਸ ਦੇ ਪੋਤੇ ਦੀ ਨੌਕਰੀ ਲੈਣ ਦੀ ਉਮਰ ਹੋਣੀ ਐ, ਉਦੋਂ ਤਾਈਂ ਇਸ ਪਲਾਟ ਦੀ ਕੀਮਤ ਵਧ ਕੇ ਦੋ ਢਾਈ ਕਰੋੜ ਹੋ ਜਾਣੀ ਐ ਜੋ ਉਸ ਸਮੇਂ ਤਕ ਯੋਗਤਾ ਪੂਰੀ ਕਰਨ ਲਈ ਕਾਫ਼ੀ ਹੋਵੇਗੀ।’’
ਮੇਰੀਆਂ ਅੱਖਾਂ ਅੱਗਿਓਂ ਇੱਕ ਵਾਰ ਫ਼ਿਲਮ ਦੀ ਤਰ੍ਹਾਂ ਨੌਕਰੀ ਲੈਣ ਲਈ ਕਤਾਰ ’ਚ ਖੜ੍ਹੇ ਬੇਰੁਜ਼ਗਾਰ, ਭਰਤੀ ਕੰਪਨੀਆਂ, ਸਰਵਿਸ ਕਮਿਸ਼ਨ ਅਤੇ ਹਾਕਮ ਧਿਰ ਘੁੰਮ ਗਈ ਤੇ ਫੇਰ ਮੇਰੀ ਨਜ਼ਰ ਮੇਰੇ ਆਪਣੇ ਬੇਟੇ ’ਤੇ ਆ ਕੇ ਟਿਕ ਗਈ ਜਿਹੜਾ ਪਿਛਲੇ ਦੋ ਸਾਲਾਂ ਤੋਂ ਨੌਕਰੀ ਲਈ ਡਿਗਰੀ ਕੱਛੇ ਮਾਰ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ।

 

ਕਮਲਜੀਤ ਸਿੰਘ ਬਨਵੈਤ
ਸੰਪਰਕ: 98147-34035

02 May 2013

Reply